ਸਮੱਗਰੀ 'ਤੇ ਜਾਓ

ਸਿਗਮੰਡ ਫ਼ਰਾਇਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਿਗਮੰਡ ਫਰਾਇਡ ਤੋਂ ਮੋੜਿਆ ਗਿਆ)
ਸਿਗਮੰਡ ਫ਼ਰਾਇਡ
ਸਿਗਮੰਡ ਫ਼ਰਾਇਡ
ਫ਼ਰਾਇਡ ਅੰ. 1921[1]
ਜਨਮ
ਸਿਗਮੰਡ ਸਕਲੋਮੋ ਫ਼ਰਾਇਡ

(1856-05-06)6 ਮਈ 1856
ਪ੍ਰੀਬੋਰ, ਮੋਰਾਵੀਆ, ਆਸਟਰੀਆਈ ਸਲਤਨਤ (ਹੁਣ ਚੈੱਕ ਗਣਰਾਜ)
ਮੌਤ23 ਸਤੰਬਰ 1939(1939-09-23) (ਉਮਰ 83)
ਹੈਂਪਸਟੇਡ, ਲੰਡਨ, ਇੰਗਲੈਂਡ
ਅਲਮਾ ਮਾਤਰਵਿਆਨਾ ਯੂਨੀਵਰਸਿਟੀ (ਐੱਮਡੀ, 1881)
ਜੀਵਨ ਸਾਥੀ
ਮਾਰਥਾ ਬਰਨੇਸ
(ਵਿ. 1886)
ਬੱਚੇਮੈਥਿਲਡੇ, ਜੀਨ ਮਾਰਟਿਨ, ਓਲੀਵਰ, ਅਰਨਸਟ ਐਲ ਫਰਾਇਡ, ਸੋਫ਼ੀ, ਅਤੇ ਅਨਾ
ਮਾਤਾ-ਪਿਤਾ
  • ਜੈਕਬ ਫਰਾਇਡ (ਪਿਤਾ)
  • ਅਮਾਲੀਆ ਫਰਾਇਡ (ਮਾਤਾ)
ਪੁਰਸਕਾਰਗੋਥੇ ਪੁਰਸਕਾਰ (1930)
ਵਿਗਿਆਨਕ ਕਰੀਅਰ
ਖੇਤਰਨਿਊਰੋਲੋਜੀ, ਮਨੋ-ਚਿਕਿਤਸਾ, ਮਨੋਵਿਗਿਆਨ
ਅਦਾਰੇ
ਦਸਤਖ਼ਤ

ਸਿਗਮੰਡ ਸਕਲੋਮੋ ਫ਼ਰਾਇਡ (ਜਰਮਨ: Sigismund Schlomo Freud, ‏ 6ਮਈ 1856-23 ਸਤੰਬਰ 1939) ਆਸਟਰੀਆ ਦਾ ਰਹਿਣ ਵਾਲਾ ਇੱਕ ਯਹੂਦੀ ਮਨੋਰੋਗਾਂ ਦਾ ਡਾਕਟਰ ਸੀ ਜਿਸਨੇ ਮਨੋਵਿਗਿਆਨ ਅਤੇ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਜੁੱਗ-ਪਲਟਾਊ ਵਿਚਾਰ ਵਿਕਸਿਤ ਕੀਤੇ। ਇਸਨੂੰ ਮਨੋਵਿਸ਼ਲੇਸ਼ਣ ਦਾ ਪਿਤਾਮਾ ਮੰਨਿਆ ਜਾਂਦਾ ਹੈ ਇਸ ਨੇ ਦਿਮਾਗੀ ਬਿਮਾਰੀਆਂ ਨੂੰ ਸਮਝਣ ਅਤੇ ਹੱਲ ਲੱਭਣ ਲਈ ਇੱਕ ਨਵੀਂ ਵਿਧੀ ਦਿੱਤੀ ਹੈ।

ਜੀਵਨ

[ਸੋਧੋ]

ਸਿਗਮੰਡ ਫ਼ਰਾਇਡ 6 ਮਈ 1856 ਨੂੰ ਆਸਟਰੀ ਸਲਤਨਤ ਦੇ ਇੱਕ ਨਗਰ ਪਰੀਬੋਰ (ਹੁਣ ਚੈੱਕ ਲੋਕਰਾਜ) ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਪੈਦਾ ਹੋਇਆ। ਇਹਦਾ ਪਿਤਾ ਜੈਕਬ ਫ਼ਰਾਇਡ (1815-1896) ਉਂਨ ਦਾ ਵਪਾਰ ਕਰਦਾ ਸੀ ਤੇ ਉਹ ਸਿਗਮੰਡ ਦੇ ਜਨਮ ਵੇਲੇ 41 ਵਰ੍ਹੇ ਦਾ ਸੀ ਤੇ 2 ਵਿਆਹ ਪਹਿਲਾਂ ਵੀ ਕਰ ਚੁੱਕਿਆ ਸੀ ਤੇ ਉਹਦੇ ਦੋ ਬੱਚੇ ਸਨ। ਇਸ ਦੀ ਮਾਂ ਦਾ ਨਾਂ ਮਾਲੀਆ ਸੀ। ਉਹ ਇਸਦੇ ਪਿਤਾ ਤੋਂ 20 ਵਰ੍ਹੇ ਛੋਟੀ ਸੀ। ਸਿਗਮੰਡ ਫ਼ਰਾਇਡ 8 ਭੈਣ ਭਰਾਵਾਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਵਪਾਰ ਠੱਪ ਹੋ ਗਿਆ ਅਤੇ ਇਹ ਪਰਿਵਾਰ ਵਿਆਨਾ ਵਿੱਚ ਵਸਣ ਤੋਂ ਪਹਿਲਾਂ ਲੀਪਜ਼ਗ ਆ ਗਿਆ। 1865 ਵਿੱਚ ਜਦੋਂ ਇਹ 9 ਵਰਿਆਂ ਦਾ ਸੀ ਇਹ ਇੱਕ ਪ੍ਰਸਿਧ ਹਾਈ ਸਕੂਲ (Leopoldstädter Kommunal-Realgymnasium) ਵਿੱਚ ਦਾਖਲ ਹੋ ਗਿਆ। 1873 ਵਿੱਚ ਇਸ ਨੇ ਗ੍ਰੇਜੁਏਸ਼ਨ ਕੀਤੀ। 17 ਵਰ੍ਹੇ ਦੀ ਉਮਰ ਵਿੱਚ ਇਹ ਵਿਆਨਾ ਯੂਨੀਵਰਸਿਟੀ ਗਿਆ। ਇਸਨੇ ਯੂਨੀਵਰਸਿਟੀ ਵਿੱਚ ਕਨੂੰਨ ਪੜ੍ਹਨ ਦਾ ਸੋਚਿਆ ਸੀ ਪਰ ਇੱਥੇ ਇਹ ਮੈਡੀਕਲ ਵੱਲ ਚਲਾ ਗਿਆ। ਫਿਲਾਸਫੀ ਫਰਾਂਜ਼ ਬਰਨਟੀਨੋ ਕੋਲੋਂ, ਫ਼ਿਜ਼ਿਆਲੋਜ਼ੀ ਅਰਨੈਸਟ ਬਰਕ ਕੋਲੋਂ ਤੇ ਜ਼ੂਆਲੋਜ਼ੀ ਡਾਰਵਿਨ ਨੂੰ ਪਸੰਦ ਕਰਨ ਵਾਲੇ ਕਾਰਲ ਕਲਾਸ ਕੋਲੋਂ ਪੜ੍ਹੀ। ਫ਼ਰਾਇਡ ਨੂੰ ਸਾਹਿਤ ਦਾ ਚਸਕਾ ਸੀ ਸ਼ੇਕਸਪੀਅਰ ਇਸਨੂੰ ਬੜਾ ਪਸੰਦ ਸੀ। ਇਸਨੂੰ ਜਰਮਨ, ਫ਼ਰਾਂਸੀਸੀ, ਇਤਾਲਵੀ, ਸਪੇਨੀ, ਅੰਗਰੇਜ਼ੀ, ਇਬਰਾਨੀ, ਯੂਨਾਨੀ ਅਤੇ ਲਾਤੀਨੀ ਭਾਸ਼ਾਵਾਂ ਦਾ ਗਿਆਨ ਸੀ।

ਫ਼ਰਾਇਡਵਾਦ ਅਤੇ ਸ਼ਖਸੀਅਤ ਦੇ ਵਿਕਾਸ ਦੇ ਪੜਾਅ

[ਸੋਧੋ]

ਕਈ ਸਾਲਾਂ ਤੱਕ ਮਨੋਰੋਗੀਆਂ ਦੇ ਨਾਲ ਕੰਮ ਕਰਨ ਦੇ ਬਾਦ ਫ਼ਰਾਇਡ ਨੇ ਵਿਅਕਤੀ ਦੀ ਸ਼ਖਸੀਅਤ ਵਿੱਚ ਮਾਨਸਿਕ ਵਿਗਾੜ ਦੇ ਲਈ ਉਨ੍ਹਾਂ ਦੇ ਬਚਪਨ ਦੇ ਸਦਮੇ ਨੂੰ ਜ਼ਿੰਮੇਵਾਰ ਠਹਿਰਾਇਆ।

ਫ਼ਰਾਇਡ ਨੇ ਇਸਨੂੰ 5 ਪੜਾਵਾਂ ਵਿੱਚ ਵੰਡਿਆ-

  1. ਮੌਖਿਕ ਪੜਾਅ (oral stage) - ਜਨਮ ਤੋਂ ਇੱਕ ਸਾਲ ਤੱਕ
  2. ਗੁਦਾ ਪੜਾਅ (Anal stage) - 2 ਤੋਂ 3 ਸਾਲ
  3. ਲਿੰਗਕ ਪੜਾਅ (Phallic stage) - 4 ਤੋਂ 5 ਸਾਲ
  4. ਬਾਤਨ ਪੜਾਅ (Latency stage) - 4 ਤੋਂ 12 ਸਾਲ
  5. ਜਣਨਿਕ ਪੜਾਅ (Genital stage) - 12 ਤੋਂ 20 ਸਾਲ

ਮੌਖਿਕ ਪੜਾਅ

[ਸੋਧੋ]

ਇਹ ਮਨੋ-ਕਾਮੁਕ ਵਿਕਾਸ ਦਾ ਪਹਿਲਾ ਪੜਾਅ ਹੈ। ਅਵਸਥਾ 0-2 ਸਾਲ ਦੀ ਉਮਰ ਤੱਕ ਹੁੰਦੀ ਹੈ। ਇਸ ਵਿੱਚ ਬੱਚੇ ਦਾ ਮੂੰਹ ਉਸਦਾ ਮੁਢਲਾ ਈਰੋਜਨਸ ਜ਼ੋਨ ਹੁੰਦਾ ਹੈ। ਇਸ ਮਿਆਦ ਦੇ ਦੌਰਾਨ ਗਠਨ. ਸਭ ਤੋਂ ਵੱਧ ਲੋੜੀਂਦਾ ਬੱਚਾ ਮਾਂ ਕੋਲ ਵਾਪਸ ਜਾਣਾ ਹੈ। ਇਸ ਤੋਂ ਇਲਾਵਾ, ਇਹ ਬੱਚੇ ਦਾ ਪਹਿਲਾ ਮਨੁੱਖੀ ਰਿਸ਼ਤਾ ਹੈ - ਜੀਵ-ਵਿਗਿਆਨਕ (ਪੌਸ਼ਟਿਕ) ਅਤੇ ਮਨੋਵਿਗਿਆਨਕ (ਭਾਵਨਾਤਮਕ) ਦੋਨਾਂ ਤਰ੍ਹਾਂ ਨਾਲ। ਇਸ ਦੀ ਅਵਧੀ ਮਾਂ ਦੇ ਸਮਾਜ ਵਿੱਚ ਬੱਚੇ ਦੇ ਪਾਲਣ ਪੋਸ਼ਣ ਸੰਬੰਧੀ ਧਾਰਨਾਵਾਂ ਉੱਤੇ ਨਿਰਭਰ ਕਰਦੀ ਹੈ।

ਗੁਦਾ ਪੜਾਅ

[ਸੋਧੋ]

ਗੁਦਾ ਪੜਾਅ ਸਿਗਮੰਡ ਫ਼ਰਾਇਡ ਦੇ ਮਨੋ-ਕਾਮੁਕ ਵਿਕਾਸ ਦੇ ਸਿਧਾਂਤ ਦਾ ਦੂਜਾ ਪੜਾਅ ਹੈ, ਜੋ 18 ਮਹੀਨਿਆਂ ਤੋਂ ਤਿੰਨ ਸਾਲ ਤਕ ਚਲਦਾ ਹੈ। ਫ਼ਰਾਇਡ ਦੇ ਅਨੁਸਾਰ, ਇਸ ਪੜਾਅ ਵਿੱਚ ਗੁਦਾ ਮੁੱਢਲਾ ਈਰੋਜਨਸ ਜ਼ੋ ਹੈ ਅਤੇ ਖੁਸ਼ੀ ਬਲੈਡਰ ਅਤੇ ਪਖਾਨੇ ਨੂੰ ਨਿਯੰਤਰਿਤ ਕਰਨ ਨਾਲ ਪ੍ਰਾਪਤ ਹੁੰਦੀ ਹੈ। ਇਸ ਦੌਰਾਨ ਜੇ ਬੱਚੇ ਵਿੱਚ ਇਕੱਲੇ ਟਾਇਲਟ ਜਾਣ ਦੀ ਕਾਬਲੀਅਤ ਨਹੀਂ ਹੈ, ਤਾਂ ਇਹ ਉਸਦੀ ਸ਼ਖਸੀਅਤ ਤੇ ਸਥਾਈ ਪ੍ਰਭਾਵ ਛੱਡ ਦੇਵੇਗਾ। ਇਸੇ ਸਮੇਂ, ਸੁਪਰ-ਈਗੋ ਬਣਨੀ ਸ਼ੁਰੂ ਹੁੰਦੀ ਹੈ।

ਲਿੰਗਕ ਪੜਾਅ

[ਸੋਧੋ]

ਇਹ ਫ਼ਰਾਇਡ ਦੇ ਸਾਈਕੋਸੈਕਸੂਅਲ ਵਿਕਾਸ ਦਾ ਤੀਜਾ ਪੜਾਅ ਹੈ, ਜੋ ਤਿੰਨ ਤੋਂ ਛੇ ਸਾਲਾਂ ਦੀ ਉਮਰ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੱਚੇ ਦੀ ਲਿਬਿਡੋ (ਇੱਛਾ) ਉਸਦੇ ਜਣਨ ਅੰਗਾਂ ਉੱਤੇ ਈਰੋਜਨਸ ਜ਼ੋਨ ਵਜੋਂ ਕੇਂਦਰਤ ਹੁੰਦੀ ਹੈ। ਇਹੀ ਪੜਾਅ ਹੁੰਦਾ ਹੈ ਜਦੋਂ ਬਾਲ ਦੀ ਲਿੰਗ ਅੰਗਾਂ ਨਾਲ ਪਹਿਲੀ ਜਾਣ ਪਛਾਣ ਹੁੰਦੀ ਹੈ। ਮੁੰਡਿਆਂ ਵਿੱਚ ਹੱਥਰਸੀ ਦਾ ਕੰਮ ਆਮ ਹੁੰਦਾ। ਉਹ ਆਪਣੇ ਜਿਨਸੀ ਅੰਗਾਂ ਨਾਲ ਖੇਡਦੇ ਹਨ। ਫ਼ਰਾਇਡ ਦੇ ਅਨੁਸਾਰ ਕੁੜੀਆਂ ਦੀ "ਲਿੰਗ ਈਰਖਾ" ਹੁੰਦੀ ਹੈ। ਉਹ ਸੋਚਦੀਆਂ ਹਨ ਕਿ ਉਨ੍ਹਾਂ ਦੇ ਜਿਨਸੀ ਅੰਗ ਕਿਸੇ ਕਾਰਨ ਕਰਕੇ ਕੱਟੇ ਗਏ ਹਨ। ਅਤੇ ਇਹੀ ਕਾਰਨ ਹੈ ਕਿ ਕੁੜੀਆਂ ਨੂੰ ਭਵਿੱਖ ਵਿੱਚ ਆਤਮ-ਵਿਸ਼ਵਾਸ ਦੀ ਸਮੱਸਿਆ ਹੁੰਦੀ ਹੈ। ਇੱਕ ਹੋਰ ਚੀਜ਼ ਜੋ ਵਿਕਾਸ ਦੇ ਇਸ ਪੜਾਅ ਤੇ ਵੇਖੀ ਗਈ ਹੈ ਉਹ ਹੈ "ਕੰਪਲੈਕਸ"। ਇਹ ਕੰਪਲੈਕਸ ਉਹ ਹੈ ਜੋ ਕੁੜੀਆਂ ਪਿਤਾ ਨਾਲ ਅਤੇ ਮੁੰਡੇ ਮਾਵਾਂ ਨਾਲ ਪਿਆਰ ਕਰਦੇ ਹਨ।

ਬਾਤਨ ਪੜਾਅ

[ਸੋਧੋ]

ਇਹ ਪੜਾਅ ਪੰਜ ਸਾਲ ਦੀ ਉਮਰ ਦੇ ਆਸਪਾਸ ਸ਼ੁਰੂ ਹੋ ਸਕਦਾ ਹੈ ਅਤੇ ਜਵਾਨੀ ਤੱਕ ਰਹਿ ਸਕਦਾ ਹੈ, ਦਸ ਤੋਂ ਸੋਲਾਂ ਸਾਲ ਦੀ ਉਮਰ ਤੱਕ। ਉਮਰ ਦੀ ਰੇਂਜ ਬੱਚਿਆਂ ਦੇ ਪਾਲਣ ਪੋਸ਼ਣ ਦੇ ਮਾਹੌਲ ਤੋਂ ਪ੍ਰਭਾਵਤ ਹੁੰਦੀ ਹੈ। ਇਸ ਸਮੇਂ, ਜਿਨਸੀ ਇੱਛਾਵਾਂ ਦਬਾਈਆਂ ਜਾਂਦੀਆਂ ਹਨ। ਜਵਾਨੀ ਵਿੱਚ ਇਹ ਇੱਛਾਵਾਂ ਫਿਰ ਉੱਠਦੀਆਂ ਹਨ।

ਜਣਨਿਕ ਪੜਾਅ

[ਸੋਧੋ]

ਇਹ ਅਵਸਥਾ ਜਵਾਨੀ ਆਉਣ ਨਾਲ ਸ਼ੁਰੂ ਹੁੰਦੀ ਹੈ, ਅਤੇ ਮੌਤ ਨਾਲ ਹੀ ਖ਼ਤਮ ਹੁੰਦੀ ਹੈ। ਫ੍ਰਾਇਡ ਦੇ ਅਨੁਸਾਰ, ਇਹ ਅਵਸਥਾ ਓਡੀਪਸ ਕੰਪਲੈਕਸ ਦੇ ਨਾਲ ਦੁਬਾਰਾ ਪ੍ਰਗਟ ਹੁੰਦੀ ਹੈ। ਜਣਨ ਪੜਾਅ ਲਿੰਗਕ ਪੜਾਅ ਦੇ ਨਾਲ ਮੇਲ ਖਾਂਦਾ ਹੈ, ਕਿਉਂਜੋ ਇਸਦਾ ਮੁੱਖ ਸਰੋਕਾਰ ਵੀ ਜਣਨ-ਅੰਗਾਂ ਨਾਲ ਹੁੰਦਾ ਹੈ; ਫਰਕ ਇਹ ਹੈ ਕਿ ਹੁਣ ਇਹ ਸਰੋਕਾਰ ਚੇਤੰਨ ਹੁੰਦਾ ਹੈ।

ਕਿਤਾਬਾਂ

[ਸੋਧੋ]

ਹਵਾਲੇ

[ਸੋਧੋ]
  1. Halberstadt, Max (c. 1921). "Sigmund Freud, half-length portrait, facing left, holding cigar in right hand". Library of Congress. Archived from the original on 28 December 2017. Retrieved 8 June 2017.
  2. https://en.wikipedia.org/wiki/Category:Books_by_Sigmund_Freud