ਸੁਨਾਮ
ਸੁਨਾਮ
ਸੁਨਾਮ ਊਧਮ ਸਿੰਘ ਵਾਲਾ | |
|---|---|
ਸ਼ਹਿਰ | |
| ਗੁਣਕ: 30°07′42″N 75°48′19″E / 30.128238°N 75.805314°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| Established | 1999 |
| ਬਲਾਕ | ਸੁਨਾਮ |
| ਉੱਚਾਈ | 231 m (758 ft) |
| ਆਬਾਦੀ (2011 ਜਨਗਣਨਾ) | |
• ਕੁੱਲ | 51,024 |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 148028 |
| ਟੈਲੀਫ਼ੋਨ ਕੋਡ | 01676****** |
| ਵਾਹਨ ਰਜਿਸਟ੍ਰੇਸ਼ਨ | PB:13/ PB:44 |
| ਨੇੜੇ ਦਾ ਸ਼ਹਿਰ | ਸੰਗਰੂਰ |
| ਵੈੱਬਸਾਈਟ | www.sunamhelpline.com |
ਸੁਨਾਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਮਿਊਂਸੀਪਲ ਕੌਂਸਲ ਹੈ। ਸ਼ਹੀਦ ਊਧਮ ਸਿੰਘ ਜੀ ਸੁਨਾਮ ਦੇ ਰਹਿਣ ਵਾਲੇ ਸਨ। ਜਿੰਨ੍ਹਾਂ ਦੇ ਵੰਜਸ਼ ਸੁਨਾਮ ਵਿੱਚ ਰਹਿੰਦੇ ਹਨ।
ਸੁਨਾਮ ਨਾਂ ਕਿਵੇਂ ਪ੍ਰਚਲਿਤ ਹੋਇਆ?
ਇਸ ਦਾ ਨਾਂ 'ਸੁਨਾਮ' ਪ੍ਰਚੱਲਿਤ ਹੋਣ ਬਾਰੇ ਕਈ ਮੱਤ ਪ੍ਰਚੱਲਿਤ ਹਨ। ਜਿਵੇਂ ਕੁਝ ਵਿਦਵਾਨ ਇਸ ਦਾ ਨਾਂ "ਸੋਨਾ ਗੁਜਰੀ" ਦੇ ਨਾਂ ਤੋਂ, ਕੁਝ "ਸੋਮਨ ਪਾਲ" ਦੇ ਨਾਂ ਤੋਂ, ਕੁਝ ਇਸ ਦੀ ਧਰਤੀ "ਉੱਠ ਦੀ ਕੋਹਾਨ(ਪਿੱਠ)" ਵਰਗੀ ਹੋਣ ਕਾਰਨ, ਕੁਝ ਸੁਨਾਮ ਭਾਵ "ਸ਼ੁਭ-ਨਾਮ" ਤੋਂ ਬਣਿਆ ਦੱਸਦੇ ਹਨ।
ਸੋਨਾ ਗੁਜਰੀ ਵਾਲੀ ਕਥਾ:-
ਸੋਨਾ ਗੁਜਰੀ ਦੇ ਹੁਸਨ ਦੀ ਧਾਕ ਸਾਰੇ ਪੰਜਾਬ ਵਿੱਚ ਫੈਲੀ ਹੋਈ ਸੀ। ਮੁਹੰਮਦ ਗੌਰੀ ਇਸ ਦੇ ਰੂਪ ਦਾ ਸ਼ਿਕਾਰ ਹੋ ਗਿਆ ਅਤੇ ਇਸ ਨਗਰ ਨੂੰ ਜਿੱਤਣ ਮਗਰੋਂ ਸੋਨਾ ਨੂੰ ਭੇਂਟ ਕਰ ਗਿਆ ਤੇ ਸੋਨਾ ਦੇ ਨਾਂ ਤੋਂ ਹੀ ਵਿਗੜ ਕੇ ਸੁਨਾਮ ਬਣਿਆ।
ਸੋਮਨ ਪਾਲ ਵਾਲੀ ਕਥਾ:-
ਭਗਵਾਨ ਕ੍ਰਿਸ਼ਨ ਦੀ ਪੀੜ੍ਹੀ ਵਿੱਚ ਸੋਮਨ ਪਾਲ ਨਾਂ ਦਾ ਰਾਜਾ ਸੀ। ਜਿਸ ਨੇ ਇਸ ਨਗਰੀ ਨੂੰ ਆਬਾਦ ਕੀਤਾ। ਜਿਸ ਤੋਂ ਇਸ ਦਾ ਨਾਂ ਸੋਮਨ ਤੋਂ ਸੋਨਮ ਤੇ ਫਿਰ ਸੁਨਾਮ ਬਣਿਆ।
ਕੁਤਬਦੀਨ ਐਬਕ ਵਾਲੀ ਕਥਾ:-
ਸੁਨਾਮ ਦਾ ਤੁਰਕੀ ਭਾਸ਼ਾ ਵਿੱਚ ਅਰਥ ਹੈ "ਉੱਠ ਦੀ ਕੋਹਾਨ" ਹੈ ਭਾਵ ਉੱਚੀ ਨੀਵੀਂ ਧਰਤੀ। ਜਦੋਂ ਕੁਤਬਦੀਨ ਐਬਕ ਇਸ ਇਲਾਕੇ ਵਿੱਚ ਆਇਆ ਤਾਂ ਉਸ ਨੇ ਉੱਠ ਦੀ ਪਿੱਠ ਵਾਂਗ ਉੱਚੇ ਇਸ ਅਸਥਾਨ ਦਾ ਨਾਂ ਸੁਨਾਮ ਰੱਖ ਦਿੱਤਾ।
ਅੱਜ ਵੀ ਜੇਕਰ ਸੁਨਾਮ ਦੀ ਦਿੱਖ ਕਿਸੇ ਦੂਰ ਖੁੱਲ੍ਹੀ ਥਾਂ ਤੋਂ ਦੇਖੀ ਜਾਵੇ ਤਾਂ ਇਹ ਤੱਥ ਠੀਕ ਜਾਪਦਾ ਹੈ। ਕਿਉਂਕਿ ਸੁਨਾਮ ਉੱਚੀ ਥਾਂ ਤੇ ਵਸਿਆ ਹੈ।
ਇੱਕ ਹੋਰ ਪ੍ਰਚੱਲਿਤ ਤੱਥ:-
ਸੰਸਕ੍ਰਿਤ ਭਾਸ਼ਾ ਵਿਚ ਸੁਨਾਮ ਦਾ ਅਰਥ ਸ਼ੁਭ-ਨਾਮ ਹੈ। ਹੋ ਸਕਦਾ ਹੈ ਕਿ ਇਸੇ ਧਾਰਨ ਨੂੰ ਆਧਾਰ ਬਣਾ ਕੇ ਇਹ ਨਾਂ ਪ੍ਰਚੱਲਿਤ ਹੋਇਆ ਹੋਵੇ।
ਸ਼ਹੀਦ ਊਧਮ ਸਿੰਘ
[ਸੋਧੋ]ਸੁਨਾਮ ਸ਼ਹੀਦ ਊਧਮ ਸਿੰਘ ਦਾ ਜਨਮ ਸਥਾਨ ਹੈ,ਜਿਸਨੇ ਬ੍ਰਿਟਿਸ਼ ਇੰਡੀਅਨ ਦੇ ਸਾਬਕਾ ਗਵਰਨਰ,ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਦੋਸ਼ੀ ਮਾਈਕਲ ਓ ਡਵਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲਿਆ। ਅਤੇ ਇਸ ਸ਼ਹਿਰ ਦਾ ਨਾਮ ਸੁਨਾਮ ਊਧਮ ਸਿੰਘ ਵਾਲਾ ਹੈ। ਇਹ ਸ਼ਹਿਰ ਜ਼ਿਲ੍ਹਾ ਸੰਗਰੂਰ ਸ਼ਹਿਰ ਤੋ 12 ਕਿਲੋਮੀਟਰ ਦੀ ਦੂਰੀ 'ਤੇ ਹੈ।
ਕਿਲ੍ਹਾ
[ਸੋਧੋ]ਸ਼ਹਿਰ ਸੁਨਾਮ ਦਾ ਕਿਲਾ ਇਤਿਹਾਸਿਕ ਅਹਿਮੀਅਤ ਦੀ ਜਾਣਕਾਰੀ ਦਾ ਸਰੋਤ ਹੈ। ਇਹ ਕਿਲਾ ਬਾਰ੍ਹਵੀਂ ਸਦੀ ਦੇ ਨੇੜੇ-ਤੇੜੇ ਬਣਿਆ ਸੀ ਜਦੋਂ ਮੁਗਲ ਸ਼ਾਸਕ ਬਲਬਨ ਦੀ ਹਕੂਮਤ ਸੀ। ਸਮੇਂ- ਸਮੇਂ ਕਾਬਜ਼ ਰਹੇ ਸ਼ਾਸਕਾਂ ਦਾ ਕਬਜ਼ਾ ਇਸ ਕਿਲੇ ’ਤੇ ਰਿਹਾ। ਬੰਦਾ ਸਿੰਘ ਬਹਾਦਰ ਨੇ ਜਦੋਂ ਆਪਣਾ ਰਾਜ ਸਥਾਪਤ ਕੀਤਾ ਤਾਂ ਇਹ ਕਿਲਾ ਉਸ ਦੇ ਕਬਜ਼ੇ ਵਿੱਚ ਵੀ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਨੇ ਵੀ ਕੁਝ ਸਮਾਂ ਇਸ ਕਿਲੇ ਵਿੱਚ ਬਿਤਾਇਆ ਸੀ। ਬਾਬਾ ਆਲਾ ਸਿੰਘ ਨੇ ਜਦੋਂ ਪਟਿਆਲਾ ਰਿਆਸਤ ਸਥਾਪਤ ਕੀਤੀ ਸੀ ਉਦੋਂ ਸੁਨਾਮ ਨੂੰ ਰਿਆਸਤ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਤੇ ਇੱਥੇ ਇਹ ਕਿਲਾ ਬਣਵਾਇਆ ਸੀ। ਮਹਾਰਾਜਾ ਰਾਜਿੰਦਰ ਸਿੰਘ ਨੇ ਇਸ ਕਿਲੇ ਦੀ ਬਾਰਾਂਦਰੀ ਬਣਵਾਈ ਸੀ।[1] ਇਸ ਕਿਲ੍ਹੇ ਨੂੰ ਕਚਿਹਰੀ ਕਿਲਾ ਵੀ ਕਿਹਾ ਜਾਂਦਾ ਹੈ।
ਸਮਾਧ ਬਾਬਾ ਭਾਈ ਮੂਲ ਚੰਦ ਸਾਹਿਬ
[ਸੋਧੋ]ਬਾਬਾ ਭਾਈ ਮੂਲ ਚੰਦ ਸਾਹਿਬ ਦਾ ਜਨਮ: 1648 ਈ. (1705 ਬਿਕਰਮੀ ਸੰਮਤ) ਬਠਿੰਡਾ ਵਿਖੇ ਲਾਲਾ ਸਿਧੀ ਚੰਦ ਘਰ ਹੋਇਆ। ਆਪ ਦੇ ਗੁਰੂ ਬਾਬਾ ਗੰਗਾ ਰਾਮ ਜੀ ਸਨ। ਆਪ ਦੇ ਉਤਰਾਧਿਕਾਰੀ ਭਾਈ ਗੁਰਬਖਸ਼ ਸਿੰਘ ਜੀ ਸਨ। ‘ਗੰਢ ਮੂਲਾਂ' ਵਿਚ ਪੈਦਾ ਹੋਣ ਕਾਰਨ ਪੰ. ਗੋਕਲ ਚੰਦ ਨੇ ਭਾਈ ਸਾਹਿਬ ਦਾ ਨਾਂ ਮੂਲ ਚੰਦ ਰੱਖਿਆ। ਬਾਬਾ ਗੰਗਾ ਰਾਮ ਜੀ ਦੇ ਚਾਰੇ ਪੁੱਤਰ ਮੂਲ ਚੰਦ ਨੂੰ 'ਭਾਈ ਸਾਹਿਬ' ਆਖ ਕੇ ਬੁਲਾਇਆ ਕਰਦੇ ਸਨਇਸ ਤਰ੍ਹਾਂ ਭਾਈ ਮੂਲ ਚੰਦ ਸਾਹਿਬ ਨਾਂ ਪ੍ਰਚੱਲਿਤ ਹੋਇਆ। ਬਾਬਾ ਗੰਗਾ ਰਾਮ ਜੀ ਨੇ ਭਾਈ ਮੂਲ ਚੰਦ ਸਾਹਿਬ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦੇ ਪਿਤਾ ਸਿਧੀ ਚੰਦ ਨੂੰ ਬਚਨ ਕੀਤੇ:
ਸਵਾ ਗਿਲਸ਼ਿਤ ਪ੍ਰਮਾਣ ਕਿ ਚੋਟੀ ਕੇ ਸਿਰ ਕੇਸ।
ਅਤਿ ਸਪੈਦ ਜਤ ਜਨਮ ਹੈ, ਅਸ ਹੁਇ ਸਿੱਧ ਵਿਸ਼ੇਸ। ( ਭਾਵ: ਤੇਰੇ ਘਰ ਚਿੱਟੀ ਬੋਦੀ ਵਾਲਾ ਮਹਾਂਪੁਰਸ਼ ਜਨਮ ਲਵੇਗਾ)
ਭਾਈ ਸਾਹਿਬ ਦੇ ਜਨਮ ਸਮੇਂ ਇਹ ਗੱਲ ਸੱਚ ਸਾਬਤ ਹੋਈ। ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਭਾਈ ਸਾਹਿਬ ਦੇ ਅਧਿਆਤਮਿਕ ਕਾਰਜ ਨੂੰ ਮੰਨਿਆ ਤੇ ਸ਼ਲਾਘਾ ਕੀਤੀ।
ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਤੇ ਦਿੱਲੀ ਦੇ ਮੁਹੰਮਦ ਸ਼ਾਹ ਬਾਦਸ਼ਾਹ ਨੇ ਭਾਈ ਮੂਲ ਚੰਦ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਭਾਈ ਸਾਹਿਬ ਛਾਜਲੀ, ਚੱਠੇ, ਭੀਖੀ, ਸੰਗਰੂਰ, ਲੌਂਗੋਵਾਲ, ਭਾਈ ਕੀ ਪਸ਼ੋਰ, ਤਲਵੰਡੀ ਸਾਬੋ, ਮਾਲੇਰਕੋਟਲਾ, ਧਨੌਲਾ, ਸਹਿਣਾ, ਬੱਲਰਾਂ, ਬਰਨਾਲਾ ਆਦਿ ਖੇਤਰਾਂ ਵਿਚ ਵਿਚਰਦੇ ਰਹੇ।
1694 ਈ. ਨੂੰ ਬਠਿੰਡਾ ਤੋਂ ਸੁਨਾਮ ਆ ਕੇ ਰਹਿਣ ਲੱਗੇ। ਸੁਨਾਮ ਵਿਚ ਇਨ੍ਹਾਂ ਦੀ ਮੰਨਤਾ ਦਿਨੋਂ ਦਿਨ ਵਧਦੀ ਗਈ। ਸੁਨਾਮ ਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਦੇ ਲੋਕਾਂ ਵਿੱਚ ਅੱਜ ਵੀ ਇਸ ਅਸਥਾਨ ਪ੍ਰਤੀ ਬਹੁਤ ਜਿਆਦਾ ਆਸਥਾ ਹੈ।
1733 ਈ. ਨੂੰ ਭਾਈ ਸਾਹਿਬ ਦੇ ਬਚਨਾਂ ਅਨੁਸਾਰ ਸਸਕਾਰ ਬਾਬਾ ਗੰਗਾ ਰਾਮ ਜੀ ਦੀ ਸਮਾਧ ਨੇੜੇ ਭਾਵ ਗੁਰੂ ਜੀ ਦੇ ਚਰਨਾਂ ਵਿਚ ਲਿਆ ਕੇ ਕੀਤਾ ਗਿਆ।
ਸੁਨਾਮ ਵਿੱਚ ਹੋਰ ਪ੍ਰਸਿੱਧ ਧਾਰਮਿਕ ਸਥਾਨ:
- ਮਾਤਾ ਮੋਦੀ ਮੰਦਰ
- ਨੈਣਾ ਦੇਵੀ ਮੰਦਰ
- ਸੰਤੋਸ਼ੀ ਮਾਤਾ ਮੰਦਰ
- ਸੂਰਜ ਕੁੰਡ
- ਸੀਤਾ ਸਰ ਮੰਦਰ
- ਗੀਤਾ ਭਵਨ
- ਗੁਰੂਦਵਾਰਾ ਪਹਿਲੀ ਪਾਤਸ਼ਾਹੀ
ਸੀਤਾਸਰ
[ਸੋਧੋ]ਇਹ ਇੱਕ 80 ਬਿਘਿਆਂ ਵਿੱਚ ਫੈਲਿਆ ਪ੍ਰਾਚੀਨ ਸਰੋਵਰ ਹੈ। ਮੰਨਿਆ ਜਾਂਦਾ ਹੈ ਕਿ ਸੀਤਾ ਮਾਤਾ ਨੇ, ਜਦੋਂ ਉਹਨਾਂ ਨੂੰ ਘਰੋਂ ਬਾਹਰ ਕਢ ਦਿੱਤਾ ਗਿਆ ਸੀ, ਇਥੇ ਆਪਣਾ ਸਿਰ ਧੋਇਆ ਸੀ। ਹੁਣ ਵੀ ਆਲੇ-ਦੁਆਲੇ ਦੇ ਪਿੰਡ ਦੀਆਂ ਵਿਧਵਾ ਔਰਤਾਂ ਇੱਥੇ ਆਪਣਾ ਸਿਰ ਧੋਣ ਆਉਂਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਕੁੰਭ ਦਾ ਮੇਲਾ ਸੁਨਾਮ ਦੇ ਸੀਤਾਸਰ ਵਿੱਚ ਵੀ ਹੋਇਆ। ਹੁਣ ਇਸ ਸਰੋਵਰ ਦੀ ਦਸ਼ਾ ਉਹਨੀ ਚੰਗੀ ਨਹੀ ਹੈ। ਇਸਦੇ ਉਪਰ ਹੋਰ ਬਹੁਤ ਮੰਦਿਰ ਬਣਾ ਦਿੱਤੇ ਗਏ ਹਨ। ਹੁਣ ਇਹ ਸਰੋਵਰ ਸੁੱਕਾ ਹੈ। ਇਹ ਵੀ ਕੇਹਾ ਜਾਂਦਾ ਹੈ ਕਿ ਇਸ ਸਰੋਵਰ ਦਾ ਪਾਣੀ ਸਰਸਵਤੀ ਨਦੀ ਵਿਚੋਂ ਲਿਆ ਗਿਆ ਸੀ।
ਗੁਰਦੁਆਰੇ
[ਸੋਧੋ]ਸੁਨਾਮ ਵਿਖੇ 10 ਤੋਂ ਜ਼ਿਆਦਾ ਗੁਰਦੁਆਰੇ ਹਨ। ਇਥੇ ਦਾ ਸਭ ਤੋਂ ਮੁੱਖ ਗੁਰਦੁਆਰਾ ਪਹਿਲੀ ਪਾਤਸ਼ਾਹੀ ਹੈ ਜੋ ਕਿ ਵੱਡਾ ਗੁਰਦੁਆਰਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਗੁਰਦੁਆਰਾ ਸੰਤ ਅਤਰ ਸਿੰਘ ਮਸਤੂਆਣਾ ਵਲੋਂ ਬਣਵਾਇਆ ਗਿਆ ਸੀ।
ਸਿੱਖਿਆ ਅਤੇ ਸਕੂਲ
[ਸੋਧੋ]| ਨਾਮ | ਕਿਸਮ | ||
|---|---|---|---|
|
ਸਕੂਲ | |||
| ਆਦਰਸ਼ ਹਾਈ ਸਕੂਲ | ਅਰਧ ਸਰਕਾਰੀ | ||
| ਮਾਡਲ ਬੇਸਿਕ ਹਾਈ ਸਕੂਲ | ਨਿਜੀ | ||
| ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ | ਨਿਜੀ | ||
| ਰੋਸਮੈਰੀ ਪਬਲਿਕ ਸਕੂਲ | ਨਿਜੀ | ||
| Dr.Gagandeep rotary public school | ਨਿਜੀ | ||
| ਗੋਰਮੈਂਟ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) | ਸਰਕਾਰੀ. | ||
| ਮਿਲੇਨੀਅਮ ਸਕੂਲ | ਨਿਜੀ. | ||
| ਗੋਰਮੈਂਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) | ਸਰਕਾਰੀ. | ||
| ਚਾਈਲਡ ਕੇਅਰ ਇੰਟਰਨੈਸ਼ਨਲ ਸਕੂਲ | ਨਿਜੀ | ||
| ਟੋਰਨ ਮਾਡਲ ਸਕੂਲ | ਨਿਜੀ | ||
| ਸਰਵਿਤਕਾਰੀ ਆਦਰਸ਼ ਵਿਦਿਆ ਮੰਦਰ | |||
| ਸ਼੍ਰੀ ਅੱਤਮ ਵੱਲਭ ਜੈਨ ਸਕੂਲ | ਨਿਜੀ | ||
| ਨਿਜੀਸ਼੍ਰੀ ਸੂਰਜਕੁੰਡ ਸਰਵਵਿਤਕਾਰੀ ਵਿਦਿਆ ਮੰਦਰ | |||
ਅਕੇਡੀਆ ਵਰਲੜ ਸਕੂਲ,
ਸੁਨਾਮ।
ਹਿੰਦੂ ਸਭਾ ਹਾਈ ਸਕੂਲ, ਸੁਨਾਮ
[ਸੋਧੋ]ਇਹ ਸੁਨਾਮ ਦੇ ਤਿੰਨ ਸਭ ਤੋਂ ਪੁਰਾਣੇ ਪਬਲਿਕ ਹਾਈ ਸਕੂਲਾਂ ਵਿੱਚੋਂ ਇੱਕ ਹੈ। ਹਿੰਦੂ ਸਭਾ ਹਾਈ ਸਕੂਲ ਸੁਨਾਮ ਦੀ ਸ਼ੁਰੂਆਤ 19 ਫਰਵਰੀ 1948 ਨੂੰ ਕੀਤੀ ਗਈ ਸੀ। ਕਰਤਾ ਰਾਮ ਜਿੰਦਲ 1965 ਤੋਂ 1992 ਤਕ ਲਗਭਗ 30 ਸਾਲਾਂ ਲਈ ਮੁੱਖ ਅਧਿਆਪਕ ਰਹੇ, ਆਪਣੇ ਕਾਰਜਕਾਲ ਦੌਰਾਨ ਸਕੂਲ 100 ਵਿਦਿਆਰਥੀਆਂ ਤੋਂ 2000 ਵਿਦਿਆਰਥੀਆਂ ਵਿੱਚ ਵਧਿਆ। ਸਕੂਲ ਨੇ ਆਪਣੀ ਸਿਲਵਰ ਜੁਬਲੀ 1973 ਵਿਚ ਮਨਾਈ ਅਤੇ ਸਿੱਖਿਆ ਮੰਤਰੀ ਉਮਰਾਓ ਸਿੰਘ ਨੇ ਸਕੂਲ ਦੇ ਸਭ ਤੋਂ ਵੱਡੇ ਅਸੈਂਬਲੀ ਹਾਲ ਦਾ ਉਦਘਾਟਨ ਕੀਤਾ। ਇਹ ਸਕੂਲ ਇੱਕ ਗੈਰ-ਲਾਭਕਾਰੀ ਅਤੇ ਅਰਧ-ਸਰਕਾਰੀ ਸਕੂਲ ਹੈ। ਬਾਅਦ ਵਿਚ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਵਿਚ ਅਪਗ੍ਰੇਡ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹਿੰਦੂ ਸਭਾ ਕਾਲਜ ਫਾਰ ਵੂਮੈਨ ਆਰਟਸ ਅਤੇ ਹੋਰ ਵਿਸ਼ਿਆਂ ਲਈ ਸ਼ੁਰੂ ਕੀਤੀ ਗਈ ਸੀ।
ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ
[ਸੋਧੋ]ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਕਾਲਜ ਬੈਚੂਲਰ ਆਫ਼ ਆਰਟਸ, ਬੈਚੂਲਰ ਆਫ਼ ਕਾਮਰਸ, ਬੈਚੂਲਰ ਆਫ਼ ਸਾਇੰਸ (ਮੈਡੀਕਲ ਅਤੇ ਨਾਨ ਮੈਡੀਕਲ), ਬੈਚੂਲਰ ਆਫ਼ ਕੰਪਿਊਟਰ ਐਪਲੀਕੇਸ਼ਨ, ਮਾਸਟਰ ਆਫ਼ ਆਰਟਸ ਇਨ ਹਿਸਟਰੀ, ਮਾਸਟਰ ਆਫ਼ ਸਾਇੰਸ ਇਨ ਇਨਫਰਮੇਸ਼ਨ ਟੈਕਨਾਲੌਜੀ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਪੇਸ਼ ਕਰਦਾ ਹੈ। ਹਾਰਡਵੇਅਰ ਅਤੇ ਸਾੱਫਟਵੇਅਰ ਨੈਟਵਰਕਿੰਗ ਕੋਰਸਾਂ ਵਿਚ ਡਰੈੱਸ ਡਿਜ਼ਾਈਨਿੰਗ ਅਤੇ ਡਿਪਲੋਮਾ।
ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਟਿਊਟ, ਸੁਨਾਮ
[ਸੋਧੋ]ਸ.ਭਗਵਾਨ ਦਾਸ ਅਰੋੜਾ ਸਾਬਕਾ.ਮੰਤਰੀ ਪੰਜਾਬ, ਜਿਨ੍ਹਾਂ ਨੇ ਬਿਮਾਰ ਅਤੇ ਗਰੀਬਾਂ ਦੀ ਸੇਵਾ ਕਰਨ ਅਤੇ ਡਾਕਟਰੀ ਸਿੱਖਿਆ ਦੇ ਮਿਆਰਾਂ ਨੂੰ ਉੱਚਾ ਚੁੱਕਣ ਲਈ ਦ੍ਰਿੜ ਵਿਸ਼ਵਾਸ, ਲਗਨ ਅਤੇ ਦ੍ਰਿੜਤਾ ਰੱਖੀ ਸੀ,ਉਹਨਾਂ ਨੇ ਸੁਨਾਮ ਵਿਖੇ ਡੈਂਟਲ ਕਾਲਜ ਅਤੇ ਹਸਪਤਾਲ ਸਥਾਪਤ ਕਰਨ ਬਾਰੇ ਵਿਚਾਰ ਪ੍ਰਗਟ ਕੀਤੇ। 4 ਅਗਸਤ 1996 ਨੂੰ,ਸ਼.ਅਸ਼ੋਕ ਬਾਂਸਲ ਐਡਵੋਕੇਟ ਅਤੇ ਡਾ.ਵਿਕਰਮ ਸ਼ਰਮਾ ਨੇ ਭਗਵਾਨ ਦਾਸ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਅਤੇ ਸਾਲ 1997 ਵਿਚ ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਟਿਊਟ ਦੀ ਸ਼ੁਰੂਆਤ ਕੀਤੀ। ਅੱਜ ਕਾਲਜ ਨੇ ਖ਼ਾਸ ਦੰਦ ਵਿਗਿਆਨ ਪ੍ਰੋਗਰਾਮਾਂ ਨਾਲ ਖੇਤਰ ਦੇ ਸਰਵ ਉੱਤਮ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। (ਬੀਡੀਐਸ ਅਤੇ ਐਮਡੀਐਸ ਕੋਰਸ) ਪੂਰੇ ਉੱਤਰ ਭਾਰਤ ਤੋਂ ਵਿਦਿਆਰਥੀ ਇਕੱਠਿਆਂ ਜੰਮੂ-ਕਸ਼ਮੀਰ ਦੇ ਲਗਭਗ 40 ਵਿਦਿਆਰਥੀਆਂ ਨਾਲ ਇਥੇ ਪੜ੍ਹਨ ਲਈ ਆਉਂਦੇ ਹਨ। ਇਹ ਕਾਲਜ ਲਗਭਗ 17 ਏਕੜ ਰਕਬੇ ਵਿੱਚ ਬਣਿਆ ਹੋਇਆ ਹੈ ਅਤੇ ਇਸ ਦੀ ਚਾਰ ਮੰਜ਼ਿਲਾ ਇਮਾਰਤ ਹੈ ਜੋ ਪਟਿਆਲਾ-ਬਠਿੰਡਾ ਰੋਡ, ਸੁਨਾਮ (ਪੰਜਾਬ) ਵਿਖੇ ਪ੍ਰਦੂਸ਼ਣ ਮੁਕਤ ਵਾਤਾਵਰਣ ਦੇ ਵਿਚਕਾਰ ਸਥਿਤ ਹੈ।
ਹਿੰਦੂ ਸਭਾ ਮਹਿਲਾ ਕਾਲਜ, ਸੁਨਾਮ
[ਸੋਧੋ]ਇਹ ਕਾਲਜ ਲੜਕੀਆਂ ਦੇ ਲਈ ਸਥਾਪਤ ਕੀਤਾ ਗਿਆ ਸੀ ਤਾਂ ਜੋ ਉਹ ਵੀ ਪੜ੍ਹਾਈ ਕਰ ਸਕਣ। ਇਹ ਕਾਲਜ ਬੈਚੂਲਰ ਆਫ ਆਰਟਸ, ਮਾਸਟਰ ਆਫ਼ ਆਰਟਸ ਦੇ ਸਾਰੇ ਵਿਸ਼ਿਆਂ ਵਿੱਚ ਵਿਦਿਆਰਥਣਾਂ ਨੂੰ ਪੇਸ਼ ਕਰਦਾ ਹੈ।
ਲਾਇਬਰੇਰੀ
ਸੁਨਾਮ ਸ਼ਹਿਰ ਵਿੱਚ ਇੱਕ ਸ਼ਹੀਦ ਊਧਮ ਸਿੰਘ ਲਾਇਬਰੇਰੀ ਵੀ ਹੈ। ਜੋ ਸਰਕਾਰੀ ਕੰਨਿਆ ਸਕੂਲ ਦੇ ਸਾਹਮਣੇ,ਪੀਰਾਂ ਵਾਲਾ ਗੇਟ ਵਿਖੇ ਸਥਿਤ ਹੈ। ਇਹ ਲਾਇਬਰੇਰੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲੀ ਰਹਿੰਦੀ ਹੈ।
ਮੁਸਲਿਮ ਬਰਾਦਰੀ
[ਸੋਧੋ]
ਵਿਭਾਜਨ ਤੋਂ ਪਹਿਲਾਂ ਸੁਨਾਮ ਦੀ ਜਿਆਦਾਤਰ ਆਬਾਦੀ ਮੁਸਲਮਾਨਾਂ ਦੀ ਸੀ। ਜੇ ਸੁਨਾਮ ਵਿੱਚ ਇੱਕ ਪੀਰ ਹੋਰ ਹੁੰਦਾ ਤਾਂ ਇੱਥੇ ਦੇ ਪੀਰਾਂ ਦੀ ਗਿਣਤੀ ਕੁੱਲ 100 ਹੁੰਦੀ।