ਸਿਆਮਾ ਪ੍ਰਸਾਦ ਮੁਖਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਆਮਾ ਪ੍ਰਸਾਦ ਮੁਖਰਜੀ
Syama Prasad Mookerjee.jpg
ਨਿੱਜੀ ਜਾਣਕਾਰੀ
ਜਨਮ(1901-07-06)6 ਜੁਲਾਈ 1901
ਕੋਲਕਾਤਾ , ਬੰਗਾਲ , ਬ੍ਰਿਟਿਸ਼ ਭਾਰਤ
ਮੌਤ23 ਜੂਨ 1953(1953-06-23) (ਉਮਰ 51)
ਕੌਮੀਅਤਭਾਰਤੀ
ਸਿਆਸੀ ਪਾਰਟੀਹਿੰਦੂ ਮਹਾਂਸਭਾ, ਭਾਰਤੀ ਜਨ ਸੰਘ
ਪਤੀ/ਪਤਨੀਸੁਧਾ ਦੇਵੀ
ਮਾਤਾਜੋਗਾਮਾਇਆ ਦੇਵੀ
ਪਿਤਾਆਸ਼ੂਤੋਸ਼ ਮੁਖਰਜੀ

ਸਿਆਮਾ ਪ੍ਰਸਾਦ ਮੁਖਰਜੀ (6 ਜੁਲਾਈ 1901 – 23 ਜੂਨ 1953) ਇੱਕ ਭਾਰਤੀ ਸਿਆਸਤਦਾਨ ਸਨ। ਉਹਨਾਂ ਨੇ ਜਵਾਹਰਲਾਲ ਨਹਿਰੂ ਦੀ ਕੈਬੀਨੇਟ ਵਿੱਚ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਸੇਵਾ ਨਿਭਾਈ। ਨਹਿਰੂ ਨਾਲ ਤਕਰਾਰ ਤੋਂ ਬਾਅਦ, ਸਿਆਮਾ ਪ੍ਰਸਾਦ ਨੇ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਤਿਆਗ ਦਿੱਤਾ ਅਤੇ 1951 ਵਿੱਚ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ।

ਜੀਵਨ[ਸੋਧੋ]

ਸਿਆਮਾ ਪ੍ਰਸਾਦ ਦਾ ਜਨਮ 6 ਜੁਲਾਈ 1901 ਵਿੱਚ ਕੋਲਕਾਤਾ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਸਰ ਆਸ਼ੂਤੋਸ਼ ਮੁਖਰਜੀ ਸੀ ਜਿਹੜੇ ਫੋਰਟ ਵਿਲੀਅਮ ਵਿੱਚ ਉੱਚ ਅਦਾਲਤ ਵਿੱਚ ਜੱਜ ਅਤੇ ਕੋਲਕਾਤਾ ਯੂਨੀਵਰਸਿਟੀ ਵਿੱਚ ਵਾਇਸ-ਚਾਂਸਲਰ ਸਨ। ਉਸਦੀ ਮਾਤਾ ਜੋਗਾਮਾਇਆ ਦੇਵੀ ਮੁਖਰਜੀ ਸੀ। ਉਮਾਪ੍ਰਸਾਦ ਮੁਖੋਪਾਦਿਆ ਉਸਦਾ ਛੋਟਾ ਭਰਾ ਸੀ, ਜਿਹੜਾ ਕਿ ਹਿਮਾਲਿਆ ਪ੍ਰੇਮੀ ਅਤੇ ਮਸ਼ਹੂਰ ਲੇਖਕ ਸੀ।[1]

ਹਵਾਲੇ[ਸੋਧੋ]

  1. Thirumang Venkatraman (January 2008). Discovery of Spiritual India. Lulu.com. p. 42. ISBN 978-1-4357-0472-5.