ਸੁਚਾਰੂ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਹਾਰਾਣੀ ਸੁਚਾਰੂ ਦੇਵੀ (ਜਾਂ ਸੁਚਾਰਾ ਦੇਵੀ) (1874-1961), ਮਾਯੂਰਭਾਂਜ, ਭਾਰਤ ਦੀ ਮਹਾਰਾਣੀ ਸੀ।[1]

ਮੁੱਢਲਾ ਜੀਵਨ[ਸੋਧੋ]

ਉਸਦਾ ਜਨਮ ਇੱਕ ਬੰਗਾਲੀ ਹਿੰਦੂ ਪਰਿਵਾਰ  ਵਿੱਚ ਹੋਇਆ। ਉਹ ਕਲਕੱਤਾ ਦੇ ਬ੍ਰਹਮੋ ਸਮਾਜ ਸੁਧਾਰਕ ਮਹਾਰਸ਼ੀ ਕੇਸ਼ੁਬ ਚੰਦ੍ਰਾ ਸੇਨ ਦੀ ਧੀ ਸੀ। ਉਸਦਾ ਵਿਆਹ 1904 ਵਿੱਚ ਮਾਯੂਰਭਾਂਜ ਰਾਜ ਦੇ ਮਹਾਰਾਜਾ ਸ਼੍ਰੀ ਚੰਦ੍ਰਾ ਭਾਂਜ ਦਿਓ ਨਾਲ ਹੋਇਆ, ਉਹ ਮਹਾਰਾਜਾ ਦੀ ਦੂਜੀ ਪਤਨੀ ਸੀ ਜਿਸ ਨਾਲ ਉਸਨੇ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਵਿਆਹ ਕਰਵਾਇਆ ਸੀ।[2] ਮਹਾਰਾਜਾ ਨਾਲ ਵਿਆਹ ਤੋਂ ਬਾਅਦ, ਉਸ ਕੋਲ ਇੱਕ ਪੁੱਤਰ ਅਤੇ ਦੋ ਪੁੱਤਰੀਆਂ ਸਨ। ਉਸਦਾ ਇਕਲੌਤਾ ਪੁੱਤਰ, ਮਹਾਰਾਜ ਕੁਮਾਰ ਧਰੂਬੇਂਦਰਾ ਭਾਂਜ ਦਿਓ (1908-1945), ਇੱਕ ਰੋਇਲ ਏਅਰ ਫੋਰਸ ਪਾਇਲਟ ਸੀ, ਜਿਸਦੀ ਮੌਤ ਦੂਜੀ ਸੰਸਾਰ ਯੁੱਧ ਹੋ ਗਈ ਸੀ। ਉਸਨੇ ਆਪਣੀ ਜ਼ਿੰਦਗੀ ਦਾ ਵੱਧ ਸਮਾਂ ਮਾਯੂਰਭਾਂਜ ਪੈਲੇਸ ਵਿੱਚ ਬਿਤਾਇਆ, ਜੋ ਮਾਯੂਰਭਾਂਜ ਰਾਜ ਦੇ ਸ਼ਾਸਕਾਂ ਦੀ ਉਹ ਸ਼ਾਹੀ ਰਿਹਾਇਸ਼ ਸੀ। 

ਉਹ ਅਤੇ ਉਸਦੀ ਭੈਣ, ਕੋਚ ਬਿਹਾਰ ਦੀ ਮਹਾਰਾਣੀ, ਸੁਨੀਤੀ ਦੇਵੀ, ਆਪਣੇ ਸ਼ਾਨਦਾਰ ਕਪੜੇ ਪਾਉਣ ਦੇ ਅੰਦਾਜ਼ ਲਈ ਨੋਟ ਕੀਤੀ ਜਾਂਦੀਆਂ ਸਨ।[3]

ਕਾਰਜ[ਸੋਧੋ]

ਉਸਨੇ ਅਤੇ ਉਸਦੀ ਭੈਣ ਸੁਨੀਤੀ ਦੇਵੀ ਨੇ 1908 ਵਿੱਚ ਦਾਰਜੀਲਿੰਗ ਵਿੱਚ ਮਹਾਰਾਣੀ ਗਰਲਜ਼ ਹਾਈ ਸਕੂਲ ਦੀ ਸਥਾਪਨਾ ਕੀਤੀ।[4] ਮਹਾਰਾਣੀ ਸੁਚਾਰੂ ਦੇਵੀ ਨੂੰ, 1931 ਵਿੱਚ ਬੰਗਾਲ ਵੁਮੈਨ'ਸ ਐਜੂਕੇਸ਼ਨ ਲੀਗ ਦੀ ਪ੍ਰਧਾਨ ਚੁਣੀ ਗਈ। 1932 ਵਿੱਚ, ਉਸਦੀ ਭੈਣ, ਸੁਨੀਤੀ ਦੀ ਅਚਾਨਕ ਮੀਤ ਤੋਂ ਬਾਅਦ, ਸੁਚਾਰੂ ਨੂੰ "ਆਲ ਬੰਗਾਲ ਵੁਮੈਨ'ਸ ਯੂਨੀਅਨ" ਦੀ ਪ੍ਰਧਾਨ ਬਣਾਇਆ ਗਿਆ।[5] ਕੱਲਕਤਾ ਵਿੱਚ, ਉਸਨੂੰ, ਉਸਦੀ ਸਮਕਾਲੀ ਕਾਰਜਕਰਤਾ ਚਾਰੂਲਤਾ ਮੁਖਰਜੀ, ਸਰੋਜ ਨਾਲਿਨੀ ਦੱਤ, ਟੀ.ਆਰ. ਨੇਲੀ, ਅਤੇ ਉਸਦੀ ਭੈਣ, ਕੂਚ ਬਿਹਾਰ ਦੀ ਮਹਾਰਾਣੀ, ਸੁਨੀਤੀ ਦੇਵੀ, ਵਾਂਗ ਔਰਤਾਂ ਦੇ ਹੱਕਾਂ ਦੀ ਕਾਰਕੁਨ ਵਜੋਂ  ਜਾਣੀ ਜਾਂਦੀ ਹੈ।[6]

ਉਸਦੀ ਮੌਤ 1961 ਵਿੱਚ ਹੋਈ।

ਹਵਾਲੇ[ਸੋਧੋ]