ਸੂਰਜੀ ਊਰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਿਤ੍ਰ ਵਿੱਚ ਸੂਰਜੀ ਊਰਜਾ ਨਾਲ ਚੌਲ ਯਾ ਹੋਰ ਕੋਈ ਖਾਣਾ ਪਕਾਂਦੇ ਦਰਸਾਇਆ ਗਿਆ ਹੈ ।

ਜੋ ਊਰਜਾ ਫੋਟੋਵੋਲਟਿਕ ਸੈਲਾਂ ਤੌਂ ਸੂਰਜ ਦੀਆਂ ਕਿਰਨਾਂ ਦੀ ਗਰਮੀ ਨਾਲ ਪ੍ਰਾਪਤ ਹੁੰਦੀ ਹੈ ,ਉਸ ਨੂੰ ਸੂਰਜੀ ਊਰਜਾ ਕਹਿੰਦੇ ਹਨ । ਪਾਣੀ ਤੋਂ ਬਿਨਾ ਹੋਰ ਸਾਧਨਾਂ ਤੋਂ ਬਿਜਲੀ ਪ੍ਰਾਪਤ ਕਰਨਾ ਅੱਜ ਦੇ ਸਮੇਂ ਦੀ ਡਾਢੀ ਲੋੜ ਹੈ।ਕਚਰੇ ਤੋਂ ਬਿਜਲੀ ਬਣਾ ਲੈਣ ਨਾਲ ਵਾਤਾਵਰਣ ਨੂੰ ਵੀ ਸਾਫ ਸੁਥਰਾ ਰੱਖਿਆ ਜਾ ਸਕਦਾ ਹੈ,ਜੋ ਕਚਰਾ ਐਧਰ ਉਧਰ ਸੁੱਟਣ ਨਾਲ ਗੰਦਗੀ ਦਾ ਕਾਰਣ ਬਣ ਰਿਹਾ ਹੈ, ਉਹ ਸਮਾਜ ਭਲਾਈ ਦੇ ਕੰਮ ਆ ਸਕਦਾ ਹੈ। ਸੋਲਰ ਸਿਸਟਮ ਨਾਲ ਬਿਜਲੀ ਪੈਦਾ ਕਰਨਾ ਬਹੁਤ ਹੀ ਵਧੀਆ ਤਰੀਕਾ ਹੈ। ਇਸ ਦੀ ਵਰਤੋਂ ਨਿੱਜੀ ਰੂਪ ਵਿੱਚ ਹਰ ਸਰਦੇ ਪੁਜਦੇ ਨਾਗਰਿਕ ਨੂੰ ਕਰਨੀ ਚਾਹੀਦੀ ਹੈ।

ਗੁਰਦਵਾਰਾ ਬੜੂ ਸਾਹਿਬ ,ਹਿਮਾਚਲ ਪ੍ਰਦੇਸ਼ ਭਾਰਤ ਵਿਖੇ ਸੂਰਜੀ ਊਰਜਾ[ਸੋਧੋ]

ਬੜੂ ਸਾਹਿਬ ਹਿਮਾਚਲ ਪ੍ਰਦੇਸ਼ ,ਭਾਰਤ ਵਿਖੇ ਗੁਰਦਵਾਰੇ ਦੇ ਲੰਗਰ ਲਈ ੨੦ ਕਿਲੋ ਦੇਗ ਚੌਲ ਪਕਾਉਣ ਲਈ ਸੂਰਜੀ ਭੱਠੀ
੨੦ ਕਿਲੋ ਦੇਗ ਚੌਲ ਭੱਠੀ ਦਾ ਇਕ ਹੋਰ ਦ੍ਰਿਸ਼
ਬੜੂ ਸਾਹਿਬ ਵਿਖੇ ਵਿਦਿਆਰਥੀ ਨਿਵਾਸਾਂ ਤੇ ਯਾਤਰੂ ਨਿਵਾਸਾਂ ਲਈ ੩੦੦੦ ਲਿਟਰ ਗਰਮ ਪਾਣੀ ਸ਼ਕਤੀਸ਼ਾਲੀ ਸੂਰਜੀ ਭੱਠੀਆਂ ਵਿੱਚੌਂ ਇਕ ,ਗੁਰਦਵਾਰਾ ਸਾਹਿਬ ਦਿ ਇਮਾਰਤ ਪਿਛੋਕੜ ਵਿੱਚ ਦਿਖ ਰਹੀ ਹੈ

ਬੜੂ ਸਾਹਿਬ ਹਿਮਾਚਲ ਪ੍ਰਦੇਸ਼, ਭਾਰਤ ਵਿਖੇ ਕਲਗੀਧਰ ਸੋਸਾਇਟੀ ਵਲੌਂ ਚਲਾਇਆਂ ਜਾ ਰਹੀਆਂ ਸੰਸਥਾਵਾਂ ਜਿਨ੍ਹਾਂ ਵਿੱਚ ਗੁਰਦਵਾਰਾ ਲੰਗਰ,ਅਕਾਲ ਅਕੈਡਮੀ,ਸੰਗੀਤ ਅਕੈਡਮੀ,ਅਧਿਆਪਕ ਸਿਖਲਾਈ ਕੇਂਦਰ,ਹਸਪਤਾਲ,ਇੰਜੀਅਨਰਿੰਗ ਕਾਲਜ ਆਦਿ ਸ਼ਾਮਲ ਹਨ ਵਿੱਚ ਸੂਰਜੀ ਸ਼ਕਤੀ ਨਾਲ ਚਲਣ ਵਾਲੇ ਉਪਕਰਣਾਂ ਦੀ ਭਰਪੂਰ ਵਰਤੌਂ ਕੀਤੀ ਜਾਂਦੀ ਹੈ।ਸੋਸਾਇਟੀ ਵਲੌਂ ਇੱਥੇ ਇਕ ਵਿਸ਼ਵ ਪੱਧਰੀ ਈਟਰਨਲ ਯੂਨਿਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਦੀ ਹਿਮਾਚਲ ਸਰਕਾਰ ਵਲੌਂ ਮੰਨਜ਼ੂਰੀ ੧੨ ਅਪ੍ਰੈਲ ੨੦੦੮ ਨੂੰ ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਦਿੱਤੀ ਜਾ ਚੁੱਕੀ ਹੈ।ਇਹ ਦੁਨੀਆਂ ਦੀ ਪਹਿਲੀ ਨਿਜੀ ਸਿੱਖ ਯੂਨਿਵਰਸਿਟੀ ਹੋਵੇਗੀ ਅਤੇ ਇਨ੍ਹਾਂ ਦੀ ਦਿੱਬ ਦ੍ਰਿਸ਼ਟੀ ਵਿੱਚ ਟੈਕਨਾਲੌਜੀ,ਵਰਤਮਾਨ ਗਿਆਨ ਤੇ ਅਧਿਆਤਮ ਗਿਆਂਨ ਦਾ ਸੁਮੇਲ ਕਰਕੇ ਵਿਸ਼ਵ ਪੱਧਰੀ ਅੱਛੇ ਆਚਰਨ ਵਾਲੇ ਨਾਗਰਿਕ ਪੈਦਾ ਕਰਨਾ ਹੇ ਜਿਸ ਲਈ ਹਰ ਖੇਤਰ ਵਿੱਚ ਤਤਕਾਲੀਨ ਟੈਕਨਾਲੋਜੀ ਦਾ ਭਰਪੂਰ ਫ਼ਾਇਦਾ ਉਠਾਇਆ ਜਾਂਦਾ ਹੈ।

ਘਰੇਲੂ ਹੋਮਲਾਈਟ ਸਿਸਟਮ ਤੇ ਸੋਲਰ ਪਾਵਰ ਬੈਕ-ਅੱਪ ਸਿਸਟਮ[ਸੋਧੋ]

Belgiumsolarenergy.jpg

Belgiumsolarenergy3.jpg

ਬੈਲਜੀਅਮ ਇੱਕ ਅਜਿਹਾ ਦੇਸ਼ ਹੈ ਜਿੱਥੇ ਸਰਕਾਰ ਇਸ ਕੰਮ ਵਾਸਤੇ 50%ਸਬਸਿਡੀ ਦਿੰਦੀ ਹੈ। ਜਿਸ ਤੋਂ ਪਰੇਰਿਤ ਹੋਕੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਘਰੇਲ਼ੂ ਲੋੜ ਅਨੁਸਾਰ ਛੋਟਾ ਜਿਹਾ ਪਲਾਂਟ ਲਾ ਰਹੇ ਹਨ। ਇਸ ਪਲਾਂਟ ਦਾ ਸਬੰਧ ਬਿਜਲੀ ਮਹਿਕਮੇਂ ਦੇ ਮੀਟਰ ਨਾਲ ਜੁੜਿਆ ਹੁੰਦਾ ਹੈ। ਜਦੋਂ ਕਦੇ ਘੱਟ ਸੂਰਜ ਚਮਕੇ ਤਾਂ ਬਿਜਲੀ ਮਹਿਕਮੇਂ ਦੀ ਬਿਜਲੀ ਵਰਤ ਲਈ ਨਹੀਂ ਤਾਂ ਆਪਣੀ ਨਿੱਜੀ ਬਿਜਲੀ। ਇਸ ਦਾ ਇੱਕ ਇਹ ਵੀ ਫਾਇਦਾ ਹੈ ਕਿ ਜੇਕਰ ਪਲਾਂਟ ਲੋੜ ਨਾਲੋਂ ਵੱਧ ਬਿਜਲੀ ਪੈਦਾ ਕਰੇ ਤਾਂ ਇਹ ਮੀਟਰ ਨੂੰ ਪੁੱਠਾ ਘੁਮਾਉਣ ਲੱਗ ਜਾਂਦਾ ਹੈ।ਪਰ ਪੰਜਾਬ (ਭਾਰਤ)ਵਿੱਚ ਜਿਆਦਾ ਧੁੱਪ ਹੋਣ ਕਰਕੇ ਇਹ ਸਿਸਟਮ ਬਹੁਤ ਹੀ ਕਾਮਯਾਬ ਹੈ ਕਿਤੋਂ ਕੁਝ ਲਿਆਉਣ ਦੀ ਲੋੜ ਨਹੀਂ।ਇੱਕ ਵਾਰ ਪਲਾਂਟ ਫਿੱਟ ਕਰ ਦੇਣ ਤੋਂ ਬਾਦ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ।ਸੋ ਇਹੋ ਜਿਹੇ ਸਸਤੇ ਸਾਧਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਜਰਾ ਵੀ ਹਿਕਚਾਹਟ ਨਹੀਂ ਕਰਨੀ ਚਾਹੀਦੀ।ਸਰਕਾਰਾਂ ਤੇ ਲੋਕਾਂ ਨੂੰ ਇਧੱਰ ਛੇਤੀਂ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਵੀ ਚਾਨਣ ਨਾਲ ਜਗਮਗਾ ਉੱਠੇ। Domesticsolarenergy.JPG ਛੱਤਾਂ ਤੇ ਲਗਾਉਣ ਵਾਲੇ ਘਰੇਲੂ ਸਿਸਟਮਾਂ ਬਾਰੇ ਭਾਰਤ ਸਰਕਾਰ ਦੀ ਸਾਈਟ ਤੌਂ ਜਾਣਕਾਰੀ

ਭਾਰਤ ਦੇ ਪੰਜਾਬ ਰਾਜ ਵਿੱਚ ਸੂਰਜੀ ਸ਼ਕਤੀ ਪਾਵਰ ਪਲਾਂਟ ਲਗਾਣ ਦੀ ਯੋਜਨਾ[ਸੋਧੋ]

ਪੇਡਾ(PEDA) ਦੁਆਰਾ ਜਾਰੀ ਕੀਤੀ ਜਨਤਾ ਸੂਚਨਾ ਅਨੁਸਾਰ:

ਪੰਜਾਬ ਰਾਜ ਦਾ ਪੇਡਾ ਅਦਾਰਾ ;੫ ਮੈਗਾਵਾਟ ਹਰੇਕ ਯੂਨਿਟ ਸਮਰਥਾ ਵਾਲੇ ਸੂਰਜੀ ਫੋਟੋਵੋਲਟਿਕ ਸ਼ਕਤੀ ਦੇ ਪਾਵਰ ਪਲਾਂਟ ਲਗਾਉਣ ਲਈ ਬੋਲੀਆਂ ਭੇਜਣ ਦੀ ਸੂਚਨਾ ਦੇਂਦਾ ਹੈ।ਇਹ ਸਾਫ ਕੀਤਾ ਜਾਂਦਾ ਹੈ ਕਿ ਇਕ ਕੰਪਨੀ ਨੂੰ ਇਕ ਯੂਨਿਟ ਹੀ ਅਲਾਟ ਕੀਤਾ ਜਾਣਾ ਹੈ।ਪਹਿਲੀ ਫੇਜ਼ ਵਿੱਚ ਕੁਲ 100 ਮੈਗਾਵਾਟ ਸ਼ਕਤੀ ਤਕ ਯੂਨਿਟ ਲਗਾਏ ਜਾਣੇ ਹਨ। ਰਾਜ ਸੁਰਜੀ ਊਰਜਾ ਵਾਲੇ ਪਰੋਜੈਕਟਾਂ ਨੁੰ ਬਣਾਓ,ਚਾਲੂ ਕਰੋ ਤੇ ਮਾਲਕ ਬਣੋ(BOO) ਸਕੀਮ ਅਧੀਨ ਲਗਾਣ ਦੀਆਂ ਟੈਰਿਫ ਤੇ ਸਹੂਲਤਾਂ ਦੇਵੇਗਾ।ਫੋਟੋ ਵੋਲਟਿਕ ਪਾਵਰ ਪਰੋਜੈਕਟਾਂ ਲਈ ਬੋਲੀਆਂ ਪ੍ਰਾਪਤ ਕੀਤੇ ਜਾਣ ਦੀ ਅੰਤਮ ਤਿਥੀ ਹੈ 4 ਮਾਰਚ 2008। ਕੰਪਨੀਆਂ ਜਿਨ੍ਹਾਂ ਦੀ ਨੈਟ ਵਰਥ 1 ਕਰੋੜ ਰੁ. ਹੈ ਅਤੇ ਸਲਾਨਾ ਟਰਨ ਓਵਰ 4 ਕਰੋੜ ਘਟੋਘਟ ਹੈ,ਇਹ ਬੋਲੀਆਂ ਲਗਾਣ ਦੇ ਯੋਗ ਕਰਾਰ ਦਿਤੀਆਂ ਗਈਆਂ ਹਨ।

(ET ਐਕਨੋਮਿਕ ਟਾਈਮਜ਼ 27.01.2008 ਵਿੱਚ ਜਾਰੀ ਕੀਤੀ ਸੂਚਨਾ ਅਨੁਸਾਰ)

  • ਅਪ੍ਰੈਲ ਤੇ ਅਗਸਤ ੨੦੦੮ ਵਿੱਚ ਦਿੱਤੀ ਸੂਚਨਾ ਅਨੁਸਾਰ,ਪੰਜਾਬ ਸਰਕਾਰ ਦੇ ਵਿਗਿਆਨ ਤੇ ਨਵਿਆਉਣ ਯੋਗ ਐਨਰਜੀ ਬਾਰੇ ਮੰਤ੍ਰੀ ਸ੍ਰ. ਬਿਕਰਿਮਜੀਤ ਸਿੰਘ ਮਜੀਠੀਆ ਨੇ ਦਸਿਆ ਕਿ ਸਰਕਾਰ ਨੇ ਬਣਾਓ,ਚਲਾਓ ਤੇ ਮਾਲਕ ਬਣੇ ਰਹੋ ਦੇ ਅਧਾਰ ਤੇ ਹੇਠ ਲਿਖੇ ਸੂਰਜੀ ਸ਼ਕਤੀ ਦੇ ਫੋਟੋਵੋਲਟਿਕ ਸਿਧਾਂਤ ਤੇ ਬਿਜਲੀ ਪੈਦਾ ਕਰਣ ਵਾਲੇ ਪ੍ਰੋਜੈਕਟਾਂ ਨੂੰ ਵੱਖ ਵੱਖ ਅਦਾਰਿਆਂ ਨੂੰ ਹਰੀ ਝੰਡੀ ਦਿੱਤੀ ਹੈ।ਅਤੇ ਇਨ੍ਹਾਂ ਦੇ ਚਾਲੂ ਹੋਣ ਦਾ ਟੀਚਾ ਵੀ ਮਿੱਥ ਦਿਤਾ ਹੈ ਜੋ ਇਸ ਤਰਾਂ ਹੈ:-
ਕ੍ਰਮ ਅਦਾਰਾ ਪ੍ਰੋਜੈਕਟ ਸਮਰੱਥਾ ਮੈਗਾਵਾਟ ਟੀਚਾ
1 ਮੋਜ਼ਰ ਬੀਅਰ ਲਿਮਿਟਡ ਫਾਜ਼ਿਲਕਾ 5 ਦਸੰਬਰ 2009
2 ਪੀ.ਕਿਊ.ਈ.ਐਸ.ਇਨਕਾਰਪੋਰੇਟਡ ਸੰਗਰੂਰ 5 ਦਸੰਬਰ 2009
3 ਇੰਡੀਆ ਬੁਲਜ਼ ਕੰਪਨੀ ਲਿਮਿਟਡ ਰਾਜਪੁਰਾ 5 ਦਸੰਬਰ 2009
4 ਐਜ਼ੁਅਰ ਪਾਵਰ ਲਿਮਿਟਡ ਅਵਾਨ ਅਜਨਾਲਾ 2 ਨਵੰਬਰ ੨੦੦੯ ਪੁਨ: ਅਨੁਮਾਨਿਤ ੧੫ ਦਸੰ ੨੦੦੯ ਨੂੰ ੧ਮੈਗਾਵਾਟ ਚਾਲੂ*
5 ਬੀ.ਪੀ.ਸੀ.ਐਲ (ਪਬਲਿਕ ਅੰਡਰਟੇਕਿੰਗ) ਲਾਲੜੂ 1 ਅਪ੍ਰੇਲ 2010
6 ਐਂਟਰਪਰਾਈਜ਼ ਬਿਜ਼ਨਸ ਸੋਲਯੂਸ਼ਨਜ਼ ਯੂ ਐਸ ਏ ਬਲਾਚੌਰ 5 ਜੁਲਾਈ ੨੦੧੦

ਮੋਜ਼ਰ ਬੀਅਰ ਕੰਪਨੀ ਨੂੰ ਰਾਜਸਥਾਨ ਵਿੱਚ ਸੂਰਜੀ ਊਰਜਾ ਨਾਲ ਚਲਣ ਵਾਲੇ ਪਾਵਰ ਪਲਾਂਟ ਲਗਾਣ ਦਾ ਕਰਾਰ ਮਿਲਿਆ ਫੋਟੋਵੋਲਟਿਕ ਸੋਲਰ ਪਲਾਂਟ ਦਾ ਇਕ ਸ੍ਰੋਤ ਫੋਟੋਵੋਲਟਿਕ ਸੋਲਰ ਪਲਾਂਟ ਦਾ ਇਕ ਹੋਰ ਸ੍ਰੋਤ ਹਾਵਲਲੈਂਡ ਜਰਮਨ ਕੰਪਨੀ ਦਾ ਇਨਵਰਟਰ ਬਾਰੇ ਲਿੰਕ

ਡਾਇਨਾਹਾਈਟੈਕ ਭਾਰਤੀ ਕੰਪਨੀ ਦਾ ਸੂਰਜੀ ਸ਼ਕਤੀ ਬੈਟਰੀ ਚਾਰਜ ਕੰਟਰੋਲਰਾਂ ਬਾਰੇ ਲਿੰਕ

ਆਰਥੋਨ ਭਾਰਤੀ ਕੰਪਨੀ ਸੋਲਰ ਬੈਟਰੀਆਂ

ਡਾਇਨਾਹਾਈਟੈਕ ਸੋਲਰ ਬੈਟਰੀਆਂ

ਇਕ ਬੈਲਜੀਅਨ ਸੂਰਜੀ ਊਰਜਾ ਕੰਪਨੀ ਦਾ ਘਰੇਲੂ ਉਪਯੋਗ ਬਾਰੇ ਲਿੰਕ

ਪੰਜਾਬ ਸਰਕਾਰ ਦੀ ਇਕ ਆਨ ਲਾਈਨ ਰੀਪੋਰਟ ਅਨੁਸਾਰ ਰਾਜ ਵਿੱਚ ੧੯੯੦ ਤੌ ੨੦੦੩ ਤਕ ਇਕ ਸਰਕਾਰੀ ਮੁਹਿੰਮ ਤਹਿਤ ਲਗਾਈਆਂ ਗੀਆਂ ਸੂਰਜੀ ਊਰਜਾ ਪ੍ਰਣਾਲੀਆਂ ਦੀ ਗਿਣਤੀ ਇਸ ਪ੍ਰਕਾਰ ਹੈ :

ਘਰੇਲੂ ਸੋਲਰ ਵਾਟਰ ਹੀਟਰ ਸਿਸਟਮ ੧੬੪੧ ;ਸੋਲਰ ਫੋਟੋਵੋਲਟਿਕ ਪੰਪ ਸੈਟ ੧੨੮੭ ; ਸੋਲਰ ਕੂਕਰ ੧੬੦੭੭ ; ਘਰੇਲੂ ਹੋਮ ਲਾਈਟ ਸਿਸਟਮ ੧੨੫੦ ;ਸੋਲਰ ਲਾਲਟੈਨ ੩੬੦੦ ।

ਸਾਲ 2003-04 ਵਿੱਚ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਪੰਜਾਬ ਸਰਕਾਰ ਭਾਰਤ ਦੁਆਰਾ 80 ਸੋਲਰ ਕੁੱਕਰ, 310 ਘਰੇਲੂ ਲਾਈਟ ਸਿਸਟਮ (ਇੱਕ ਪੱਖਾ ਅਤੇ ਇੱਕ ਲਾਈਟ) ਅਤੇ 250 ਸੋਲਰ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ।

ਘਰੇਲੂ ਸੂਰਜੀ ਊਰਜਾ ਰਾਹੀਂ ਬਿਜਲੀ ਸਿਸਟਮਾਂ ਲਈ ਇਕਾਈਆਂ ਦੀ ਚੋਣ ਕਰਨ ਲਈ ਸਿਫਾਰਸਾਂ[ਸੋਧੋ]

Home solar power system.JPG
NO ਇਨਵਰਟਰ (ਵੀਏ) ਸੋਲਰ ਪੈਨਲ (ਡਬਲਿਉਪੀ) ਬੈਟਰੀ ਚਾਰਜ ਕੰਟਰੋਲਰ (ਐਮਪ)
1 800 80 x 1 100 x2 6 x 1
2 1400 148 x 1 200 x 2 10 x 1
3 2500 80 x 2 200 x 4 10 x 1
4 3000 80 x 4 200 x 4 20 x 1
5 3500 80 x 4 200 x 8 20 x 1
6 5000 80 x 8 200 x 8 20 x 2
7 7500 148 x 8 200 x 12 20 x 4
8 10000 148 x 10 200 x 16 20 x 4

ਜਵਾਹਰ ਲਾਲ ਨਹਿਰੂ ਸੂਰਜੀ ਊਰਜਾ ਮਿਸ਼ਨ[ਸੋਧੋ]

ਇਸ ਮਿਸ਼ਨ ਬਾਰੇ ਹੇਠ ਲਿਖੀ ਕੜੀ ਤੌਂ ਜਾਣਕਾਰੀ ਪ੍ਰਾਪਤ ਹੁੰਦੀ ਹੈ।

http://mnre.gov.in/solar%20energy%20conclave%202010/solar-energy-conclave-2010-1.pdf