ਸ਼ੇਸ਼ਨਾਗ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੇਸ਼ਨਾਗ ਝੀਲ ਅਨੰਤਨਾਗ ਜ਼ਿਲ੍ਹੇ ਦੀ ਵਾਦੀ ਪਹਿਲਗਾਮ ਤੋਂ 23 ਕਿਲੋਮੀਟਰ ਦੂਰ ਹੈ। ਸਮੁੰਦਰ ਤਲ ਤੋਂ ਇਸਦੀ ਉਚਾਈ 11,780 ਫੁੱਟ ਹੈ। ਇਸ ਝੀਲ ਦੀ ਲੰਬਾਈ 1.1 ਕਿਲੋਮੀਟਰ ਤੇ ਚੌੜਾਈ 700 ਮੀਟਰ ਹੈ। ਇਸ ਵਿੱਚ ਕਈ ਤਰ੍ਹਾਂ ਦੀਆਂ ਮੱਛੀਆਂ ਮੌਜੂਦ ਹਨ। ਸਰਦੀਆਂ ਦੌਰਾਨ ਇਹ ਝੀਲ ਜੰਮ ਜਾਂਦੀ ਹੈ। ਗਰਮੀ ਦੇ ਮੌਸਮ ਵਿੱਚ ਬਰਫ਼ ਦੇ ਜ਼ਿਆਦਾ ਪਿਘਲਣ ’ਤੇ ਵਾਧੂ ਪਾਣੀ ਨਿਕਾਸੀ ਵਜੋਂ ਲਿੱਦਰ ਦਰਿਆ ਵਿੱਚ ਚਲਾ ਜਾਂਦਾ ਹੈ।ਮਿਥਿਹਾਸ ਮੁਤਾਬਿਕ ਇਸ ਝੀਲ ਦਾ ਨਿਰਮਾਣ ਸੱਪਾਂ ਦੇ ਰਾਜੇ ਸ਼ੇਸ਼ਨਾਗ ਨੇ ਖ਼ੁਦ ਕੀਤਾ ਹੈ। ਇਹ ਝੀਲ ਸ਼ਰਧਾਲੂਆਂ ਲਈ ਪੁਰਾਤਨ ਤੀਰਥ ਸਥਾਨ ਹੈ।

References[ਸੋਧੋ]