ਸਿਹਰਾ ਪੜ੍ਹਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਹਰਾ ਪੜ੍ਹਣਾ ਪੰਜਾਬ ਵਿੱਚ ਵਿਆਹ ਵੇਲੇ ਸਿਹਰੇ ਵਾਲੇ ਮੁੰਡੇ ਅਤੇ ਉਸਦੇ ਪਰਿਵਾਰ ਦੀ ਤਾਰੀਫ ਵਿੱਚ ਪੜ੍ਹੇ ਜਾਣ ਵਾਲੀ ਕਾਵਿਕ ਰਚਨਾ ਦੀ ਰਸਮ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਲੜਕੇ ਦੀਆਂ ਅਤੇ ਉਸਦੇ ਪਰਿਵਾਰ,ਖਾਨਦਾਨ ਅਤੇ ਹੋਰ ਰਿਸ਼ਤੇਦਾਰਾਂ ਦੀਆਂ ਖੂਬੀਆਂ ਨੂੰ ਕਾਵਿਕ ਅੰਦਾਜ਼ ਵਿੱਚ ਕਿਸੇ ਇੱਕ ਨੌਜਵਾਨ ਬਰਾਤੀ ਜਾਂ ਪੇਸ਼ੇਵਰ ਸਿਹਰਾ ਲਿਖਾਰੀ ਵਲੋਂ ਪੇਸ਼ ਕੀਤਾ ਜਾਂਦਾ ਹੈ। ਵਿਆਹ ਵਾਲੇ ਲੜਕੇ ਦਾ ਪਿਤਾ ਵਿਆਂਦੜ ਲੜਕੇ ਦੇ ਸਿਰ ਤੋਂ ਪੈਸੇਵਾਰਕੇ ਸਿਹਰਾ ਪੜਨ ਵਾਲੇ ਨੂੰ ਦਿੰਦਾ ਹੈ ਜਿਸਨੂੰ ਵਾਰਨੇ ਕਿਹਾ ਜਾਂਦਾ ਹੈ।ਸਿਹਰਾ ਵਿਆਹੀ ਜਾਣ ਵਾਲੀ ਲੜਕੀ ਦੇ ਘਰ ਜਾਂ ਉਸ ਅਸਥਾਨ ਤੇ ਜਿਥੇ ਲਾਂਵਾਂ ਜਾਂ ਫੇਰੇ ਹੋਣੇ ਹੁੰਦੇ ਹਨ, ਉਤੇ ਪੜਿਆ ਜਾਂਦਾ ਹੈ। ਇਹ ਰਸਮ ਤਕਰੀਬਨ ਚਾਰ ਕੁ ਦਹਾਕੇ ਪਹਿਲਾਂ ਤੱਕ ਪੂਰਬੀ ਅਤੇ ਪਛਮੀ ਪੰਜਾਬ ਵਿੱਚ ਆਮ ਪ੍ਰਚਲਤ ਸੀ ਪਰ ਬਾਅਦ ਵਿੱਚ ਮਸ਼ੀਨੀ ਯੁੱਗ ਅਤੇ ਗਾਇਕਾਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਜਾਂ ਉੱਤੇ ਵਡੇ ਪਧਰ ਤੇ ਆਮਦ ਨਾਲ ਇਹ ਹੌਲੀ ਹੌਲੀ ਅਲੋਪ ਹੋ ਗਈ। ਇਹ ਤਬਦੀਲੀ ਮੁੱਖ ਰੂਪ ਵਿੱਚ ਪੰਜਾਬ ਵਿੱਚ 1970 ਤੋਂ ਬਾਅਦ ਹਰੇ ਇਨਕਲਾਬ ਨਾਲ ਆਈ ਸਮਾਜਕ ਤਬਦੀਲੀ ਨਾਲ ਆਈ ਹੈ।[1]

ਸੁਨਹਿਰੀ ਤਿੱਲੇ ਦੀਆਂ ਜਾਂ ਫੁੱਲਾਂ ਦੀਆਂ ਲੜੀਆਂ, ਜੋ ਵਿਆਹ ਵੇਲੇ ਵਿਆਹੁਲੇ ਮੁੰਡੇ ਦੇ ਸਿਰ ਮੱਥੇ ਤੇ ਬੰਨ੍ਹੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਸਿਹਰਾ ਕਹਿੰਦੇ ਹਨ। ਸਿਹਰਾ ਬੰਨ੍ਹਣ ਸਮੇਂ ਜੋ ਕਵਿਤਾ ਪੜ੍ਹੀ ਜਾਂਦੀ ਹੈ, ਉਸ ਨੂੰ ਸਿਹਰਾ ਪੜ੍ਹਣਾ ਕਹਿੰਦੇ ਹਨ।ਆਮ ਤੌਰ ਤੇ ਸਿਹਰੇ ਵਾਲੀ ਕਵਿਤਾ ਛੋਟੇ ਕਲੰਡਰ ਦੇ ਸਾਈਜ਼ ਵਿਚ ਛਪਵਾਈ ਹੁੰਦੀ ਸੀ। ਜਿਸ ਵਿਚ ਆਮ ਤੌਰ ਤੇ ਲਾੜਾ ਲਾੜੀ ਇਕ ਦੂਜੇ ਦੇ ਗਲਾਂ ਵਿਚ ਮਾਂ ਵਰਮਾਲਾ ਪਾਉਂਦੇ ਵਿਖਾਏ ਹੁੰਦੇ ਸਨ। ਇਸ ਕਵਿਤਾ ਵਿਚ ਦਾਦਾ ਦਾਦੀ, ਬਾਪ, ਤਾਏ ਤਾਈ, ਚਾਚੇ ਚਾਚੀ, ਭਾਈ ਭਰਜਾਈ, ਭੈਣ ਭਣੋਈਆਂ, ਨਾਨਾ ਨਾਨੀ, ਮਾਮਾ ਮਾਮੀ, ਮਾਸੀ ਮਾਸੜ, ਭੂਆ ਫੁੱਫੜ, ਗਲ ਕੀ ਲਾੜੇ ਦੇ ਪਰਿਵਾਰ ਵਾਲਿਆਂ, ਨਾਨਕੇ ਪਰਿਵਾਰ ਵਾਲਿਆਂ, ਹੋਰ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਦੇ ਨਾਂ ਦਰਜ ਕਰ ਕੇ ਲਾੜੇ ਨੂੰ ਵਿਆਹ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਹੁੰਦੀਆਂ ਸਨ। ਖੁਸ਼ੀ ਪ੍ਰਗਟਾਈ ਹੁੰਦੀ ਸੀ।ਅੱਜ ਤੋਂ 40/45 ਸਾਲ ਪਹਿਲਾਂ ਆਮ ਤੌਰ ਤੇ ਹਰ ਹਿੰਦੂ ਪਰਿਵਾਰ ਦੇ ਵਿਆਹ ਵਿਚ ਸਿਹਰਾ ਪੜ੍ਹਣ ਦਾ ਰਿਵਾਜ ਹੁੰਦਾ ਸੀ। ਦੂਜੀਆਂ ਸ਼੍ਰੇਣੀਆਂ ਵਾਲੇ ਵੀ ਕੋਈ-ਕੋਈ ਪਰਿਵਾਰ ਸਿਹਰਾ ਪੜ੍ਹ ਲੈਂਦੇ ਸਨ। ਹੁਣ ਸਿਹਰਾ ਪੜ੍ਹਣ ਦਾ ਰਿਵਾਜ ਲਗਭਗ ਖ਼ਤਮ ਹੋ ਗਿਆ ਹੈ।[2]

ਬਾਹਰੀ ਲਿੰਕ[ਸੋਧੋ]

[1]

ਹਵਾਲੇ[ਸੋਧੋ]

  1. http://punjabipedia.org/topic.aspx?txt=%E0%A8%B8%E0%A8%BF%E0%A8%B9%E0%A8%B0%E0%A8%BE
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.