ਸੇਤੂ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਏ. ਸੇਤੂਮਾਧਵਨ (ਜਨਮ 5 ਜੂਨ 1942), ਸੇਤੂ ਦੇ ਨਾਮ ਨਾਲ ਮਸ਼ਹੂਰ, ਇੱਕ ਮਲਿਆਲਮ ਗਲਪ ਲੇਖਕ ਹੈ। ਉਸ ਨੇ 35 ਤੋਂ ਵੱਧ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ।[1] ਉਸ ਨੇ ਆਪਣੀ ਰਚਨਾ ਅਦਾਯੰਗਲਲ ਲਈ 2007 ਵਿਚ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਸੀ। ਉਸ ਨੂੰ ਆਪਣੀ ਰਚਨਾਵਾਂ ਪਾਂਡਵਪੁਰਮ ਅਤੇ ਪੇਡਿਸਵਪਨੰਗਲ ਲਈ 1982 ਅਤੇ 1978 ਵਿਚ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਏ; ਅਤੇ 2005 ਵਿੱਚ ਅਦਿਆਲੰਗਲ ਲਈ ਵਲਯਾਰ ਅਵਾਰਡ ਮਿਲਿਆ।[2] ਉਸਨੇ ਆਪਣੇ ਨਾਵਲ ਮਾਰੂਪੀਰਾਵੀ ਲਈ ਓਦਾਕੁਜ਼ਲ ਪੁਰਸਕਾਰ ਵੀ ਜਿੱਤਿਆ। ਸੇਤੁ ਦੀਆਂ ਹੋਰ ਸਾਹਿਤਕ ਰਚਨਾਵਾਂ ਵਿੱਚ ਵੇਲੁਤਾ ਕੂਰਦਰੰਗਲ, ਥਾਲੀਓਲਾ, ਕਿਰਤਮ, ਨਿਯੋਗਮ, ਸੇਤੂਵਿੰਟੇ ਕਥੱਕਲ ਅਤੇ ਕੈਮੂਦਰਕਲ ਸ਼ਾਮਲ ਹਨ । ਉਸਨੇ ਸਾ ਸਾਊਥ ਇੰਡੀਅਨ ਬੈਂਕ ਦੇ ਚੇਅਰਮੈਨ ਅਤੇ ਸੀਈਓ ਵਜੋਂ ਵੀ ਸੇਵਾਵਾਂ ਨਿਭਾਈਆਂ। [3]

ਜ਼ਿੰਦਗੀ[ਸੋਧੋ]

ਸੇਤੂ ਦਾ ਜਨਮ 1942 ਵਿਚ ਏਰਨਾਕੁਲਮ ਜ਼ਿਲ੍ਹੇ ਦੇ ਇਕ ਪਿੰਡ ਚੰਦਮੰਗਲਮ ਵਿਚ ਹੋਇਆ ਸੀ। ਉਸਨੇ ਆਪਣੀ ਸਕੂਲ ਦੀ ਸਿੱਖਿਆ ਪਲੀਅਮ ਹਾਈ ਸਕੂਲ, ਚੰਦਮੰਗਲਮ ਤੋਂ ਪ੍ਰਾਪਤ ਕੀਤੀ ਅਤੇ 18 ਸਾਲ ਦੀ ਉਮਰ ਵਿਚ ਯੂਨੀਅਨ ਕ੍ਰਿਸ਼ਚੀਅਨ ਕਾਲਜ, ਅਲੂਵਾ ਤੋਂ ਭੌਤਿਕ ਵਿਗਿਆਨ ਵਿਚ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।

ਸੇਤੂ ਨੇ ਆਪਣੇ ਪੇਸ਼ੇਵਰ ਕੈਰੀਅਰ ਦੀ ਸ਼ੁਰੂਆਤ ਬਹੁਤ ਛੋਟੀ ਉਮਰ ਵਿੱਚ ਹੀ ਕਰ ਲਈ ਸੀ ਜਿਸ ਨਾਲ ਉਸਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਣ ਦਾ ਮੌਕਾ ਮਿਲਿਆ। ਉਸ ਦੇ ਜੀਵਨ ਦਾ ਇਹ ਪੜਾਅ ਉਸ ਦੀਆਂ ਸਾਹਿਤਕ ਸੰਵੇਦਨਾਵਾਂ ਨੂੰ ਰੂਪ ਦੇਣ ਵਿਚ ਮਹੱਤਵਪੂਰਣ ਰਿਹਾ ਅਤੇ ਉਸ ਦੀਆਂ ਬਹੁਤ ਸਾਰੀਆਂ ਮਹੱਤਵਪੂਰਣ ਰਚਨਾਵਾਂ ਵਿਚ ਝਲਕਦਾ ਪ੍ਰਤੀਤ ਹੋਇਆ।

ਉਸਨੇ 1962 ਵਿਚ ਬੰਬੇ ਵਿਚ ਭਾਰਤੀ ਮੌਸਮ ਵਿਭਾਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉੱਤਰੀ ਭਾਰਤ ਵਿਚ ਕੇਂਦਰ ਸਰਕਾਰ ਦੇ ਕੁਝ ਵਿਭਾਗਾਂ ਵਿਚ ਕੰਮ ਕੀਤਾ। 1964 ਵਿਚ ਉਸ ਦੀ ਤ੍ਰਿਵੇਂਦਰਮ ਵਿਚ ਬਦਲੀ ਹੋ ਗਈ ਅਤੇ ਥੰਬਾ ਇਕੂਟੇਰੀਅਲ ਰਾਕੇਟ ਲਾਂਚਿੰਗ ਸਟੇਸ਼ਨ ਦੀ ਮੌਸਮ ਵਿਗਿਆਨ ਇਕਾਈ ਵਿਚ ਕੰਮ ਕੀਤਾ। ਇਸ ਤੋਂ ਬਾਅਦ, ਉਸ ਨੂੰ ਤਰੱਕੀ ਦਿੱਤੀ ਗਈ ਅਤੇ ਪੁਣੇ ਵਿਚ ਨਵੇਂ ਸਥਾਪਿਤ ਟ੍ਰੌਪੀਕਲ ਮੌਸਮ ਵਿਗਿਆਨ ਵਿਚ ਨਿਯੁਕਤ ਕੀਤਾ ਗਿਆ। ਫਿਰ ਉਸਨੇ 1968 ਵਿਚ ਬੈਂਕਿੰਗ ਉਦਯੋਗ ਵਿਚ ਜਾਣ ਤੋਂ ਪਹਿਲਾਂ ਕੁਝ ਸਾਲ ਰੇਲਵੇ ਬੋਰਡ, ਨਵੀਂ ਦਿੱਲੀ ਵਿਚ ਕੰਮ ਕੀਤਾ। ਉਹ ਸਟੇਟ ਬੈਂਕ ਸਮੂਹ ਵਿੱਚ ਪ੍ਰੋਬੇਸ਼ਨਰੀ ਅਫਸਰ ਵਜੋਂ ਬੈਂਕਿੰਗ ਪੇਸ਼ੇ ਵਿੱਚ ਸ਼ਾਮਲ ਹੋ ਗਿਆ। ਸਮੂਹ ਵਿੱਚ ਬਹੁਤ ਸਾਰੇ ਮਹੱਤਵਪੂਰਨ ਅਹੁਦੇ ਸੰਭਾਲਣ ਤੋਂ ਬਾਅਦ, ਉਸਨੇ ਕਾਰਪੋਰੇਸ਼ਨ ਬੈਂਕ ਵਿੱਚ ਜਨਰਲ ਮੈਨੇਜਰ ਅਤੇ ਬਾਅਦ ਵਿੱਚ ਦੇਸ਼ ਦੇ ਇੱਕ ਪ੍ਰਾਈਵੇਟ ਸੈਕਟਰ ਦੇ ਇੱਕ ਵੱਡੇ ਬੈਂਕ, ਸਾਊਥ ਇੰਡੀਅਨ ਬੈਂਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਉਸਨੇ 1999 ਤੋਂ 2005 ਵਿੱਚ ਸੇਵਾਮੁਕਤ ਹੋਣ ਤੱਕ ਐਸਆਈਬੀ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਸੇਵਾ ਨਿਭਾਈ। ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਤਿੰਨ ਸਾਲਾਂ ਦੀ ਅਵਧੀ ਲਈ ਸਟੇਟ ਬੈਂਕ ਆਫ਼ ਟਰੈਵਨਕੋਰ ਦੇ ਬੋਰਡ ਵਿਚ ਵੀ ਰਿਹਾ।

ਹਵਾਲੇ[ਸੋਧੋ]