ਸ਼ੋਭਾ ਨਾਇਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਭਾ ਨਾਇਡੂ
ਜਨਮ1962 (ਉਮਰ 61–62)
ਪੇਸ਼ਾਕਲਾਸੀਕਲ ਭਾਰਤੀ ਡਾਂਸਰ
ਪੁਰਸਕਾਰਪਦਮ ਸ਼੍ਰੀ (2001)
ਵੈੱਬਸਾਈਟsobhanaidu.org

ਸ਼ੋਭਾ ਨਾਇਡੂ ਭਾਰਤ ਦੇ ਪ੍ਰਮੁੱਖ ਕੁਚੀਪੁੜੀ ਨ੍ਰਿਤਕਾਂ ਅਤੇ ਪ੍ਰਸਿੱਧ ਮਾਸਟਰ ਵੇਮਪਤਿ ਚਿੰਨਾ ਸਤਿਆਮ ਦੀ ਉੱਘੀ ਸ਼ਾਗਿਰਦ ਹੈ। ਉਸਨੇ ਕੁਚੀਪੁੜੀ ਦੀ ਤਕਨੀਕ ਵਿੱਚ ਮੁਹਾਰਤ ਹਾਸਲ ਕੀਤੀ ਹੈ ਅਤੇ ਕਾਫੀ ਡਾਂਸ-ਡਰਾਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਉਸਨੇ ਸੱਤਿਆਭਾਮਾ ਅਤੇ ਪਦਮਾਵਤੀ ਦੀਆਂ ਭੂਮਿਕਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਆਪਣੇ ਗੁਰੂ ਦਾ ਸੰਗੀਤ ਪੇਸ਼ ਕੀਤਾ ਹੈ। ਉਹ ਇਕ ਸ਼ਾਨਦਾਰ ਸੋਲੋ ਡਾਂਸਰ ਵੀ ਹੈ। ਕੁਚੀਪੁੜੀ ਆਰਟ ਅਕੈਡਮੀ, ਹੈਦਰਾਬਾਦ ਦੀ ਪ੍ਰਿੰਸੀਪਲ ਸੋਭਾ ਨਾਇਡੂ ਪਿਛਲੇ ਕੁਝ ਸਾਲਾਂ ਤੋਂ ਛੋਟੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਰਹੀ ਹੈ। [1] 2010 ਵਿਚ ਸਕੂਲ ਨੇ 30 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਸੀ। ਉਸਨੇ ਕਈ ਡਾਂਸ-ਡਰਾਮਾਂ ਦੀ ਕੋਰੀਓਗ੍ਰਾਫੀ ਵੀ ਕੀਤੀ ਹੈ। ਉਸਨੂੰ ਕ੍ਰਿਸ਼ਨਾ ਗਣ ਸਭਾ, ਮਦਰਾਸ ਤੋਂ ਨ੍ਰਿਤਿਆ ਚੂਡਾਮਣੀ ਦਾ ਖਿਤਾਬ ਮਿਲਿਆ ਹੈ।

ਮੁੱਢਲਾ ਜੀਵਨ[ਸੋਧੋ]

ਸੋਭਾ ਨਾਇਡੂ ਦਾ ਜਨਮ 1956 ਵਿਚ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲ੍ਹਾ, ਅਨਾਕਾਪਲੇ ਵਿਚ ਹੋਇਆ ਸੀ। [2] ਉਸਨੇ ਕੁਈਨ ਮੈਰੀ ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ ਹੈ। [3]

ਪਰਿਵਾਰਕ ਵਿਰੋਧਾਂ ਦੇ ਬਾਵਜੂਦ ਉਸਦੀ ਮਾਂ ਸਰੋਜਨੀ ਦੇਵੀ ਉਸ ਨੂੰ ਰਾਜਮਹੇਂਦਰਵਰਮ ਵਿਖੇ ਪੀ.ਐਲ. ਰੈਡੀ ਅਧੀਨ ਡਾਂਸ ਸਿਖਾਇਆ। ਜਿਸ ਤੋਂ ਬਾਅਦ ਉਸਨੇ ਪ੍ਰਸਿੱਧ ਸ਼੍ਰੀ ਵੇਮਪਤਿ ਛੀਨਾ ਸਤਿਅਮ ਅਧੀਨ ਸਿਖਲਾਈ ਹਾਸਿਲ ਕੀਤੀ। [3] ਉਹ ਵੈਂਪਟੀ ਦੀ ਇੱਕ ਉੱਤਮ ਵਿਦਿਆਰਥੀ ਸੀ। [2]

ਅਵਾਰਡ ਅਤੇ ਪ੍ਰਾਪਤੀਆਂ[ਸੋਧੋ]

12 ਸਾਲਾਂ ਦੀ ਸਖਤ ਸਾਧਨਾ ਨਾਲ ਉਸ ਦੀਆਂ ਕੁਝ ਸਰਬੋਤਮ ਭੂਮਿਕਾਵਾਂ ਸਤੀਭਾਭਾ, ਪਦਮਾਵਤੀ ਅਤੇ ਚੰਡਾਲਿਕਾ ਦੀਆਂ ਮਿਲਦੀਆਂ ਹਨ। ਉਸਨੇ 80 ਸੋਲੋ ਨੰਬਰ, 15 ਬੈਲੇਟਾਂ ਦੀ ਕੋਰੀਓਗ੍ਰਾਫੀ ਕੀਤੀ ਹੈ ਅਤੇ ਭਾਰਤ ਅਤੇ ਵਿਦੇਸ਼ਾਂ ਦੇ 1,500 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ। [4]

ਨਾਇਡੂ ਦੀ ਪੂਰੇ ਦੇਸ਼ ਵਿਚ ਹੀ ਨਹੀਂ, ਬਲਕਿ ਪੂਰੀ ਦੁਨੀਆਂ ਵਿਚ ਪ੍ਰਸ਼ੰਸਾ ਕੀਤੀ ਜਾਂਦੀ ਹੈ। ਟਾਨਾ ਦੁਆਰਾ ਆਯੋਜਿਤ, ਉਸਨੇ ਪ੍ਰਦਰਸ਼ਨ ਕਰਨ ਲਈ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕੀਤੀ. ਉਸਨੇ ਯੂਕੇ, ਯੂ.ਐਸ.ਐਸ.ਆਰ, ਸੀਰੀਆ, ਤੁਰਕੀ, ਹਾਂਗ ਕਾਂਗ, ਬਗਦਾਦ, ਕੈਂਪੂਚੀਆ ਅਤੇ ਬੈਂਕਾਕ ਵਰਗੇ ਵੱਖ ਵੱਖ ਸਭਿਆਚਾਰਕ ਸਮਾਗਮਾਂ ਵਿੱਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ। ਭਾਰਤ ਸਰਕਾਰ ਤਰਫੋਂ ਨਾਇਡੂ ਨੇ ਵੈਸਟਇੰਡੀਜ਼, ਮੈਕਸੀਕੋ, ਵੈਨਜ਼ੂਏਲਾ, ਟੂਨੀਸ, ਕਿਉਬਾ ਤੋਂ ਬਾਅਦ ਇੱਕ ਸੱਭਿਆਚਾਰਕ ਵਫ਼ਦ ਦੀ ਅਗਵਾਈ ਕੀਤੀ ਹੈ ਅਤੇ ਉਸ ਤੋਂ ਬਾਅਦ ਪੱਛਮੀ ਏਸ਼ੀਆ ਦਾ ਦੌਰਾ ਕੀਤਾ ਹੈ। [1]

  • 2001 ਵਿੱਚ ਪਦਮ ਸ਼੍ਰੀ ਪੁਰਸਕਾਰ [5]
  • 1982 ਵਿਚ ਨ੍ਰਿਤਿਆ ਚੂਡਾਮਨੀ ਪੁਰਸਕਾਰ [2]
  • ਉਸ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ 1991 ਵਿੱਚ ਕੁਚੀਪੁੜੀ ਡਾਂਸ ਵਿੱਚ ਯੋਗਦਾਨ ਲਈ ਮਿਲਿਆ ਸੀ।
  • 1996 ਵਿੱਚ ਨ੍ਰਿਤਿਆ ਕਲਾ ਸ਼੍ਰੋਮਣੀ ਪੁਰਸਕਾਰ
  • 1998 ਵਿਚ ਸਵਰਗਵਾਸੀ ਸ੍ਰੀ ਐਨ.ਟੀ. ਰਾਮਾ ਰਾਓ ਅਵਾਰਡ
  • ਏ.ਪੀ. ਰਾਜ ਸਰਕਾਰ ਹਮਸਾ ਅਵਾਰਡ

ਹਵਾਲੇ[ਸੋਧੋ]

  1. 1.0 1.1 "I explained it when I danced it". sobhanaidu.org. Archived from the original on 10 ਅਗਸਤ 2017. Retrieved 25 Aug 2017. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗਲਤੀ:Invalid <ref> tag; name "Sobha Naidu" defined multiple times with different content
  2. 2.0 2.1 2.2 "Shobha Naidu Success Story". mahilalu.com. 29 Jan 2016. Retrieved 25 Aug 2017.
  3. 3.0 3.1 "Personalities: Sobha Naidu". Andhra Portal. 16 May 2016. Retrieved 25 Aug 2017.
  4. "Dancer with a difference". Deccan Herald. 29 Apr 2012. Retrieved 25 Aug 2017.
  5. "Padma Awards" (PDF). Ministry of Home Affairs, Government of India. 2015. Archived from the original (PDF) on 15 ਨਵੰਬਰ 2014. Retrieved 21 July 2015. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]