ਸਿੰਧੁਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੰਧੁਦੇਸ਼ ਵਾਸਤੇ ਪ੍ਰਸਾਵਿਤ ਝੰਡਾ
ਸਿੰਧ ਦਾ ਨਕਸ਼ਾ
ਸਿੰਧ ਦੇ ਜਿਲ੍ਹੇ

ਸਿੰਧੁਦੇਸ਼ (ਸਿੰਧੀ: سنڌو ديش, ਮਤਲਬ "ਸਿੰਧ ਦਾ ਦੇਸ") ਇੱਕ ਸ਼ਬਦ ਹੈ ਜਿਹੜੇ ਸਿੰਧੀ ਰਾਸ਼ਟਰਵਾਰੀਆਂ ਤੇ ਵੱਖਵਾਦੀਆਂ ਦੇ ਵੱਲੋਂ ਵਰਤਿਆ ਜਾਂਦਾ ਹੈ। ਸਿੰਧੀ ਰਾਸ਼ਟਰਵਾਦੀ ਸਿੰਧ ਸੂਬੇ ਨੂੰ ਪਾਕਿਸਤਾਨ ਤੋਂ ਅਲਹਿਦਾ ਕਰਕੇ ਇੱਕ ਅਜ਼ਾਦ ਮੁਲਕ ਸਿੰਧੂਦੇਸ਼ ਬਣਾਉਣਾ ਚਾਹੁੰਦੇ ਹਨ।[1][2][3]

ਸ਼ੁਰੂ[ਸੋਧੋ]

ਸਿੰਧੂਦੇਸ਼ ਦੀ ਮੰਗ ਸਭ ਤੋਂ ਪਹਿਲਾਂ ਜੀ ਐੱਮ ਸਈਅਦ ਨੇ 17 ਜਨਵਰੀ 1972 ਨੂੰ ਕੀਤਾ। ਸਈਅਦ ਨੇ ਹੈਦਰਾਬਾਦ, ਸਿੰਧ ਵਿੱਚ 17 ਜਨਵਰੀ 1972 ਨੂੰ ਆਪਣੇ ਜਨਮ ਦਿਨ ਦੇ ਮੌਕੇ ਤੇ "ਜੀਏ ਸਿੰਧ ਤਹਿਰੀਕ" ਦੀ ਨੀਂਹ ਰੱਖ ਕੇ ਸਿੰਧ ਨੂੰ ਅਜ਼ਾਦ ਵਤਨ ਬਣਾਉਣ ਲਈ ਜੱਦੋਜਹਿਦ ਦਾ ਐਲਾਨ ਕੀਤਾ। ਇਸ ਕਾਰਨ ਪਾਕਿਸਤਾਨੀ ਸਰਕਾਰ ਵਲੋਂ ਉਹਨਾਂ ਨੂੰ ਕਈ ਵਾਰ ਗ੍ਰਿਫਤਾਰ ਅਤੇ ਨਜ਼ਰਬੰਦ ਕੀਤਾ ਗਿਆ। ਪਰ ਸਈਅਦ ਨੇ ਫਿਰ ਵੀ ਹਠ ਨਹੀਂ ਛੱਡਿਆ। ਅੱਜ ਕਈ ਰਾਸ਼ਟਰਵਾਦੀ ਜਥੇਬੰਦੀਆਂ ਅਜ਼ਾਦ ਸਿੰਧੂਦੇਸ਼ ਲਈ ਜੋਸ਼ੀਲਾ ਹਨ। ਉਹਨਾਂ ਨੂੰ ਪ੍ਰਸ਼ਾਸਨ ਵਲੋਂ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰਣਾ ਪਿਆ।

ਵਿਚਾਰ[ਸੋਧੋ]

ਜੀ ਐੱਮ ਸਈਅਦ ਦਾ ਕਹਿਣਾ ਸੀ ਕਿ ਪੰਜਾਬੀ, ਪਾਕਿਸਤਾਨ ਦੀ ਅੜ ਵਿੱਚ ਸਿੰਧ ਦੇ ਸੰਸਾਧਨ ਲੁੱਟ ਰਹੇ ਹਨ। ਸਿੰਧ ਹੁਣ ਪੰਜਾਬ ਦੀ ਗੁਲਾਮੀ ਵਿੱਚ ਹੈ। ਇਸ ਲਈ ਹੁਣ ਉਹ ਸਿੰਧ ਨੂੰ ਪਾਕਿਸਤਾਨ ਅਤੇ ਪੰਜਾਬ ਤੋਂ ਅਲਹਿਦਾ ਕਰਣਾ ਚਾਹੁੰਦੇ ਹਨ। ਉਹਨਾਂ ਦੇ ਪੇਸ਼ ਕਰਦਿਆ ਦ੍ਰਿਸ਼ਟੀਕੋਣ ਮੁਤਾਬਕ ਕਈ ਨਾਇਨਸਾਫੀਆਂ ਸਿੰਧ ਦੇ ਨਾਲ ਹੋ ਰਹੀਆਂ ਹਨ। ਸਿੰਧ ਪਾਕਿਸਤਾਨ ਨੂੰ ਸਭ ਤੋਂ ਵੱਧ ਸੰਸਾਧਨ ਦਿੰਦੇ ਹਨ। ਪਰ ਸਿੰਧ ਨੂੰ ਇਸ ਦਾ ਮੁਨਾਸਬ ਹਿੱਸਾ ਨਹੀਂ ਦਿੱਤਾ ਜਾ ਰਿਹਾ। 1947 ਤੋਂ ਲੈ ਕੇ ਅੱਜ ਤੱਕ ਕਈ ਮੁਹਾਜਰ ਸਿੰਧ ਦੇ ਸਭ ਤੋਂ ਅਹਿਮ ਸ਼ਹਿਰ ਕਰਾਚੀ ਵਿੱਚ ਅਬਾਦ ਕੀਤੇ ਜਾ ਰਹੇ ਹਨ।[4] ਪਰ ਸਿੰਧੀ ਲੋਕਾਂ ਵਾਸਤੇ ਉੱਥੇ ਜ਼ਮੀਨ ਤੰਗ ਕੀਤੀ ਗਈ ਹੈ। ਮੁਹਾਜਰ ਹੁਣ ਕਰਾਚੀ ਨੂੰ ਸਿੰਧ ਤੋਂ ਅਲਹਿਦਾ ਸੂਬਾ ਬਣਾਉਣਾ ਚਾਹੁੰਦੇ ਹਨ। ਇਹਨਾਂ ਨਾਇਨਸਾਫੀਆਂ ਦੀ ਪ੍ਰਤਿਕ੍ਰਿਆ ਵਿੱਚ ਸਿੰਧੂਦੇਸ਼ ਅੰਦੋਲਨ ਦਾ ਆਗਾਜ਼ ਹੋਇਆ।

ਕੇਂਦਰ[ਸੋਧੋ]

ਇਸ ਅੰਦੋਲਨ ਦਾ ਕੇਂਦਰ ਸੰਨ, ਸਿੰਧ ਹੈ। ਜਿੱਥੇ ਜੀ ਐੱਮ ਸਈਅਦ ਦਾ ਜਨਮ ਹੋਇਆ। ਇੱਥੇ ਸਈਅਦ ਦੀ ਆਖਰੀ ਅਰਾਮਗਾਹ ਵੀ ਸਥਿੱਤ ਹੈ।

ਸੰਦਰਭ[ਸੋਧੋ]

  1. Ali Banuazizi; Myron Weiner (1988). The State, Religion, and Ethnic Politics: Afghanistan, Iran, and Pakistan ; [this Vol. Had Its Origin in a Conference on "Islam, Ethnicity and the State in Afghanistan, Iran and Pakistan" ... Held in November 1982, in Tuxedo, New York]. Syracuse University Press. pp. 283–. ISBN 978-0-8156-2448-6. Archived from the original on 2018-04-29. {{cite book}}: Unknown parameter |deadurl= ignored (help)
  2. "pakistan-day-jsqm-leader-demands-freedom-for-sindh-and-balochistan". Express Tribune. 24 March 2012. Archived from the original on 16 February 2014. Retrieved 3 June 2014. {{cite news}}: Unknown parameter |deadurl= ignored (help)
  3. "JST demands Sindh's independence from Punjab's 'occupation'". Thenews.com.pk. Archived from the original on 2012-05-07. Retrieved 2012-06-05. {{cite web}}: Unknown parameter |deadurl= ignored (help)
  4. Farhan Hanif Hanif Siddiqi (4 May 2012). The Politics of Ethnicity in Pakistan: The Baloch, Sindhi and Mohajir Ethnic Movements. Routledge. pp. 88–. ISBN 978-1-136-33696-6. Archived from the original on 4 July 2014. Retrieved 16 July 2012. {{cite book}}: Unknown parameter |deadurl= ignored (help)