ਸੁਦਰਸ਼ਨ ਫ਼ਾਕਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਦਰਸ਼ਨ ਕਾਮਿਰ (1934–2008) ਤਖ਼ਲਸ ਫ਼ਾਕਿਰ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ, ਸੁਦਰਸ਼ਨ ਫ਼ਾਕਿਰ ਇੱਕ ਫਿਲਮੀ ਗੀਤਕਾਰ, ਡਾਇਲਾਗ ਲੇਖਕ, ਰੰਗਕਰਮੀ, ਰੇਡੀਓ ਆਰਟਿਸਟ ਅਤੇ ਭਾਰਤੀ ਕਵੀ ਸੀ। ਉਸਦੀਆਂ ਗ਼ਜ਼ਲਾਂ ਅਤੇ ਨਜ਼ਮਾਂ ਨੂੰ ਬੇਗਮ ਅਖ਼ਤਰ ਅਤੇ ਜਗਜੀਤ ਸਿੰਘ ਨੇ ਸੁਰਬੰਦ ਕੀਤਾ। ਫ਼ਾਕਿਰ ਦੀਆਂ 26 ਗ਼ਜ਼ਲਾਂ ਤੇ ਨਜ਼ਮਾਂ ਜਗਜੀਤ ਨੇ ਸੁਰਬੰਦ ਕੀਤੀਆਂ। ਫ਼ਾਕਿਰ ਬਾਰੇ ਜਗਜੀਤ ਸਿੰਘ ਕਿਹਾ ਕਰਦਾ ਸੀ ਕਿ ਉਹ ਮੇਰਾ ਹਮਵਤਨੀ (ਪੰਜਾਬੀ), ਹਮਜ਼ੁਬਾਂ (ਪੰਜਾਬੀ) ਤੇ ਹਮਮਿਜ਼ਾਜ ਹੈ। ਮੈਂ ਉਸਦੀ ਸ਼ਾਇਰੀ ਦੀਆਂ ਬਾਰੀਕੀਆਂ ਸਮਝਦਾ ਹਾਂ, ਉਹ ਮੇਰੇ ਸੰਗੀਤਕ ਟਿੰਬਰ (ਆਵਾਜ਼ ਦੇ ਸਰੂਪ) ਨੂੰ ਪਛਾਣਦਾ ਹੈ। ਇਸੇ ਲਈ ਸਾਡੀ ਜੁਗਲਬੰਦੀ ਸਹੀ ਬੈਠਦੀ ਹੈ।[1]

ਸ਼ੁਰੂਆਤੀ ਜ਼ਿੰਦਗੀ[ਸੋਧੋ]

ਉਸ ਦਾ ਜਨਮ 1934 ਵਿੱਚ ਫ਼ਿਰੋਜ਼ਪੁਰ ਦੀ ਧਰਤੀ ਤੇ ਹੋਇਆ ਅਤੇ ਉਥੇ ਹੀ ਉਸ ਨੇ ਆਪਣੇ ਬਚਪਨ ਤੇ ਲੜਕਪਨ ਦੇ ਦਿਨ ਗੁਜ਼ਾਰੇ। ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ, ਉਹ ਜਲੰਧਰ ਚਲੇ ਗਿਆ ਅਤੇ ਡੀਏਵੀ ਕਾਲਜ ਤੋਂ ਬੀ.ਏ. ਕੀਤੀ। ਕਾਲਜ ਦੌਰਾਨ, ਉਹ ਨਾਟਕ ਅਤੇ ਕਵਿਤਾ ਵਿਚ ਬਹੁਤ ਸਰਗਰਮ ਰਿਹਾ। ਗ਼ਾਲਿਬ ਛੂਟੀ ਸ਼ਰਾਬ ਅਤੇ ਸੁਦਰਸ਼ਨ ਦੀ ਟ੍ਰਿਬਿਊਨ ਨੂੰ ਦਿੱਤੀ ਇਕ ਇੰਟਰਵਿਊ ਦੇ ਅਨੁਸਾਰ, ਫਿਰੋਜ਼ਪੁਰ ਵਿਚ ਇਕ ਅਸਫਲ ਪ੍ਰੇਮ ਸੰਬੰਧ ਕਾਰਨ ਉਸ ਨੂੰ ਆਪਣਾ ਜਨਮ ਸਥਾਨ ਸਦਾ ਲਈ ਛੱਡ ਦਿੱਤਾ ਅਤੇ ਉਸ ਨੂੰ ਆਪਣਾ ਟਿਕਾਣਾ ਜਲੰਧਰ ਤਬਦੀਲ ਕਰ ਲਿਆ, ਜਿਥੇ ਉਹ ਸ਼ੁਰੂ ਵਿਚ ਇਕ ਭੈੜੇ ਜਿਹੇ ਕਮਰੇ ਵਿਚ ਰਹਿੰਦਾ ਸੀ। ਇਹ ਕਮਰਾ ਉਸਦੇ ਕੁਝ ਕਵੀ ਮਿੱਤਰਾਂ ਲਈ ਮਹਿਫ਼ਲ ਲਾਉਣ ਦਾ ਸਥਾਨ ਵੀ ਸੀ। ਕਿਹਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ, ਉਸਨੇ ਮਜਨੂੰ ਵਾਂਗ ਕੱਪੜੇ ਪਹਿਨਦਾ, ਇੱਕ ਫਕੀਰ (ਸ਼ਾਇਦ ਉਸਦੀ ਕਲਮ ਦੇ ਨਾਮ ਦੀ ਪ੍ਰੇਰਣਾ) ਵਾਂਗ ਫਿਰਦਾ ਰਹਿੰਦਾ ਅਤੇ ਉਹ ਸ਼ਰਾਬ ਪੀਣ ਦਾ ਆਦੀ ਹੋ ਗਿਆ। ਇਸ ਸਮੇਂ ਦੌਰਾਨ ਲਿਖੀਆਂ ਉਸਦੀਆਂ ਗ਼ਜ਼ਲਾਂ ਅਤੇ ਨਜ਼ਮਾਂ ਵਿਚ ਉਸਦੇ ਅਸਫਲ ਪ੍ਰੇਮ ਸੰਬੰਧਾਂ ਦਾ ਗ਼ਮਖੋਰ ਸ਼ੁਦਾਅ ਝਲਕਦਾ ਹੈ।[2]ਡੀ. ਏ. ਵੀ. ਕਾਲਜ ਜਲੰਧਰ ਤੋਂ ਉਸ ਨੇ ਐਮ. ਏ. (ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ) ਦੀਆਂ ਡਿਗਰੀਆਂ ਲਈਆਂ ।ਸ਼ਾਇਰੀ ਤੇ ਰੰਗਮੰਚ ਦਾ ਸ਼ੌਕ ਕਾਲਜ ਦੇ ਦਿਨਾਂ ਵਿਚ ਹੀ ਸਿਖਰ ਤੇ ਪੁੱਜ ਗਿਆ ਸੀ। ਕਾਲਜ ਚ ਪੜ੍ਹਦਿਆਂ ਹੀ ਮੋਹਨ ਰਾਕੇਸ਼ ਦੇ ਪ੍ਰਸਿੱਧ ਨਾਟਕ 'ਆਸਾੜ ਕਾ ਏਕ ਦਿਨ' ਦਾ ਸਫ਼ਲ ਮੰਚਨ ਕੀਤਾ।[3]

ਫ਼ਾਕਿਰ ਨੇ ਕੁਝ ਅਰਸਾ ਰੇਡੀਓ ਨਾਲ ਕੰਮ ਕੀਤਾ। ਫਿਰ ਉਹ ਬੰਬਈ ਪਹੁੰਚ ਗਿਆ, ਜਿਥੇ ਉਸ ਨੇ ਜੈ ਦੇਵ ਦੇ ਸੰਗੀਤ ਨਿਰਦੇਸ਼ਨ ਹੇਠ ਕਈ ਫਿਲਮਾਂ ਦੇ ਗਾਣੇ ਲਿਖੇ, ਫਿਲਮ 'ਯਲਗਾਰ' ਦੇ ਡਾਇਲਾਗ ਲਿਖੇ। ਭੀਮਸੇਨ ਦੀ ਫ਼ਿਲਮ ਦੂਰੀਆਂ ਉਸ ਦਾ ਪਹਿਲਾ ਹੀ ਗਾਣਾ - ਜ਼ਿੰਦਗੀ ਜ਼ਿੰਦਗੀ, ਮੇਰੇ ਘਰ ਆਨਾ ਜ਼ਿੰਦਗੀ ਏਨਾ ਮਕਬੂਲ ਹੋਇਆ ਕਿ ਉਸ ਨੂੰ ਗੀਤਕਾਰ ਵਜੋਂ 'ਫ਼ਿਲਮਫੇਅਰ ਐਵਾਰਡ' ਮਿਲਿਆ। ਉਸ ਨੇ ਐਨ. ਸੀ. ਸੀ. ਵੱਲੋਂ ਰਾਸ਼ਟਰੀ ਪੱਧਰ ਤੇ ਗਾਏ ਜਾਂਦੇ ਗੀਤ ਹਮ ਸਬ ਭਾਰਤੀਯ ਹੈਂ ਅਤੇ ਪ੍ਰਸਿੱਧ ਅਧਿਆਤਮਕ ਗੀਤ ਹੇ ਰਾਮ ਹੇ ਰਾਮ ਦੀ ਰਚਨਾ ਵੀ ਉਸ ਨੇ ਕੀਤੀ।

ਕੈਰੀਅਰ[ਸੋਧੋ]

ਨਿੱਜੀ ਜ਼ਿੰਦਗੀ[ਸੋਧੋ]

ਸੁਦਰਸ਼ਨ ਦਾ ਵਿਆਹ ਸੁਦੇਸ਼ ਨਾਲ ਹੋਇਆ। ਇਨ੍ਹਾਂ ਦਾ ਪੁੱਤਰ ਦਾ ਨਾਮ ਮਾਨਵ ਸੀ। [4]

ਧੁਨਾਂ[ਸੋਧੋ]

 1. ਅਗਰ ਹਮ ਕਹੇ ਔਰ ਮੁਸਕੁਰਾ
 2. ਗਮ ਬੜੇ ਆਤੇ ਹੈ ਕਾਤਿਲ ਕੀ ਨੀਗਹੋਂ ਕੀ ਤਰਹ।[5]
 3. ਮੇਰੇ ਦੁਖ ਕੀ ਕੋਈ ਦੁਆ ਨਾ ਕਰੋ [5]
 4. ਸ਼ਾਇਦ ਮੈਂ ਜ਼ਿੰਦਗੀ ਕੀ ਸਹਰ ਲੇਕਰ ਆ ਗਿਆ[5]
 5. ਯੇ ਦੌਲਤ ਵੀ ਲੈ ਲੋ, ਯੇ ਸ਼ੌਹਤਰ ਵੀ ਲੈ ਲੋ (ਹਿੰਦੀ ਫਿਲਮ ਆਜ ,1987)[5]
 6. ਜ਼ਿੰਦਗੀ ਮੇਰੇ ਘਰ ਆਣਾ, ਆਣਾ ਜ਼ਿੰਦਗੀ (ਹਿੰਦੀ ਫਿਲਮ ਦੂਰੀਆਂ ,1979)[5]
 7. ਹੋ ਜਾਤਾ ਹੈ ਕੈਸੇ ਪਿਆਰ, ਨਾ ਜਾਣੇ ਕੋਈ (ਹਿੰਦੀ ਫਿਲਮ ਯਲਗਰ, 1992)[6]
 8. ਬੇਜੁਆਨੀ ਜੁਆਨ ਨਾ ਹੋ ਜਾਏ (ਇਕੱਲਾ ਗੀਤ)[6]
 9. ਫਿਰ ਆਜ ਮੁਝੇ ਤੁਮਕੂ ਇਤਨਾ ਬਤਾਨਾ ਹੈ (ਹਿੰਦੀ ਫਿਲਮ ਆਜ ,1987) [6]
 10. ਜ਼ਿੰਦਗੀ ਮੈਂ ਜਬ ਤੁੰਹਾਰੇ ਗ਼ਮ ਨਹੀਂ ਥੇ (ਹਿੰਦੀ ਫਿਲਮ ਦੂਰੀਆਂ, 1979)[6]
 11. ਸ਼ਾਇਦ ਮੈਂ ਜ਼ਿੰਦਗੀ ਕੀ ਸਹਰ ਲੇਕਰ ਆ ਗਿਆ[6]
 12. ਅਪਨੋਂ ਕੇ ਸਿਤੰਬ ਹਮਸੇ ਬਤਾਏ ਨਹੀਂ ਜਾਤੇ[6]
 13. ਆਜ ਕੇ ਦੌਰ ਮੈਂ ਏ ਡੋਸੇ ਯਹ ਮਨਯਾਰ ਕਿਓ ਹੈ। [6]

ਹਵਾਲੇ[ਸੋਧੋ]

 1. ਸੁਰਿੰਦਰ ਸਿੰਘ ਤੇਜ (14 ਫ਼ਰਵਰੀ 2016). "ਇਨਸਾਨੀਅਤ ਦਾ ਸ਼ਾਇਰ". ਪੰਜਾਬੀ ਟ੍ਰਿਬਿਊਂਨ. p. 6. Retrieved 14 ਫ਼ਰਵਰੀ 2016.  Check date values in: |access-date=, |date= (help)
 2. Kalia, Ravindra. "Ghalib Chhuti Sharaab". Vani Prakashan. Retrieved 9 June 2014. 
 3. "An Interview with Sudarshan Faakir". The Tribune (Chandigarh). 9 August 2005. Retrieved 9 June 2014. 
 4. Banerji, Aparna (19 February 2008).
 5. 5.0 5.1 5.2 5.3 5.4 "Songs of Sudarshan Faakir". pages.cs.wisc.edu/~navin.
 6. 6.0 6.1 6.2 6.3 6.4 6.5 6.6 "Songs of Sudarshan Kaafir". hindigeetmala.net.