ਸੁਰਜੀਤ ਕੌਰ ਬਰਨਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਰਜੀਤ ਕੌਰ ਬਰਨਾਲਾ
ਰਿਹਾਇਸ਼ਬਰਨਾਲਾ ਹਾਊਸ, ਬਰਨਾਲਾ
ਰਾਜਨੀਤਿਕ ਦਲਸ਼੍ਰੋਮਣੀ ਅਕਾਲੀ ਦਲ (ਲੋਂਗੋਵਾਲ)
ਸਾਥੀਸੁਰਜੀਤ ਸਿੰਘ ਬਰਨਾਲਾ

ਸੁਰਜੀਤ ਕੌਰ ਬਰਨਾਲਾ ਪੰਜਾਬ, ਭਾਰਤ ਤੋਂ ਸਿੱਖ ਸਿਆਸਤਦਾਨ ਹੈ। ਉਹ ਸ਼੍ਰੋਮਣੀ ਅਕਾਲੀ ਦਲ (ਲੋਂਗੋਵਾਲ) ਦੀ ਪ੍ਰਧਾਨ ਹੈ, ਜਿਸ ਦਾ ਟੀਚਾ ਹਰਚਰਨ ਸਿੰਘ ਲੋਂਗੋਵਾਲ ਦੀ ਸੋਚ ਨੂੰ ਅੱਗੇ ਲਿਜਾਣਾ ਤੇ ਰਾਜੀਵ-ਲੋਂਗੋਵਾਲ ਸਮਝੌਤਾ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣਾ ਹੈ।[1] ਉਹ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਹੈ।

ਪਰਿਵਾਰ[ਸੋਧੋ]

ਸੁਰਜੀਤ ਸਿੰਘ ਅਤੇ ਸੁਰਜੀਤ ਕੌਰ ਦੀ ਇੱਕ ਬੇਟੀ ਅੰਮ੍ਰਿਤ ਕੌਰ ਸੰਧੂ ਸੀ, ਜੋ ਫੌਜ ਦੇ ਅਧਿਕਾਰੀ ਮੇਜਰ ਆਦੇਸ਼ ਪਾਲ ਸਿੰਘ ਸੰਧੂ ਨਾਲ ਵਿਆਹੀ ਹੋਈ ਸੀ, ਪਰ ਅਕਤੂਬਰ 2012 ਵਿੱਚ ਕੈਂਸਰ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਸਭ ਤੋਂ ਵੱਡਾ ਪੁੱਤਰ ਜਸਜੀਤ ਸਿੰਘ ਬਰਨਾਲਾ ਇੱਕ ਵਪਾਰੀ ਹੈ, ਜੋ ਬਰਨਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਚਲਾਉਂਦਾ ਹੈ। ਦੂਜਾ ਲੜਕਾ, ਗਗਨਜੀਤ ਸਿੰਘ ਬਰਨਾਲਾ ਵੀ ਆਪਣੇ ਪਿਤਾ ਦੀ ਤਰ੍ਹਾਂ ਇੱਕ ਸਿਆਸਤਦਾਨ ਹੈ। ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਨਿਲਿੰਦਰ ਸਿੰਘ ਬਰਨਾਲਾ ਦੀ 1996 ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੇ ਸੱਤ ਪੋਤੇ ਹਨ। ਲੰਬੀ ਬਿਮਾਰੀ ਤੋਂ ਬਾਅਦ 14 ਜਨਵਰੀ 2017 ਨੂੰ ਉਸ ਦੇ ਪਤੀ, ਸੁਰਜੀਤ ਸਿੰਘ ਬਰਨਾਲਾ ਦੀ ਮੌਤ ਹੋ ਗਈ ਸੀ

ਹਵਾਲੇ[ਸੋਧੋ]