ਸਮੱਗਰੀ 'ਤੇ ਜਾਓ

ਸੂਸਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੂਸਕ ਉਹ ਰਸਮ ਹੈ ਜਦ ਕਿਸੇ ਲੜਕੀ ਨੂੰ ਪਹਿਲਾ ਬੱਚਾ ਹੁੰਦਾ ਹੈ ਤਾਂ ਉਸ ਲੜਕੀ ਦੇ ਮਾਪਿਆਂ ਵੱਲੋਂ ਲੜਕੀ ਨੂੰ, ਬੱਚੇ ਨੂੰ, ਉਸ ਦੇ ਪਤੀ ਨੂੰ, ਪਤੀ ਦੇ ਸਾਰੇ ਪਰਿਵਾਰ ਨੂੰ ਕਪੜੇ ਅਤੇ ਕੋਈ ਗਹਿਣਾ ਦਿੱਤਾ ਜਾਂਦਾ ਹੈ। ਆਮਤੌਰ ਤੇ ਪੈਸੇ ਵਾਲੇ ਪਰਿਵਾਰ ਜੇਕਰ ਮੁੰਡਾ ਹੁੰਦਾ ਸੀ ਤਾਂ ਸੂਸਕ ਵਿਚ ਮੁੰਡੇ ਨੂੰ, ਆਪਣੀ ਲੜਕੀ ਨੂੰ, ਪ੍ਰਾਹੁਣੇ ਨੂੰ ਕੋਈ ਨਾ ਕੋਈ ਛੋਟਾ-ਮੋਟਾ ਗਹਿਣਾ ਜ਼ਰੂਰ ਪਾਉਂਦੇ ਸਨ। ਲੜਕੀ ਨੂੰ ਕਈ ਸੂਟ, ਲੜਕੀ ਦੀ ਸੱਸ ਨੂੰ, ਪਤੀਸ ਨੂੰ, ਨਣਦਾਂ ਨੂੰ ਸੂਟ ਦਿੱਤੇ ਜਾਂਦੇ ਸਨ। ਪ੍ਰਾਹੁਣੇ ਨੂੰ ਕਪੜੇ, ਖੇਸ, ਸਹੁਰੇ ਨੂੰ, ਪਤਿਔਹਰੇ ਨੂੰ ਖੇਸ, ਨਣਦਾਂ ਜੇਕਰ ਵਿਆਹੀਆਂ ਹੁੰਦੀਆਂ ਸਨ, ਉਨ੍ਹਾਂ ਦੇ ਪ੍ਰਾਹੁਣਿਆਂ ਨੂੰ ਖੇਸ ਦਿੱਤੇ ਜਾਂਦੇ ਸਨ। ਛੋਟੇ ਬੱਚਿਆਂ ਨੂੰ ਵੀ ਕਪੜੇ ਦਿੱਤੇ ਜਾਂਦੇ ਸਨ। ਗੱਲ ਕੀ ਸੂਸਕ ਵਿਚ ਪਰਿਵਾਰ ਦੇ ਹਰ ਮੈਂਬਰ ਨੂੰ ਕੱਪੜੇ/ਖੇਸ ਆਦਿ ਜਰੂਰ ਦਿੱਤਾ ਜਾਂਦਾ ਸੀ। ਸੂਸਕ ਵਿਚ ਰੰਗਲਾ ਚਰਖਾ ਅਤੇ ਰੰਗਲੀ ਪੀੜ੍ਹੀ ਜਰੂਰ ਦਿੱਤੇ ਜਾਂਦੇ ਸਨ।ਜੇਕਰ ਕੁੜੀ ਹੁੰਦੀ ਸੀ ਤਾਂ ਵੀ ਸੂਸਕ ਦਿੱਤਾ ਜਾਂਦਾ ਸੀ, ਪਰ ਮੁੰਡੇ ਨਾਲੋਂ ਘੱਟ। ਸੂਸਕ ਵਿਚ ਦਿੱਤੀਆਂ ਵਸਤਾਂ ਨੂੰ ਮੰਜੇ ਉੱਪਰ ਰੱਖ ਕੇ ਸ਼ਰੀਕੇ/ਭਾਈਚਾਰੇ ਨੂੰ ਦਿਖਾਇਆ ਜਾਂਦਾ ਸੀ।

ਹੁਣ ਸੂਸਕ ਵਿਚ ਚਰਖਾ ਕੋਈ ਨਹੀਂ ਦਿੰਦਾ। ਹੁਣ ਇਕਹਿਰੇ ਪਰਿਵਾਰ ਹਨ। ਇਸ ਲਈ ਸੂਸਕ ਵਿਚ ਪਰਿਵਾਰ ਦੇ ਗਿਣਤੀ ਦੇ ਮੈਂਬਰਾਂ ਨੂੰ ਹੀ ਸੂਟ/ਕੱਪੜੇ ਦਿੱਤੇ ਜਾਂਦੇ ਹਨ। ਸੂਸਕ ਦੀ ਰਸਮ ਦੀ ਹੁਣ ਪਹਿਲੇ ਵਾਲੀ ਚੜ੍ਹਤ ਨਹੀਂ ਰਹੀ।[1][2][3][4]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. "ਸਦੀਆਂ ਤੋਂ ਚੱਲਦੇ ਗਲਤ ਰੀਤੀ ਰਿਵਾਜ਼ਾਂ ਨੂੰ ਬੰਦ ਕਰਨਾ ਬਹੁਤ ਜ਼ਰੂਰੀ". :: Daily Punjab Times :: (in ਅੰਗਰੇਜ਼ੀ (ਅਮਰੀਕੀ)). 2018-04-26. Retrieved 2024-03-31.{{cite web}}: CS1 maint: extra punctuation (link)
  3. "ਸੂਸਕ - ਪੰਜਾਬੀ ਪੀਡੀਆ". punjabipedia.org. Retrieved 2024-03-31.
  4. "(ਠੇਠ ਪੰਜਾਬੀ ਪੇਂਡੂ ਲਫ਼ਜ਼) — Wortheum News". Wortheum. 2022-05-15. Archived from the original on 2024-03-31. Retrieved 2024-03-31.

ਬਾਹਰੀ ਲਿੰਕ

[ਸੋਧੋ]