ਡੈਟਾਵਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੈਟਾਵਿੰਡ
ਕਿਸਮਪਬਲਿਕ
ਫਰਮਾ:Tsx
ਉਦਯੋਗਕੰਪਿਊਟਰ ਹਾਰਡਵੇਅਰ
ਸਥਾਪਨਾ2001 (ਮੌਨਟਰੀਲ਼, ਕੈਨੇਡਾ)
ਮੁੱਖ ਦਫ਼ਤਰਮਿਸੀਸਾਗਾ, ਉਨਟਾਰੀਓ, ਕੈਨੇਡਾ[1]
ਮੁੱਖ ਲੋਕ
ਸੁਨੀਤ ਸਿੰਘ ਤੁਲੀ, ਸੀਈਓ
ਰਾਜਾ ਤੁਲੀ, ਸਹਿ-ਬਾਨੀ, ਸੀਟੀਓ
ਡੇਵਿਡ ਐਲਡਰ, ਸੀਓਓ
ਉਤਪਾਦਆਕਾਸ਼ (ਟੇਬਲੈੱਟ) tablet
Ubislate Tablets
PocketSurfer
Pocketsurfer2
Pocketsurfer3
ਵੈੱਬਸਾਈਟwww.datawind.com

ਡੈਟਾਵਿੰਡ (ਮਾਂਟਰੀਆਲ, ਕੈਨੇਡਾ) ਵਿੱਚ ਸਥਿਤ ਡੈਟਾਵੰਡ ਜਾਂ ਡਾਟਾਵਿੰਡ, ਘੱਟ ਲਾਗਤ ਵਾਲੇ ਟੇਬਲੈੱਟ ਕੰਪਿਊਟਰਾਂ ਅਤੇ ਸਮਾਰਟ ਫ਼ੋਨਾਂ ਦੇ ਡਿਵੈਲਪਰ ਤੇ ਨਿਰਮਾਤਾ ਕੰਪਨੀ ਹੈ।[2] ਡੈਟਾਵਿੰਡ ਘੱਟ ਲਾਗਤ ਵਾਲੇ ਮੋਬਾਈਲ ਉਪਕਰਨ ਬਣਾਉਂਦੀ ਹੈ ਅਤੇ ਇਨ੍ਹਾਂ ਨੂੰ ਮੁੱਖ ਤੌਰ 'ਤੇ ਭਾਰਤ, ਨਾਇਜੀਰੀਆ, ਯੂਨਾਈਟਿਡ ਕਿੰਗਡਮ,ਕੈਨੇਡਾ ਤੇ ਅਮਰੀਕਾ ਵਿੱਚ ਵੇਚਦੀ ਹੈ।ਕੰਪਨੀ ਅਕਾਸ਼ ਟੇਬਲੈੱਟ ਕੰਪਿਊਟਰ ਦੇ ਵਿਕਾਸ ਲਈ ਮਸ਼ਹੂਰ ਹੈ, ਜਿਸ ਦੀ ਕੀਮਤ 37.99ਅਮਰੀਕਨ ਡਾਲਰ ਪਰਤੀ ਯੂਨਿਟ ਹੈ।ਅਕਾਸ਼ ਟੇਬਲੈੱਟ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਵਜ਼ਾਰਤ (ਐਮਐਚਆਰਡੀ) ਲਈ ਤਿਆਰ ਕੀਤੀ ਗਈ ਸੀ।

ਡੈਟਾਵਿੰਡ ਮੋਬਾਈਲ,ਇੰਟਰਨੈੱਟ ਉਪਕਰਨ,ਜਿਵੇਂ ਕਿ ਪਾਕੇਟਸਰਫਰ ਸਮਾਰਟਫੋਨ, ਯੂਬੀਸਰਫਰ ਨੋਟ-ਬੁੱਕ ਪੀਸੀ ਤੇ ਯੂਬਿਸਲੇਟ ਟੇਬਲੈਟਾਂ (ਜੋ ਪਹਿਲਾਂ ਭਾਰਤ ਸਰਕਾਰ ਲਈ ਅਕਾਸ਼ ਟੇਬਲੈੱਟ ਸੀ) ਦਾ ਉਤਪਾਦ ਕਰਦਾ ਹੈ।ਕੰਪਨੀ ਦੇ ਉਪਕਰਨ ਨੈੱਟਵਰਕ ਤੇ ਤੇਜ਼ ਤੇ ਘੱਟ ਲਾਗਤ ਇੰਟਰਨੈੱਟ ਪਹੁੰਚ ਲਈ ਇੱਕ ਪੇਟੈਂਟ ਵੈੱਬਸਾਈਟ ਡਿਲਿਵਰੀ ਪਲੈਟਫਾਰਮ ਦੀ ਵਰਤੋਂ ਕਰਦੇ ਹਨ। ਡੈਟਾਵਿੰਡ ਟੋਰਾਂਟੋ ਸਟਾਕ ਐਕਸਚੇਂਜ ਤੇ ਸੂਚੀਬੱਧ ਹੈ।26 ਨਵੰਬਰ 2015 ਨੂੰ, ਡਿਜੀਟਲ ਆਈ ਸੀ ਟੀ ਕਨਕਲੇਵ ਵਿਖੇ ਡੈਟਾਵਿੰਡ ਨੂੰ ਵਿਦਿਅਕ ਅਦਾਰਿਆਂ ਲਈ ਸਭ ਤੋਂ ਕਿਫ਼ਾਇਤੀ ਗੁਣਵੱਤਾ ਭਰਪੂਰ ਟੇਬਲੈੱਟ ਉਤਪਾਦਨ ਦਾ ਸਨਮਾਨ ਤੇ ਇਨਾਮ ਦਿੱਤਾ ਗਿਆ।[3]

ਡੈਟਾਵਿੰਡ ਕੋਲ ਮੋਂਟਰੀਅਲ,, ਮਿਸੀਸਾਗਾ, ਲੰਡਨ,ਦਿੱਲੀ ਅਤੇ ਅੰਮ੍ਰਿਤਸਰ ਅੰਦਰ ਦਫਤਰ ਹਨ।

ਡੈਟਾਵਿੰਡ ਤੇ ਆਕਾਸ਼ ਟੇਬਲੈੱਟ[ਸੋਧੋ]

ਆਕਾਸ਼ ਦੁਨੀਆ ਦਾ ਸਭ ਤੋਂ ਸਸਤਾ ਟੇਬਲੈੱਟ ਹੈ। ਸੀਈਓ ਸੁਨੀਤ ਸਿੰਘ ਤੁਲੀ ਦਾ ਜਨੂਨ ਸੀ ਕਿ ਉਸ ਨੇ ਭਾਰਤ ਸਰਕਾਰ ਦੇ ਡਿਜਿਟਲ ਡਿਵਾਈਡ ਘੱਟ ਕਰਨ ਵਾਲੇ ਪਰੋਜੈਕਟ ਵਿੱਚ ਹਿੱਸਾ ਪਾਣੀ ਹੈ, ਜਿਸ ਲਈ ਉਸ ਨੇ ਸਭ ਤੋਂਘੱਟ ਬੋਲੀ (35 ਡਾਲਰ)[4] ਲਗਾ ਕੇ ਡੈਟਾਵਿੰਡ ਕੰਪਨੀ ਲਈ 100000 ਟੇਬਲੈੱਟ ਸਪਲਾਈ ਕਰਨ ਦਾ ਟੈਂਡਰ ਹਾਸਲ ਕੀਤਾ।ਡੈਟਾਵਿੰਡ ਕੰਪਨੀ ਆਪਣੇ ਟੱਚ ਸਕਰੀਨ ਆਪ ਨਿਰਮਤ ਕਰਦੀ ਹੈ। ਭਾਰਤ ਵਿੱਚ ਡੈਟਾਵਿੰਡ ਦੀਆਂ ਦੋ ਉਤਪਾਦਨ ਇਕਾਈਆਂ ਹਨ। ਅੰਮ੍ਰਿਤਸਰ ਪੰਜਾਬ ਵਿੱਚ ਟੱਚ ਸਕਰੀਨ ਉਤਪਾਦਨ ਦੀ ਅਤੇ ਹੈਦਰਾਬਾਦ ਵਿੱਚ ਅਸੈਂਬਲੀ ਇਕਾਈ।[5] ਡੈਟਾਵਿੰਡ ਦਾ ਅਕਾਸ਼ 2 ਟੇਬਲੈੱਟ ਸੰਯੁਕਤ ਰਾਸ਼ਟਰ ਵਿਖੇ ਸਕੱਤਰ ਜਨਰਲ ਬਾਨ ਕੀਮੂਨ ਦੁਆਰਾ 28 ਨਵੰਬਰ 2012 ਨੂੰ ਲਾਂਚ ਕੀਤਾ ਗਿਆ।ਬਾਨ ਕੀ ਮੂਨ ਨੇ ਇਸ ਬਾਰੇ ਕਿਹਾ

The great enabler.....with potential to transform people's lives. ਇੱਕ ਮਹਾਨ ਉਤਪਰੇਰਕ.....ਲੋਕਾਈ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਣ ਵਾਲਾ।

ਹਵਾਲੇ[ਸੋਧੋ]

  1. http://www.sedar.com/DisplayProfile.do?lang=EN&issuerType=03&issuerNo=00035880
  2. Mims, Christopher. "$25 tablets, $2 mobile data plans, and zero margins–how the internet is about to gain 3 billion new users". www.qz.com. quartz. Retrieved November 29, 2012.
  3. "ਵਿਦਿਅਕ ਅਦਾਰਿਆਂ ਲਈ ਸਭ ਤੋਂ ਕਿਫ਼ਾਇਤੀ ਟੇਬਲੈੱਟ ਦਾ ਇਨਾਮ". http://corecommunique.com/datawind-bestowed-with-the-most-affordable-tablets-for-educational-institutions-award/. {{cite web}}: External link in |website= (help)
  4. "How Suneet singh Tuli powered datawind to become top tablet player in india". http://economictimes.indiatimes.com. Retrieved 8 July 2017. {{cite web}}: External link in |website= (help)
  5. "ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਬਣਾਉਣ ਵਾਲੇ ਲਈ ਅਕਾਸ਼ ਹੀ ਇੱਕ ਹੱਦ ਹੈ". ਟੋਰੋਂਟੋ ਦੇਸੀ ਡਾਇਰੀਆਂ. Retrieved 8 July 2017.