ਸੁਰੱਈਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਰੱਈਆ
Suraiya image.png
ਜਾਣਕਾਰੀ
ਜਨਮ ਦਾ ਨਾਂਸੁਰੱਈਆ ਜਮਾਲ ਸ਼ੇਖ (ਉਰਦੂ: ثریا جمال شیخ‎)
ਉਰਫ਼Queen of Melody (ਉਰਦੂ: ملکہ ترنم‎)
ਜਨਮ(1929-06-15)15 ਜੂਨ 1929
ਗੁਜਰਾਂਵਾਲਾ, ਬਰਤਾਨਵੀ ਭਾਰਤ
ਮੌਤ31 ਜਨਵਰੀ 2004(2004-01-31) (ਉਮਰ 74)
ਮੁੰਬਈ, ਭਾਰਤ

ਸੁਰਈਆ ਜਮਾਲ ਸ਼ੇਖ (15 ਜੂਨ 1929 – 31 ਜੂਨ 2004) 40ਵਿਆਂ ਅਤੇ 50ਵਿਆਂ ਵਿੱਚ ਹਿੰਦੁਤਾਨੀ ਫਿਲਮਾਂ ਦੀ ਗਾਇਕਾ ਅਤੇ ਅਦਾਕਾਰਾ ਸੀ, ਅਤੇ ਆਪਣੇ ਮੋਹਰਲੇ ਨਾਮ ਸੁਰਈਆ ਵਜੋਂ ਮਸ਼ਹੂਰ ਸੀ।[1][2][3] 1941 ਵਿੱਚ ਸੁਰੇਈਆ ਬਾਰ੍ਹਾਂ ਸਾਲ ਦੀ ਉਮਰ ਵਿੱਚ ਫ਼ਿਲਮ 'ਤਾਜ ਮਹਿਲ' ਵਿੱਚ ਚਾਈਲਡ ਸਟਾਰ ਵਜੋਂ ਪਹਿਲੀ ਬਾਰ ਫਿਲਮਾਂ ਵਿੱਚ ਆਈ। ਇਸ ਤੋਂ ਫ਼ੌਰਨ ਬਾਦ ਉਨ੍ਹਾਂ ਨੇ ਫਿਲਮਾਂ ਵਿੱਚ ਗਾਉਣਾ ਵੀ ਸ਼ੁਰੂ ਕਰ ਦਿੱਤੀ।'ਸੋਚਾ ਥਾ ਕਿਆ, ਕਿਆ ਹੋ ਗਿਆ'...'ਦਿਲ ਨਾਦਾਂ ਤੁਝੇ ਹੂਆ ਕਿਆ ਹੈ' ਔਰ 'ਯੇ ਅਜੀਬ ਦਾਸਤਾਂ' ਵਰਗੇ ਗਾਣਿਆਂ ਨੇ ਉਸਨੂੰ ਗਾਇਕਾ ਵਜੋਂ ਮੁਲਕ ਭਰ ਵਿੱਚ ਸ਼ੋਹਰਤ ਦਿੱਤੀ। ਬਤੌਰ ਅਦਾਕਾਰਾ ਉਸ ਦੀਆਂ ਕਾਮਯਾਬ ਫਿਲਮਾਂ ਵਿੱਚ 'ਅਨਮੋਲ ਘੜੀ'...' ਮਿਰਜ਼ਾ ਗ਼ਾਲਿਬ' ਔਰ 'ਰੁਸਤਮ ਓ ਸੁਹਰਾਬ' ਖ਼ਾਸ ਸਨ। ਸੁਰੇਈਆ ਕਈ ਸਾਲਾਂ ਤੱਕ ਬਾਲੀਵੁੱਡ ਵਿੱਚ ਸਭ ਤੋਂ ਜ਼ਿਆਦਾ ਪੈਸਾ ਕਮਾਣ ਵਾਲੀ ਅਦਾਕਾਰਾ ਰਹੀ। 1963 ਵਿੱਚ 'ਰੁਸਤਮ ਓ ਸੁਹਰਾਬ' ਤੋਂ ਬਾਅਦ ਉਸ ਨੇ ਚੌਂਤੀ ਸਾਲ ਦੀ ਉਮਰ ਵਿੱਚ ਰੀਟਾਇਰਮੈਂਟ ਅਖ਼ਤਿਆਰ ਕਰ ਲਈ ਸੀ।

ਉਹ ਮੁੰਬਈ ਵਿੱਚ ਆਪਣੇ ਬੜੇ ਸਾਰੇ ਫ਼ਲੈਟ ਵਿੱਚ ਇਕੱਲੀ ਰਹਿੰਦੀ ਸੀ ਕਿਉਂਕਿ ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਅਤੇ ਉਸ ਨੇ ਸ਼ਾਦੀ ਨਹੀਂ ਕੀਤੀ ਸੀ ਅਤੇ ਉਸਦੇ ਸਾਰੇ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਸਨ। ਆਖ਼ਰੀ ਉਮਰ ਵਿੱਚ ਉਸਦੀ ਦੇਖ ਭਾਲ਼ ਉਸਦੇ ਪੜੌਸੀ ਕਰ ਰਹੇ ਸਨ। ਉਹੀ ਫ਼ਲੈਟ ਵਿੱਚ ਉਸ ਦਾ ਇੰਤਕਾਲ ਹੋਇਆ।

ਪ੍ਰਮੁਖ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਪਾਤਰ ਟਿੱਪਣੀ
1961 ਸ਼ਮ੍ਹਾ
1954 ਮਿਰਜ਼ਾ ਗਾਲਿਬ
1951 ਦੋ ਸਿਤਾਰੇ
1951 ਰਾਜਪੂਤ
1951 ਸਨਮ
1950 ਨੀਲੀ
1950 ਦਾਸਤਾਨ ਇੰਦਰਾ
1950 ਅਫ਼ਸਰ
1950 ਖਿਲਾੜੀ
1950 ਕਮਲ ਕੇ ਫੂਲ
1949 ਸ਼ਾਇਰ ਰਾਨੀ
1949 ਚਾਰ ਦਿਨ
1949 ਨਾਚ
1949 ਸ਼ਾਯਰ
1949 ਜੀਤ
1949 ਸਿੰਗਾਰ
1948 ਵਿਦਿਆ ਵਿਦਿਆ
1946 ਅਨਮੋਲ ਘੜੀ ਬਸੰਤੀ
1943 ਹਮਾਰੀ ਬਾਤ

ਹਵਾਲੇ[ਸੋਧੋ]