ਸੁਰਖ਼ਾਬ

This is a good article. Click here for more information.
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਰਖ਼ਾਬ
A couple of Tadorna ferruginea.jpg
ਸੁਰਖ਼ਾਬ, ਜੋੜਾ
ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: ਅਨਸੇਰੀਫੋਰਮਜ਼
ਪਰਿਵਾਰ: ਐਨਾਟੀਡੇਈ
ਉੱਪ-ਪਰਿਵਾਰ: ਤਾਡੋਰਨੀਨੇਈ
ਜਿਣਸ: ਸ਼ੇਲਡੱਕ
ਪ੍ਰਜਾਤੀ: ਟੀ. ਫੇਰੁਗੀਨੀਆ
ਦੁਨਾਵਾਂ ਨਾਮ
ਤਾਡੋਰਨਾ ਫੇਰੁਗੀਨੀਆ
ਪੀਰਟ ਸਾਈਮਨ ਪਲਾਸ, 1764)
" | Synonyms

ਕਸਾਰਕਾ ਫੇਰੁਗੀਨੀਆ
ਅਨਾਸ ਫੇਰੁਗੀਨੀਆ
ਕਸਾਰਕਾ ਰੁਟੀਲਾ

Tadorna ferruginea

ਸੁਰਖ਼ਾਬ (ਵਿਗਿਆਨਕ ਨਾਮ:Tadorna ferruginea) (ਅੰਗਰੇਜ਼ੀ:Ruddy Shelduck), ਭਾਰਤੀ ਉਪ ਮਹਾਂਦੀਪ ਦਾ ਇੱਕ ਪੰਛੀ ਹੈ ਜੋ ਦੱਖਣੀ ਪੂਰਬੀ ਯੂਰਪ ਵਿੱਚ ਸੰਤਾਨ ਉਤਪਤੀ ਕਰਦਾ ਹੈ ਪੰਜਾਬ ਵਿੱਚ ਇਹ ਸਰਦੀਆਂ ਦੇ ਦਿਨਾਂ ਵਿੱਚ ਆਓਣ ਵਾਲ ਪ੍ਰਵਾਸੀ ਪੰਛੀ ਹੈ। ਸੁਰਖ਼ਾਬ ਦੀਆਂ ਅਨੇਕ ਕਿਸਮਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਸੁਨਹਿਰਾ ਸੁਰਖ਼ਾਬ, ਆਮ ਸੁਰਖ਼ਾਬ,ਅਤੇ ਪੱਟੇਦਾਰ ਸੁਰਖ਼ਾਬ ਬਹੁਤ ਮਸ਼ਹੂਰ ਹਨ। ਸੁਰਖ਼ਾਬ ਨੂੰ ਇਨ੍ਹਾਂ ਦੇ ਸੁਨਹਿਰੀ ਸੁੰਦਰ ਰੰਗ ਕਰਕੇ ਕਹਿੰਦੇ ਹਨ।ਜੋੜੀਆਂ ਵਿੱਚ ਰਹਿਣ ਕਰਕੇ ਇਸ ਨੂੰ ਚਕਵਾ-ਚਕਵੀ ਵੀ ਕਹਿੰਦੇ ਹਨ। ਇਹਨਾਂ ਦੀਆਂ 145 ਜਾਤੀਆਂ ਦੇ ਪਰਿਵਾਰ ਨੂੰ ‘ਐਨਾਟੀਡੇਈ’ ਕਹਿੰਦੇ ਹਨ। ਬੁੱਧ ਧਰਮ 'ਚ ਸੁਰਖ਼ਾਬਾਂ ਨੂੰ ਪਵਿੱਤਰ ਪੰਛੀ ਮੰਨਿਆ ਜਾਂਦਾ ਹੈ। ਇਹ ਭਾਰਤ ਵਿੱਚ ਦੂਰੋਂ ਦੁਰਾਡਿਓਂ ਠੰਢੇ ਇਲਾਕਿਆਂ ਵਿੱਚੋਂ ਲੰਮੇ ਪੈਂਡੇ ਤੈਅ ਕਰਕੇ ਸਰਦੀਆਂ ਦੇ ਸ਼ੁਰੂ ਵਿੱਚ ਭਾਵ ਅਕਤੂਬਰ ਮਹੀਨੇ ਦੇ ਅਖੀਰ ਵਿੱਚ ਆਉਂਦੀਆਂ ਹਨ ਅਤੇ ਸਰਦੀਆਂ ਮੁੱਕਣ ਮਗਰੋਂ ਬੱਚੇ ਦੇਣ ਲਈ ਵਾਪਸ ਠੰਢੇ ਇਲਾਕਿਆਂ ਵੱਲ ਚਲੀਆਂ ਜਾਂਦੀਆਂ ਹਨ। ਗਰਮੀਆਂ ਵਿੱਚ ਇਹ ਕਸ਼ਮੀਰ, ਲੱਦਾਖ ਅਤੇ ਨੇਪਾਲ 'ਚ ਸਮਾਂ ਬਤੀਤ ਕਰਦੇ ਹਨ। ਇਹਨਾਂ ਦਾ ਖਾਣਾ ਪੱਥਰਾਂ ਦੇ ਹੇਠੋਂ ਕੀੜੇ-ਮਕੌੜੇ ਅਤੇ ਘੋਗੇ-ਸਿੱਪੀਆਂ, ਛੋਟੀਆਂ ਮੱਛੀਆਂ ਹਨ। ਸੁਰਖ਼ਾਬ ਉੱਡਣ ਲੱਗੇ ਉੱਚੀ ਸਾਰੀ ਨੱਕ ਵਿੱਚੋਂ ‘ਅਨਗ-ਅਨਗ’ ਜਾਂ ਬਿਗੁਲ ਵਰਗੀ ‘ਪੋਕ-ਪੋਕ’ ਦੀ ਅਵਾਜ਼ ਕੱਢਦੇ ਹਨ।

ਹੁਲੀਆ[ਸੋਧੋ]

ਇਸ ਦੀ ਲੰਬਾਈ 60-70 ਸੈਂਟੀਮੀਟਰ, ਭਾਰ 900-1000 ਗ੍ਰਾਮ ਅਤੇ ਖੰਭਾਂ ਦਾ ਪਸਾਰ 110-135 ਸੈਂਟੀਮੀਟਰ ਹੁੰਦਾ ਹੈ। ਇਹਨਾਂ ਦਾ ਰੰਗ ਚਮਕੀਲੇ, ਸੰਗਤਰੀ ਅਤੇ ਕਾਲਾ ਹੁੰਦਾ ਹੈ। ਇਸ ਦਾ ਆਕਾਰ 110 to 135 cm (43 to 53 in) ਦੇ ਕਰੀਬ ਹੁੰਦਾ ਹੈ। ਇਸ ਦੇ ਖੰਭ ਸੰਤਰੀ ਰੰਗੇ ਹੁੰਦੇ ਹਨ। ਇਸ ਦੇ ਸਿਰ ਸੰਗਤਰੀ ਬਦਾਮੀ, ਕਾਲੀਆਂ ਅੱਖਾਂ ਅਤੇ ਛੋਟੀ-ਚੌੜੀ ਪਾਸਿਆਂ ਉੱਤੇ ਕੰਘੀਆਂ ਵਾਲੀ ਕਾਲੀ ਚੁੰਝ ਹੁੰਦੀ ਹੈ। ਇਸ ਦੀ ਪੂਛ ਅਤੇ ਝਿੱਲੀਦਾਰ ਪੰਜੇ ਕਾਲੇ ਹੁੰਦੇ ਹਨ। ਇਸ ਦੀਆਂ ਲੱਤਾਂ ਸਰੀਰ ਦੇ ਥੋੜ੍ਹਾ ਪਿੱਛੇ ਨੂੰ ਕਰਕੇ ਲੱਗੀਆਂ ਹੁੰਦੀਆਂ ਹਨ

ਅਗਲੀ ਪੀੜ੍ਹੀ[ਸੋਧੋ]

ਇਹਨਾਂ ਦਾ ਬਹਾਰ ਦਾ ਸਮਾਂ ਮਈ-ਜੂਨ ਹੈ। ਇਹ ਠੰਢੇ ਇਲਾਕਿਆਂ ਵਿੱਚ ਪਹਾੜਾਂ ਵਿਚਲੀਆਂ ਵੱਡੀਆਂ ਚਟਾਨਾਂ, ਸਿੱਲਾਂ ਦੀਆਂ ਝੀਥਾਂ, ਖੁੱਡਾਂ ਜਾਂ ਵੱਡੇ ਦਰੱਖਤਾਂ ਦੀਆਂ ਖੋੜਾਂ ਵਿੱਚ ਆਪਣਾ ਹੀ ਖੰਭਾਂ ਦਾ ਆਲ੍ਹਣਾ ਪਾਉਂਦੇ ਹਨ। ਮਾਦਾ ਦੇ ਅੰਡੇ 6 ਤੋਂ 10 ਹੁੰਦੇ ਹਨ ਜਿਹਨਾਂ ਦਾ ਰੰਗ ਮੋਤੀਆਈ ਭਾਹ ਵਾਲੇ ਚਮਕੀਲੇ ਚਿੱਟਾ ਹੁੰਦਾ ਹੈ। ਮਾਦਾ ਹੀ 28 ਤੋਂ 30 ਦਿਨ ਸੇਕ ਕੇ ਬੱਚੇ ਕੱਢ ਲੈਂਦੀ ਹੈ। ਬੱਚਿਆਂ ਦਾ ਸਰੀਰ ਪੋਲੇ ਅਤੇ ਛੋਟੇ-ਛੋਟੇ ਖੰਭਾਂ ਨਾਲ ਢੱਕਿਆ ਹੁੰਦਾ ਹੈ ਤੇ 55 ਦਿਨਾਂ ਵਿੱਚ ਉੱਡਣ ਯੋਗ ਹੋ ਜਾਂਦੇ ਹਨ।

ਹਵਾਲੇ[ਸੋਧੋ]

  1. BirdLife International (2012). "Tadorna ferruginea". IUCN Red List of Threatened Species. Version 2013.2. International Union for Conservation of Nature. Retrieved 26 November 2013. {{cite web}}: Invalid |ref=harv (help)