ਗ੍ਰੈਂਡ ਟਰੰਕ ਰੋਡ
ਦਿੱਖ
(ਸ਼ੇਰ ਸ਼ਾਹ ਸੂਰੀ ਮਾਰਗ ਤੋਂ ਮੋੜਿਆ ਗਿਆ)
ਜੀ ਟੀ ਰੋਡ
ਜੀ ਟੀ ਰੋਡ ਜਾਂ ਗਰੈਂਡ ਟਰੰਕ ਰੋਡ, ਜਿਸ ਨੂੰ ਕਿ ਸ਼ੇਰ ਸ਼ਾਹ ਸੂਰੀ ਮਾਰਗ ਵੀ ਕਿਹਾ ਜਾਂਦਾ ਹੈ, ਦੱਖਣੀ ਏਸ਼ੀਆ ਦਾ ਇੱਕ ਮਹੱਤਵਪੂਰਨ ਮਾਰਗ ਹੈ। ਇਹ ਪਿਸ਼ਾਵਰ, ਪਾਕਿਸਤਾਨ ਤੋਂ ਸ਼ੁਰੂ ਹੋ ਕੇ ਭਾਰਤ ਵਿੱਚ ਦੀ ਹੁੰਦਾ ਹੋਇਆ ਸੋਨਰਗਾਉਂ, ਬੰਗਲਾਦੇਸ਼ ਵਿੱਚ ਖਤਮ ਹੁੰਦਾ ਹੈ।
ਰਸਤਾ
[ਸੋਧੋ]ਜੀ ਟੀ ਰੋਡ ਦੀ ਕੁੱਲ ਲੰਬਾਈ ੨੫੦੦ ਕਿਲੋਮੀਟਰ ਹੈ। ਪਿਸ਼ਾਵਰ ਤੋਂ ਬਾਅਦ ਇਹ ਮਾਰਗ ਅੰਮ੍ਰਿਤਸਰ, ਜਲੰਧਰ, ਅੰਬਾਲਾ, ਦਿੱਲੀ, ਕਾਨਪੁਰ, ਕਲਕੱਤਾ ਨੂੰ ਜੋੜਦਾ ਹੋਇਆ ਸੋਨਰਗਾਉਂ, ਬੰਗਲਾਦੇਸ਼ ਵਿੱਚ ਪਹੁੰਚਦਾ ਹੈ। ਸ਼ੇਰ ਸ਼ਾਹ ਸੂਰੀ ਦੀ ਸੋਚ ਇਸ ਮਾਰਗ ਦੀ ਤਰਾ ਹੀ ਲਮੀ ਸੀ
ਇਤਿਹਾਸ
[ਸੋਧੋ]ਇਹ ਮਾਰਗ ਸ਼ੇਰ ਸ਼ਾਹ ਸੂਰੀ ਨੇ ਸੋਲਵੀਂ ਸਦੀ ਵਿੱਚ ਬਣਵਾਇਆ ਸੀ। ਉਸ ਨੇ ਇਹ ਮਾਰਗ ਆਪਣੀ ਰਾਜਧਾਨੀ ਆਗਰਾ ਨੂੰ ਆਪਣੇ ਸ਼ਹਿਰ ਸਾਸਾਰਾਮ ਨਾਲ ਜੋੜਨ ਲਈ ਬਣਵਾਇਆ ਸੀ, ਅਤੇ ਸਮਾਂ ਬੀਤਣ ਨਾਲ ਇਸ ਨੂੰ ਹੋਰ ਸ਼ਹਿਰਾਂ ਤੱਕ ਵਧਾਇਆ ਗਿਆ ਸੀ।
ਕਈ ਸਦੀਆਂ ਤੋਂ ਇਹ ਮਾਰਗ ਭਾਰਤੀ ਉਪ-ਮਹਾਂਦੀਪ ਵਿੱਚ ਕਾਰੋਬਾਰ ਅਤੇ ਯਾਤਰਾ ਲਈ ਇੱਕ ਮਹੱਤਵਪੂਰਨ ਮਾਰਗ ਰਿਹਾ ਹੈ।