ਸੁਨੀਤ ਸਿੰਘ ਤੁਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਨੀਤ ਸਿੰਘ ਤੁਲੀ
ਆਮ ਜਾਣਕਾਰੀ
ਜਨਮ 1968
ਮੌਤ
ਕੌਮੀਅਤ ਕੈਨੇਡੀਅਨ
ਪੇਸ਼ਾ ਤਕਨੀਕੀ ਪੇਸ਼ਾਵਾਰ
ਪਛਾਣੇ ਕੰਮ ਡੈਟਾਵਿੰਡ ਤੇ ਹੋਰ ਕੰਪਨੀਆਂ ਦਾ ਬਾਨੀ ,ਆਕਾਸ਼ ਤੇ ਯੂਬੀਸਲੇਟ ਟੇਬਲੈੱਟ
ਹੋਰ ਜਾਣਕਾਰੀ
ਧਰਮ ਸਿੱਖ
ਇਹ ਵੀ ਵੇਖੋ http://pocketsurfer.com
ਵੈੱਬਸਾਈਟ
http://ubislate.com, http://datawind.com


ਸੁਨੀਤ ਸਿੰਘ ਤੁਲੀ ਡੈਟਾਵਿੰਡ ਕੰਪਨੀ ਦਾ ਸੰਸਥਾਪਕ ਹੈ।ਉਹ ਇਕ ਵੱਡੇ ਉੱਦਮੀ ਸਿੱਖ ਪਰਵਾਰ ਦੇ ਮੁਖੀ ਲਖਵੀਰ ਸਿੰਘ ਦੇ ਘਰ ਪੈਦਾ ਹੋਇਆ। ਮੁੱਢਲੀ ਪੜ੍ਹਾਈ ਕੈਨੇਡਾ ਦੇ ਹਾਈ ਸਕੂਲ ਤੋਂ ਕਰਕੇ ਟੋਰੋਂਟੋ ਯੂਨੀਵਰਸਿਟੀ ਤੋਂ ਸਿਵਿਲ ਇੰਜੀਨਰਿੰਗ ਦੀ ਸਿੱਖਿਆ ਹਾਸਲ ਕਰਕੇ ਉਸ ਨੇ ਆਪਣੇ ਭਰਾ ਦੀ ਉੱਦਮੀ ਫ਼ਰਮ ਵਾਈਡਕੌਮ ਵਿੱਚ ਵੱਡੇ ਅਕਾਰ ਦੀਆਂ ਫੈਕਸ ਮਸ਼ੀਨਾਂ ਦੀ ਵਿਕਰੀ ਵਿਕਸਿਤ ਕਰਨ ਦੇ ਮੰਤਵ ਨਾਲ ਕੰਮ ਕਰਨਾ ਸ਼ੁਰੂ ਕੀਤਾ।ਦੋਵਾਂ ਭਰਾਵਾਂ ਨੂੰ ਵਪਾਰ ਤੇ ਸਨਅਤਾਂ ਲਾਉਣ ਦਾ ਕੋਈ ਤਜਰਬਾ ਨਾਂਹ ਹੋਣ ਦੇ ਬਾਵਜੂਦ, ਨੇ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕੀਤਾ।20000 ਡਾਲਰ ਦੀ ਵੱਡੀ ਮਸ਼ੀਨ ਨਵੀਂ ਬਣੀ ਫ਼ਰਮ ਤੋਂ ਕੋਈ ਖਰੀਦਣ ਲਈ ਤਿਆਰ ਨਹੀਂ ਸੀ।ਪਰੰਤੂ ਉਸ ਦੇ ਵੱਡੀ ਅਕਾਰ ਦੇ ਫੈਕਸ ਮਸ਼ੀਨ ਨੂੰ ਗਿਨੀ ਬੁੱਕ ਆਫ ਵਰਲਡ ਰਿਕਾਰਡ ਵਿੱਚ ਲਏ ਜਾਣ (ਜਿਸ ਦਾ ਸੁਝਾਅ ਸੁਨੀਤ ਸਿੰਘ ਦੇ ਕੁਦਰਤੀ ਵਪਾਰਕ ਦਿਮਾਗ ਨੇ ਵਿਦਿਆਰਥੀ ਸਮੇਂ ਤੇ ਹੀ ਆਪਣੇ ਭਰਾ ਰਾਜਾ ਸਿੰਘ ਤੁਲੀ ਨੂੰ ਦੇ ਦਿੱਤਾ ਸੀ ) ਨਾਲ 6 ਮਹੀਨਿਆਂ ਅੰਦਰ ਉਨ੍ਹਾਂ ਨੇ 600 ਮਸ਼ੀਨਾਂ ਬਣਾ ਕੇ ਵੇਚ ਲਈਆਂ।1992 ਵਿੱਚ ਫਾਰਚੂਨ ਰਸਾਲੇ ਵਿੱਚ ਇਨ੍ਹਾਂ ਮਸ਼ੀਨਾਂ ਬਾਰੇ ਲੇਖ ਛਪਿਆ।[1]ਹਾਲਾਕਿ 1990 ਤੋਂ ਉਸ ਨੂੰ ਇਸ ਖੇਤਰ ਦੀਆਂ ਵੱਡੀਆਂ ਕੰਪਨੀਆਂ ਜ਼ੀਰੋਕਸ ਆਦਿ ਨਾਲ ਮੁਕਾਬਲਾ ਕਰਨਾ ਪੈ ਰਿਹਾ ਸੀ।ਇੰਟਰਨੈੱਟ ਦੀ ਆਮਦ ਨਾਲ ਈਮੇਲਾਂ ਵਰਤੋਂ ਵਿੱਚ ਆਉਣਾ ਫੈਕਸ ਮਸ਼ੀਨਾਂ ਦੇ ਕਾਰੋਬਾਰ ਲਈ ਇੱਕ ਹੋਰ ਵੰਗਾਰ ਸੀ। ਆਪਣੇ ਦੂਸਰੇ ਉੱਦਮ ਵਿੱਚ ਉਸ ਨੇ ਡਾਕੂਪੋਰਟ ਕੰਪਨੀ ਦੇ ਨਾਂ ਹੇਠ ਪੈਰੀਫਰਲ ਜੰਤਰ ਹੈਂਡ ਹੈਲਡ ਸਕੈਨਰ ਤੇ ਬੈਟਰੀ ਚਾਲਤ ਹੈਂਡਹੈਲਡ ਪਰਿੰਟਰ ਬਨਾਉਣੇ ਸ਼ੁਰੂ ਕੀਤੇ। ਉਸ ਦੇ ਦਿਮਾਗ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਿੱਚ ਹੱਥ ਨੂੰ ਬਹੁਤ ਸ਼ਕਤੀਸ਼ਾਲੀ ਬਨਾਉਣ ਦੀ ਕਾਢ ਸੀ। ਇਸ ਵੇਲੇ ਤੱਕ ਉਹ ਤੇ ਉਸ ਦਾ ਭਰਾ ਰਾਜਾ ਸਿੰਘ ਤੁਲੀ 18 ਪੇਟੈਂਟ ਆਪਣੇ ਨਾਂ ਕਰ ਚੁੱਕੇ ਹਨ ਤੇ ਡੈਟਾਵਿੰਡ ਕੰਪਨੀ ਦੇ ਨਾਂ ਹੇਠ ਮੋਬਾਈਲ ਫ਼ੋਨ ਤੇ ਟੇਬਲੈੱਟ ਪੀ ਸੀ ਆਕਾਸ਼ (ਟੇਬਲੈੱਟ) ਆਦਿ ਦੇ ਕਈ ਉਤਪਾਦ ਬਣਾ ਕੇ ਸਸਤੇ ਮੋਬਾਈਲ ਜੰਤਰਾਂ ਵਿੱਚ ਆਪਣਾ ਸਿੱਕਾ ਜਮਾਂ ਚੁੱਕੇ ਹਨ।[2]

ਸਨਮਾਨ ਤੇ ਇਨਾਮ[ਸੋਧੋ]

1. ਸੁਨੀਤ ਸਿੰਘ ਤੁਲੀ ਦੇ ਨਾਂ ਨੂੰ ਫੋਰਬੈਸ ਰਿਸਾਲੇ ਦੇ ਇੰਪੈਕਟ ੧੫ ਦੀ ਸੂਚੀ ਵਿੱਚ ਲੈ ਕੇ ਵਿਸ਼ਵ ਵਿਆਪੀ ਸਨਮਾਨਿਤ ਗਿਆ ਹੈ।[3]

2. ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ੨੦੧੨ ਵਿੱਚ ਉਸ ਦੇ ਅਕਾਸ਼ ਟੇਬਲੈੱਟ ਦੇ ਲਾਂਚ ਸਮੇਂ ਉਸ ਦੀ ਗ਼ਰੀਬਾਂ ਵਿੱਚ ਵਿੱਦਿਆ ਪ੍ਰਸਾਰ ਦੇ ਉਤਪਰੇਰਕ ਦੇ ਤੌਰ ਤੇ ਸਰਾਹਨਾ ਕੀਤੀ[4]

3. ਗਲੋਬਲ ਸਿੱਖ ਵਿਦਿਅਕ ਕਾਨਫਰੰਸਾਂ ਵਿੱਚ ਉਸ ਨੂੰ ਬਾਰ ਬਾਰ ਸਨਮਾਨ ਦਿੱਤਾ ਗਿਆ। [5]

4. MIT ਰਿਸਾਲੇ ਵਿੱਚ ਤਕਨੀਕੀ ਰਿਵਿਊ ਵਿੱਚ ਉਸ ਦੀ ਕੰਪਨੀ ਨੂੰ ਪਹਿਲੀਆਂ ੫੦ ਕੰਪਨੀਆਂ ਵਿੱਚ ਚੁਣਿਆਂ ਗਿਆ[6][7]

ਹਵਾਲੇ[ਸੋਧੋ]