ਸਮੱਗਰੀ 'ਤੇ ਜਾਓ

ਸ਼ੁੱਧ ਸਮਾਂ ਅਤੇ ਸਪੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੁੱਧ ਸਪੇਸ ਅਤੇ ਸਮਾਂ ਬ੍ਰਹਿਮੰਡ ਦੀਆਂ ਵਿਸ਼ੇਸ਼ਤਾਵਾਂ ਬਾਬਤ ਭੌਤਿਕ ਵਿਗਿਆਨ ਅਤੇ ਫਿਲਾਸਫੀ ਅੰਦਰ ਇੱਕ ਧਾਰਨਾ ਹੈ। ਭੌਤਿਕ ਵਿਗਿਆਨ ਅੰਦਰ, ਸ਼ੁੱਧ ਸਪੇਸ ਅਤੇ ਸਮੇਂ ਨੂੰ ਇੱਕ ਤਰਜੀਹ ਵਾਲੀ ਫ੍ਰੇਮ ਹੋ ਸਕਦੀ ਹੈ।

ਨਿਊਟਨ ਤੋਂ ਪਹਿਲਾਂ[ਸੋਧੋ]

ਸ਼ੁੱਧ ਸਪੇਸ (ਇੱਕ ਤਰਜੀਹ ਵਾਲੀ ਫ੍ਰੇਮ ਦੀ ਸਮਝ ਮੁਤਾਬਿਕ) ਦੀ ਧਾਰਨਾ ਦਾ ਇੱਕ ਰੂਪ (ਵਰਜ਼ਨ) ਅਰਿਸਟੋਟਲੀਅਨ ਭੌਤਿਕ ਵਿਗਿਆਨ[1] ਅੰਦਰ ਦੇਖਿਆ ਜਾ ਸਕਦਾ ਹੈ। ਰੌਬ੍ਰਟ ਐੱਸ. ਵੈਸਟਮੈਨ ਲਿਖਦਾ ਹੈ ਕਿ ਸ਼ੁੱਧ ਸਪੇਸ ਦਾ ਝੋਂਕਾ (ਅਹਿਸਾਸ) ਕੌਪਰਨਿਕਸ ਡੀ ਰੈਵੋਲੀਊਸਨਿਬੁਸ ਔਰਬੀਅਮ ਕੋਲੈਸਟੀਅਮ ਅੰਦਰ ਨਿਰੀਖਤ ਕੀਤਾ ਜਾ ਸਕਦਾ ਹੈ, ਜਿੱਥੇ ਉਹ ਤਾਰਿਆਂ ਦੇ ਸਥਿਰ ਗੋਲੇ ਦੀ ਧਾਰਨਾ ਨੂੰ ਫਰੋਲਦਾ ਹੈ।[2]

ਸਪੈਸ਼ਲ ਰਿਲੇਟੀਵਿਟੀ[ਸੋਧੋ]

ਸਪੇਸ ਅਤੇ ਸਮੇਂ ਦੀਆਂ ਧਾਰਨਾਵਾਂ ਭੌਤਿਕੀ ਥਿਊਰੀ ਅੰਦਰ ਸਪੈਸ਼ਲ ਰਿਲੇਟੀਵਿਟੀ ਦੀ ਖੋਜ ਤੋਂ ਪਹਿਲਾਂ ਵੱਖਰੀਆਂ ਹੁੰਦੀਆਂ ਸਨ, ਜਿਸ ਨੇ ਦੋਹਾਂ ਨੂੰ ਜੋੜਿਆ ਅਤੇ ਦੋਹਾਂ ਨੂੰ ਰੈਫ੍ਰੈਂਸ ਫ੍ਰੇਮ ਦੀ ਗਤੀ ਉੱਤੇ ਨਿਰਭਰ ਕਰਦੇ ਹੋਏ ਸਾਬਤ ਕੀਤਾ। ਆਈਨਸਟਾਈਨ ਦੀਆਂ ਥਿਊਰੀਆਂ ਅੰਦਰ, ਸ਼ੁੱਧ ਸਮੇਂ ਅਤੇ ਸਪੇਸ ਦੇ ਵਿਚਾਰ ਸਪੈਸ਼ਲ ਰਿਲੇਟੀਵਿਟੀ ਅੰਦਰ ਸਪੇਸਟਾਈਮ ਦੀ ਧਾਰਨਾ ਰਾਹੀਂ, ਅਤੇ ਜਨਰਲ ਰਿਲੇਟੀਵਿਟੀ ਅੰਦਰ ਵਕਰਿਤ ਸਪੇਸਟਾਈਮ ਦੀ ਧਾਰਨਾ ਰਾਹੀਂ ਦਬਾ ਦਿੱਤੇ ਗਏ ਸਨ।

ਸ਼ੁੱਧ ਤਤਕਾਲੀਨਤਾ ਰੈਫ੍ਰੈਂਸ ਦੀਆਂ ਸਾਰੀਆਂ ਫ੍ਰੇਮਾਂ ਉੱਤੇ ਸਹਿਮਤ ਹੋਣ ਵਾਲੇ ਅੰਦਾਜ਼ ਵਿੱਚ ਸਪੇਸ ਵਿੱਚ ਵੱਖਰੀਆਂ ਲੋਕੇਸ਼ਨਾਂ ਉੱਤੇ ਸਮੇਂ ਵਿੱਚ ਘਟਨਾਵਾਂ ਦੀ ਸਮਕਾਲੀਨਤਾ ਵੱਲ ਇਸ਼ਾਰਾ ਕਰਦੀ ਹੈ। ਰਿਲੇਟੀਵਿਟੀ ਦੀ ਥਿਊਰੀ ਵਿੱਚ ਸ਼ੁੱਧ ਸਮੇਂ ਦਾ ਸੰਕਲਪ ਨਹੀਂ ਹਰੈ ਕਿਉਂਕਿ ਉੱਥੇ ਤਤਕਾਲੀਨਤਾ ਦੀ ਸਾਪੇਖਿਕਤਾ ਹੁੰਦੀ ਹੈ। ਇੱਕ ਘਟਨਾ ਜੋ ਰੈਫ੍ਰੈਂਸ ਦੀ ਇੱਕ ਫ੍ਰੇਮ ਅੰਦਰ, ਕਿਸੇ ਹੋਰ ਘਟਨਾ ਦੇ ਸਮਕਾਲੀਨ ਹੁੰਦੀ ਹੈ, ਉਹ ਕਿਸੇ ਹੋਰ ਵੱਖਰੀ ਰੈਫ੍ਰੈਂਸ ਫ੍ਰੇਮ ਅੰਦਰ, ਉਸ ਘਟਨਾ ਦੇ ਭੂਤਕਾਲ ਜਾਂ ਭਵਿੱਖ-ਕਾਲ ਵਿੱਚ ਹੁੰਦੀ ਹੋ ਸਕਦੀ ਹੈ,[3]: 59  ਜੋ ਸ਼ੁੱਧ ਸਮਕਾਲੀਨਤਾ ਨੂੰ ਨਕਾਰਦੀ ਹੈ।

ਆਈਨਸਟਾਈਨ[ਸੋਧੋ]

ਆਪਣੇ ਪਹਿਲੇ ਪੇਪਰਾਂ ਤੋਂ ਥੱਲੇ ਕੋਏਟ ਕੀਤੇ ਹੋਏ, ਆਈਨਸਟਾਈਨ ਨੇ ਸ਼ਬਦ ਏਇਥਰ ਨੂੰ ਸਪੇਸ ਦੀਆਂ ਵਿਸ਼ੇਸ਼ਤਾਵਾਂ ਦੇ ਤੌਰ ਤੇ ਪਛਾਣਿਆ, ਜੋ ਇੱਕ ਅਜਿਹੀ ਨਿਯਮਾਵਲੀ ਸੀ ਜੋ ਵਿਸ਼ਾਲ ਤੌਰ ਤੇ ਵਰਤੀ ਨਹੀਂ ਜਾਂਦੀ ਸੀ। ਆਈਨਸਟਾਈਨ ਨੇ ਬਿਆਨ ਦਿੱਤਾ ਕਿ ਜਨਰਲ ਰਿਲੇਟੀਵਿਟੀ ਅੰਦਰ ਏਇਥਰ ਕੋਈ ਸ਼ੁੱਧ ਚੀਜ਼ ਨਹੀਂ ਹੈ, ਜਿਵੇਂ ਜੀਓਡੈਸਿਕ ਅਤੇ ਇਸਲਈ ਸਪੇਸਟਾਈਮ ਦੀ ਬਣਤਰ ਪਦਾਰਥ ਦੀ ਹਾਜ਼ਰੀ ਉੱਤੇ ਨਿਰਭਰ ਕਰਦੀ ਹੈ।[4]

ਜਨਰਲ ਰਿਲੇਟੀਵਿਟੀ[ਸੋਧੋ]

ਸਪੈਸ਼ਲ ਰਿਲੇਟੀਵਿਟੀ ਸ਼ੁੱਧ ਸਮੇਂ ਨੂੰ ਹਟਾ ਦਿੰਦੀ ਹੈ (ਭਾਵੇਂ ਗੋਡਲ ਅਤੇ ਹੋਰਾਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਸ਼ੁੱਧ ਸਮਾਂ ਜਨਰਲ ਰਿਲੇਟੀਵਿਟੀ ਦੀਆਂ ਕੁੱਝ ਕਿਸਮਾਂ ਵਾਸਤੇ ਪ੍ਰਮਾਣਿਤ ਹੋ ਸਕਦਾ ਹੈ)[5] ਅਤੇ ਜਨਰਲ ਰਿਲੇਟੀਵਿਟੀ ਹੋਰ ਅੱਗੇ ਜੀਓਡੈਸਿਕਾਂ ਦੀ ਧਾਰਨਾ ਰਾਹੀਂ ਸ਼ੁੱਧ ਸਪੇਸ ਅਤੇ ਸਮੇਂ ਦੇ ਭੌਤਿਕੀ ਸਕੋਪ ਨੂੰ ਘਟਾ ਦਿੰਦੀ ਹੈ।[3]: 207–223  ਦੂਰ ਸਥਿਤ ਤਾਰਿਆਂ ਪ੍ਰਤਿ ਸਬੰਧ ਵਿੱਚ ਸ਼ੁੱਧ ਸਪੇਸ ਹੁੰਦੀ ਦਿਸਦੀ ਹੈ ਕਿਉਂਕਿ ਸਥਾਨਿਕ ਜੀਓਡੈਸਿਕਾਂ ਅੰਤ ਨੂੰ ਇਹਨਾਂ ਤਾਰਿਆਂ ਤੋਂ ਜਾਣਕਾਰੀ ਪ੍ਰਸਾਰਿਤ ਕਰਦੀਆਂ ਹਨ, ਪਰ ਇਹ ਜਰੂਰੀ ਨਹੀਂ ਹੈ ਕਿ ਕਿਸੇ ਵੀ ਸਿਸਟਮ ਦੀ ਭੌਤਿਕ ਵਿਗਿਆਨ ਪ੍ਰਤਿ ਸ਼ੁੱਧ ਸਪੇਸ ਨੂੰ ਬੁਲਾਵਾ ਦਿੱਤਾ ਜਾਵੇ।[6]

ਇਹ ਵੀ ਦੇਖੋ[ਸੋਧੋ]

ਹਵਾਲੇ ਅਤੇ ਨੋਟਸ[ਸੋਧੋ]

  1. Absolute and Relational Theories of Space and Motion
  2. Robert S. Westman, The Copernican Achievement, University of California Press, 1975, p. 45.
  3. 3.0 3.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Ferraro
  4. Kostro, L. (2001), "Albert Einstein's New Ether and his General Relativity" (PDF), Proceedings of the Conference of Applied Differential Geometry: 78–86, archived from the original (PDF) on 2010-08-02, retrieved 2017-09-14.
  5. Savitt, Steven F. (September 2000), "There's No Time Like the Present (in Minkowski Spacetime)", Philosophy of Science, 67 (S1), doi:10.1086/392846
  6. Gilson, James G. (September 1, 2004), Mach's Principle II, arXiv:physics/0409010, Bibcode:2004physics...9010G