ਸਮੱਗਰੀ 'ਤੇ ਜਾਓ

ਸੋਨਲ ਮਾਨ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਨਲ ਮਾਨ ਸਿੰਘ
ਸੋਨਲ ਮਾਨ ਸਿੰਘ ਪ੍ਰਦਰਸ਼ਨ ਕਰਦੀ ਸਮੇਂ
ਸੋਨਲ ਮਾਨ ਸਿੰਘ ਪ੍ਰਦਰਸ਼ਨ ਕਰਦੀ ਸਮੇਂ
ਜਾਣਕਾਰੀ
ਜਨਮ ਦਾ ਨਾਮਸੋਨਲ ਪਕਵਾਸਾ
ਜਨਮ (1944-04-30) 30 ਅਪ੍ਰੈਲ 1944 (ਉਮਰ 80)
ਮੁੰਬਈ
ਮੂਲਭਾਰਤ
ਵੰਨਗੀ(ਆਂ)ਭਾਰਤ ਨਾਟਿਯਮ, ਮਨੀਪੁਰੀ ਨ੍ਰਿਤ
ਕਿੱਤਾਸ਼ਾਸਤਰੀ ਨਰਤਕੀ ਅਤੇ ਓਡੀਸੀ ਨ੍ਰਿਤ, ਕੋਰੀਓਗ੍ਰਾਫਰ
ਸਾਲ ਸਰਗਰਮ1962 ਤੋਂ ਹੁਣ ਵੀ
ਵੈਂਬਸਾਈਟwww.sonalmansingh.in

ਸੋਨਲ ਮਾਨ ਸਿੰਘ ਪ੍ਰਸਿੱਧ ਸ਼ਾਸਤਰੀ ਨਰਤਕੀ ਅਤੇ ਓਡੀਸੀ ਨ੍ਰਿਤ ਸ਼ੈਲੀ ਦੀ ਕੋਰੀਓਗ੍ਰਾਫਰ ਹੈ।ਉਸ ਨੂੰ ਨ੍ਰਿਤਕੀ, ਸਮਾਜ ਸੁਧਾਰਕ, ਕੋਰੀਓਗ੍ਰਾਫਰ, ਦਾਰਸ਼ਨਿਕ ਜਾਂ ਚਿੰਤਕ, ਅਧਿਆਪਕ ਅਤੇ ਚੰਗੀ ਵਕਤਾ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਸਭਿਆਚਾਰ ਨੂੰ ਨ੍ਰਿਤ ਰਾਹੀਂ ਅਮੀਰ ਕਰਕੇ ਸੋਨਲ ਮਾਨ ਸਿੰਘ ਨੇ ਆਪਣੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਇਆ।

ਮੁਢਲਾ ਜੀਵਨ

[ਸੋਧੋ]

ਸੋਲਨ ਮਾਨ ਸਿੰਘ ਦਾ ਜਨਮ 1 ਮਈ, 1944 ਨੂੰ ਮੁੰਬਈ ਵਿਖੇ ਹੋਇਆ ਸੀ। ਉਹ ਸ੍ਰੀ ਅਰਵਿੰਦ ਅਤੇ ਸਮਾਜ ਸੁਧਾਰਕ/ਕਲਾ ਪ੍ਰੇਮੀ ਮਾਂ ਪੂਰਨਿਮਾ ਪਕਵਾਸਾ ਦੀ ਦੂਜੀ ਬੇਟੀ ਹੈ। ਉਸ ਦੇ ਦਾਦਾ ਜੀ ਮੰਗਲਦਾਸ ਪਕਵਾਸਾ ਆਜ਼ਾਦੀ ਘੁਲਾਟੀਆ ਸਨ ਅਤੇ ਭਾਰਤ ਦੇ ਪਹਿਲੇ ਪੰਜ ਗਵਰਨਰਾਂ ਵਿੱਚੋਂ ਸਨ। ਚਾਰ ਵਰ੍ਹਿਆਂ ਦੀ ਉਮਰ ਵਿੱਚ ਸੋਨਲ ਨੂੰ ਨਾਗਪੁਰ ਵਿੱਚ ਮਨੀਪੁਰੀ ਨ੍ਰਿਤ ਸਿੱਖਣ ਭੇਜਿਆ। ਉਹ ਸੱਤ ਸਾਲਾਂ ਦੀ ਸੀ ਜਦੋਂ ਉਸ ਨੇ ਪੰਦਨਾਲੁਰ ਸਕੂਲ ਦੇ ਗੁਰੂਆਂ ਕੋਲੋਂ ਭਾਰਤ ਨਾਟਿਯਮ[1] ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। ਉਸ ਨੇ ਭਾਰਤ ਵਿਦਿਆ ਭਵਨ ਤੋਂ ਸੰਸਕ੍ਰਿਤ ਵਿੱਚ ‘ਪ੍ਰਵੀਨ’ ਅਤੇ ‘ਕੋਵਿਦ’ ਡਿਗਰੀਆਂ ਪ੍ਰਾਪਤ ਕੀਤੀਆਂ। ਬੰਬਈ ਦੇ ਐਲਫਿਨਸਟੋਨ ਕਾਲਜ ਤੋਂ ਉਸ ਨੇ ਜਰਮਨ ਲਿਟਰੇਚਰ ਵਿੱਚ ਬੀ.ਏ. ਆਨਰਜ਼ ਕੀਤੀ। 18 ਸਾਲਾਂ ਦੀ ਸੋਨਲ, ਭਾਰਤ ਨਾਟਿਯਮ ਨ੍ਰਿਤ ਦੀ ਵਾਸਤਵਿਕ ਸਿਖਲਾਈ ਲੈਣ ਲਈ ਬੰਗਲੌਰ ਚਲੀ ਗਈ। ਇਸ ਤਰ੍ਹਾਂ 1962 ਤੋਂ ਉਸ ਨੇ ਨ੍ਰਿਤ ਨੂੰ ਆਪਣੇ ਕਰੀਅਰ ਵਜੋਂ ਅਪਣਾਇਆ।

ਕਰੀਅਰ

[ਸੋਧੋ]

ਸੋਨਲ ਮਾਨ ਸਿੰਘ ਦਾ ਡਾਂਸਿੰਗ ਕੈਰੀਅਰ ਜੋ 1962 ਵਿੱਚ ਸ਼ੁਰੂ ਹੋਇਆ, ਮੁੰਬਈ ਵਿੱਚ ਉਸ ਦੇ ਆਰੇਂਜੇਟਰਾਮ ਤੋਂ ਬਾਅਦ, ਅਤੇ 1977 ਵਿੱਚ, ਉਸ ਨੇ ਨਵੀਂ ਦਿੱਲੀ ਵਿੱਚ ਸੈਂਟਰ ਫਾਰ ਇੰਡੀਅਨ ਕਲਾਸੀਕਲ ਡਾਂਸ (CICD) ਦੀ ਸਥਾਪਨਾ ਕੀਤੀ।[2][3] ਸਾਲਾਂ ਦੌਰਾਨ, ਡਾਂਸ ਨੇ ਉਸਨੂੰ ਪੂਰੀ ਦੁਨੀਆ ਵਿੱਚ ਲਿਆ ਅਤੇ ਉਸਨੂੰ ਪਦਮ ਭੂਸ਼ਣ (1992), 1987 ਵਿੱਚ ਸੰਗੀਤ ਨਾਟਕ ਅਕਾਦਮੀ ਅਵਾਰਡ, ਅਤੇ ਪਦਮ ਵਿਭੂਸ਼ਣ, ਭਾਰਤ ਦਾ ਦੂਜਾ ਪੁਰਸਕਾਰ ਸਮੇਤ ਕਈ ਪੁਰਸਕਾਰ ਦਿੱਤੇ। 2003 ਵਿੱਚ ਸਰਵਉੱਚ ਨਾਗਰਿਕ ਪੁਰਸਕਾਰ; ਬਾਲਾਸਰਸਵਤੀ ਤੋਂ ਬਾਅਦ ਅਜਿਹਾ ਸਨਮਾਨ ਪ੍ਰਾਪਤ ਕਰਨ ਵਾਲੀ ਉਹ ਭਾਰਤ ਦੀ ਦੂਜੀ ਮਹਿਲਾ ਡਾਂਸਰ ਬਣ ਗਈ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਵੱਲੋਂ 2006 ਵਿੱਚ ਅਤੇ 21 ਅਪ੍ਰੈਲ 2007 ਨੂੰ ਜੀ.ਬੀ. ਪੰਤਨਗਰ ਵਿਖੇ ਪੰਤ ਯੂਨੀਵਰਸਿਟੀ, ਉਤਰਾਖੰਡ ਅਤੇ ਸੰਬਲਪੁਰ ਯੂਨੀਵਰਸਿਟੀ ਦੁਆਰਾ ਡਾਕਟਰ ਆਫ਼ ਲਿਟਰੇਚਰ (ਆਨੋਰਿਸ ਕਾਸਾ) ਵਿੱਚ ਕਾਲ਼ੀਦਾਸ ਸਨਮਾਨ ਦਿੱਤਾ। 2002 ਵਿੱਚ ਨੱਚਣ ਵਿੱਚ ਉਸਦੇ 40 ਸਾਲ ਪੂਰੇ ਹੋਣ ਦੀ ਯਾਦ ਵਿੱਚ, ਪ੍ਰਸਿੱਧ ਹਿੰਦੀ ਫਿਲਮ ਨਿਰਦੇਸ਼ਕ, ਪ੍ਰਕਾਸ਼ ਝਾਅ ਨੇ ਉਸਦੇ ਉੱਤੇ ਇੱਕ ਦਸਤਾਵੇਜ਼ੀ ਫਿਲਮ ਬਣਾਈ, ਜਿਸਦਾ ਸਿਰਲੇਖ ਸੋਨਲ ਹੈ, ਜਿਸਨੇ ਸਾਲ ਲਈ ਸਰਵੋਤਮ ਗੈਰ-ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਅਵਾਰਡ ਵੀ ਜਿੱਤਿਆ। 2018 ਵਿੱਚ, ਉਸ ਨੂੰ ਪ੍ਰਦਰਸ਼ਨ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸਨੂੰ ਅਕਾਦਮੀ ਰਤਨ ਵਜੋਂ ਵੀ ਜਾਣਿਆ ਜਾਂਦਾ ਹੈ।

ਨ੍ਰਿਤ

[ਸੋਧੋ]

ਕਲਾ ਉਤਸਵਾਂ ਦੌਰਾਨ ਉਹ ਪਹਿਲੇ ਪਤੀ ਲਲਿਤ ਮਾਨ ਸਿੰਘ ਨੂੰ ਮਿਲੀ ਸੀ। ਉਸ ਦੇ ਸਹੁਰਾ ਸਾਹਿਬ ਡਾ. ਮਾਇਆਧਰ ਮਾਨ ਸਿੰਘ ਨੇ ਉਸ ਨੂੰ ਇੱਕੀਵੇਂ ਵਰ੍ਹੇ (1965) ਵਿੱਚ ਗੁਰੂ ਕੇਲੂਚਰਨ ਮਹਾਪਾਤਰਾ ਤੋਂ ਓਡੀਸੀ ਨ੍ਰਿਤ ਦੀ ਰਸਮੀ ਸਿੱਖਿਆ ਦਿਵਾਈ। ਪੇਸ਼ੇ ਕਾਰਨ ਲਲਿਤ ਨੂੰ ਜਨੇਵਾ ਅਤੇ ਉਸ ਨੂੰ ਨ੍ਰਿਤ ਸਿਖਲਾਈ ਜਾਰੀ ਰੱਖਣ ਲਈ ਦਿੱਲੀ ਜਾਣਾ ਪਿਆ। ਵਰ੍ਹਿਆਂ ਦੀ ਦੂਰੀ ਨੇ ਦੋਵਾਂ ਦੇ ਮਨਾਂ ਨੂੰ ਵੀ ਦੂਰ ਕਰ ਦਿੱਤਾ।

ਕੋਰੀਓਗ੍ਰਾਫੀਜ਼

[ਸੋਧੋ]

ਸੋਨਲ ਦੀਆਂ ਮੂਲ ਕੋਰੀਓਗ੍ਰਾਫੀਜ਼ ਨੇ ਬਹੁਤ ਨਾਮਣਾ ਖੱਟਿਆ। ਉਸ ਦੇ ਨ੍ਰਿਤ ਪ੍ਰਦਰਸ਼ਨ ਆਮ ਤੌਰ ’ਤੇ ਰੋਅਬ ਤੇ ਦਬਦਬੇ ਵਾਲੇ ਹੁੰਦੇ ਹਨ ਜਿਹੜੇ ਮੁਰਦਾ ਦਿਲਾਂ ਵਿੱਚ ਰੂਹ ਫੂਕ ਦਿੰਦੇ ਹਨ।

  • ਆਤਮਾਵਾਂ,
  • ਇੰਦਰਧਨੁਸ਼
  • ਸਭਰਸ
  • ਸਮਨਵਯ
  • ਗੀਤ ਗੋਵਿੰਦ
  • ਚਤੁਰੰਗ
  • ਦੇਵੀ ਦੁਰਗਾ
  • ਦ੍ਰੋਪਦੀ
  • ਪੰਚ ਕੰਨਿਆ
  • ਮਾਨਵਤਾ
  • ਮੇਰਾ ਭਾਰਤ

ਮਿੱਥ ਅਤੇ ਵਾਤਾਵਰਣ

[ਸੋਧੋ]

ਸੋਨਲ ਨੇ ਵਾਤਾਵਰਨ ਦੀ ਰੱਖਿਆ ਲਈ ਵਾਤਾਵਰਣ ਨੂੰ ਮਿੱਥ-ਕਥਾ ਨਾਲ ਜੋੜੇ ਕੇ ਨ੍ਰਿਤ ਤੇ ਪ੍ਰਦਰਸ਼ਨ ਰਾਹੀਂ ਬੜੀ ਸੰਜੀਦਗੀ ਤੇ ਦੂਰ-ਦ੍ਰਿਸ਼ਟੀ ਨਾਲ ਉਭਾਰਿਆ। ਸ੍ਰੀ ਕ੍ਰਿਸ਼ਨ ਦੀਆਂ ਨਟਖਟ ਰੂਪ ਤੋਂ ਲੈ ਕੇ ਜਵਾਨੀ ਤੱਕ ਦੀਆਂ ਵਿਭਿੰਨ ਅਦਾਵਾਂ ਨੂੰ ਵੀ ਉਹ ਨ੍ਰਿਤ ਕਲਾ ਰਾਹੀਂ ਦਰਸ਼ਕਾਂ ਦੇ ਰੂ-ਬ-ਰੂ ਕਰਕੇ ਖ਼ੂਬ ਹੁੰਗਾਰਾ ਪ੍ਰਾਪਤ ਕਰਦੀ ਹੈ। ਉਹ ਪਹਿਲੀ ਨ੍ਰਿਤਕੀ ਹੈ ਜਿਸ ਨੇ ਪ੍ਰਚਲਿਤ ਨ੍ਰਿਤ ਕਲਾ ਦੇ ਦੋਸ਼ਾਂ ’ਤੇ ਖੁੱਲ੍ਹ ਕੇ ਟਿੱਪਣੀ ਕੀਤੀ।

ਡਾਂਸਿਜ਼ ਸੰਸਥਾ

[ਸੋਧੋ]

ਸੋਨਲ ਮਾਨ ਸਿੰਘ ਨੇ 1977 ਵਿੱਚ ਨਵੀਂ ਦਿੱਲੀ ਵਿਖੇ ਸੈਂਟਰ ਫਾਰ ਇੰਡੀਅਨ ਕਲਾਸੀਕਲ ਡਾਂਸਿਜ਼ ਦੀ ਸਥਾਪਨਾ ਕਰਕੇ ਬਹੁਤ ਸਾਰੇ ਨੌਜਵਾਨ ਯੁਵਕ-ਯੁਵਤੀਆਂ ਨੂੰ ਨ੍ਰਿਤ ਦੀ ਸਿਖਲਾਈ ਦਿੱਤੀ।

ਮਾਨ ਸਨਮਾਨ

[ਸੋਧੋ]

ਉਸ ਨੇ ਨ੍ਰਿਤ ਕਲਾ ਨੂੰ ਪੂਰੇ ਵਿਸ਼ਵ ਤੱਕ ਪਹੁੰਚਾਇਆ ਅਤੇ ਬਹੁਤ ਮਾਣ-ਸਨਮਾਨ ਹਾਸਲ ਕੀਤੇ।

  • ਇੰਦਰਾ ਪ੍ਰਿਯਾਦਰਸ਼ਨੀ ਐਵਾਰਡ
  • ਰਾਜੀਵ ਗਾਂਧੀ ਐਕਸੀਲੈਂਸ ਐਵਾਰਡ
  • ਸਿੰਗਾਰ ਮਨੀ ਐਵਾਰਡ (1967)
  • ਮੈਡਲ ਆਫ ਫਰੈਂਡਸ਼ਿਪ ਵੀਅਤਨਾਮ (1983)
  • ਨਾਟਯ ਕਲਾ ਰਤਨ (1985)
  • ਸੰਗੀਤ ਨਾਟਕ ਅਕੈਡਮੀ ਐਵਾਰਡ (1987)
  • ਪਦਮ ਭੂਸ਼ਣ (1992)
  • ਪਦਮ ਵਿਭੂਸ਼ਣ (2003)
  • ਮੱਧ ਪ੍ਰਦੇਸ਼ ਸਰਕਾਰ ਤੋਂ ਕਾਲੀਦਾਸ ਸਨਮਾਨ (2006)
  • ਪ੍ਰਕਾਸ਼ ਝਾਅ ਨੇ ਉਸ ’ਤੇ ‘ਸੋਨਲ’ ਨਾਂ ਦੀ ਦਸਤਾਵੇਜ਼ੀ ਫਿਲਮ ਬਣਾਈ ਜਿਸ ਨੇ ਉਸ ਸਾਲ ਦਾ ਨੈਸ਼ਨਲ ਨਾਨ-ਫੀਚਰ ਫਿਲਮ ਐਵਾਰਡ ਹਾਸਲ ਕੀਤਾ।
  • 21 ਅਪਰੈਲ,2007 ਨੂੰ ਉਤਰਾਖੰਡ ਦੀ ਜੀ.ਬੀ.ਪੰਤ ਯੂਨੀਵਰਸਿਟੀ ਨੇ ਪੰਤਨਗਰ ਵਿਖੇ ਸੋਨਲ ਨੂੰ ਡਾਕਟਰ ਆਫ ਸਾਇੰਸ (ਆਨਰਿਜ਼ ਕਾਜ਼ਾ) ਦੀ ਡਿਗਰੀ
  • ਹਿੰਦੀ ਕਵੀ ਸ੍ਰੀ ਯਤੀਂਦ੍ਰ ਮਿਸ਼ਰ ਨੇ ਸੋਨਲ ’ਤੇ ‘ਦੇਵਪ੍ਰਿਯਾ’ ਨਾਂ ਦੀ ਪੁਸਤਕ ਪ੍ਰਕਾਸ਼ਿਤ ਕਰਾਈ।
  • ਸੋਨਲ ਨੇ ਭਾਰਤੀ ਨ੍ਰਿਤ, ਸ਼ਾਸਤਰੀ ਨ੍ਰਿਤ ਅਤੇ ਦ੍ਰੋਪਦੀ ’ਤੇ ਪੁਸਤਕਾਂ ਲਿਖੀਆਂ।

ਹਵਾਲੇ

[ਸੋਧੋ]
  1. Bharatanatyam performance by Sonal Mansingh Archived 2008-02-25 at the Wayback Machine. The Tribune, October 20, 2006.
  2. Biography Archived 2009-07-28 at the Wayback Machine. Official website.
  3. Sonal Mansingh Archived 2011-07-18 at the Wayback Machine.

ਫਰਮਾ:ਨਾਗਰਿਕ ਸਨਮਾਨ