ਸੂਰਜੀ ਭਾਂਬੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
੩੧ ਅਗਸਤ, ੨੦੧੨ ਨੂੰ ਸੂਰਜੀ ਪਦਾਰਥ ਦੀ ਇੱਕ ਤੱੰਦ ਨੂੰ ਉੱਤਰੀ ਅਮਰੀਕੀ ਸਮੇਂ ਮੁਤਾਬਕ ਸ਼ਾਮ ਦੇ ੪:੩੦ ਵਜੇ ਪੁਲਾੜ ਵਿੱਚ ਛੱਡਿਆ ਗਿਆ ਜੋ ਸੂਰਜ ਦੇ ਬਾਹਰੀ ਮੰਡਲ ਭਾਵ ਹਾਲਾ ਉੱਤੇ ਮੰਡਲਾ ਰਹੀ ਸੀ।
੭ ਜੂਨ, ੨੦੧੧ ਨੂੰ ਕੈਮਰਾਬੰਦਾ ਕੀਤਾ ਗਿਆ ਇੱਕ ਸੂਰਜੀ ਭਾਂਬੜ

ਸੂਰਜੀ ਭਾਂਬੜ ਸੂਰਜ ਦੀ ਉਤਲੀ ਸਤ੍ਹਾ 'ਤੇ ਜਾਂ ਕਿਨਾਰੇ 'ਤੇ ਅਚਨਚੇਤ ਵੇਖੀ ਜਾਣ ਵਾਲ਼ੀ ਤੇਜ (ਰੋਸ਼ਨੀ) ਦੀ ਇੱਕ ਚੁੰਧਿਆਊ ਲਿਸ਼ਕੋਰ ਹੁੰਦੀ ਹੈ ਜਿਸ ਵੇਲੇ ੬ × ੧੦੨੫ ਜੂਲ ਤੱਕ ਦੀ ਊਰਜਾ ਛੱਡੀ ਜਾਂਦੀ ਹੈ। ਇਹਨਾਂ ਤੋਂ ਬਾਅਦ ਆਮ ਤੌਰ 'ਤੇ, ਪਰ ਹਮੇਸ਼ਾ ਨਹੀਂ, ਵੱਡੇ ਅਕਾਰ ਦੀ ਇੱਕ ਚੱਕਰੀ ਵਹੀਰ ਛੱਡੀ ਜਾਂਦੀ ਹੈ।[1] ਇਸ ਭਾਂਬੜ ਨਾਲ਼ ਸੂਰਜ ਦੇ ਮੁਕਟੀ ਚੱਕਰ ਤੋਂ ਪੁਲਾੜ ਵਿੱਚ ਬਿਜਲਾਣੂਆਂ, ਆਇਨ੍ਹਾਂ ਅਤੇ ਅਣੂਆਂ ਦੇ ਬੱਦਲ ਛੱਡੇ ਜਾਂਦੇ ਹਨ। ਆਮ ਤੌਰ 'ਤੇ ਇਹ ਬੱਦਲ ਧਰਤੀ ਤੱਕ ਇੱਕ-ਦੋ ਦਿਨਾਂ ਮਗਰੋਂ ਪੁੱਜ ਜਾਂਦੇ ਹਨ।[2]

ਹਵਾਲੇ[ਸੋਧੋ]

  1. Kopp, G.; Lawrence, G and Rottman, G. (2005). "The Total Irradiance Monitor (TIM): Science Results". Solar Physics. 20 (1–2): 129–139. Bibcode:2005SoPh..230..129K. doi:10.1007/s11207-005-7433-9.  Unknown parameter |coauthors= ignored (help)
  2. Menzel, Whipple, and de Vaucouleurs, "Survey of the Universe", 1970