ਸੈਮੂਅਲ ਬੈਕਟ
Jump to navigation
Jump to search
'ਸੈਮੂਅਲ ਬੈਕਟ'![]() ਸੈਮੂਅਲ ਬੈਕਟ | |
ਜਨਮ: | 13 ਅਪ੍ਰੈਲ 1906 ਫਾਕਸਰੌਕ, ਡਬਲਿਨ, ਆਇਰਲੈਂਡ |
---|---|
ਮੌਤ: | 22 ਦਸੰਬਰ 1989 ਪੈਰਸ, ਫ਼ਰਾਂਸ |
ਕਾਰਜ_ਖੇਤਰ: | ਨਾਵਲਕਾਰ, ਨਾਟਕਕਾਰ, ਰੰਗ ਮੰਚ ਨਿਰਦੇਸ਼ਕ, ਅਤੇ ਕਵੀ |
ਰਾਸ਼ਟਰੀਅਤਾ: | ਆਇਰਿਸ਼ |
ਭਾਸ਼ਾ: | ਅੰਗਰੇਜ਼ੀ ਅਤੇ ਫ਼ਰਾਂਸੀਸੀ |
ਵਿਧਾ: | ਨਾਵਲ, ਨਾਟਕ, ਰੰਗ ਮੰਚ ਨਿਰਦੇਸ਼ਕ,ਪਟਕਥਾ ਲੇਖਕ ਅਤੇ ਕਵੀ |
ਸਾਹਿਤਕ ਲਹਿਰ: | ਆਧੁਨਿਕਤਾਵਾਦ |
ਸੈਮੂਅਲ ਬੈਕਟ (ਅੰਗਰੇਜ਼ੀ: Samuel Beckett, 13 ਅਪ੍ਰੈਲ 1906 - 22 ਦਸੰਬਰ 1989) ਇੱਕ ਆਇਰਿਸ਼ ਨਾਵਲਕਾਰ, ਨਾਟਕਕਾਰ, ਰੰਗ ਮੰਚ ਨਿਰਦੇਸ਼ਕ, ਅਤੇ ਕਵੀ, ਜਿਸਨੇ ਆਪਣਾ ਸਾਰਾ ਬਾਲਗ ਜੀਵਨ ਪੈਰਿਸ ਵਿੱਚ ਬਿਤਾਇਆ ਅਤੇ ਅੰਗਰੇਜ਼ੀ ਅਤੇ ਫਰਾਂਸਿਸੀ ਦੋਨੋਂ ਭਾਸ਼ਾਵਾਂ ਵਿੱਚ ਸਾਹਿਤ ਰਚਿਆ। ਬੈਕਟ ਵਿਆਪਕ ਤੌਰ ਤੇ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਜੇਮਸ ਜਾਇਸ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸਨੂੰ ਅਖੀਰਲੇ ਆਧੁਨਿਕਤਾਵਾਦੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਵਾਲੇ ਅਨੇਕ ਲੇਖਕਾਂ ਨੇ ਉਸ ਤੋਂ ਪ੍ਰੇਰਨਾ ਲਈ ਹੈ, ਇਸ ਲਈ ਉਸ ਨੂੰ ਵੀ ਕਈ ਵਾਰ ਪਹਿਲੇ ਉੱਤਰ-ਆਧੁਨਿਕਤਾਵਾਦੀਆਂ ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ।
ਬੈਕਟ ਨੂੰ 1969 ਵਿੱਚ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਹਵਾਲੇ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |