ਸ਼ੌਕਤ ਓਸਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੌਕਤ ਓਸਮਾਨ
ShawkatOsmanPic.jpg
ਮੂਲ ਨਾਮশওকত ওসমান
ਜਨਮਸ਼ੇਖ ਅਜ਼ੀਜ਼ੁਰ ਰਹਿਮਾਨ
(1917-01-02)2 ਜਨਵਰੀ 1917
ਹੁਗਲੀ, ਪੱਛਮੀ ਬੰਗਾਲ, ਬਰਤਾਨਵੀ ਭਾਰਤ
ਮੌਤ14 ਮਈ 1998(1998-05-14) (ਉਮਰ 81)
ਢਾਕਾ, ਬੰਗਲਾਦੇਸ਼
ਸਿੱਖਿਆਐਮ.ਏ. (ਬੰਗਾਲੀ)
ਅਲਮਾ ਮਾਤਰਅਲੀਆ ਯੂਨੀਵਰਸਿਟੀ
ਸੇਂਟ ਜ਼ੇਵੀਅਰਜ਼ ਕਾਲਜ, ਕਲਕੱਤਾ
ਕਲਕੱਤਾ ਯੂਨੀਵਰਸਿਟੀ
ਬੱਚੇਯੇਫੇਸ਼ ਓਸਮਾਨ
ਮਾਤਾ-ਪਿਤਾ
 • ਸ਼ੇਖ ਮੁਹੰਮਦ ਯੇਹੀਆ (father)
ਪੁਰਸਕਾਰfull list

ਸ਼ੇਖ ਅਜ਼ੀਜ਼ੁਰ ਰਹਿਮਾਨ ( ਸ਼ੌਕਤ ਓਸਮਾਨ ਵਜੋਂ ਜਾਣਿਆ ਜਾਂਦਾ ਹੈ; 2 ਜਨਵਰੀ 1917 - 14 ਮਈ 1998) ਬੰਗਲਾਦੇਸ਼ ਦਾ ਨਾਵਲਕਾਰ ਅਤੇ ਲਘੂ ਕਹਾਣੀਕਾਰ ਸੀ। [1] ਉਸਨੇ 1962 ਵਿਚ ਬੰਗਲਾ ਅਕਾਦਮੀ ਦਾ ਸਾਹਿਤਕ ਪੁਰਸਕਾਰ, 1983 ਵਿਚ ਏਕੁਸ਼ੀ ਪਦਕ ਅਤੇ 1997 ਵਿਚ ਆਜ਼ਾਦੀ ਦਿਵਸ ਪੁਰਸਕਾਰ ਹਾਸਿਲ ਕੀਤੇ ਸਨ। [2] [3] [4]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਓਸਮਾਨ ਦਾ ਜਨਮ ਸਬਲਸਿੰਘਾਪੁਰ, ਹੁਗਲੀ, ਪੱਛਮੀ ਬੰਗਾਲ ਵਿੱਚ ਪੈਦਾ ਹੋਇਆ ਸੀ। ਉਸਦੇ ਪਿਤਾ ਸ਼ੇਖ ਮੁਹੰਮਦ ਯਾਹੀਆ ਸਨ। ਓਸਮਾਨ ਦੀ ਸਿੱਖਿਆ ਅਲੀਹਾ ਯੂਨੀਵਰਸਿਟੀ (ਐਂਗਲੋ-ਫ਼ਾਰਸੀ ਵਿਭਾਗ) ਅਤੇ ਸੇਂਟ ਜ਼ੇਵੀਅਰਜ਼ ਕਲਕੱਤਾ ਵਿਖੇ ਹੋਈ, ਜਿੱਥੋਂ ਉਸਨੇ 1938 ਵਿਚ ਗ੍ਰੈਜੂਏਸ਼ਨ ਕੀਤੀ। ਫਿਰ ਉਸਨੇ 1941 ਵਿਚ ਕਲਕੱਤਾ ਯੂਨੀਵਰਸਿਟੀ ਤੋਂ ਬੰਗਾਲੀ ਸਾਹਿਤ ਵਿਚ ਮਾਸਟਰ ਹਾਸਿਲ ਕੀਤੀ। [1]

ਕਰੀਅਰ[ਸੋਧੋ]

1947 ਵਿਚ ਭਾਰਤ ਦੀ ਵੰਡ ਤੋਂ ਬਾਅਦ ਓਸਮਾਨ ਪੂਰਬੀ ਪਾਕਿਸਤਾਨ (ਮੌਜੂਦਾ ਬੰਗਲਾਦੇਸ਼) ਚਲੇ ਗਏ। ਉਸਨੇ ਚਟਗਾਓਂ ਕਾਮਰਸ ਕਾਲਜ ਵਿੱਚ ਪੜ੍ਹਾਉਣਾ ਆਰੰਭ ਕੀਤਾ। [1] ਇਸ ਤੋਂ ਬਾਅਦ ਉਸਨੇ 1959-1972 ਦੌਰਾਨ ਢਾਕਾ ਕਾਲਜ ਵਿੱਚ ਫੈਕਲਟੀ ਮੈਂਬਰ ਵਜੋਂ ਸੇਵਾ ਨਿਭਾਈ।

ਸਾਹਿਤ[ਸੋਧੋ]

ਓਸਮਾਨ ਦਾ ਪਹਿਲਾ ਪ੍ਰਮੁੱਖ ਨਾਵਲ ਸੀ ਜੈਨਾਨੀ, ਜਿਸ ਵਿਚ ਪੇਂਡੂ ਅਤੇ ਸ਼ਹਿਰੀ ਵੰਡ ਕਾਰਨ ਇੱਕ ਪਰਿਵਾਰ ਦੇ ਟੁੱਟਣ ਦਾ ਚਿੱਤਰਨ ਕੀਤਾ ਗਿਆ ਸੀ। ਕ੍ਰਿਤਾਦਾਸ਼ੇਰ ਹੈਸ਼ੀ (ਗੁਲਾਮ ਦਾ ਹਾਸਾ) ਵਿੱਚ, ਓਸਮਾਨ ਨੇ ਸਮਕਾਲੀ ਰਾਜਨੀਤੀ ਅਤੇ ਤਾਨਾਸ਼ਾਹੀ ਦੀ ਹਕੀਕਤ ਦੇ ਹਨੇਰੇ ਨੂੰ ਬਿਆਨ ਕੀਤਾ। [1]

ਪਰਿਵਾਰ[ਸੋਧੋ]

ਓਸਮਾਨ ਦਾ ਬੇਟਾ ਯਾਫੇਸ ਓਸਮਾਨ ਬੰਗਲਾਦੇਸ਼ ਦਾ ਮੌਜੂਦਾ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਹੈ । [5]

ਅਵਾਰਡ[ਸੋਧੋ]

 • ਬੰਗਲਾ ਅਕਾਦਮੀ ਸਾਹਿਤਕ ਅਵਾਰਡ (1962)
 • ਆਦਮਜੀ ਸਾਹਿਤਕ ਅਵਾਰਡ (1966)
 • ਰਾਸ਼ਟਰਪਤੀ ਅਵਾਰਡ (1967)
 • ਏਕੁਸ਼ੀ ਪਦਕ (1983)
 • ਮਹਿਬੂਬਉੱਲਾ ਫਾਉਂਡੇਸ਼ਨ ਪੁਰਸਕਾਰ (1983)
 • ਮੁਕਤਧਰਾ ਸਾਹਿਤਕ ਅਵਾਰਡ (1991)
 • ਸੁਤੰਤਰਤਾ ਦਿਵਸ ਅਵਾਰਡ (1997)

ਸਾਹਿਤਕ ਰਚਨਾ[ਸੋਧੋ]

ਨਾਵਲ
 • ਬੋਨੀ ਆਦਮ (1943)
 • ਜਨਾਨੀ (1958)
 • ਕ੍ਰਿਤਾਦਾਸ਼ੇਰ ਹਸੀ (1962)
 • ਸਮਾਗਮ (1967)
 • ਚੌਰਾਸੰਧੀ (1968)
 • ਰਾਜਾ ਓਪਾਖਿਯਨ (1971)
 • ਜਹਾਂਨਮ ਹਿਤੇ ਬਿਡੇ (1971)
 • ਦੁਈ ਸੈਨਿਕ (1973)
 • ਨੇਕਰੇ ਅਰਨ੍ਯ (1973)
 • ਪਤੰਗਾ ਪਿੰਜਰ (1983)
 • ਰਾਜਸਖੀ (1985)
 • ਜੋਲੰਗੀ (1986)
 • ਪੁਰਾਤਨ ਖੰਜਰ (1987)
ਛੋਟੀਆਂ ਕਹਾਣੀਆਂ
 • ਪਿੰਜਰਾਪੋਲ (1358)
 • ਜੁਨੂ ਅਪਾ ਅਨੰਨਯਾ ਗਲਪੋ (1358)
 • ਸਬੇਕ ਕਹਿਨੀ (1953)
 • ਪਰੋਸਟਰ ਪਲੋਕ (1964)
 • ਉਪਾਲਕਸ਼ੋ (1965)
 • ਨੇਤ੍ਰਾਪਾਠ (1968)
 • ਉਭੋਸ਼੍ਰੰਗੋ (1375)
 • ਜਨਮੋ ਜਦੀ ਤਾਬੋ ਬਨਗੇ (1975)
 • ਮੋਨਿਬ ਓ ਤਾਹਰ ਕੁਕੂਰ (1986)
 • ਇਸ਼ਵਾਰੇਰ ਪ੍ਰੋਤੀਦਿੰਦੀ (1990)
 • ਬਿਗਾਤਾ ਕਲੇਰ ਗਲਪੋ (1986)
ਨਾਟਕ
 • ਅਮਲਾਰ ਮਾਮਲਾ (1949)
 • ਤਸਕਾਰ ਓ ਲਸਕਰ (1953)
 • ਬਾਘਦਾਦੇਰ ਕਭੀ (1359)
 • ਦਕਤਰ ਅਬਦੁਲ੍ਹਾਹਰ ਕਰਖੰਨਾ(1973)
 • ਤਿਨਤੀ ਛੋਤੋ ਨਾਟਕ (1989)
 • ਪੂਰਨਾ ਸਵਾਧੀਨਾਤਾ ਚੁਰਨਾ ਸਵਾਧੀਨਾਤਾ (1990)
ਯਾਦਾਂ
 • ਕਾਲਰਾਤਰੀ ਖੰਡਾਚਿੱਤਰ (1986)
 • ਸਵਜਨ ਸੰਗਰਾਮ (1986)
ਬਾਲ ਸਾਹਿਤ
 • ਓਟੇਨ ਸਹੇਬਰ ਬੰਗਲੋ (1944)
 • ਇਤੀਮਖਾਨਾ (1955)
 • ਛੋਟੇੋਦਰ ਨਾਨਾਗਲਪੋ (1969)
 • ਦਿਗਬਾਜੀ (1964)
 • ਪੁਰਸਕਾਰ ਓ ਅਨਿਆਨੀਗਲਪੋ (1969)
 • ਤਾਰਾ ਦੂਈ ਜਾਨ (1944)
 • ਕਸੂੜੇ ਸਮਾਜਵਾਦੀ (1973)
 • ਕਥਾ ਬਚਨ ਕਥਾ (1389)
 • ਪੰਚਸੰਗੀ (1975)
 • ਇਤਿਹਾਸ ਬਿਸਤਰਿਓ (1985)
 • ਮਸਕਿਟੋਫੋਨ
ਅਨੁਵਾਦ
 • ਪੰਚਤੀ ਨਾਟਕ (ਮੱਲੀਰੇ 1965 ਤੋਂ)
 • ਟਾਈਮ ਮਸ਼ੀਨ (ਐਚ.ਜੀ. ਵੇਲਜ਼ 1959 ਤੋਂ)
 • ਪੰਚਤੀ ਕਹੀਨੀ (ਲਿਓ ਤਾਲਸਤਾਏ 1959 ਤੋਂ)
 • ਸਪੇਨਰ ਛੋਟੋਗਲਪੋ (1372)
 • ਪ੍ਰਿਥੀਬੀਰ ਰੰਗੋਮੋਨੇਸ਼ ਮਾਨੁਸ਼: ਸੰਤਨੇਰ ਸਵਿਕਰੋਕਤ (ਅਮ੍ਰਿਤਾ ਪ੍ਰੀਤਮ 1985)
 • ਨੀਸੋ 1948
ਸੰਪਾਦਨ
 • ਫਜ਼ਲੂਲ ਹੁਕਰ ਗਲਪੋ (1983)

ਗ਼ੈਰ-ਕਲਪਨਾ[ਸੋਧੋ]

 • ਸਮੁੰਦਰ ਨਾਦੀ ਸਮਰਪੀਤੋ (1973)
 • ਸੰਗਸਕ੍ਰਿਤੀ ਚਰੈ ਉਤਰੈ (1985)
 • ਮੁਸਲਮਾਨ ਮਨੋਜਰ ਰੁਪਾਂਤਰ (1986)
 • ਭਾਭਾ ਭਾਣਾ (1974)
 • ਨਸ਼ਾ ਤਨ ਅਸ਼ਟ ਭਾਨ (1986)
 • ਹਪਤਮ ਪੰਚਮ (1957)
 • ਪਿਤਰੀਪੁਰਸ਼ੇਰ ਪਾਪ (1986)
 • ਈਬੋਂਗ ਤਿਨ ਮਿਰਜ਼ਾ (1986)
ਓਸਮਾਨ ਦੀ ਕਬਰ

ਹਵਾਲੇ[ਸੋਧੋ]

 1. 1.0 1.1 1.2 1.3 Islam, Sirajul (2012). "Osman, Shawkat". In Islam, Sirajul; Huq, Syed. Banglapedia: National Encyclopedia of Bangladesh (Second ed.). Asiatic Society of Bangladesh. 
 2. "পুরস্কারপ্রাপ্তদের তালিকা" [Winners list] (in ਬੰਗਾਲੀ). Bangla Academy. Retrieved 2 April 2019. 
 3. "একুশে পদকপ্রাপ্ত সুধীবৃন্দ" [Ekushey Padak winners list] (in ਬੰਗਾਲੀ). Government of Bangladesh. Retrieved 3 April 2019. 
 4. "Independence Day Award" (PDF). Government of Bangladesh. Retrieved 5 February 2019. 
 5. "Profile of ministers". The Daily Start. 2009-01-08. Archived from the original on 2013-01-26. Retrieved 2012-08-05.