ਸੈਵਨ ਪਾਉਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੈਵਨ ਪਾਉਂਡ
ਪੋਸਟਰ
ਨਿਰਦੇਸ਼ਕਗੈਬਰੀਏਲ ਮੁੱਕਿਨੋ
ਲੇਖਕਗ੍ਰਾਂਟ ਨੀਪੋਰਟੇ
ਨਿਰਮਾਤਾ
  • ਟੌਡ ਬਲੈਕ
  • ਜੇਸਨ ਬਲੂਮੈਂਟਲ
  • ਜੇਮਜ਼ ਲੈਸੀਟਰ
  • ਵਿਲ ਸਮਿਥ
  • ਸਟੀਵ ਟਿਸ਼
ਸਿਤਾਰੇ
  • ਵਿਲ ਸਮਿਥ
  • ਰੋਸਾਰੀਓ ਡਾਸਨ
  • ਮਾਈਕਲ ਈਲੀ
  • ਬੈਰੀ ਮਿਰਚ
  • ਵੂਡੀ ਹੈਰਲਸਨ
ਸਿਨੇਮਾਕਾਰਫਿਲਿਪ ਲੇ ਸੋਆਰਡ
ਸੰਪਾਦਕਹਿਊਜ ਵਿਨਬਰਨ]
ਸੰਗੀਤਕਾਰਐਂਜਲੋ ਮਿਲੀ
ਪ੍ਰੋਡਕਸ਼ਨ
ਕੰਪਨੀਆਂ
  • ਕੋਲੰਬੀਆ ਪਿਕਚਰਜ਼
  • ਰਿਲੇਟੀਵਿਟੀ ਮੀਡੀਆ
  • ਓਵਰਬਰੂਕ ਐਂਟਰਟੇਨਮੈਂਟ
  • ਇਸਕੇਪ ਆਰਟਿਸਟਜ਼
ਡਿਸਟ੍ਰੀਬਿਊਟਰਸੋਨੀ ਪਿਕਚਰ
ਰਿਲੀਜ਼ ਮਿਤੀ
  • ਦਸੰਬਰ 19, 2008 (2008-12-19)
ਮਿਆਦ
123 ਮਿੰਟ
ਦੇਸ਼ਸੰਯੁਕਤ ਪ੍ਰਾਂਤ
ਭਾਸ਼ਾਅੰਗਰੇਜ਼ੀ
ਬਜ਼ਟUS$54 ਮਿਲਿਅਨ[1]
ਬਾਕਸ ਆਫ਼ਿਸUS$169.7 ਮਿਲੀਅਨ[1]

ਸੈਵਨ ਪਾਉਂਡ 2008 ਦੀ ਅਮਰੀਕੀ ਡਰਾਮਾ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਗੈਬਰੀਏਲ ਮੁੱਕਿਨੋ ਨੇ ਕੀਤਾ ਹੈ। ਫ਼ਿਲਮ ਵਿੱਚ ਵਿਲ ਸਮਿਥ ਮੁੱਖ ਭੂਮਿਕਾ ਵਿੱਚ ਹੈ ਜੋ ਸੱਤ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਜੱਦੋ ਜਹਿਦ ਕਰਦਾ ਹੈ। ਰੋਸਾਰੀਓ ਡਾਸਨ, ਵੂਡੀ ਹੈਰਲਸਨ, ਅਤੇ ਬੈਰੀ ਪੇਪਰ ਵੀ ਫ਼ਿਲਮ ਦੇ ਸਿਤਾਰੇ ਹਨ। ਇਹ ਫ਼ਿਲਮ ਕੋਲੰਬੀਆ ਪਿਕਚਰਜ਼ ਦੁਆਰਾ 19 ਦਸੰਬਰ, 2008 ਨੂੰ ਸੰਯੁਕਤ ਰਾਜ ਅਤੇ ਕਨੇਡਾ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ। ਨਕਾਰਾਤਮਕ ਸਮੀਖਿਆਵਾਂ ਪ੍ਰਾਪਤ ਕਰਨ ਦੇ ਬਾਵਜੂਦ, ਇਹ ਬਾਕਸ-ਆਫਿਸ 'ਤੇ ਹਿੱਟ ਰਹੀ ਅਤੇ ਫ਼ਿਲਮ ਨੇ ਵਿਸ਼ਵ ਭਰ ਵਿਚ 168,168,201 ਡਾਲਰ ਦੀ ਕਮਾਈ ਕੀਤੀ।

ਪਲਾਟ[ਸੋਧੋ]

ਲਾਸ ਏਂਜਲਸ ਵਿੱਚ, ਬੇਨ ਥਾਮਸ ਇੱਕ ਵਿਕਰੀ ਪ੍ਰਤੀਨਿਧੀ, ਐਜ਼ਰਾ ਟਰਨਰ ਨਾਲ ਫੋਨ ਤੇ ਬੇ-ਰੁਖੀ ਨਾਲ ਗੱਲ ਕਰਦਾ ਹੈ। ਐਜ਼ਰਾ ਅੰਨ੍ਹਾ ਹੁੰਦਾ ਹੈ ਅਤੇ ਉਸਦੀਆਂ ਕੌੜੀਆਂ ਗੱਲਾਂ ਸੁਣ ਕੇ ਵੀ ਆਪਣਾ ਆਪਾ ਨਹੀਂ ਗਵਾਉਂਦਾ ਅਤੇ ਨਿਮਰਤਾ ਨਾਲ ਕਾਲ ਖਤਮ ਕਰਦਾ ਹੈ। ਕਈ ਘੰਟਿਆਂ ਬਾਅਦ ਆਈਆਰਐਸ ਦੇ ਦਫਤਰ ਵਿੱਚ, ਬੇਨ ਨੇ ਐਮਿਲੀ ਪੋਜ਼ਾ ਨਾਮ ਦੀ ਇਕ ਔਰਤ ਬਾਰੇ ਪਤਾ ਕਰਦਾ ਹੈ ਜੋ ਜਮਾਂਦਰੂ ਦਿਲ ਤੋਂ ਬੀਮਾਰ ਹੁੰਦੀ ਹੈ। ਬੇਨ ਉਸ ਨੂੰ ਹਸਪਤਾਲ ਵਿੱਚ ਮਿਲਦਾ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਬੇਨ ਦਾ ਭਰਾ ਉਸ ਫੋਨ ਕਰਦਾ ਹੈ, ਪਰ ਬੇਨ ਆਪਣੇ ਘਰ ਤੋਂ ਕੁਝ ਵੀ ਲੈਣ ਤੋਂ ਇਨਕਾਰ ਕਰਦਾ ਹੈ।

ਬੇਨ ਆਈਆਰਐਸ ਏਜੰਟ ਵਜੋਂ ਇੱਕ ਅਨਾਥ ਆਸ਼ਰਮ ਵਿੱਚ ਜਾਂਦਾ ਹੈ ਜਿੱਥੇ ਉਹ ਪ੍ਰਬੰਧਕ ਸਟੀਵਰਟ ਗੁੱਡਮੈਨ ਨਾਲ ਮੁਲਾਕਾਤ ਕਰਦਾ ਹੈ, ਜੋ ਇੱਕ ਨਵੀਂ BMW ਖਰੀਦਣ ਦੇ ਬਾਵਜੂਦ ਖਰਚਿਆਂ ਵਿੱਚ ਕਟੌਤੀ ਬਾਰੇ ਕਹਿੰਦਾ ਹੈ। ਅਸਫਲ ਬੋਨ ਮੈਰੋ ਟ੍ਰਾਂਸਪਲਾਂਟ ਲਈ ਪੈਸੇ ਮਿਲਣ ਤੋਂ ਬਾਅਦ ਵੀ ਸਟੀਵਰਟ ਆਈਆਰਐਸ ਤੋਂ ਵਾਧੇ ਦੀ ਮੰਗ ਕਰਦਾ ਹੈ। ਬੇਨ ਇਨੀਜ਼ ਨਾਮੀ ਬਜ਼ੁਰਗ ਨੂੰ ਪੁੱਛਦਾ ਹੈ ਕਿ ਕੀ ਸਟੀਵਰਟ ਇੱਕ “ਚੰਗਾ ਆਦਮੀ” ਹੈ ਤਾਂ ਬਜ਼ੁਰਗ ਦੱਸਦੀ ਹੈ ਕਿ ਸਟੀਵਰਟ ਉਸ ਨੂੰ ਨਹਾਉਣ ਤੋਂ ਇਨਕਾਰ ਕਰ ਕੇ ਉਸ ਨੂੰ ਸਜ਼ਾ ਦੇ ਰਿਹਾ ਹੈ। ਬੇਨ ਇਨੀਜ਼ ਨੂੰ ਖ਼ੁਦ ਗੁਸਲਖਾਨੇ ਲੈ ਜਾਂਦਾ ਹੈ ਨਰਸਾਂ ਨੂੰ ਉਸਨੂੰ ਨਹਾਉਣ ਲਈ ਕਹਿੰਦਾ ਹੈ। ਉਹ ਗੁੱਸੇ ਨਾਲ ਸਟੀਵਰਟ ਦੀ ਮਿਆਦ ਵਧਾਉਣ ਦੀ ਬੇਨਤੀ ਤੋਂ ਰੱਦ ਕਰ ਦਿੰਦਾ ਹੈ। ਬੇਨ ਐਮਿਲੀ ਨੂੰ ਦੱਸਦਾ ਹੈ ਕਿ ਉਸ ਦੀ ਆਡਿਟ ਕੀਤੀ ਜਾ ਰਹੀ ਹੈ, ਅਤੇ ਉਸਦੇ ਘਰ ਜਾ ਕੇ ਉਸਨੂੰ ਉਸਦੇ ਕਰਜ਼ਿਆਂ ਸਬੰਧੀ ਸਹਾਇਤਾ ਕਰਦਾ ਹੈ, ਜੋ ਐਮਿਲੀ ਨੂੰ ਕਾਫੀ ਹੈਰਾਨੀਜਨਕ ਲੱਗਦਾ ਹੈ। ਐਮਿਲੀ ਬੇਨ ਨੂੰ ਪਸੰਦ ਕਰਨ ਲੱਗ ਜਾਂਦੀ ਹੈ। ਬੇਨ ਇੱਕ ਮੋਟਲ ਵਿੱਚ ਰਹਿਣ ਲੱਗ ਜਾਂਦਾ ਹੈ ਜਿੱਥੇ ਉਹ ਇੱਕ ਵੱਡੇ ਜਾਰ ਵਿੱਚ ਜੈਲੀਫਿਸ਼ ਰੱਖਦਾ ਹੈ।

ਬੈਨ ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਵਿੱਚ ਕੰਮ ਕਰਨ ਵਾਲੀ ਹੋਲੀ ਨੂੰ ਕਿਸੇ ਅਜਿਹੇ ਸਖਸ਼ ਬਾਰੇ ਪੁੱਛਦਾ ਹੈ ਜਿਸਦੀ ਉਹ ਮਦਦ ਕਰ ਸਕੇ। ਉਹ ਉਸ ਨੂੰ ਕੌਨੀ ਟੇਪੋਸ ਬਾਰੇ ਦੱਸਦੀ ਹੈ ਜਿਸਨੂੰ ਉਸਦਾ ਪ੍ਰੇਮੀ ਕੁੱਟਦਾ-ਮਾਰਦਾ ਹੈ। ਜਦੋਂ ਬੇਨ ਉਸਨੂੰ ਮਿਲਣ ਜਾਂਦਾ ਹੈ ਅਤੇ ਉਸਦੀ ਮਦਦ ਕਰਨ ਬਾਰੇ ਕਹਿੰਦਾ ਹੈ ਤਾਂ ਉਹ ਡਰੀ ਹੋਈ ਕੌਨੀ ਉਸ ਨਾਲ ਕੋਈ ਗੱਲ ਨਹੀਂ ਕਰਦੀ ਅਤੇ ਉਸਨੂੰ ਆਪਣੇ ਘਰ 'ਚੋਂ ਭਜਾ ਦਿੰਦੀ ਹੈ ਪਰ ਬੇਨ ਆਪਣੇ ਕਾਰਡ ਉਸ ਕੋਲ ਛੱਡ ਜਾਂਦਾ ਹੈ। ਉਹ ਇੱਕ ਜੂਨੀਅਰ ਹਾਕੀ ਕੋਚ ਨੂੰ ਆਪਣੀ ਕਿਡਨੀ ਦਾਨ ਕਰਦਾ ਹੈ, ਜਿਸਨੇ ਆਪਣੇ ਕੁਝ ਖਿਡਾਰੀਆਂ ਨੂੰ ਕਾਲਜ ਜਾਣ ਲਈ ਅੰਸ਼ਕ ਵਜ਼ੀਫਿਆਂ ਦਾ ਪ੍ਰਬੰਧ ਕੀਤਾ। ਵਿਗੜੀ ਹਾਲਤ ਕਾਰਨ ਐਮਿਲੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਉਹ ਹਸਪਤਾਲ 'ਚੋਂ ਬੈਨ ਨੂੰ ਫੋਨ ਕਰਦੀ ਹੈ ਤਾਂ ਬੇਨ ਉਸ ਨੂੰ ਟਿਮ ਨਾਂ ਦੇ ਮੁੰਡੇ ਦੀ ਕਹਾਣੀ ਸੁਣਾ ਕੇ ਦਿਲਾਸਾ ਦਿੰਦਾ ਹੈ ਅਤੇ ਸਾਰੀ ਰਾਤ ਨੂੰ ਉਸ ਦੇ ਪਲੰਘ ਕੋਲ ਬੈਠ ਕੇ ਬਿਤਾਉਂਦਾ ਹੈ। ਆਪਣੇ ਬੁਆਏਫ੍ਰੈਂਡ ਦੇ ਜੁਲਮਾਂ ਤੋਂ ਦੁਖੀ ਕੌਨੀ, ਬੇਨ ਨੂੰ ਫੋਨ ਕਰਦੀ ਹੈ। ਬੇਨ ਉਸ ਨੂੰ ਆਪਣੇ ਘਰ ਦੇ ਦਿੰਦਾ ਹੈ। ਇੱਥੇ ਕੌਨੀ ਅਤੇ ਉਸਦੇ ਬੱਚੇ ਸੁਰੱਖਿਅਤ ਹਨ।

ਐਮਿਲੀ ਨੂੰ ਦਿਲ ਦੇ ਟ੍ਰਾਂਸਪਲਾਂਟ ਲਈ ਪਹਿਲ ਦੀ ਸੂਚੀ ਵਿੱਚ ਰੱਖਿਆ ਗਿਆ ਹੈ, ਅਤੇ ਬੇਨ ਉਸ ਨੂੰ ਘਰ ਲੈ ਜਾਂਦਾ ਹੈ। ਉਸ ਦੋਵੇਂ ਨਜ਼ਦੀਕ ਆਉਂਦੇ ਜਾ ਰਹੇ ਹਨ ਪਰ ਬੇਨ ਅੱਗੇ ਨਹੀਂ ਵਧਦਾ। ਐਮਿਲੀ ਉਸਨੂੰ ਆਪਣੀ ਲੈਟਰਪ੍ਰੈਸ ਪ੍ਰਿੰਟਿੰਗ ਵਰਕਸ਼ਾਪ ਦਿਖਾਉਂਦੀ ਹੈ। ਹਸਪਤਾਲ ਵਿਚ, ਬੈਨ ਇਕ ਨੌਜਵਾਨ ਮਰੀਜ਼ ਨਿਕੋਲਸ ਦੇ ਇਲਾਜ ਵਿਚ ਸਹਾਇਤਾ ਲਈ ਆਪਣਾ ਬੋਨ ਮੈਰੋ ਦਾਨ ਕਰਦਾ ਹੈ। ਐਮਿਲੀ ਬੇਨ ਨੂੰ ਆਪੇ ਘਰ ਰਾਤ ਦੇ ਖਾਣੇ 'ਤੇ ਸੱਦਾ ਦਿੰਦੀ ਹੈ; ਇੱਕ ਰੋਮਾਂਟਿਕ ਸ਼ਾਮ ਤੋਂ ਬਾਅਦ, ਬੇਨ ਐਮਿਲੀ ਦੀ ਪੁਰਾਣੀ ਪ੍ਰਿੰਟਿੰਗ ਪ੍ਰੈਸ ਦਿਖਾਉਂਦਾ ਹੈ ਜਿਸਦੀ ਉਸਨੇ ਮੁਰੰਮਤ ਕਰ ਦਿੱਤੀ ਹੁੰਦੀ ਹੈ ਅਤੇ ਖੁਸ਼ੀ ਵਿੱਚ ਇੱਕ ਦੂਜੇ ਨੂੰ ਚੁੰਮਦੇ ਹਨ। ਬੇਨ ਗੱਡੀ 'ਚੋਂ ਐਮਿਲੀ ਲਈ ਗਿਫਟ ਲੈਣ ਜਾਂਦਾ ਹੈ ਤਾਂ ਉਥੇ ਬੇਨ ਦਾ ਭਰਾ ਪਹੁੰਚਿਆ, ਇੱਥੇ ਪਤਾ ਲੱਗਦਾ ਹੈ ਕਿ ਅਸਲ ਆਈਆਰਐਸ ਏਜੰਟ ਬੇਨ ਥਾਮਸ (ਬੇਨ ਦਾ ਭਰਾ) ਹੈ ਅਤੇ “ਬੇਨ” ਅਸਲ ਵਿੱਚ ਟਿਮ ਹੈ, ਜੋ ਆਪਣੇ ਭਰਾ ਦੇ ਪ੍ਰਮਾਣ ਪੱਤਰ ਚੋਰੀ ਕਰਕੇ ਉਸਦੀ ਨੌਕਰੀ ਕਰਨ ਲੱਗ ਗਿਆ। ਟਿਮ ਜਾਣ ਦੀ ਤਿਆਰੀ ਵਿੱਚ ਸੀ ਪਰ ਉਹ ਰਾਤ ਉਸਨੇ ਐਮਿਲੀ ਨਾਲ ਬਤੀਤ ਕੀਤੀ।

ਐਮਿਲੀ ਦੇ ਸੌਂ ਜਾਣ ਤੋਂ ਬਾਅਦ, ਟਿਮ ਹਸਪਤਾਲ ਜਾਂਦਾ ਹੈ, ਜਿਥੇ ਐਮਿਲੀ ਦਇ ਡਾਕਟਰ ਦੱਸਦੀ ਹੈ ਕਿ ਉਸਦੇ ਦੁਰਲੱਭ ਖੂਨ ਦੀ ਕਿਸਮ ਦਾ ਇਕ ਯੋਗ ਦਾਨੀ ਲੱਭਣਾ ਲਗਭਗ ਅਸੰਭਵ ਹੈ। ਟਿਮ ਆਪਣੇ ਜਿਗਰੀ ਯਾਰ ਡੈਨ ਮੌਰਿਸ ਨੂੰ ਫੋਨ ਕਰਦਾ ਹੈ, ਜਿਸਨੇ ਟਿਮ ਦੀ ਇੱਛਾ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ, ਟੀਮ ਉਸਨੂੰ ਕਹਿੰਦਾ ਹੈ ਕਿ, “ਇਹ ਸਮਾਂ ਹੈ”। ਆਪਣੇ ਮੋਟਲ ਕਮਰੇ ਵਿੱਚ ਵਾਪਸ ਆ ਕੇ, ਟਿਮ ਨੇ ਐਜ਼ਰਾ ਨੂੰ ਫੋਨ ਕਰਦਾ ਹੈ ਅਤੇ ਉਸਦੀ ਪਹਿਲਾਂ ਦੀ ਬਦਸਲੂਕੀ ਲਈ ਮੁਆਫੀ ਮੰਗੀ। ਟਿਮ ਉਸਨੂੰ ਸਮਝਾਉਂਦਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਐਜ਼ਰਾ ਇੱਕ ਚੰਗਾ ਵਿਅਕਤੀ ਹੈ, ਅਤੇ ਡੈਨ ਉਸ ਨਾਲ ਇੱਕ "ਤੋਹਫ਼ੇ" ਲਈ ਸੰਪਰਕ ਕਰੇਗਾ। ਟਿਮ ਨੇ ਫਿਰ ਆਪਣੀ ਖੁਦਕੁਸ਼ੀ ਦੀ ਰਿਪੋਰਟ ਕਰਨ ਲਈ 911 ਨੂੰ ਕਾਲ ਕਰਦਾ ਹੈ। ਇਹ ਪਤਾ ਚੱਲਦਾ ਹੈ ਕਿ ਟਿਮ ਇੱਕ ਵਾਰ ਇੱਕ ਸਫਲ ਏਅਰੋਨੋਟਿਕਸ ਇੰਜੀਨੀਅਰ ਸੀ; ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦਿਆਂ, ਉਹ ਇੱਕ ਵੈਨ ਨਾਲ ਟਕਰਾ ਗਿਆ, ਜਿਸ ਨਾਲ ਵੈਨ ਵਿਚਲੇ ਸਾਰੇ ਛੇ ਵਿਅਕਤੀਆਂ ਅਤੇ ਉਸਦੇ ਮੰਗੇਤਰ ਦੀ ਮੌਤ ਹੋ ਗਈ। ਟਿਮ ਨਹਾਉਣ ਵਾਲੇ ਟੱਬ ਨੂੰ ਬਰਫ਼ ਨਾਲ ਭਰ ਲੈਂਦਾ ਹੈ ਅਤੇ ਉਸ ਵਿੱਚ ਜੈਲੀਫਿਸ਼ ਛੱਡ ਕੇ ਉਸ ਵਿੱਚ ਪੈ ਜਾਂਦਾ ਹੈ। ਜੈਲੀਫਿਸ਼ ਦੇ ਕੱਟਣ ਲਾਂ ਉਸਦੀ ਮੌਤ ਹੋ ਜਾਂਦੀ ਹੈ ਪਰ ਉਸਦੀ ਯੋਜਨਾਬੱਧ ਖੁਦਕੁਸ਼ੀ ਨਾਲ ਉਸਦੇ ਅੰਗ ਸੁਰੱਖਿਅਤ ਰਹਿੰਦੇ ਹਨ। ਉਸਦਾ ਦਿਲ ਸਫਲਤਾਪੂਰਵਕ ਐਮਿਲੀ ਨੂੰ ਦਾਨ ਕੀਤਾ ਜਾਂਦਾ ਹੈ।

ਉਸਦੀ ਗਲਤੀ ਨਾਲ ਹੋਈ ਸੱਤ ਲੋਕਾਂ ਦੀ ਮੌਤ ਦੇ ਪਛਤਾਵੇ ਵਜੋਂ ਟਿਮ ਸੱਤ ਹੋਰ ਲੋਕਾਂ ਦੀ ਜਾਨ ਬਚਾਉਂਦਾ ਹੈ। ਜਦੋਂ ਬੇਨ ਨੂੰ ਲੋਬ ਟਰਾਂਸਪਲਾਂਟ ਦੀ ਲੋੜ ਪਈ, ਟਿਮ ਨੇ ਉਸਨੂੰ ਆਪਣੇ ਫੇਫੜੇ ਦਾ ਹਿੱਸਾ ਦਾਨ ਕੀਤਾ; ਹੋਲੀ ਨੂੰ ਉਸਦੇ ਜਿਗਰ ਦਾ ਕੁਝ ਹਿੱਸਾ ਮਿਲਿਆ; ਕੋਨੀ, ਜਾਰਜ, ਨਿਕੋਲਸ ਅਤੇ ਐਮਿਲੀ ਨੂੰ ਟਿਮ ਦੇ ਤੋਹਫ਼ੇ ਨੇ ਬਚਾਇਆ ਅਤੇ ਐਜ਼ਰਾ ਨੇ ਉਸਦੀਆਂ ਅੱਖਾਂ ਪ੍ਰਾਪਤ ਕੀਤੀਆਂ। ਐਮਿਲੀ ਐਜ਼ਰਾ ਨੂੰ ਮਿਲਦੀ ਹੈ, ਜੋ ਹੁਣ ਇਕ ਸੰਗੀਤ ਅਧਿਆਪਕ ਹੈ ਅਤੇ ਦੇਖ ਸਕਦਾ ਹੈ। ਐਜ਼ਰਾ, ਐਮਿਲੀ ਦੇ ਦਿਲ ਦੀ ਸਰਜਰੀ ਦੇ ਦਾਗ਼ ਨੂੰ ਵੇਖ ਉਸਨੂੰ ਪਛਾਣ ਜਾਂਦਾ ਹੈ ਅਤੇ ਦੋਵੇਂ ਗਲੇ ਮਿਲਦੇ ਹਨ।

ਸਿਤਾਰੇ[ਸੋਧੋ]

  • ਵਿਲ ਸਮਿਥ - ਬੈਨ ਥਾਮਸ ਵਜੋਂ (ਅਸਲ ਵਿੱਚ ਟਿਮ ਥਾਮਸ, ਜੋ ਭਰਾ ਦਾ ਨਾਮ ਵਰਤਦਾ ਸੀ)
ਵਿਲ ਨੇ ਰੋਲ ਕਰਨ ਦੀ ਵਜ੍ਹਾ ਇਹ ਦੱਸੀ:

ਆਮ ਤੌਰ 'ਤੇ ਮੈਂ ਜਿਹੜੀਆਂ ਫ਼ਿਲਮਾਂ ਦੇ ਵਿਚਾਰ ਨਾਲ ਦਿਲੋਂ ਜੁੜ ਜਾਵਾਂ ਉਹੀ ਫ਼ਿਲਮਾਂ ਬਣਾਉਂਦਾ ਹਾਂ ਪਰ ਹਾਲ ਹੀ ਵਿੱਚ ਮੈਂ ਜ਼ਿੰਦਗੀ ਦੇ ਇੱਕ ਕੌੜੇ ਸੱਚ ਨਾਲ ਵਾਕਿਫ਼ ਹੋਇਆ ਜਿਸ ਨਾਲ ਮੈ ਵਧੇਰੇ ਕੁਦਰਤੀ ਮਹਿਸੂਸ ਕਰਦਾ ਹਨ। ਜਿਸ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਚਾਹੁੰਦੇ ਹੋ, ਉਸ ਤਰ੍ਹਾਂ ਦੀ ਕਦੇ ਵੀ ਨਹੀਂ ਮਿਲਦੀ। ਇਹ ਗੱਲ ਸੱਚਮੁੱਚ ਮੈਨੂੰ ਪ੍ਰਭਾਵਿਤ ਕਰਦੀ ਹੈ। ਇੱਕ ਅਦਾਕਾਰ ਹੋਣ ਦੇ ਨਾਤੇ, ਤੁਸੀਂ ਇੱਕ ਪਾਤਰ ਨਾਲ ਘੁਲ-ਮਿਲ ਜਾਂਦੇ ਹੋ ਅਤੇ ਫਿਰ ਭੂਮਿਕਾ ਖ਼ਤਮ ਹੋਣ 'ਤੇ ਉਨ੍ਹਾਂ ਤੋਂ ਬਾਹਰ ਆਉਣਾ ਮੁਸ਼ਕਲ ਹੋ ਜਾਂਦਾ ਹੈ। ਤੁਹਾਨੂੰ ਆਪਣੇ ਆਪ ਨੂੰ ਮੁੜ ਸੰਭਾਲਣਾ ਪਏਗਾ। ਇਸ ਫ਼ਿਲਮ ਵਿਚ ਮੇਰਾ ਕਿਰਦਾਰ ਗਰਿੱਟ ਪਕਵਾਨ ਵਰਗਾ ਹੈ। ਤੁਸੀਂ ਪਤਾ ਹੈ ਕਿ ਤੁਸੀਂ ਉਸਨੁੰ ਹਿਲਾ ਨਹੀਂ ਸਕਦੇ ਅਤੇ ਜਦੋਂ ਤੁਸੀਂ ਏਦਾਂ ਕਰਦੇ ਹੋ, ਇਹ ਦੁਖ ਦਿੰਦਾ ਹੈ।[2]

  • ਮਾਈਕਲ ਇਲੀ - ਟਿਮ ਦੇ ਭਰਾ, ਬੇਨ ਥਾਮਸ ਵਜੋਂ
  • ਬੈਰੀ ਪੈਪਰ - ਡੈਨ ਮੌਰਿਸ ਵਜੋਂ
  • ਰੋਸਾਰੀਓ ਡਾਸਨ - ਐਮਿਲੀ ਪੋਸਾ ਵਜੋਂ
  • ਓਕਟਵੀਆ ਸਪੈਂਸਰ - ਕੇਟ, ਐਮਿਲੀ ਦੀ ਨਰਸ ਵਜੋਂ
  • ਟਿਮ ਕੈਲੇਹਰ - ਸਟੀਵਰਟ ਗੁੱਡਮੈਨ ਵਜੋਂ
  • ਵੂਡੀ ਹੈਰਲਸਨ - ਐਜ਼ਰਾ ਟਰਨਰ ਵਜੋਂ
  • ਐਲਪਿਡੀਆ ਕੈਰੀਲੋ - ਕੋਨੀ ਟੇਪੋਸ ਵਜੋਂ
  • ਜੁਡੀਅਨ ਐਲਡਰ - ਹੋਲੀ ਵਜੋਂ
  • ਬਿੱਲ ਸਮਿਤਰੋਵਿਚ - ਜੋਰਜ ਵਜੋਂ
  • ਕੁਇੰਟਿਨ ਕੈਲੀ - ਨਿਕੋਲਸ ਵਜੋਂ
  • ਰੌਬਿਨ ਲੀ - ਟਿਮ ਦੀ ਮੰਗੇਤਰ, ਸਾਰਾ ਜੇਨਸਨ ਵਜੋਂ
  • ਮੈਡੀਸਨ ਪੈਟੀਸ - ਕੌਨੀ ਦੀ ਧੀ ਵਜੋਂ
  • ਇਵਾਨ ਐਂਗੂਲੋ - ਕੌਨੀ ਦੇ ਬੇਟੇ ਵਜੋਂ
  • ਸਕਾਈਲਨ ਬਰੂਕਸ - ਕੋਇਰ ਦੇ ਬੱਚੇ ਵਜੋਂ
  • ਬ੍ਰਾਇਸ ਜੇ ਹੈਰਿਸ - ਸਮਾਜ ਸੇਵਾ ਦੇ ਦਫਤਰ ਵਿੱਚ ਇੱਕ ਬਾਲਕ ਵਜੋਂ
  • ਬ੍ਰੈਡਲੀ ਜੇ ਹੈਰਿਸ - ਸਮਾਜ ਸੇਵਾ ਦੇ ਦਫਤਰ ਵਿੱਚ ਇੱਕ ਬੱਚੇ ਵਜੋਂ
  • ਵੈਸਟਨ ਹੈਰਿਸ - ਸਮਾਜ ਸੇਵਾ ਦੇ ਦਫਤਰ ਵਿੱਚ ਇੱਕ ਬੱਚੇ ਵਜੋਂ

ਹਵਾਲੇ[ਸੋਧੋ]

  1. 1.0 1.1 "Seven Pounds". The Numbers.
  2. Samuels, Allison (November 28, 2008). "The Gospel of Will Smith". Newsweek. Retrieved December 10, 2008.