ਸਮੱਗਰੀ 'ਤੇ ਜਾਓ

ਸਾਈਂ ਜ਼ਹੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਈਂ ਜ਼ਹੂਰ
ਜਾਣਕਾਰੀ
ਜਨਮ1937 -21 ਅਗਸਤ 2022
ਓਕਾਰਾ, ਪਾਕਿਸਤਾਨ
ਮੂਲਓਕਾਰਾ, ਪਾਕਿਸਤਾਨ
ਵੰਨਗੀ(ਆਂ)ਲੋਕ ਸੰਗੀਤ
ਕਿੱਤਾਸੰਗੀਤਕਾਰ, ਗਾਇਕ
ਸਾਜ਼ਇੱਕਤਾਰਾ, ਤੂੰਬੀ

ਸਾਈਂ ਜ਼ਹੂਰ ਜਾਂ ਸਾਈਂ ਜ਼ਹੂਰ ਅਹਿਮਦ (ਉਰਦੂ: سائیں ظہور‎, ਅੰਦਾਜ਼ਨ ਜਨਮ:1937) ਪਾਕਿਸਤਾਨ ਦਾ ਇੱਕ ਮਸ਼ਹੂਰ ਪੰਜਾਬੀ ਸੂਫ਼ੀ ਗਵਈਆ ਹੈ। ਪਹਿਲਾਂ ਉਹ ਪਿੰਡਾਂ ਸ਼ਹਿਰਾਂ ਦੀ ਗਲੀਆਂ ,ਕਬਰਾਂ ਆਦਿ ਉੱਪਰ ਲੱਗਣ ਵਾਲੇ ਉਰਸਾਂ ਤੇ ਗਾਇਆ ਕਰਦੇ ਸਨ। ਉਨ੍ਹਾਂ ਨੇ ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਗੁਲਾਮ ਫਰੀਦ ਜੀ ਵਰਗੇ ਸੂਫ਼ੀ ਕਵੀਆਂ ਅਤੇ ਸੰਤਾਂ ਦੀਆਂ ਲਿਖਤਾਂ ਨੂੰ ਗਾਉਣਾ ਆਪਣਾ ਜੀਵਨ ਉਦੇਸ਼ ਬਣਾ ਲਿਆ ਸੀ। ਉਦੋਂ ਤੱਕ ਕੋਈ ਰਿਕਾਰਡ ਉਨ੍ਹਾਂ ਦੇ ਨਾਮ ਨਹੀਂ ਸੀ ਜਦੋਂ ਉਨ੍ਹਾਂ ਨੂੰ 2006 ਈ. ਵਿੱਚ “ਬੀ.ਬੀ.ਸੀ. ਵਾਇਸ ਆਫ ਦਾ ਈਅਰ ” ਪੁਰਸਕਾਰ ਮਿਲਿਆ। [1]

ਜੀਵਨ[ਸੋਧੋ]

ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਸਾਹੀਵਾਲ ਖੇਤਰ ਦੇ ਓਕਾੜਾ ਜਿਲ੍ਹੇ ਵਿੱਚ ਜਨਮੇ, ਜ਼ਹੂਰ ਇੱਕ ਪੇਂਡੂ ਕਿਸਾਨ ਪਰਵਾਰ ਵਿੱਚ ਸਭ ਤੋਂ ਛੋਟੇ ਬਾਲਕ ਸਨ। ਉਨ੍ਹਾਂ ਨੇ ਪੰਜ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।[1] ਅਤੇ ਇਸ ਨਿਆਣੀ ਉਮਰ ਵਿੱਚ ਹੀ, ਉਨ੍ਹਾਂ ਨੇ ਇੱਕ ਸੁਫ਼ਨਾ ਵੇਖਿਆ ਸੀ ਕਿ ਕੋਈ ਹੱਥ ਉਸਨੂੰ ਇੱਕ ਦਰਗਾਹ ਦੇ ਵੱਲ ਸੰਕੇਤ ਕਰ ਰਿਹਾ ਸੀ। ਦਸ ਸਾਲ ਦੀ ਉਮਰ ਵਿੱਚ ਉਨ੍ਹਾਂ ਘਰ ਛੱਡ ਦਿੱਤਾ ਅਤੇ ਸਿੰਧ, ਪੰਜਾਬ ਦੇ ਸੂਫ਼ੀ ਸਥਾਨਾਂ ਤੇ ਘੁੰਮਦੇ, ਗਾਇਨ ਦੇ ਜ਼ਰੀਏ ਆਪਣੀ ਰੋਟੀ ਕਮਾਉਣ ਲੱਗੇ। ਜ਼ਹੂਰ ਦਾ ਕਹਿਣਾ ਹੈ," ਉਹ ਉਚ ਸ਼ਰੀਫ (ਸੂਫੀ ਪਰੰਪਰਾਵਾਂ ਲਈ ਪ੍ਰਸਿਧ) ਦੱਖਣੀ ਪੰਜਾਬ ਸ਼ਹਿਰ ਦੀ ਇੱਕ ਛੋਟੀ ਜਿਹੀ ਦਰਗਾਹ ਕੋਲੋਂ ਲੰਘ ਰਿਹਾ ਸੀ ਜਦੋਂ ਕਿਸੇ ਨੇ ਆਪਣੇ ਹੱਥ ਨਾਲ ਮੈਨੂੰ ਬੁਲਾਉਣ ਲਈ ਇਸ਼ਾਰਾ ਕੀਤਾ ਅਤੇ ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਇਹ ਉਹੀ ਹੱਥ ਸੀ ਜੋ ਮੈਂ ਆਪਣੇ ਸੁਫ਼ਨੇ ਵਿੱਚ ਵੇਖਿਆ ਸੀ।"[2]

ਪਟਿਆਲਾ ਘਰਾਣੇ ਦੇ ਉਸਤਾਦ ਰੌਣਕ ਅਲੀ ਜੀ ਪਾਸੋਂ ਸਾਈਂ ਜ਼ਹੂਰ ਅਹਿਮਦ ਨੇ ਸੰਗੀਤਕ ਵਿੱਦਿਆ ਹਾਸਲ ਕੀਤੀ। ਸਾਈਂ ਜੀ 21 ਅਗਸਤ 2022 ਨੂੰ ਚੱਲ ਵਸੇ।

ਮਸ਼ਹੂਰ ਗਾਣੇ[ਸੋਧੋ]

  • ਤੂੰਬਾ (ਕੋਕ ਸਟੂਡਿਓ ਸੀਜ਼ਨ 2)
  • ਅੱਲ੍ਹਾ ਹੂ
  • ਨੱਚਣਾ ਪੈਂਦਾ ਏ
  • ਤੇਰੇ ਇਸ਼ਕ ਨਚਾਇਆ
  • ਇਕ ਅਲਫ਼ ਤੇਰੇ ਦਰਕਾਰ (ਕੋਕ ਸਟੂਡਿਓ ਸੀਜ਼ਨ 2)
  • ਅੱਲ੍ਹਾ ਹੂ (ਕੋਕ ਸਟੂਡਿਓ ਸੀਜ਼ਨ 6)
  • ਰੱਬਾ ਹੋ (ਕੋਕ ਸਟੂਡਿਓ ਸੀਜ਼ਨ 6)

ਹਵਾਲੇ[ਸੋਧੋ]

  1. 1.0 1.1 http://www.bbc.co.uk/radio3/worldmusic/a4wm2006/a4wm_zahoor.shtml
  2. "Saieen Zahoor: the roving minstrel". Matteela Music. Retrieved 2007-05-08.