ਸਮੱਗਰੀ 'ਤੇ ਜਾਓ

ਸੋਇਰਾਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਇਰਾਬਾਈ
ਮੌਤ1681 CE
ਜੀਵਨ-ਸਾਥੀਸ਼ਿਵਾਜੀ ਮਹਾਰਾਜ

ਸੋਇਰਾਬਾਈ ਭੋਂਸਲੇ (née ਮੋਹੀਤੇ) (ਮੌਤ 1681) ਸ਼ਿਵਾ ਜੀ, ਪੱਛਮੀ ਭਾਰਤ ਵਿੱਚ ਮਰਾਠਾ ਸਾਮਰਾਜ ਦਾ ਸੰਸਥਾਪਕ, ਦੀਆਂ ਪਤਨੀਆਂ ਵਿਚੋਂ ਇੱਕ ਸੀ। ਉਹ ਸ਼ਿਵਾਜੀ ਦੇ ਦੁੱਜੇ ਪੁੱਤਰ, ਰਾਜਾਰਾਮ ਛੱਤਰਪਤੀ, ਦੀ ਮਾਂ ਸੀ। ਉਹ ਮਰਾਠਾ ਫੌਜ ਦੇ ਮੁੱਖੀ ਹੰਬੀਰਾਓ ਮੋਹੀਤੇ ਦੀ ਛੋਟੀ ਭੈਣ ਸੀ। 

ਮੁੱਢਲਾ ਜੀਵਨ[ਸੋਧੋ]

ਸੋਇਰਾਬਾਈ ਭੋਂਸਲੇ ਦਾ ਜਨਮ ਬਤੌਰ ਸੋਇਰਾਬਾਈ ਮੋਹੀਤੇ ਹੋਇਆ, ਬਹੁਤ ਛੋਟੀ ਉਮਰ ਵਿੱਚ, 1659 ਵਿੱਚ ਉਸਦਾ ਵਿਆਹ ਸ਼ਿਵਾ ਜੀ ਨਾਲ ਹੋਇਆ। ਇਹ ਵਿਆਹ ਉਦੋਂ ਹੋਇਆ ਜਦੋਂ ਸ਼ਿਵਾਜੀ ਆਪਣੀ ਮਾਤਾ ਜੀ ਜੀਜਾਬਾਈ ਨਾਲ ਬੰਗਲੌਰ ਵਿਖੇ ਆਪਣੇ ਪਿਤਾ ਸ਼ਾਹਜੀ ਕੋਲ ਗਏ। 

1674 ਵਿੱਚ ਜੀਜਾਬਾਈ ਦੀ ਮੌਤ ਦੇ ਬਾਅਦ, ਸੋਇਆਰਾਬਾਈ ਨੇ ਸ਼ਿਵਾਜੀ ਦੇ ਪਰਿਵਾਰ ਅਤੇ ਵਿਸ਼ੇਸ਼ ਕਰਕੇ ਮਰਾਠਾ ਅਦਾਲਤ ਦੀ ਰਾਜਨੀਤੀ ਵਿੱਚ ਪ੍ਰਮੁੱਖਤਾ ਪ੍ਰਾਪਤ ਕੀਤੀ।[1] ਸੋਇਅਰਾਬਈ ਨੇ ਸ਼ਿਵਾਜੀ ਦੇ ਦੋ ਬੱਚਿਆਂ ਨੂੰ, ਇੱਕ ਧੀ ਬਾਲੀਬਾਈ ਅਤੇ ਪੁੱਤਰ ਰਾਜਰਾਮ ਨੂੰ ਜਨਮ ਦਿੱਤਾ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. Sushila Vaidya (1 January 2000). Role of women in Maratha politics, 1620-1752 A.D. Sharada Pub. House. ISBN 978-81-85616-67-4. Retrieved 6 March 2012.