ਸੁਪਰ ਮਾਰੀਓ ਭਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਹਿਲਾ ਪਲੇਅਰ ਮਾਰੀਓ ਨਾਲ ਖੇਡਦਾ ਹੈ ਅਤੇ ਮਸ਼ਰੂਮ ਕਿੰਗਡਮ ਵਿੱਚੋਂ ਹੋਕੇ ਅੱਗੇ ਜਾਂਦਾ ਹੈ। ਗੋਭੀ ਦੀ ਮਦਦ ਨਾਲ ਇਹ ਵੱਡਾ ਹੋ ਜਾਂਦਾ ਹੈ ਅਤੇ ਇੱਕ ਫੁੱਲ ਲੈਣ ਤੋਂ ਬਾਅਦ ਇਹ ਅੱਗ ਦੀਆਂ ਗੋਲੀਆਂ ਮਾਰ ਸਕਦਾ ਹੈ।

ਸੂਪਰ ਮਾਰੀਓ ਭਾਈ (ਜਪਾਨੀ:スーパーマリオブラザーズ; ਅੰਗਰੇਜ਼ੀ ਭਾਸ਼ਾ: Super Mario Bros., ਸੂਪਰ ਮਾਰੀਓ ਬਰੋਜ਼) 1985 ਦੀ ਇੱਕ ਵੀਡੀਓ ਗੇਮ ਹੈ ਜੋ ਨਿਨਟੈਂਡੋ ਦੁਆਰਾ ਬਣਾਈ ਗਈ ਸੀ। ਇਹ 1983 ਦੀ ਮਾਰੀਓ ਭਾਈ ਗੇਮ ਉੱਤੇ ਆਧਾਰਿਤ ਹੈ। ਇਹ ਸੁਪਰ ਮਾਰੀਓ ਲੜੀ ਦੀ ਪਹਿਲੀ ਗੇਮ ਹੈ। ਇਸ ਗੇਮ ਵਿੱਚ ਪਹਿਲਾ ਪਲੇਅਰ ਮਾਰੀਓ ਨਾਲ ਖੇਡਦਾ ਹੈ ਅਤੇ ਦੂਜਾ ਪਲੇਅਰ ਲੁਈਗੀ ਨਾਲ ਖੇਡਦਾ ਹੈ। ਇਸ ਗੇਮ ਦਾ ਟੀਚਾ ਮਸ਼ਰੂਮ ਕਿੰਗਡਮ ਵਿੱਚੋਂ ਹੁੰਦੇ ਹੋਏ ਇਹਨਾਂ ਦੇ ਦੁਸ਼ਮਣ ਬਾਊਜ਼ਰ ਦੇ ਹੱਥੋਂ ਰਾਜਕੁਮਾਰੀ ਟੋਡਸਟੂਲ ਨੂੰ ਬਚਾਉਣਾ ਹੈ।

2005 ਵਿੱਚ ਆਈ.ਜੀ.ਐਨ. ਦੁਆਰਾ ਕਰਵਾਈਆਂ ਵੋਟਾਂ ਦੇ ਆਧਾਰ ਉੱਤੇ ਇਸ ਗੇਮ ਨੂੰ ਸਾਰੇ ਸਮੇਂ ਦੀ ਸਰਵਸ੍ਰੇਸ਼ਟ ਗੇਮ ਕਿਹਾ ਗਿਆ। 1980ਵਿਆਂ ਵਿੱਚ ਅਮਰੀਕੀ ਦੀ ਡੁੱਬ ਰਹੀ ਵੀਡੀਓ ਗੇਮ ਮਾਰਕਿਟ ਨੂੰ ਬਚਾਉਣ ਲਈ ਇਸਦਾ ਵੱਡਾ ਯੋਗਦਾਨ ਰਿਹਾ।[1]

ਵਿਕਾਸ[ਸੋਧੋ]

ਸੂਪਰ ਮਾਰੀਓ ਭਾਈ ਗੇਮ 1983 ਦੀ ਮਾਰੀਓ ਭਾਈ ਗੇਮ ਦੀ ਉੱਤੇ ਆਧਾਰਿਤ ਗੇਮ ਹੈ। ਇਹ ਗੇਮ ਸ਼ਿਗੇਰੂ ਮਿਆਮੋਤੋ ਅਤੇ ਤਾਕਾਸ਼ੀ ਤੇਜ਼ੂਕਾ ਦੁਆਰਾ ਡਿਜ਼ਾਇਨ ਕੀਤੀ ਗਈ ਅਤੇ ਇਹ ਦੋਨੋਂ ਉਸ ਸਮੇਂ ਨਿਨਟੈਂਡੋ ਦੇ ਕਲਾਤਮਕ ਵਿਭਾਗ ਨਾਲ ਜੁੜੇ ਹੋਏ ਸਨ।.[2][3][4]

ਗੋਭੀਆਂ ਦੀ ਮਦਦ ਨਾਲ ਵੱਡੇ ਹੋਣ ਦੀ ਗੱਲ ਲੋਕ ਕਹਾਣੀਆਂ ਤੋਂ ਲਿੱਤੀ ਗਈ ਜਿਹਨਾਂ ਵਿੱਚ ਲੋਕ ਜੰਗਲਾਂ ਵਿੱਚ ਭਟਕਦੇ ਹਨ ਅਤੇ ਉਹਨਾਂ ਨੂੰ ਜਾਦੂਈ ਗੋਭੀਆਂ ਮਿਲ ਜਾਂਦੀਆਂ ਹਨ; ਇਸ ਕਰਕੇ ਹੀ ਇਸ ਗੇਮ ਦੀ ਦੁਨੀਆ ਦਾ ਨਾਂ ਮਸ਼ਰੂਮ ਕਿੰਗਡਮ (ਗੋਭੀ ਸਾਮਰਾਜ) ਕੀਤਾ ਗਿਆ

ਸੰਗੀਤ[ਸੋਧੋ]

ਕੋਜੀ ਕੋਂਦੋ ਨੇ ਸੂਪਰ ਮਾਰੀਓ ਭਾਈ ਦਾ ਥੀਮ ਸੰਗੀਤ ਲਿਖਿਆ।[5][6] ਸੰਗੀਤ ਲਿਖਣ ਤੋਂ ਪਹਿਲਾਂ ਕੋਂਦੋ ਨੂੰ ਗੇਮ ਦਾ ਮੁੱਢਲਾ ਰੂਪ ਦਿਖਾਇਆ ਗਿਆ ਤਾਂ ਕਿ ਉਹ ਗੇਮ ਦੇ ਵਾਤਾਵਰਨ ਦੇ ਅਨੁਸਾਰ ਸੰਗੀਤ ਲਿਖ ਸਕੇ। ਉਸਨੇ ਇਹ ਸੰਗੀਤ ਛੋਟੇ ਪਿਆਨੋ ਦੀ ਮਦਦ ਨਾਲ ਲਿਖਿਆ।

ਹਵਾਲੇ[ਸੋਧੋ]

  1. "IGN's poll "100 Top Games Of All Time" Top Ten-1. Super Mario Bros". Archived from the original on 2015-05-11. Retrieved 2015-04-18. {{cite web}}: Unknown parameter |dead-url= ignored (|url-status= suggested) (help)
  2. "Using the D-pad to Jump". Iwata Asks: Super Mario Bros. 25th Anniversary Vol. 5: Original Super Mario Developers. Nintendo of America, Inc. February 1, 2011. Archived from the original on February 3, 2011. Retrieved February 1, 2011. {{cite web}}: Unknown parameter |dead-url= ignored (|url-status= suggested) (help)
  3. Nintendo Entertainment Analysis and Development (May 10, 1999). Super Mario Bros. Deluxe. Vol. Game Boy Color. Nintendo of America, Inc. Scene: staff credits.
  4. "I'd Never Heard Of Pac-Man". Iwata Asks: New Super Mario Bros. Wii Vol. 2. Nintendo of America, Inc. December 11, 2009. Archived from the original on ਦਸੰਬਰ 15, 2009. Retrieved February 1, 2011. {{cite web}}: Unknown parameter |dead-url= ignored (|url-status= suggested) (help)
  5. Famicom 20th Anniversary Original Sound Tracks Vol. 1 (Media notes). Scitron Digital Contents Inc. 2004.
  6. "Behind the Mario Maestro's Music". Wired News. March 15, 2007. Retrieved June 26, 2010.