ਸਾਹੋਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਹੋਕੇ
ਪਿੰਡ
ਸਾਹੋਕੇ is located in Punjab
ਸਾਹੋਕੇ
ਸਾਹੋਕੇ
ਪੰਜਾਬ, ਭਾਰਤ ਚ ਸਥਿਤੀ
30°33′21″N 74°58′27″E / 30.555960°N 74.974104°E / 30.555960; 74.974104
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)
PIN151208

ਸਾਹੋਕੇ ਪੰਜਾਬ ਦਾ ਇਕ ਨਿੱਕਾ ਜਿਹਾ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਘਾ ਪੁਰਾਣਾ ਵਿਚ ਪੈਂਦਾ ਹੈ। ੲਿਹ ਪਿੰਡ ਬਰਗਾੜੀ ਤੋ 5 ਕਿਲੋਮੀਟਰ, ਕੋਟਕਪੂਰਾ ਤੋ 20 ਕਿਲੋਮੀਟਰ ਦੀ ਵਿੱਥ ਤੇ ਹੈ। ੲਿਸ ਪਿੰਡ ਦੇ ਨਾਲ ਲੱਗਣ ਵਾਲੇ ਪਿੰਡ ਬੰਬੀਹਾ, ਮੱਲਕੇ, ਬਰਗਾੜੀ, ਸੇਖਾ ਕਲਾਂ, ਅਾਦਿ ਹਨ। ਬਾਬੂ ਰਜਬ ਅਲੀ ਜੀ ਇਸੇ ਪਿੰਡ ਦੇ ਹੀ ਜੰਮਪਲ ਸਨ, ਓਹਨਾਂ ਨੇ ਪੰਜਾਬੀ ਕਵੀਸ਼ਰੀ ਨੂੰ ਦੁਨੀਆਂ ਵਿਚ ਅਹਿਮ ਸਥਾਨ ਦਵਾਇਆ। ਬਾਬੂ ਜੀ ਨੂੰ ਕਵੀਸ਼ਰੀ ਵਿੱਚ ਸ਼੍ਰੋਮਣੀ ਕਵੀ ਦਾ ਐਵਾਰਡ ਪ੍ਰਾਪਤ ਹੋੲਿਅਾ । ਬਾਬੂ ਜੀ ਦੀ ਲਿਖੀ ਕਵਿਤਾ "ਸੋਣੀਏ ਸਾਹੋ ਪਿੰਡ ਦੀਏ ਵੀਹੇ ਬਚਪਨ ਦੇ ਵਿੱਚ ਪੜੇ ਬੰਬੀਹੇ" ਸੰਸਾਰ ਪ੍ਰਸਿੱਧ ਹੈ। ਉਹਨਾਂ ਨੇ "ਮੇਰੀ ਸਾਹੋ ਨਗਰੀ ਜੀ, ੲਿੰਦਰ ਦੀ ੲਿੰਦਰਾਪੁਰੀ ਤੋਂ ਸੁਹਣੀ" ਕਵੀਸ਼ਰੀ ਅਾਪਣੇ ਪਿੰਡ ਸਾਹੋਕੇ ਬਾਰੇ ਲਿਖੀ।

ਇਤਿਹਾਸਿਕ ਸਥਾਨ[ਸੋਧੋ]

ਪਿੰਡ ਵਿਚ ਬਾਬੂ ਰਜਬ ਅਲੀ ਦੇ ਘਰ ਦੀ ਥਾਂ ਤੇ ਸਕੂਲ ਬਣਾ ਦਿੱਤਾ ਗਿਆ ਹੈ ਪਰ ਉਹਨਾਂ ਦੀ ਯਾਦ ਵਿਚ ਮਜ਼ਾਰਨੁਮਾ ਯਾਦਗਰ ਬਣਾਈ ਗਈ ਹੈ। ਇਸੇ ਜਗ੍ਹਾ ਤੇ ਹੀ ਪੀਰ ਬਾਬਾ ਰੋਡੇ ਸ਼ਾਹ ਦੀ ਸ਼ਾਹੀ ਦਰਬਾਰ ਨਾਂ ਦੀ ਜਗਾ ਬਣਾਈ ਹੋਈ ਹੈੈ,ਜਿਸਦੀ ਲੋਕਾਂ ਵਿਚ ਕਾਫੀ ਮਾਨਤਾ ਹੈ। ਇਥੇ ਸਾਉਣ ਮਹੀਨੇ ਵਿੱਚ ਤਿੰਨ ਦਿਨ ਦਾ ਮੇਲਾ ਲਗਦਾ ਹੈ। ਇਸ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ ਜਿਨ੍ਹਾਂ ਦੀ ਯਾਦ ਵਿੱਚ ਪਿੰਡ ਦੇ ਬਾਹਰਵਾਰ "ਗੁਰਦੁਆਰਾ ਗੁਰੂਸਰ" ਬਣਿਆ ਹੋਇਆ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ੲਿਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ, 2014, ਪੰਨਾ 307