ਸੁਰਜੀਤ ਸਿੰਘ ਬਰਨਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਰਜੀਤ ਸਿੰਘ ਬਰਨਾਲਾ
ਤਾਮਿਲਨਾਡੂ ਦਾ ਗਵਰਨਰ
ਅਹੁਦੇ 'ਤੇ
3 ਨਵੰਬਰ 2004 – 31 ਅਗਸਤ 2011
ਪਿਛਲਾ ਅਹੁਦੇਦਾਰ ਪੀ ਐਸ ਰਾਮਮੋਹਨ ਰਾਓ
ਅਗਲਾ ਅਹੁਦੇਦਾਰ Konijeti Rosaiah
ਨਿੱਜੀ ਵੇਰਵਾ
ਜਨਮ 21 ਅਕਤੂਬਰ 1925(1925-10-21)
ਅਤੇਲੀ, ਹਰਿਆਣਾ, ਭਾਰਤ
ਮੌਤ 14 ਜਨਵਰੀ 2017(2017-01-14) (ਉਮਰ 91)
ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀ ਸੁਰਜੀਤ ਕੌਰ ਬਰਨਾਲਾ
ਧਰਮ Sikhism

ਸੁਰਜੀਤ ਸਿੰਘ ਬਰਨਾਲਾ (21 ਅਕਤੂਬਰ 1925 - 14 ਜਨਵਰੀ 2017) ਭਾਰਤ ਦੇ ਇੱਕ ਸਿਆਸਤਦਾਨ ਸਨ। ਉਹ ਪੰਜਾਬ (ਭਾਰਤ) ਦੇ ਸਾਬਕਾ ਮੁੱਖ ਮੰਤਰੀ ਤਾਮਿਲਨਾਡੂ, ਉਤਰਾਖੰਡ, ਆਂਧਰ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸਾਬਕਾ ਰਾਜਪਾਲ ਅਤੇ ਇੱਕ ਸਾਬਕਾ ਯੂਨੀਅਨ ਮੰਤਰੀ ਹਨ।

ਮੁੱਢਲੀ ਜ਼ਿੰਦਗੀ[ਸੋਧੋ]

ਬਰਨਾਲਾ ਦਾ ਜਨਮ ਅਤੇਲੀ, ਹਰਿਆਣਾ ਵਿਚ ਹੋਇਆ ਸੀ। ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਦੇ ਜੰਮਪਲ (ਉਸ ਦਾ ਪਿਤਾ ਇਕ ਮੈਜਿਸਟ੍ਰੇਟ ਸੀ), ਬਰਨਾਲਾ ਨੇ 1946 ਵਿਚ ਲਖਨਊ ਯੂਨੀਵਰਸਿਟੀ ਤੋਂ ਕਾਨੂੰਨ ਪਾਸ ਕੀਤਾ। ਲਖਨਊ ਵਿੱਚ ਉਸ ਨੇ 1942 ਦੇ ਭਾਰਤ ਛੱਡੋ ਅੰਦੋਲਨ ਚ ਹਿੱਸਾ ਲਿਆ ਸੀ। ਬਾਅਦ ਉਸ ਨੇ ਕੁਝ ਸਾਲ ਲਈ ਵਕਾਲਤ ਕੀਤੀ, ਅਤੇ 60ਵਿਆਂ ਦੇ ਅਖੀਰਲੇ ਸਾਲਾਂ ਵਿੱਚ ਸਿਆਸੀ ਤੌਰ ਤੇ ਸਰਗਰਮ ਹੋ ਗਿਆ, ਅਕਾਲੀ ਦਲ ਵਿੱਚ ਵੱਡਾ ਆਗੂ ਬਣ ਗਿਆ। ਵੈਸੇ, ਉਹ ਪਹਿਲੀ ਵਾਰ 1952 ਵਿਚ ਚੋਣ ਲੜਿਆ ਸੀ, ਪਰ ਮਾਤਰ 4 ਵੋਟਾਂ ਨਾਲ ਹਾਰ ਗਿਆ ਸੀ।

ਹਵਾਲੇ[ਸੋਧੋ]