ਸੁਖਨਾ ਜੰਗਲੀ ਜੀਵ ਰੱਖ ਚੰਡੀਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਖਨਾ ਜੰਗਲੀ ਜੀਵ ਰੱਖ ਚੰਡੀਗੜ੍ਹ
ਨੇਚਰ ਟ੍ਰਾਇਲ ਲੇਕ ਰਿਜਰਵ ਫਾਰੇਸਟ,
Entrance of Sukhna Wildlife Sanctuary,Chandigarh, India.JPG
ਮੁੱਖ ਪ੍ਰਵੇਸ਼
ਸਥਿੱਤੀਸੁਖਨਾ ਝੀਲ, ਚੰਡੀਗੜ੍ਹ ਦੇ ਪਿੱਛੇ
ਖੇਤਰਫਲ2600 ਹੈਕਟੇਆਰ
ਸਥਾਪਿਤ1998
ਸੰਚਾਲਕ ਅਦਾਰਾਵਣ ਅਤੇ ਜੰਗਲੀ ਜੀਵ ਵਿਭਾਗ, ਚੰਡੀਗੜ੍ਹ[1]
[1]
ਤਸਵੀਰ:Sukhna Wildlife Sanctuary, view from middle way of Sukhna lake Chandigarh, India.JPG
ਸੁਖਨਾ ਝੀਲ ਦੇ ਨਾਲ ਪੈਂਦੇ ਜੰਗਲੀ ਜੀਵ ਰੱਖ,ਖੇਤਰ ਦੇ ਇੱਕ ਹਿੱਸੇ ਦਾ ਦ੍ਰਿਸ਼ ਚੰਡੀਗੜ੍

ਸੁਖਨਾ ਜੰਗਲੀ ਜੀਵ ਰੱਖ ਚੰਡੀਗੜ੍, ਸੁਖ਼ਨਾ ਝੀਲ ਦੇ ਨਾਲ ਲਗਦੀਆਂ ਉੱਤਰ ਪੂਰਬ ਦਿਸ਼ਾ ਵਿੱਚ ਪੈਂਦੀਆਂ ਸ਼ਿਵਲਿਕ ਪਹਾੜੀਆਂ ਵਿੱਚ ਬਣਾਈ ਹੋਈ ਹੈ। ਇਹ ਜੰਗਲੀ ਜੀਵ ਰੱਖ 2600 ਹੈਕਟੇਅਰ ਰਕਬੇ ਵਿੱਚ ਬਣੀ ਹੋਈ ਹੈ।

ਰਕਬਾ[ਸੋਧੋ]

ਇਹ ਜੰਗਲੀ ਜੀਵ ਰੱਖ 2600 ਹੈਕਟੇਅਰ ਰਕਬੇ ਵਿੱਚ ਬਣੀ ਹੋਈ ਹੈ। ਇਹ ਜੰਗਲੀ ਜੀਵ ਰੱਖ ਸੁਖ਼ਨਾਂ ਝੀਲ ਵਿੱਚ ਸਿਧਾ ਬਰਸਾਤੀ ਪਾਣੀ ਰੋਕਣ ਲਈ ਬਣਾਈ ਗਈ ਸੀ ਤਾਂ ਕਿ ਇਸ ਵਿੱਚ ਵੱਡੇ ਪਧਰ ਤੇ ਜਮ੍ਹਾਂ ਹੁੰਦੀ ਗਾਰ ਨੂੰ ਰੋਕਿਆ ਜਾ ਸਕੇ। ਇਸ ਨੂੰ ਰੋਕਣ ਲਈ 25.42 ਕਿਮੀ² ਜ਼ਮੀਨ ਲੈਕੇ ਉਸ ਵਿੱਚ ਜੰਗਲ ਲਾ ਦਿੱਤਾ ਗਿਆ ਸੀ।[2] ਫੌਰੈਸਟ ਸਰਵੇ ਆਫ ਇੰਡੀਆ (ਐਫਐਸਆਈ) ਵੱਲੋਂ ਭਾਰਤ ਦੇ ਜੰਗਲਾਂ ਦੀ ਸਥਿਤੀ ਬਾਰੇ ਜਾਰੀ ਕੀਤੀ ਰਿਪੋਰਟ 2013 ਮੁਤਾਬਕ ਰੁੱਖਾਂ ਅਧੀਨ ਰਕਬੇ ਦੇ ਅਨੁਪਾਤ ਪੱਖੋਂ ਚੰਡੀਗੜ੍ਹ ਦੇਸ਼ ਭਰ ’ਚੋਂ ਤੀਜੇ ਸਥਾਨ ’ਤੇ ਆਉਂਦਾ ਹੈ।

ਜੀਵ ਪ੍ਰਜਤੀਆਂ[ਸੋਧੋ]

ਸੁਖਨਾ ਜੰਗਲੀ ਜੀਵ ਰੱਖ ਚੰਡੀਗੜ੍ਹ ਦੇ ਅੰਦਰਲੇ ਦ੍ਰਿਸ਼ (8 ਮਾਰਚ 2020)[ਸੋਧੋ]

ਸੁਖਨਾ ਜੰਗਲੀ ਜੀਵ ਰੱਖ ਚੰਡੀਗੜ੍, ਸੁਖਨਾ ਝੀਲ ਦੇ ਨਾਲ ਲਗਦੀਆਂ ਉੱਤਰ ਪੂਰਬ ਦਿਸ਼ਾ ਵਿੱਚ ਪੈਂਦੀਆਂ ਸ਼ਿਵਲਿਕ ਪਹਾੜੀਆਂ ਵਿੱਚ ਬਣਾਈ ਹੋਈ ਹੈ। ਇਹ ਜੰਗਲੀ ਜੀਵ ਰੱਖ 2600 ਹੈਕਟੇਅਰ ਰਕਬੇ ਵਿੱਚ ਬਣੀ ਹੋਈ ਇਸ ਵਿੱਚ ਪਾਏ ਜਾਣ ਵਾਲੇ ਜਾਨਵਰਾਂ ਵਿੱਚ ਬਾਰਾਸਿੰਗਾ,ਨੀਲ ਗਾਂ, ਬਾਂਦਰ, ਖਰਗੋਸ਼, ਗਿਲਹਰੀ,, ਸਾਂਭਰ, ਭੇੜੀਏ, ਜੰਗਲੀ ਸੂਰ, ਜੰਗਲੀ ਬਿੱਲੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸੱਪਾਂ ਦੀ ਅਨੇਕ ਕਿਸਮਾਂ ਵੀ ਇੱਥੇ ਵੇਖੀਆਂ ਜਾ ਸਕਦੀਆਂ ਹਨ। ਰੱਖ ਵਿੱਚ ਪੰਛੀਆਂ ਅਤੇ ਕੀਤ ਪਤੰਗਿਆਂ ਦੀਆਂ ਵੰਨਸੁਵੰਨੀਆਂ ਨਸਲਾਂ ਨੂੰ ਵੀ ਵੇਖਿਆ ਜਾ ਸਕਦਾ ਹੈ।

ਰੱਖ ਦੀ ਸਾਂਭ ਸੰਭਾਲ[ਸੋਧੋ]

ਇਸ ਰੱਖ ਦੀ ਸਾਂਭ ਸੰਭਾਲ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਅਧੀਨ ਹੈ।[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 http://chandigarh.gov.in/green_suk_wild.htm
  2. Yadvinder Singh. "Siltation Problems in Sukhna Lake in Chandigarh, NW India and Comments on Geohydrological Changes in the Yamuna-Satluj Region". Department of Geography, Punjabi University, Patiala. Retrieved 2008-03-06.