ਸਾਧੂ ਬਿਨਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਧੂ ਬਿਨਿੰਗ
ਜਨਮ3 ਦਸੰਬਰ 1947
ਪੰਜਾਬ (ਭਾਰਤ)
ਕਿੱਤਾਕਵੀ, ਲੇਖਕ, ਅਿਧਅਾਪਕ ਅਤੇ ਅਨੁਵਾਦਕ
ਭਾਸ਼ਾਪੰਜਾਬੀ
ਸਿੱਖਿਆਬੀ. ਏ. (ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ), ਐਮ. ਏ. (ਸੋਸ਼ਿਆਲਜੀ)
ਅਲਮਾ ਮਾਤਰਰਾਮਗੜੀਆ ਹਾਇਰ ਸੈਕੰਡਰੀ ਸਕੂਲ, ਫਗਵਾੜਾ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਬਰਨਬੀ
ਕਾਲਵੈਨਕੂਵਰ ਸੱਥ

ਸਾਧੂ ਬਿਨਿੰਗ (ਜਨਮ 3 ਦਸੰਬਰ 1947[1]) ਇੱਕ ਕੈਨੇਡੀਅਨ ਪੰਜਾਬੀ ਲੇਖਕ ਹੈ ਜਿਸ ਨੇ ਡੇਢ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਹਨਾਂ ਕਿਤਾਬਾਂ ਵਿੱਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਨਾਟਕ ਸੰਗ੍ਰਹਿ, ਖੋਜ, ਅਨੁਵਾਦ, ਅਤੇ ਸੰਪਾਦਿਤ ਕੀਤੀਆਂ ਹੋਈਆਂ ਕਿਤਾਬਾਂ ਸ਼ਾਮਲ ਹਨ। ਉਹ ਪੰਜਾਬੀ ਲੇਖਕ ਮੰਚ, ਵੈਨਕੂਵਰ (ਪਹਿਲਾਂ ਪੰਜਾਬੀ ਸਾਹਿਤ ਸਭਾ), ਵੈਨਕੂਵਰ ਸੱਥ ਦਾ ਇੱਕ ਮੁਢਲਾ ਮੈਂਬਰ ਹੈ ਅਤੇ ਪੰਜਾਬੀ ਕਲਚਰਲ ਅਸੋਸੀਏਸ਼ਨ ਦਾ ਮੁਢਲਾ ਪ੍ਰਧਾਨ। ਬਿਨਿੰਗ ਸਾਹਿਤਕ ਮੈਗਜ਼ੀਨ ਵਤਨੋਂ ਦੂਰ ਦਾ ਸੰਪਾਦਕ ਅਤੇ ਵਤਨ ਦਾ ਕੋ-ਸੰਪਾਦਕ ਰਿਹਾ ਹੈ। ਉਹ ਕਲਾ ਅਤੇ ਸਮਾਜ ਵਿਚ ਇੱਕ ਉੱਚ ਦਰਜੇ ਦੀ ਸ਼ਖਸੀਅਤ ਹੈ। ਮਾਰਚ 2008 ਵਿੱਚ ਵੈਨਕੂਵਰ ਸੰਨ ਨੇ ਬਿਨਿੰਗ ਦਾ ਨਾਂ ਬ੍ਰਿਟਿਸ਼ ਕੋਲੰਬੀਆ ਦੇ ਉਹਨਾਂ ਚੋਟੀ ਦੇ 100 ਦੱਖਣੀ ਏਸ਼ੀਆਈ ਲੋਕਾਂ ਵਿੱਚ ਸ਼ਾਮਲ ਕੀਤਾ ਜਿਹੜੇ ਬੀ ਸੀ ਦੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਖਾਸ ਕੰਮ ਕਰ ਰਹੇ ਹਨ।[2] ਮਾਰਚ 2015 ਵਿਚ ਵੈਨਕੂਵਰ ਪਬਲਿਕ ਲਾਇਬਰੇਰੀ ਨੇ ਪੱਚੀ ਦੇ ਕਰੀਬ ਉਨ੍ਹਾਂ ਲੇਖਕਾਂ ਦੇ ਨਾਵਾਂ ਦੀਆਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪਲੇਕਾਂ ਲਾਈਆਂ ਜਿਨ੍ਹਾਂ ਨੇ ਵੈਨਕੂਵਰ ਦੇ ਇਨ੍ਹਾਂ ਹਿੱਸਿਆਂ ਨੂੰ ਆਪਣੀਆਂ ਲਿਖਤਾਂ ਵਿਚ ਵਰਤਿਆ। ਸਾਧੂ ਬਿਨਿੰਗ ਦੇ ਨਾਮ ਦੀ ਪਲੇਕ ਵੈਨਕੂਵਰ ਦੇ ਦੱਖਣੀ ਹਿੱਸੇ - ਫਰੇਜ਼ਰ ਸਟਰੀਟ ਅਤੇ 49 ਐਵਨਿਊ ’ਤੇ ਲਾਈ ਗਈ

ਜੀਵਨ ਵੇਰਵਾ[ਸੋਧੋ]

ਸਾਧੂ ਬਿਨਿੰਗ ਦਾ ਜਨਮ 3 ਦਸੰਬਰ 1947 ਨੂੰ ਭਾਰਤੀ ਪੰਜਾਬ ਦੇ ਪਿੰਡ ਚਹੇੜੂ (ਜ਼ਿਲ੍ਹਾ ਕਪੂਰਥਲਾ) ਵਿਚ ਹੋਇਆ। ਪ੍ਰਾਇਮਰੀ ਦੀ ਵਿਦਿਆ ਆਪਣੇ ਪਿੰਡ ਚਹੇੜੂ ਤੋਂ ਪ੍ਰਾਪਤ ਕੀਤੀ ਅਤੇ ਅਗਲੀ ਵਿਦਿਆ ਰਾਮਗੜੀਆ ਹਾਇਰ ਸੈਕੰਡਰੀ ਸਕੂਲ, ਫਗਵਾੜਾ ਤੋਂ ਪ੍ਰਾਪਤ ਕੀਤੀ। ਪਿਤਾ ਜੀ ਦਾ ਨਾਮ ਸਰਦਾਰ ਜੀਤ ਸਿੰਘ ਬਿਨਿੰਗ (ਮੌਤ 1986) ਸੀ ਅਤੇ ਮਾਤਾ ਜੀ ਦਾ ਨਾਮ ਸ੍ਰੀਮਤੀ ਗੁਰਮੇਜ ਕੌਰ (ਮੌਤ ਸਤੰਬਰ, 2016)। ਬਿਨਿੰਗ 14 ਨਵੰਬਰ 1967 ਕੈਨੇਡਾ ਨੂੰ ਆਇਆ। [3] ਕੈਨੇਡਾ ਆ ਕੇ ਖੇਤਾਂ ਵਿਚ ਮਜ਼ਦੂਰੀ ਕੀਤੀ, ਇਮਾਰਤਾਂ ਵਿਚ ਸਫਾਈ ਦਾ ਕੰਮ ਕੀਤਾ ਅਤੇ ਲਕੜੀ ਦੀ ਮਿੱਲ ਵਿਚ ਵੀ ਕੰਮ ਕੀਤਾ। 1970 ਤੋਂ ਲੈ ਕੇ 1983 ਤੱਕ ਵੈਨਕੂਵਰ ਦੇ ਡਾਕਖਾਨੇ ਵਿਚ "ਫੁੱਲ ਟਾਇਮ" ਅਤੇ ਫਿਰ 1990 ਤੱਕ "ਪਾਰਟ ਟਾਇਮ" ਨੌਕਰੀ ਕੀਤੀ। ਡਾਕਖਾਨੇ ਦੀ ਨੌਕਰੀ ਦੇ ਨਾਲ ਨਾਲ ਬਿਨਿੰਗ ਨੇ ਸ਼ਾਮ ਦੇ ਸਮੇ ਅੱਠਵੀਂ ਜਮਾਤ ਤੋਂ ਲੈ ਕੇ ਮੁੜ ਪੜ੍ਹਾਈ ਸ਼ੁਰੂ ਕੀਤੀ ਅਤੇ 1983 ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਬੀ. ਏ. (ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ) ਦੀ ਡਿਗਰੀ ਹਾਸਲ ਕੀਤੀ।

ਬਿਨਿੰਗ ਨੇ 1986 ਦੇ ਅਖੀਰ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਸੋਸ਼ਿਆਲਜੀ ਦੀ ਐਮ. ਏ. ਦੀ ਡਿਗਰੀ ਪ੍ਰਾਪਤ ਕੀਤੀ। ਉਸ ਦਾ ਐਮ. ਏ. ਥੀਸਸ ਬੀ. ਸੀ. ਵਿਚ ਫਾਰਮ ਵਰਕਰਜ਼ ਯੂਨੀਅਨ ਬਾਰੇ ਸੀ। ਬਿਨਿੰਗ ਆਪਣੀ ਪੜ੍ਹਾਈ ਬਾਰੇ ਕਹਿੰਦਾ ਹੈ: "ਸੋਸ਼ਿਆਲਜੀ ਦੀ ਪੜ੍ਹਾਈ ਨੇ ਮੇਰਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੱਤਾ..."। [4] ਇਸ ਪੜ੍ਹਾਈ ਨੇ ਉਸ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਹੋਰ ਮਜ਼ਬੂਤ ਕੀਤਾ: "ਵਿਚਾਰਾਂ ਪੱਖੋਂ ਜੋ ਕੁਝ ਮੈਂ ਅਜ ਹਾਂ ਉਹ ਸੋਸ਼ਿਆਲਜੀ ਤੇ ਖਾਸ ਕਰ ਮਾਰਕਸੀ ਵਿਚਾਰਧਾਰਾ ਨਾਲ ਸਬੰਧਤ ਸਾਹਿਤ ਪੜ੍ਹਨ ਕਾਰਨ ਹੀ ਹਾਂ"। [5] ਬਿਨਿੰਗ 1988 ਤੋਂ 2008 ਤਕ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਦਾ ਅਧਿਆਪਕ ਰਿਹਾ ਹੈ।

ਬਿਨਿੰਗ ਦੀ ਖੱਬੇ - ਪੱਖੀ ਵਿਚਾਰਧਾਰਾ ਉਸ ਦੀਆਂ ਲਿਖਤਾਂ ਵਿਚੋਂ ਸਾਫ ਦੇਖੀ ਜਾ ਸਕਦੀ ਹੈ। ਉਹ ਕੈਨੇਡਾ ਦੇ ਦੱਖਣੀ ਏਸ਼ੀਆਈ ਸਮਾਜ ਵਿਚ ਤਰਕਸ਼ੀਲ ਵਿਚਾਰਧਾਰਾ ਦੀ ਵਧ ਰਹੀ ਲਹਿਰ ਦੀ ਇੱਕ ਮਹਤਵਪੂਰਨ ਸ਼ਖਸੀਅਤ ਹੈ ਅਤੇ ਉਸ ਨੇ ਪੰਜਾਬੀ ਸਮਾਜ ਵਿਚ ਨਾਸਤਿਕਤਾ 'ਤੇ ਵਿਚਾਰ ਚਰਚਾ ਸ਼ੁਰੂ ਕੀਤੀ ਹੈ। [6] ਧਾਰਮਿਕ ਕਟੜਵਾਦੀਆਂ ਅਤੇ ਪਰੰਪਰਾਵਾਦੀ ਨਜ਼ਰੀਆ ਰਖਣ ਵਾਲੇ ਮਾਡਰੇਟਾਂ ਦੇ ਵਿਰੋਧ ਦੇ ਬਾਵਜੂਦ ਉਹ ਦੱਖਣੀ ਏਸ਼ੀਆਈ ਭਾਈਚਾਰੇ ਬਾਰੇ ਬਣੀ ਮਿੱਥ ਕਿ ਉਹ ਬਹੁਤ ਹੀ ਧਾਰਮਿਕ ਹੈ, ਨੂੰ ਤੋੜਨਾ ਚਾਹੁੰਦਾ ਹੈ, । [7] ਬਿਨਿੰਗ ਨੇ ਬਹੁਤ ਸਮਾ ਕੈਨੇਡਾ ਵਿਚ ਪੰਜਾਬੀ ਬੋਲੀ ਦੀਆਂ ਜੜ੍ਹਾਂ ਪੱਕੀਆਂ ਕਰਨ ਦੀਆਂ ਕੋਸ਼ਿਸ਼ਾਂ ਵਿਚ ਲਾਇਆ ਹੈ ਅਤੇ ਉਸ ਦੀ ਖਾਹਿਸ਼ ਹੇ ਕਿ ਪੰਜਾਬੀ ਨੂੰ ਵੀ ਕੈਨੇਡਾ ਵਿਚ ਦੂਜੀਆਂ ਬੋਲੀਆਂ ਵਾਂਗ ਮਾਨਤਾ ਮਿਲੇ।

ਬਿਨਿੰਗ ਦਾ ਵਿਆਹ 1973 ਵਿਚ ਕੈਨੇਡਾ ਵਿੱਚ ਹੋਇਆ। ਉਹ ਆਪਣੀ ਜੀਵਨ ਸਾਥਣ ਜਗਦੀਸ਼, ਪੁੱਤਰ ਪ੍ਰੀਤ ਅਤੇ ਨੂੰਹ ਰੋਜ਼ੀ ਨਾਲ ਬਰਨਬੀ ਵਿੱਚ ਰਹਿੰਦਾ ਹੈ। ਉਸ ਦੀ ਇਕ ਧੀ ਪ੍ਰੀਆ ਹੈ ਜੋ ਬਰਨਬੀ ਵਿਚ ਆਪਣੇ ਸਹੁਰੇ ਘਰ ਰਹਿੰਦੀ ਹੈ। [8]

ਸਾਹਿਤਕ ਜੀਵਨ[ਸੋਧੋ]

ਬਿਨਿੰਗ ਨੇ ਹੁਣ ਤਕ ਤਕਰੀਬਨ 19 ਕਿਤਾਬਾਂ ਲਿਖੀਆਂ ਹਨ। ਇਹਨਾਂ ਵਿਚ ਨਾਵਲ, ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ ਨਾਟਕ, ਖੋਜ, ਅਤੇ ਅਨੁਵਾਦ ਸ਼ਾਮਲ ਹਨ। [9] ਬਿਨਿੰਗ ਦੀ ਪਹਿਲੀ ਕਿਤਾਬ 'ਸੋਨੇ ਰੰਗੀ ਸੜਕ' 1976 ਵਿਚ ਛਪੀ ਸੀ। ਇਸ ਕਿਤਾਬ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੈਨੇਡਾ ਵਿਚ ਵੀਹਵੀਂ ਸਦੀ ਵਿਚ ਰਹਿੰਦੇ ਪੰਜਾਬੀਆਂ ਦੀ ਜਦੋਜਹਿਦ ਬਾਰੇ ਹਨ। 'ਕੋਈ ਵੀ ਅਥਰੂ ਹੋਵੇ ਨਾ" ੳਸ ਦੀ ਪਹਿਲੀ ਕਵਿਤਾ ਸੀ ਜੋ ਪੰਜਾਬ ਵਿਚ ਮੋਗਾ ਗੋਲੀ-ਕਾਂਡ ਦੀ ਘਟਨਾ 'ਤੇ ਅਧਾਰਿਤ ਸੀ। ਬਿਨਿੰਗ ਦੀਆਂ ਸਾਹਿਤਕ ਰਚਨਾਵਾਂ ਪੰਜਾਬੀ ਦੇ ਮੈਗਜ਼ੀਨਾਂ ਦੇ ਨਾਲ ਨਾਲ ਕੈਨੇਡਾ ਅਤੇ ਅਮਰੀਕਾ ਦੇ ਅੰਗ੍ਰੇਜ਼ੀ ਦੇ ਕਈ ਸਥਾਪਤ ਮੈਗਜ਼ੀਨਾਂ ਅਤੇ ਪਾਕਿਸਤਾਨ ਦੇ ਰਸਾਲਿਆਂ ਵਿਚ ਵੀ ਛਪੀਆਂ ਹਨ।

ਲਿਖਤਾਂ[ਸੋਧੋ]

ਨਾਵਲ[ਸੋਧੋ]

 • ਜੁਗਤੂ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2002, 2015
ਨਾਵਲ ਨੂੰ ਪਾਠਕਾਂ ਤੋਂ ਮਿਲਿਆ ਜੁਲਿਆ ਹੁੰਗਾਰਾ ਮਿਲਿਆ। ਬਿਨਿੰਗ ਦਸਦਾ ਹੈ ਕਿ: "ਪਾਠਕਾਂ ਕੋਲੋਂ ਜਿੰਨੀ ਫੀਡ-ਬੈਕ ਇਸ ਨਾਵਲ ਬਾਰੇ ਮਿਲੀ ਹੋਰ ਕਿਸੇ ਵੀ ਰਚਨਾ ਬਾਰੇ ਨਹੀਂ ਮਿਲੀ"। [10]

ਕਾਵਿ ਸੰਗ੍ਰਹਿ[ਸੋਧੋ]

 • ਸੋਨੇ ਰੰਗੀ ਸੜਕ, ਚਾਵਲਾ ਪਬਲੀਕੇਸ਼ਨ, ਫਗਵਾੜਾ, 1976
 • ਰਿਸ਼ਤੇ ਦਰਿਆਵਾਂ ਦੇ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1990
 • ਵਤਨੋਂ ਦੂਰ ਨਹੀਂ/No More Watno Dur (ਦੋਭਾਸ਼ੀ - ਪੰਜਾਬੀ ਤੇ ਅੰਗਰੇਜ਼ੀ), ਜ਼ਾਰ ਪਬਲੀਕੇਸ਼ਨਜ਼, ਟਰਾਂਟੋ, 1994
 • ਯਾਰ ਮੇਰਾ ਦਰਿਆ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2001

ਕਹਾਣੀ ਸੰਗ੍ਰਹਿ[ਸੋਧੋ]

 • ਕਿਸ ਦਾ ਕਸੂਰ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਅੰਮ੍ਰਿਤਸਰ, 1982, 2001
 • ਲੀਹੋ ਲੱਥੇ[1], ਰਵੀ ਸਾਿਹਤ ਪ੍ਰਕਾਸ਼ਨ, ਅੰਮ੍ਰਿਤਸਰ, 1994, 2001
 • ਫੌਜੀ ਬੰਤਾ ਸਿੰਘ ਤੇ ਹੋਰ ਕਹਾਣੀਆਂ (ਅੰਗਰੇਜ਼ੀ ਵਿੱਚ)/Fauja Banta Singh and Other Stories, ਜ਼ਾਰ ਪਬਲੀਕੇਸ਼ਨਜ਼, 2014

ਨਾਟਕ ਸੰਗ੍ਰਹਿ[ਸੋਧੋ]

 • ਪਿਕਟ ਲਾਈਨ (ਸੁਖਵੰਤ ਹੁੰਦਲ ਨਾਲ ਸਾਂਝੀ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਚੰਡੀਗ੍ਹੜ, 1995
 • ਲੱਤਾਂ ਦੇ ਭੂਤ (ਸੁਖਵੰਤ ਹੁੰਦਲ ਨਾਲ ਸਾਂਝੀ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2001

ਖੋਜ[ਸੋਧੋ]

"ਇਸ ਕਿਤਾਬ ਦਾ ਮੁੱਖ ਮਕਸਦ ਇਹ ਨੋਟ ਕਰਨਾ ਹੈ ਕਿ ਕੈਨੇਡਾ ਵਿਚ ਕਿਸ ਕਿਸਮ ਦੀਆਂ ਖੱਬੇ ਪੱਖੀ ਸਰਗਰਮੀਆਂ 1970ਵਿਆਂ ਦੇ ਸ਼ੁਰੂ ਤੋਂ ਲੈ ਕੇ ਅੱਸੀਵਿਆਂ ਦੇ ਅੱਧ ਤੱਕ ਹੁੰਦੀਆਂ ਰਹੀਆਂ ਸਨ, ਅਤੇ ਉਹ ਕਿਉਂ ਖਤਮ ਹੋ ਗਈਆਂ ਜਾਂ ਉਹਨਾਂ ਦੀ ਗਤੀ ਏਨੀ ਧੀਮੀ ਕਿਉਂ ਹੋ ਗਈ" - ਬਿਨਿੰਗ [11]
 • ਨਾਸਤਿਕ ਬਾਣੀ (ਦੁਨੀਆ ਭਰ ਦੇ ਨਾਮਵਰ ਦਾਰਸ਼ਨਿਕਾਂ, ਚਿੰਤਕਾਂ, ਵਿਗਿਆਨੀਆਂ ਤੇ ਸਾਹਿਤਕਾਰਾਂ ... ਦੇ ਰੱਬ ਦੀ ਹੋਂਦ/ਅਣਹੋਂਦ ਬਾਰੇ ਕਥਨ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2012, 2013
ਇਸ ਲਿਖਤ ਵਿਚ ਦੁਨੀਆ ਭਰ ਦੇ ਉਹਨਾਂ ਚਿੰਤਕਾਂ ਅਤੇ ਵਿਗਿਆਨੀਆਂ ਦੇ ਪਿਛਲੇ 2600 ਸਾਲਾਂ ਦੌਰਾਨ ਪੇਸ਼ ਕੀਤੇ ਵਿਚਾਰ ਇਕੱਠੇ ਕੀਤੇ ਹਨ ਜਿਨ੍ਹਾਂ ਨੇ ਰੱਬ ਦੀ ਹੋਂਦ 'ਤੇ ਕਿੰਤੂ ਕੀਤਾ ਹੈ ਅਤੇ ਧਰਮ ਦੇ ਨਾਂਹ-ਪਖੀ ਰੋਲ ਨੂੰ ਸਾਹਮਣੇ ਲਿਆਂਦਾ ਹੈ। ਇਹਨਾਂ ਵਿਚਾਰਵਾਨਾਂ ਦੀਆਂ ਕੋਈ 725 ਟੂਕਾਂ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਹਨ।
 • ਕਨੇਡਾ ਵਿੱਚ ਪੰਜਾਬੀ ਬੋਲੀ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2016
ਇਹ ਲਿਖਤ ਕਨੇਡਾ ਅਤੇ ਖਾਸ ਕਰ ਬਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਹਿੱਤ ਹੋਈਆਂ ਸਰਗਰਮੀਆਂ ਦਾ ਦਸਤਾਵੇਜ ਹੈ।

ਪੰਜਾਬੀ ਭਾਸ਼ਾ ਨੂੰ ਕੈਨੇਡਾ ਵਿਚ ਪੜ੍ਹਾਉਣ ਲਈ[ਸੋਧੋ]

ਯੂ. ਬੀ. ਸੀ. ਵਿਚ ਪੰਜਾਬੀ ਦੀ ਪਹਿਲੀ ਅਤੇ ਦੂਜੀ ਲੈਵਲ ਦੀ ਪੜ੍ਹਾਈ ਲਈ ਪੁਸਤਕਾਂ

ਅਨੁਵਾਦ[ਸੋਧੋ]

 • ਬੇਇੱਜ਼ਤ - ਸਰਬਜੀਤ ਕੌਰ ਅਠਵਾਲ ਅਤੇ ਜੈਫ ਹਡਸਨ ਦੀ ਲਿਖੀ ਅੰਗ੍ਰੇਜ਼ੀ ਕਿਤਾਬ ਸ਼ੇਮਡ ਦਾ ਪੰਜਾਬੀ ਅਨੁਵਾਦ 2017, (ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨਾਲ ਰਲ਼ ਕੇ)
 • ਮਲੂਕਾ, ਸਾਧੂ ਸਿੰਘ ਧਾਮੀ ਦਾ ਅੰਗਰੇਜ਼ੀ ਨਾਵਲ, 1989, (ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨਾਲ ਰਲ਼ ਕੇ)
 • ਬੱਡ ਢਿੱਲੋਂ ਅਤੇ ਤੋਤੇ ਦੀ ਚੁੰਝ - (ਜੀਵਨੀ, ਕਰਤਾਰ ਕੌਰ ਢਿੱਲੋਂ, ਅਨੁਵਾਦ), 2002, ਕੁਕਨਸ ਪ੍ਰਕਾਸ਼ਨ, ਜਲੰਧਰ
 • ਸ਼ਾਨਾ ਸਿੰਘ ਬਾਲਡਵਿਨ ਦੀ ਕਹਾਣੀ - ਇੰਗਲਿਸ਼ ਲੈਸਨ

ਸੰਪਾਦਕੀ ਕੰਮ[ਸੋਧੋ]

 • ਵਤਨੋਂ ਦੂਰ, ਮਾਸਿਕ ਮੈਗਜ਼ੀਨ, ਸੰਪਾਦਿਕ 1976-1983
 • ਵਤਨ (ਸੁਖਵੰਤ ਹੁੰਦਲ ਨਾਲ), ਤ੍ਰੈਮਾਸਿਕ ਮੈਗਜ਼ੀਨ, ਸੰਪਾਦਿਕ 1989-1995

'ਵਤਨੋਂ ਦੂਰ 1986 ਵਿੱਚ ਬੰਦ ਹੋ ਗਿਆ। 1989 ਵਿੱਚ ਵਤਨੋਂ ਦੂਰ ਦਾ ਨਾਂ ਬਦਲ ਕੇ ਵਤਨ ਰੱਖ ਲਿਆ ਅਤੇ ਇਸ ਨੂੰ ਦੁਬਾਰਾ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਜੁਲਾਈ/ਅਗਸਤ/ਸਤੰਬਰ 1989 ਵਿੱਚ ਛਪਿਆ ਵਤਨ ਦਾ ਪਹਿਲਾ ਅੰਕ ਕਾਮਾਗਾਟਾਮਾਰੂ ਦੀ ਘਟਨਾ ਬਾਰੇ ਵਿਸ਼ੇਸ਼ ਅੰਕ ਸੀ। ਵਤਨ 1995 ਵਿੱਚ ਬੰਦ ਹੋ ਗਿਆ ਅਤੇ ਫਿਰ ਇਸ ਨੂੰ ਸੰਨ 2007 ਵਿੱਚ ਆਨਲਾਈਨ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਗਿਆ। ਵਤਨੋਂ ਦੂਰ ਅਤੇ ਵਤਨ ਦੇ ਸਾਰੇ ਅੰਕ ਇਸ ਸਾਈਟ ਤੋਂ ਮੌਜੂਦ ਹਨ।

 • ਅੰਕੁਰ, ਤ੍ਰੈਮਾਸਿਕ ਅੰਗ੍ਰੇਜ਼ੀ ਮੈਗਜ਼ੀਨ, (ਅੰਕੁਰ ਕੁਲੈਕਟਿਵ ਦਾ ਮੈਂਬਰ), 1991-1994
 • ਜੰਗਲ ਦੇ ਵਿਰੁਧ (ਕਾਵਿ ਸੰਗ੍ਰਹਿ, ਸੁਖਪਾਲ ਨਾਲ ਸਾਂਝਾ), 1986
 • ਪੰਜਾਬੀ ਲੇਖਕ ਮੰਚ: ਸਿਰਜਣਾਂ ਦੇ 25 ਵਰ਼ੇ (ਸੁਖਵੰਤ ਹੁੰਦਲ ਨਾਲ ਸਾਂਝਾ), 1999
 • ਕਥਾ ਕਨੇਡਾ, ਕਨੇਡੀਅਨ ਪੰਜਾਬੀ ਕਹਾਣੀਆਂ ਦਾ ਸੰਪਾਦਤ ਸੰਗਿ਼ਹ (ਸੁਖਵੰਤ ਹੁੰਦਲ ਨਾਲ ਸਾਂਝਾ), ਚੇਤਨਾ ਪ੍ਰਕਾਸ਼ਨ ਲੁਿਧਅਾਣਾ, 2000

ਬਿਨਿੰਗ ਨੇ ਕਨੇਡੀਅਨ ਪੰਜਾਬੀ ਸਾਹਿਤ, ਸਭਿਆਚਾਰ, ਨਾਟਕ ਅਤੇ ਭਾਸ਼ਾ ਸੰਬੰਧੀ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਕਈ ਪੇਪਰ ਰਾਸ਼ਟਰੀ ਅਤੇ ਅੰਤਰਾਸ਼ਟਰੀ ਪਧਰ ਦੀਆਂ ਕਾਂਨਫਰਾਸਾਂ ਵਿਚ ਪੇਸ਼ ਕੀਤੇ ਹਨ।

ਜਥੇਬੰਦੀਆਂ ਵਿਚ ਮੈੰਬਰੀ[ਸੋਧੋ]

 • ਪੰਜਾਬੀ ਕਲਚਰਲ ਐਸੋਸੀਏਸ਼ਨ, ਮੁਢਲਾ ਪ੍ਰਧਾਨ, 1972
ਇਸ ਜਥੇਬੰਦੀ ਨੇ ਕੈਨੇਡਾ ਵਿਚ ਹੀ ਨਹੀਂ ਸਗੋਂ ਉੱਤਰੀ ਅਮਰੀਕਾ ਵਿਚ ਪਹਿਲੀ ਵਾਰੀ ਭੰਗੜੇ ਅਤੇ ਨਾਟਕ ਦੀਆਂ ਟੀਮਾਂ ਤਿਆਰ ਕੀਤੀਆਂ। ਉੱਤਰੀ ਅਮਰੀਕਾ ਵਿਚ ਮੰਚ ਉੱਪਰ ਖੇਡਿਆ ਗਿਆ ਪਹਿਲਾ ਪੰਜਾਬੀ ਨਾਟਕ ਇਸੇ ਜਥੇਬੰਦੀ ਨੇ ਖੇਡਿਆ ਸੀ।
ਇਸ ਜਥੇਬੰਦੀ ਦਾ ਪਹਿਲਾ ਨਾਮ "ਪੰਜਾਬੀ ਸਾਹਿਤ ਸਭਾ", ਵੈਨਕੂਵਰ ਹੁੰਦਾ ਸੀ ਜੋ 1973 ਵਿਚ ਹੋਂਦ ਵਿਚ ਆਈ ਸੀ।
 • ਵੈਨਕੂਵਰ ਸਥ, ਬਾਨੀ ਮੈਂਬਰ
1983 ਵਿੱਚ ਬਣੀ ਇਸ ਜਥੇਬੰਦੀ ਨੇ 15 ਸਾਲ ਲਗਾਤਾਰ ਕੈਨੇਡਾ ਵਿਚ, ਖਾਸ ਕਰ ਵੈਨਕੂਵਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਪੰਜਾਬੀ ਰੰਗ ਮੰਚ ਦਾ ਵਿਕਾਸ ਕਰਨ ਲਈ ਕੰਮ ਕੀਤਾ।
 • ਰੰਗ, ਤ੍ਰੈਮਾਸਿਕ ਅੰਗ੍ਰੇਜ਼ੀ ਮੈਗਜ਼ੀਨ, ਬੋਰਡ ਦਾ ਮੈੰਬਰ
 • ਈਵਿੰਟ, ਤ੍ਰੈਮਾਸਿਕ ਅੰਗ੍ਰੇਜ਼ੀ ਮੈਗਜ਼ੀਨ, ਐਡਵਾਇਜ਼ਰੀ ਬੋਰਡ ਦਾ ਮੈੰਬਰ
 • ਬੀ. ਸੀ. ਆਰਟਸ ਬੋਰਡ, ਮੈੰਬਰ
 • ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ, ਬਾਨੀ ਮੈਂਬਰ
 • ਰਾਈਟਰਜ਼ ਯੂਨੀਅਨ ਆਫ ਕੈਨੇਡਾ, ਮੈੰਬਰ
 • ਬੀ. ਸੀ. ਹੈਰੀਟੇਜ ਲੈਂਗੂਏਜ਼ ਐਸੋਸੀਏਸ਼ਨ

ਇਨਾਮ[ਸੋਧੋ]

 • ਯੂ ਬੀ ਸੀ ਵਲੋਂ ਆਨਰੇਰੀ ਡਿਗਰੀ ਡੀ. ਲਿੱਟ. 2019
 • ਵੈਨਕੂਵਰ ਪਬਲਿਕ ਲਾਇਬ੍ਰੇਰੀ ਵਲੋਂ 49 ਅਤੇ ਫਰੇਜ਼ਰ ਸਟਰੀਟ ’ਤੇ ਪਲੈਕ 2015
 • ਰੈਡੀਕਲ ਦੇਸੀ ਅਵਾਰਡ 2014
 • ਦਰਪਣ ਮੈਗਜ਼ੀਨ, 'ਹੈਰੀਟੇਜ ਡਿਫੈਂਡਰ ਅਵਾਰਡ', 2012
 • ਪੰਜਾਬੀ ਲਿਖਾਰੀ ਸਭਾ ਕੈਲਗਰੀ, 2012
 • ਪਰਵਾਸੀ ਮੀਡੀਆ ਗਰੁੱਪ ਟਰਾਂਟੋ, 2010
 • ਪੰਜਾਬੀ ਸਾਹਿਤ ਸਭ ਕੈਲਗਰੀ, 2009
 • ਲੋਕ ਸਭਿਆਚਾਰਕ ਮੰਚ ਕੈਲਗਰੀ 2006
 • ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟਰਾਂਟੋ, 2005
 • ਜੀ ਐੱਨ ਖਾਲਸਾ ਕਾਲਜ ਯਮਨਾਨਗਰ, 2005
 • ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, 2005
 • ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਵੈਨਕੂਵਰ, 1996

ਬਾਹਰਲੇ ਲਿੰਕ[ਸੋਧੋ]

http://blogs.vancouversun.com/2013/05/11/south-asian-secularists-unite-in-canada-and-india/ Archived 2014-12-22 at the Wayback Machine.

http://surreymuse.wordpress.com/2014/09/14/sadhu-binning/

ਜਾਣਕਾਰੀ ਦੇ ਸ੍ਰੋਤ[ਸੋਧੋ]

 1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 895. ISBN 81-260-1600-0.
 2. An era of influence(Part 1)[permanent dead link]
 3. http://library.ryerson.ca/asianheritage/authors/sadhu-binning/
 4. ਸਤਨਾਮ ਸਿੰਘ ਢਾਅ ਦੀ ਕਿਤਾਬ ਡੂੰਘੇ ਵਹਿਣਾਂ ਦੇ ਭੇਤ (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2014) ਵਿੱਚ ਸਾਧੂ ਬਿਨਿੰਗ ਨਾਲ ਮੁਲਾਕਾਤ ਸਫਾ 227-262 ਤੱਕ।
 5. ਸਤਨਾਮ ਸਿੰਘ ਢਾਅ ਦੀ ਕਿਤਾਬ ਡੂੰਘੇ ਵਹਿਣਾਂ ਦੇ ਭੇਤ (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2014) ਵਿੱਚ ਸਾਧੂ ਬਿਨਿੰਗ ਨਾਲ ਮੁਲਾਕਾਤ ਸਫਾ 227-262 ਤੱਕ।
 6. http://www.straight.com/news/gurpreet-singh-punjabi-author-sadhu-binning-challenges-communitys-belief-religion[permanent dead link]
 7. http://www.straight.com/news/gurpreet-singh-punjabi-author-sadhu-binning-challenges-communitys-belief-religion[permanent dead link]
 8. http://www.abcbookworld.com/view_author.php?id=1883
 9. http://www.writersunion.ca/member/sadhu-binning
 10. ਸਤਨਾਮ ਸਿੰਘ ਢਾਅ ਦੀ ਕਿਤਾਬ ਡੂੰਘੇ ਵਹਿਣਾਂ ਦੇ ਭੇਤ (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2014) ਵਿੱਚ ਸਾਧੂ ਬਿਨਿੰਗ ਨਾਲ ਮੁਲਾਕਾਤ ਸਫਾ 227-262 ਤੱਕ।
 11. ਸਤਨਾਮ ਸਿੰਘ ਢਾਅ ਦੀ ਕਿਤਾਬ ਡੂੰਘੇ ਵਹਿਣਾਂ ਦੇ ਭੇਤ (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2014) ਵਿੱਚ ਸਾਧੂ ਬਿਨਿੰਗ ਨਾਲ ਮੁਲਾਕਾਤ ਸਫਾ 227-262 ਤੱਕ।