ਸਾਕਸ਼ੀ ਗੁਲਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਕਸ਼ੀ ਗੁਲਾਟੀ
ਜਨਮ10 ਮਾਰਚ 1989
ਮੇਰਠ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾਅਦਾਕਾਰਾ, ਮਾਡਲ
ਕੱਦ5 ਫ਼ੁੱਟ 8 ਇੰਚ (1.73 ਮੀ)[1]

ਸਾਕਸ਼ੀ ਗੁਲਾਟੀ ਇੱਕ ਭਾਰਤੀ ਮਾਡਲ ਅਤੇ ਫ਼ਿਲਮ ਅਦਾਕਾਰਾ ਹੈ। ਉਹ ਫੈਮੀਨਾ ਮਿਸ ਇੰਡੀਆ 2007 ਦੀ ਰਨਰ-ਅਪ ਸੀ, ਉਸਨੇ ਰਾਮ ਗੋਪਾਲ ਵਰਮਾ ਦੀ 2008 ਦੀ ਫ਼ਿਲਮ ਕੰਟਰੈਕਟ[2][3] ਨਾਲ ਹਿੰਦੀ ਸਿਨੇਮਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਰ ਉਹ 'ਦ ਫ਼ਿਲਮ ਇਮੋਸ਼ਨਲ ਅਤਿਆਚਾਰ' (2010), ਅਤੇ ਤੇਲਗੂ ਫ਼ਿਲਮ ਕੇ.ਐਸ.ਡੀ. ਅਪਾਲਰਾਜ (2011) ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਈ।[4]

ਉਹ ਹਿੰਦੀ ਵਿੱਚ ਇੱਕ ਰੋਮਾਂਸ ਵਾਲੀ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਅਤੇ ਜੀ.ਅਸ਼ੋਕ ਦੀ ਦਿਸ਼ਾ ਵਿੱਚ ਸ੍ਰੀ ਵਿਘਨੇਸ਼ ਕਾਰਤਿਕ ਸਿਨੇਮਾ ਬੈਨਰ 'ਤੇ ਇੱਕ ਤੇਲਗੂ ਫ਼ਿਲਮ ਚਿੱਤਰੰਗਾਡਾ[5] ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ। 

ਸ਼ੁਰੂਆਤੀ ਜੀਵਨ[ਸੋਧੋ]

ਸਾਕਸ਼ੀ ਇੱਕ ਪੰਜਾਬੀ ਪਰਿਵਾਰ ਵਿੱਚ ਜਨਮੀ ਅਤੇ ਆਰਮੀ ਪਿਛੋਕੜ ਤੋਂ ਹੈ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ (ਹੋਂਜ) ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸਨੇ ਫਿਰ ਅਦਾਕਾਰੀ, ਕਥਕ ਅਤੇ ਸਲਸਾ ਵਿੱਚ ਸਿਖਲਾਈ ਪ੍ਰਾਪਤ ਕੀਤੀ।

ਉਹ ਇੱਕ ਸਿਖਲਾਈ ਪ੍ਰਾਪਤ ਤੈਰਾਕ ਅਤੇ ਘੋੜਾ-ਸਵਾਰ ਹੈ।[6]

ਫੈਮੀਨਾ ਮਿਸ ਇੰਡੀਆ 2007 ਤੋਂ ਇਲਾਵਾ ਸਾਕਸ਼ੀ ਇੱਕ ਵਧੀਆ ਮਾਡਲ ਹੈ ਅਤੇ ਉਹ ਵਿਲਜ਼ ਲਾਈਫਸਟਰੀ ਫੈਸ਼ਨ ਵੀਕ ਅਤੇ ਮਾਨਵ ਗੰਗਵਾਨੀ, ਨੀਟਾ ਲੂਲਾ, ਆਸ਼ਿਮਾ ਲੀਨਾ ਅਤੇ ਨਿਸ਼ਕਾ ਲੱਲਾ ਵਰਗੇ ਪ੍ਰਮੁੱਖ ਫੈਸ਼ਨ ਡਿਜ਼ਾਈਨਰ ਲਈ ਰੈਂਪ 'ਤੇ ਚਲ ਚੁੱਕੀ ਹੈ। ਉਹ ਸੈਮਸੰਗ, ਬੇਨੇਟਨ ਅਤੇ ਦਿੱਲੀ ਟਾਈਮਜ਼ ਜਿਹੇ ਬ੍ਰਾਂਡਾਂ ਲਈ ਬਹੁਤ ਸਾਰੇ ਪ੍ਰਿੰਟ ਮੁਹਿੰਮਾਂ ਵਿੱਚ ਜਾਹਿਰ ਹੋਈ ਹੈ। ਸਾਕਸ਼ੀ ਨੇ ਪੋਂਡਸ ਅਤੇ ਦਿਵਾ ਸਾੜੀ ਵਰਗੇ ਬ੍ਰਾਂਡਾਂ ਲਈ ਵਿਡੀਓ ਵਿਗਿਆਪਨ ਵੀ ਕੀਤੇ ਹਨ। 

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ
2007 ਦਿੱਲੀ ਹਾਇਟ ਸਵੀਟੀ ਹਿੰਦੀ
2008 ਕੰਟਰੈਕਟ ਈਯਾ ਹਿੰਦੀ
2010 ਦ ਫ਼ਿਲਮ ਇਮੋਸ਼ਨਲ ਅਤਿਆਚਾਰ ਐਸ਼ਵਰਿਆ ਹਿੰਦੀ
2011 ਕੇ.ਐਸ.ਡੀ. ਅਪਾਲਰਾਜ ਕਨਿਸ਼ਕਾ ਤੇਲਗੂ
2017 ਚਿਤਰੰਗਡਾ ਸਮਯੁਕਤਾ ਤੇਲਗੂ
2017 "ਦੁਸ਼ਮਨ" ਰਹੇਆ ਪੰਜਾਬੀ

ਹਵਾਲੇ[ਸੋਧੋ]

  1. "SAKSHI GULATI - PROFILE". The Times of India. 3 September 2013. Retrieved 20 August 2007. 
  2. "Contract with Bollywood". The Hindu. 5 July 2008. Retrieved 22 August 2015. 
  3. "Sakshi Gulati looks sexy in a photoshoot.". Times Internet. 
  4. "Sakshi Gulati". IMDb. 
  5. "'Chitrangada' wrapped up". Y Talkies. 3 September 2013. Retrieved 17 August 2015. 
  6. "Telly actor Nishant Malkani celebrates birthday with friends". Mid Day. 3 September 2013. Retrieved 22 August 2015.