ਸਾਧੂ ਸਿੰਘ ਹਮਦਰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਧੂ ਸਿੰਘ ਹਮਦਰਦ
ਜਨਮ1918
ਪੱਦੀ ਮੱਟ ਵਾਲੀ, ਬੰਗਾ, ਭਾਰਤ
ਮੌਤ27 ਜੁਲਾਈ 1984(1984-07-27) (ਉਮਰ 66)
ਜਲੰਧਰ, ਭਾਰਤ
ਕਿੱਤਾਕਵੀ

ਸਾਧੂ ਸਿੰਘ ਹਮਦਰਦ ਜਾਂ ਸਾਧੂ ਸਿੰਘ ਸੈਣੀ (1918 - 1984) ਇੱਕ ਪ੍ਰਸਿੱਧ ਆਜ਼ਾਦੀ ਸੰਗਰਾਮੀ ਅਤੇ ਪੰਜਾਬ ਦਾ ਪੱਤਰਕਾਰ ਤੇ ਸੰਪਾਦਕ ਸੀ। ਉਹ ਉਰਦੂ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਵਿੱਚ ਹੀ ਪ੍ਰਬੀਨ ਸੀ ਅਤੇ ਨਵੇਲੀ ਕਿਸਮ ਦਾ ਕਵੀ ਸੀ। ਉਹ ਆਪਣੇ ਨਾਮ ਨਾਲ 'ਹਮਦਰਦ' ਤਖੱਲਸ ਲਾਉਂਦਾ ਸੀ।

ਜਨਮ ਅਤੇ ਮੁੱਢਲਾ ਜੀਵਨ[ਸੋਧੋ]

ਪੰਜਾਬ ਦੇ ਇਸ ਪਰਸਿੱਧ ਪੱਤਰਕਾਰ ਦਾ ਜਨਮ ਪਿੰਡ ਪੱਦੀ ਮੱਟ ਵਾਲੀ ,ਤਹਸੀਲ ਬੰਗਾ ਜਿਲ੍ਹਾ ਜਲੰਧਰ ਵਿੱਚ ਚੌਧਰੀ ਲਭੂ ਰਾਮ ਦੇ ਘਰ ਸੰਨ 1918 ਵਿੱਚ ਹੋਇਆ। ਉਹਨਾਂ ਨੇ ਮਾਹਿਲ ਗਹਲਾ ਤੋਂ ਮਿੱਡਲ ਤੇ ਬੰਗਾ ਤੋਂ ਮੈਟ੍ਰਿਕ ਫੱਸ ਕੀਤੀ। ਮੈਟ੍ਰਿਕ ਤੋਂ ਅਗਲੀ ਵਿਦਿਆ ਪ੍ਰਾਈਵੇਟ ਤੌਰ ਤੇ ਪ੍ਰਾਪਤ ਕਰਕੇ ਐਮ. ਏ. , ਐਲ. ਐਲ. ਬੀ. ਕੀਤੀ। ਮਗਰੋਂ ਉਸ ਨੇ ਸਾਹਿਤ ਵਿੱਚ ਪੀ. ਐਚ. ਡੀ. ਡਯੂ ਡਿਗਰੀ ਵੀ ਪ੍ਰਾਪਤ ਕੀਤੀ ।

ਪੱਤਰਕਾਰਿਤਾ[ਸੋਧੋ]

ਸ਼ੁਰੂ ਤੋਂ ਹੀ ਸਾਧੂ ਸਿੰਘ ਹਮਦਰਦ ਦੀ ਅਕਾਲੀ ਤੇ ਕੌਮੀ ਲਹਿਰਾਂ ਵੱਲ ਰੁਚੀ ਸੀ ਜਿਸ ਕਰਕੇ ਇਸ ਨੇ ਪੱਤਰਕਾਰੀ ਵਾਲਾਂ ਜੀਵਨ ਆਰੰਭ ਕੀਤਾ। ਉਹ 'ਸਾਧੂ ਸਿੰਘ ਹਮਦਰਦ ਟ੍ਰਸਟ ' ਦਾ ਬਾਨੀ ਚੇਅਰਮੈਨ ਸੀ। ਆਜ਼ਾਦੀ ਤੋਂ ਪਹਿਲਾਂ ਇਹ ਲਾਹੌਰ ਵਿੱਚ ਵੱਖ ਵੱਖ ਪੱਤਰਕਾਵਾਂ 'ਵਿਹਾਰ ਸੁਧਾਰ','ਖਾਲਸਾ ਐਂਡ ਖਾਲਸਾ','ਐਡਵੋਕੇਟ',ਹਫਤਾਵਾਰ ਅਜੀਤ ਅਤੇ ਰੋਜਾਨਾ ਅਜੀਤ ਦਾ ਉਪ ਸੰਪਾਦਕ ਰਿਹਾ ਤੇ ਇਸ ਤੋਂ ਬਾਅਦ ਜਲੰਧਰ ਆ ਕੇ 'ਰੋਜ਼ਾਨਾ ਅਜੀਤ' ਦਾ ਮੁੱਖ ਸੰਪਾਦਕ ਬਣ ਗਿਆ । ਪੰਜਾਬੀ ਪੱਤਰਕਾਰੀ ਵਿੱਚ ਸ਼ਲਾਘਾਯੋਗ ਕੰਮ ਕਰਨ ਬਦਲੇ ਪੰਜਾਬ ਸਰਕਾਰ ਨੇ 1968 ਵਿੱਚ ਉਸ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਤ ਕੀਤਾ ਗਿਆ ।

ਸਹਿਤਕਾਰੀ[ਸੋਧੋ]

ਆਜ਼ਾਦੀ ਸੰਗਰਾਮੀਏ ਵਜੋਂ ਅਰੰਭਕ ਜੀਵਨ[ਸੋਧੋ]

ਹਾਈ ਸਕੂਲ ਦੇ ਵਿਦਿਆਰਥੀ ਦੇ ਰੂਪ ਵਿੱਚ ਉਸ ਨੇ ਸਮਕਾਲੀ ਸਮਾਜ ਨੂੰ ਕ੍ਰਾਂਤੀਵਾਦੀ ਮੋੜ ਦੇਣ ਲਈ ਚੌਧਰੀ ਸ਼ੇਰ ਜੰਗ ਦੇ ਯੁੱਗ ਪਲਟਾਊ ਦਲ ਵਿੱਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹ ਦਲ ਹੋਸ਼ਿਆਰਪੁਰ ਜਿਲ੍ਹੇ ਦੇ ਪਿੰਡ ਸਰਹਾਲਾ ਖੁਰਦ ਦੇ ਗਿਆਨੀ ਹਰਬੰਸ ਸਿੰਘ ਦੁਆਰਾ 1939-40 ਵਿੱਚ ਬਣਾਇਆ ਗਿਆ ਸੀ ਅਤੇ ਇਹ ਉਸ ਦੀ ਗਿਰਫਤਾਰੀ ਅਤੇ ਕੈਦ ਦੇ ਬਾਅਦ ਖ਼ਤਮ ਹੋ ਗਿਆ ਸੀ। ਫਿਰ ਸਾਧੂ ਸਿੰਘ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਰਤੀ ਹੋ ਗਿਆ ਅਤੇ ਇਸ ਦੇ ਪ੍ਰਚਾਰ ਵਿੰਗ ਦੀ ਜਿੰਮੇਦਾਰੀ ਸੰਭਾਲ ਲਈ।

ਰਚਨਾਵਾਂ[ਸੋਧੋ]

 • ਗ਼ਜ਼ਲ (1963)[1]
 • ਅੱਖੀਂ ਡਿਠਾ ਰੂਸ (1971)[2]
 • ਰੰਗ ਸੁਗੰਧ (1974)[3]
 • ਗੰਧਰਵ ਵਿਆਹ (1982)
 • ਵਾਸ ਸੁਵਾਸ
 • ਭਾਂਬੜ ਮਚਦਾ ਰਿਹਾ
 • ਕਿੰਨਾ ਬਦਲ ਗਿਆ ਇਨਸਾਨ
 • ਜ਼ੀਨਤ ਬਘੇਲ ਸਿੰਘ
 • ਟੱਕਰ
 • ਅਣਖ
 • ਮੇਕ ਅਪ

ਅਜੀਤ ਦੇ ਸੰਪਾਦਕ ਅਤੇ ਮੁੱਖ ਸੰਪਾਦਕ ਵਜੋਂ[ਸੋਧੋ]

ਹਵਾਲੇ[ਸੋਧੋ]

 1. "ਪੁਰਾਲੇਖ ਕੀਤੀ ਕਾਪੀ". Archived from the original on 2020-11-27. Retrieved 2014-08-06. {{cite web}}: Unknown parameter |dead-url= ignored (|url-status= suggested) (help)
 2. "ਪੁਰਾਲੇਖ ਕੀਤੀ ਕਾਪੀ". Archived from the original on 2020-11-27. Retrieved 2014-08-06. {{cite web}}: Unknown parameter |dead-url= ignored (|url-status= suggested) (help)
 3. "ਪੁਰਾਲੇਖ ਕੀਤੀ ਕਾਪੀ". Archived from the original on 2020-11-27. Retrieved 2014-08-06. {{cite web}}: Unknown parameter |dead-url= ignored (|url-status= suggested) (help)