ਸੁਕੇਤ ਰਿਆਸਤ
ਸੁਕੇਤ ਰਿਆਸਤ ਬ੍ਰਿਟਿਸ਼ ਹਕੂਮਤ ਦੇ ਦੌਰਾਨ ਭਾਰਤ ਦੀਆਂ ਰਿਆਸਤਾਂ ਵਿੱਚੋਂ ਇੱਕ ਸੀ। ਰਿਆਸਤ ਦੀ ਰਾਜਧਾਨੀ ਪੰਗਨਾ ਸੀ। ਇਸਦੇ ਆਖ਼ਰੀ ਹੁਕਮਰਾਨ ਨੇ 15 ਅਪ੍ਰੈਲ 1948 ਨੂੰ ਭਾਰਤੀ ਯੂਨੀਅਨ ਵਿੱਚ ਰਲੇਵੇਂ 'ਤੇ ਦਸਤਖ਼ਤ ਕੀਤੇ ਸਨ। ਪਹਿਲਾਂ ਇਹ ਪੰਜਾਬ ਦੀਆਂ ਪਹਾੜੀ ਰਿਆਸਤਾਂ ਨਾਲ ਸੰਬੰਧਤ ਸੀ ਅਤੇ ਅੱਜਕੱਲ੍ਹ ਇਹ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦਾ ਹਿੱਸਾ ਹੈ। ਅਜੋਕਾ ਮੰਡੀ ਜ਼ਿਲ੍ਹਾ ਮੰਡੀ ਅਤੇ ਸੁਕੇਤ ਦੀਆਂ ਦੋ ਰਿਆਸਤਾਂ ਦੇ ਰਲੇਵੇਂ ਨਾਲ ਬਣਿਆ ਸੀ।
ਇਤਿਹਾਸ
[ਸੋਧੋ]ਪਰੰਪਰਾ ਦੇ ਅਨੁਸਾਰ ਇਸ ਰਿਆਸਤ ਦੀ ਸਥਾਪਨਾ ਲਗਭਗ 765 ਵਿੱਚ ਬੀਰ ਸੇਨ (ਵੀਰ ਸੇਨ) ਨੇ ਕੀਤੀ ਸੀ, ਜਿਸਨੇ ਬੰਗਾਲ ਦੇ ਇੱਕ ਸੇਨਾ ਵੰਸ਼ ਦੇ ਰਾਜੇ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ, ਹਾਲਾਂਕਿ ਅਜਿਹੇ ਸੇਨਾ ਰਾਜ ਘਰਾਣੇ ਦਾ ਕੋਈ ਅਤਾ ਪਤਾ ਨਹੀਂ ਹੈ। ਸੁਕੇਤ ਦਾ ਮੁਢਲਾ ਇਤਿਹਾਸ ਦੂਜੀਆਂ ਰਿਆਸਤਾਂ, ਖਾਸ ਤੌਰ 'ਤੇ ਕੁੱਲੂ ਦੀ ਰਿਆਸਤ ਦੇ ਵਿਰੁੱਧ ਲਗਾਤਾਰ ਯੁੱਧਾਂ ਨਾਲ਼ ਭਰਿਆ ਹੋਇਆ ਸੀ। ਰਾਜਾ ਬਿਕਰਮ ਸੇਨ ਦੇ ਸਮੇਂ, ਕੁੱਲੂ ਸੁਕੇਤ ਰਿਆਸਤ ਦੇ ਅਧੀਨ ਸੀ ਅਤੇ ਸੁਕੇਤ ਰਿਆਸਤ ਦੇ ਅੱਗੇ ਨਜ਼ਰਾਨੇ ਭੇਟ ਕਰਨ ਜੋਗਾ ਬਣਾ ਦਿੱਤਾ ਗਿਆ ਸੀ। ਰਾਜਾ ਮਦਨ ਸੇਨ ਦੀ ਰਿਆਸਤ ਸੁਕੇਤ ਦਾ ਸੁਨਹਿਰੀ ਯੁੱਗ ਸੀ, ਜਦੋਂ ਇਸਦੇ ਹੁਕਮਰਾਨ ਨੇ ਗੁਆਂਢੀ ਛੋਟੇ ਰਾਜਾਂ ਨੂੰ ਅਧੀਨ ਕਰ ਲਿਆਸੀ। ਰਾਜਾ ਉਦੈ ਸੇਨ ਦੀ ਹਕੂਮਤ ਦੌਰਾਨ ਸੁਕੇਤ ਮੁਗਲ ਸਾਮਰਾਜ ਦੇ ਪ੍ਰਭਾਵ ਹੇਠ ਆਇਆ ਜੋ ਸਿਰਫ਼ ਨਜ਼ਰਾਨੇ ਲੈਣ ਨਾਲ਼ ਸੰਤੁਸ਼ਟ ਸਨ।
ਇਹ ਵੀ ਵੇਖੋ
[ਸੋਧੋ]- ਪੰਜਾਬ ਸਟੇਟ ਏਜੰਸੀ
- ਭਾਰਤ ਦਾ ਸਿਆਸੀ ਏਕੀਕਰਨ
- ਲਲਿਤ ਸੇਨ
- ਹਰੀ ਸੇਨ
- ਕਾਮਕਸ਼ਾ