ਸ਼ੇਰ-ਏ-ਬੰਗਲਾ ਨਗਰ ਥਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਰ-ਏ-ਬੰਗਲਾ ਨਗਰ
শেরে বাংলা নগর
ਥਾਣਾ (ਉੱਪ ਜ਼ਿਲ੍ਹਾ)
ਗੁਣਕ: 23°44.3′N 90°23.1′E / 23.7383°N 90.3850°E / 23.7383; 90.3850ਗੁਣਕ: 23°44.3′N 90°23.1′E / 23.7383°N 90.3850°E / 23.7383; 90.3850
ਦੇਸ਼ਫਰਮਾ:Country data ਬੰਗਲਾਦੇਸ਼
ਡਿਵੀਜ਼ਨਢਾਕਾ
ਜ਼ਿਲ੍ਹਾਢਾਕਾ
ਸਮਾਂ ਖੇਤਰਯੂਟੀਸੀ+6 (BST)

ਸ਼ੇਰ-ਏ-ਬੰਗਲਾ ਥਾਣਾ (ਬੰਗਾਲੀ:শেরেবাংলা নগর) ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦਾ ਇੱਕ ਖੇਤਰ ਹੈ। ਇਹ ਇੱਕ ਮਹੱਤਵਪੂਰਨ ਖੇਤਰ ਹੈ ਕਿਉਂਕਿ ਇਸ ਖੇਤਰ ਵਿੱਚ ਬੰਗਲਾਦੇਸ਼ ਦੀ ਰਾਸ਼ਟਰੀ ਸੰਸਦ, ਗਣਭਵਨ, ਪ੍ਰਧਾਨ ਮੰਤਰੀ ਦਫ਼ਤਰ (ਬੰਗਲਾਦੇਸ਼), ਰਾਸ਼ਟਰਪਤੀ ਦਾ ਨਿਵਾਸ ਅਸਥਾਨ ਤੇ ਹੋਰ ਬਹੁਤ ਸਾਰੇ ਸਰਕਾਰੀ ਮੰਤਰਾਲਿਆਂ ਦੇ ਦਫ਼ਤਰ ਸਥਿਤ ਹਨ। ਪਾਕਿਸਤਾਨ ਅੰਦੋਲਨਦੇ ਮੁਖੀ ਅਬੁਲ ਕਾਸਿਮ ਫਜ਼ਲੁਲ ਹੱਕ ਉਰਫ਼ ਸ਼ੇਰ-ਏ-ਬੰਗਲਾ ਦੇ ਨਾਂਅ 'ਤੇ ਇਸ ਖੇਤਰ ਦਾ ਨਾਂਅ ਪਿਆ ਹੈ।

ਸ਼ੇਰ-ਏ-ਬੰਗਲਾ ਨਗਰ ਇੱਕ ਵਿਅਸਤ ਖੇਤਰ ਹੈ ਤੇ ਇੱਥੇ ਕਈ ਸਿੱਖਿਆ ਸੰਸਥਾਵਾਂ, ਬੈਂਕ, ਕੰਪਨੀਆਂ ਦੇ ਦਫ਼ਤਰ, ਸਰਕਾਰੀ ਦਫ਼ਤਰ, ਜਨਤਕ ਸੰਸਥਾਵਾਂ, ਵਪਾਰਕ ਸੰਸਥਾਵਾਂ ਤੇ ਹੋਰ ਦੁਕਾਨਾਂ ਬਣੀਆਂ ਹੋਈਆਂ ਹਨ।

ਇਤਿਹਾਸ[ਸੋਧੋ]

ਸ਼ੇਰ-ਏ-ਬੰਗਲਾ ਨਗਰ ਦਾ ਇਤਿਹਾਸ ਬੰਗਲਾਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਦਾ ਹੈ। ਸ਼ੇਰ ਏ ਬੰਗਲਾ ਨਗਰ, ਜੋ ਕਿ ਲੂਈਸ ਆਈ ਖਾਨ ਦਾ ਅਧਿਕਾਰ ਖੇਤਰ ਸੀ, ਦੀ ਬੰਗਲਾਦੇਸ਼ ਵਿੱਚ ਕਾਫੀ ਭੂਮਿਕਾ ਰਹੀ ਹੈ। ਇਸ ਰਾਹੀਂ ਪੂਰੇ ਬੰਗਲਾਦੇਸ਼ ਵਿੱਚ ਪੱਛਮੀ ਪਾਕਿਸਤਾਨ ਵਾਂਗ ਸਥਾਨਕੀ ਤੇ ਅੰਤਰਰਾਸ਼ਟਰੀ ਤੌਰ 'ਤੇ ਮਜ਼ਬੂਤ ਰਾਜਨੀਤਕ ਪਕੜ ਬਣਾਉਣ ਦਾ ਜਤਨ ਸੀ। ਸ਼ਹਿਰ ਦੇ ਕੇਂਦਰ ਤੋਂ ਸੱਤ ਮੀਲ ਦੀ ਦੂਰੀ 'ਤੇ ਰਾਸ਼ਟਰੀ ਸੰਸਦ ਤੋਂ ਇਲਾਵਾ ਤਿੰਨ ਹੋਰ ਹੋਸਟਲਾਂ ਦਾ ਨਿਰਮਾਣ ਵੀ ਕੀਤਾ ਗਿਆ ਸੀ। ਇੱਕ ਮੰਤਰੀਆਂ ਲਈ, ਇੱਕ ਸਕੱਤਰਾਂ ਲਈ ਤੇ ਇੱਕ ਇਮਾਰਤ ਸੰਸਦ ਦੇ ਨੁਮਾਇੰਦਿਆਂ ਲਈ ਬਣਾਈ ਗਈ ਹੈ।

ਪ੍ਰਮੁੱਖ ਦਫ਼ਤਰ ਤੇ ਸੰਗਠਨ[ਸੋਧੋ]

ਬੰਗਲਾਦੇਸ਼ ਦੀ ਰੱਖਿਆ ਤੇ ਚੋਣ ਆਯੋਗ ਦੇ ਮੰਤਰਾਲੇ ਵੀ ਇਸ ਖੇਤਰ ਵਿੱਚ ਸਥਿਤ ਹਨ। ਏਸ਼ੀਆ ਵਿਕਾਸ ਬੈਂਕ, ਬੰਗਲਾਦੇਸ਼ ਰਿਹਾਇਸ਼ ਮਿਸ਼ਨ ਸਰਕਾਰੀ ਇੰਜੀਨੀਅਰਿੰਗ ਮਹਿਕਮੇ ਦੇ ਪਰਲੇ ਪਾਸੇ ਸਥਿਤ ਹਨ। ਸ਼ੇਰ ਏ ਬੰਗਾਲ ਨਗਰ ਵਿੱਚ ਇਮੀਗ੍ਰੇਸ਼ਨ ਮੰਤਾਰਾਲੇ ਦਾ ਦਫ਼ਤਰ ਵੀ ਹੈ ਜੋ ਕਿ ਗ੍ਰਹਿ ਮੰਤਰਾਲੇ ਅਧੀਨ ਆਉਂਦਾ ਹੈ। ਦੇਸ਼ ਦੀ ਸੰਸਦ ਵੀ ਇਸ ਇਲਾਕੇ 'ਚ ਸਥਿਤ ਹੈ ਜਿਸਦਾ ਢਾਂਚਾ ਅਮਰੀਕੀ ਆਰਕੀਟੈਕਟ ਨੇ ਤਿਆਰ ਕੀਤਾ ਹੈ।

ਸਿੱਖਿਆ[ਸੋਧੋ]

ਬਿਸ ਖੇਤਰ ਵਿੱਚ ਬੰਗਲਾਦੇਸ਼ ਦੇ ਪ੍ਰਮੁੱਖ ਸਿੱਖਿਆ ਸੰਸਥਾਨ ਬਣੇ ਹੋਏ ਹਨ। ਬੰਗਲਾਦੇਸ਼ ਦੀ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਇੱਥੇ ਸਥਿਤ ਹੈ। ਸ਼ਹੀਦ ਸੁਹਰਾਵਰਦੀ ਮੈਡੀਕਲ ਕਾਲਜ ਰੱਖਿਆ ਮੰਤਰਾਲੇ ਦੇ ਦਫ਼ਤਰ ਦੇ ਨੇੜੇ ਸਥਿਤ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਕੂਲ ਜਿਵੇਂ ਕਿ ਗਣਭਵਨ ਗੌਰਮਿੰਟ ਹਾਈ ਸਕੂਲ, ਸ਼ੇਰ ਏ ਬੰਗਲਾ ਗੌਰਮਿੰਟ ਹਾਈ ਸਕੂਲ (ਲੜਕੇ) ਵੀ ਇਸ ਇਲਾਕੇ ਵਿੱਚ ਸਥਿਤ ਹੈ।

ਹਵਾਲੇ[ਸੋਧੋ]