ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਾਈਡਰੋਜਨ ਦਾ ਐਟਮੀ ਨੰਬਰ 1 ਹੈ। ਹਾਈਡਰੋਜਨ ਦਾ ਮਿਆਰੀ ਐਟਮੀ ਭਾਰ' 1.008 ਹੈ (ਇਹ ਮੁੱਲ ਇੱਥੇ ਉਮੀਦ ਅੰਤਰਾਲ ਦੇ ਤੌਰ ਤੇ ਨਹੀਂ ਦਿੱਤਾ ਗਿਆ, ਜਿਵੇਂ ਇਹ ਹੇਠਾਂ ਤੱਤਾਂ ਵਿੱਚ ਹੈ)। ਐਟਮੀ ਭਾਰ ਸਾਪੇਖਿਕ ਐਟਮੀ ਪੁੰਜ ਹੀ ਹੈ। ਹਾਈਡਰੋਜਨ ਦੇ ਨਮੂਨਿਆਂ ਦੇ ਐਟਮੀ ਵਜ਼ਨ ਉਨ੍ਹਾਂ ਦੀ ਭਾਰੀ ਹਾਈਡਰੋਜਨ (ਡਿਉਟੇਰੀਅਮ) ਦੀ ਅੰਤਰਵਸਤੂ ਅਨੁਸਾਰ ਭਿੰਨ ਭਿੰਨ ਹੋਣਗੇ, ਅਤੇ ਇਹ ਗੱਲ ਇਸ ਗੱਲ ਤੇ ਨਿਰਭਰ ਕਰੇਗੀ ਕਿ ਨਮੂਨੇ ਕਿਥੋਂ ਇਕੱਠੇ ਕੀਤੇ ਹਨ।
ਸਾਪੇਖਿਕ ਐਟਮੀ ਪੁੰਜ (ਸੰਕੇਤ: Ar) ਇੱਕ ਪਾਸਾਰਰਹਿਤ ਭੌਤਿਕ ਮਾਤਰਾ,
(ਇੱਕ ਇੱਕਲੇ ਦਿੱਤੇ ਗਏ ਨਮੂਨੇ ਜਾਂ ਸਰੋਤ ਤੋਂ) ਲਏ ਤੱਤ ਦੇ ਐਟਮਾਂ ਦੇ ਔਸਤ ਪੁੰਜ ਦਾ 1⁄12 ਕਾਰਬਨ-12 (ਜਿਸਨੂੰ ਏਕੀਕ੍ਰਿਤ ਐਟਮੀ ਪੁੰਜ ਯੂਨਿਟ ਕਹਿੰਦੇ ਹਨ) ਦੇ ਇੱਕ ਐਟਮ ਨਾਲ ਅਨੁਪਾਤ ਹੁੰਦਾ ਹੈ।[1][2]