ਸੋਨਾਲੀ ਵਿਸ਼ਨੂੰ ਸ਼ਿੰਗੇਟ
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | ਸੋਨਾਲੀ ਵਿਸ਼ਨੂੰ ਸ਼ਿੰਗੇਟ | ||
ਰਾਸ਼ਟਰੀਅਤਾ | ਭਾਰਤੀ | ||
ਜਨਮ | 27 ਮਈ 1995 ਮੁੰਬਈ, ਮਹਾਰਾਸ਼ਟਰ | ||
ਸਿੱਖਿਆ | ਗ੍ਰੈਜੂਏਟ | ||
ਖੇਡ | |||
ਖੇਡ | ਕਬੱਡੀ | ||
ਮੈਡਲ ਰਿਕਾਰਡ
|
ਸੋਨਾਲੀ ਵਿਸ਼ਨੂੰ ਸ਼ਿੰਗੇਟ (ਜਨਮ 27 ਮਈ 1995) ਮੁੰਬਈ, ਮਹਾਰਾਸ਼ਟਰ ਦੀ ਇੱਕ ਪੇਸ਼ੇਵਰ ਮਹਿਲਾ ਕਬੱਡੀ ਖਿਡਾਰੀ ਹੈ। ਸੋਨਾਲੀ ਉਨ੍ਹਾਂ ਭਾਰਤੀ ਟੀਮਾਂ ਦਾ ਹਿੱਸਾ ਰਹਿ ਚੁੱਕੀ ਹੈ ਜਿਸ ਨੇ ਜਕਾਰਤਾ ਵਿੱਚ 2018 ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਅਤੇ ਕਾਠਮੰਡੂ ਵਿੱਚ 2019 ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ।
ਸ਼ਿੰਗੇਟ ਭਾਰਤੀ ਰੇਲਵੇ ਵਿੱਚ ਨੌਕਰੀ ਕਰਦੀ ਹੈ ਅਤੇ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ ਵਿੱਚ ਰੇਲਵੇ ਟੀਮ ਲਈ ਸੋਨੇ ਅਤੇ ਚਾਂਦੀ ਦੇ ਤਗਮੇ ਵੀ ਜਿੱਤ ਚੁੱਕੀ ਹੈ। ਮਹਾਰਾਸ਼ਟਰ ਸਰਕਾਰ ਨੇ ਉਸ ਨੂੰ ਆਪਣੇ ਸੂਬੇ ਦੇ ਸਭ ਤੋਂ ਵੱਡੇ ਖੇਡ ਸਨਮਾਨ ਸ਼ਿਵ ਛਤਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।[1]
ਨਿੱਜੀ ਜ਼ਿੰਦਗੀ ਅਤੇ ਪਿਛੋਕੜ
[ਸੋਧੋ]ਸ਼ਿੰਗੇਟ ਦਾ ਜਨਮ ਮੁੰਬਈ ਦੇ ਲੋਅਰ ਪੈਰਲ ਵਿੱਚ ਹੋਇਆ ਸੀ। ਉਸ ਦੇ ਪਿਤਾ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਸਨ ਅਤੇ ਮਾਂ ਇੱਕ ਢਾਬਾ ਚਲਾਉਂਦੀ ਸੀ। ਉਸ ਨੇ ਕਬੱਡੀ ਖੇਡਣੀ ਉਦੋਂ ਸ਼ੁਰੂ ਕੀਤੀ ਜਦੋਂ ਉਹ ਮਹਾਂਰਿਸ਼ੀ ਦਯਾਨੰਦ ਕਾਲਜ ਵਿੱਚ ਪੜ੍ਹ ਰਹੀ ਸੀ। ਸ਼ਿੰਗੇਟ ਨੇ ਕੋਚ ਰਾਜੇਸ਼ ਪੜਾਵੇ ਅਧੀਨ ਸ਼ਿਵ ਸ਼ਕਤੀ ਮਹਿਲਾ ਸੰਘਾ ਕਲੱਬ ਵਿਖੇ ਖੇਡ ਦੀ ਸਿਖਲਾਈ ਸ਼ੁਰੂ ਕੀਤੀ।
ਪੇਸ਼ੇਵਰ ਕਰੀਅਰ
[ਸੋਧੋ]ਸ਼ਿੰਗੇਟ ਦਾ ਕਰੀਅਰ ਸਾਲ 2014 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਸ ਨੇ ਜੂਨੀਅਰ ਪੱਧਰ ’ਤੇ ਆਪਣੇ ਸੂਬੇ ਮਹਾਰਾਸ਼ਟਰ ਦੀ ਨੁਮਾਇੰਦਗੀ ਕੀਤੀ ਅਤੇ ਸਾਲ 2014-15 ਵਿੱਚ ਉਸ ਨੇ ਜੂਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਵਿੱਚ ਟੀਮ ਦੀ ਕਪਤਾਨੀ ਕੀਤੀ ਅਤੇ ਚਾਂਦੀ ਦਾ ਤਗਮਾ ਜਿੱਤਿਆ। ਉਹ ਸਾਲ 2015 ਵਿੱਚ ਇੰਡੀਅਨ ਰੇਲਵੇ ਵਿੱਚ ਜੁੜੀ ਅਤੇ 64ਵੇਂ ਸੀਨੀਅਰ ਨੈਸ਼ਨਲ (2016-17) ਵਿੱਚ ਸੋਨੇ ਦਾ ਤਮਗਾ, 66ਵੇਂ ਸੀਨੀਅਰ ਨੈਸ਼ਨਲ (2018-19) ਵਿੱਚ ਸੋਨ ਤਮਗਾ, 67ਵੇਂ ਸੀਨੀਅਰ ਨੈਸ਼ਨਲ (2019-20) ਵਿੱਚ ਸੋਨ ਤਗਮਾ ਅਤੇ 65ਵੀਂ ਸੀਨੀਅਰ ਨੈਸ਼ਨਲ (2017-18) ਵਿੱਚ ਚਾਂਦੀ ਦਾ ਤਗਮਾ ਜਿੱਤਿਆ।[2]
ਰੇਲਵੇ ਟੀਮ ਦੀ ਪ੍ਰਮੁੱਖ ਰੇਡਰ ਸ਼ਿੰਗੇਟ ਨੇ ਬੋਨਸ ਪੁਆਇੰਟ ਲੈਣ ਦੀ ਆਪਣੀ ਕਾਬਲੀਅਤ ਲਈ ਨਾਮਣਾ ਖੱਟਿਆ। ਉਸ ਨੂੰ ਜਕਾਰਤਾ ਵਿਖੇ ਸਾਲ 2018 ਏਸ਼ੀਆਈ ਖੇਡਾਂ ਵਿੱਚ ਭਾਰਤ ਵੱਲੋਂ ਖੇਡਣ ਲਈ ਚੁਣਿਆ ਗਿਆ, ਜਿੱਥੇ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਸਾਲ 2019 ਵਿੱਚ ਉਹ ਭਾਰਤੀ ਟੀਮ ਦੀ ਹਿੱਸਾ ਰਹੀ ਜਿਸ ਨੇ ਕਾਠਮੰਡੂ ਵਿਚ ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਿਆ।[2][3]
ਪੁਰਸਕਾਰ
[ਸੋਧੋ]ਸਾਲ 2020 ਵਿੱਚ ਮਹਾਰਾਸ਼ਟਰ ਸਰਕਾਰ ਨੇ ਉਸ ਨੂੰ ਸੂਬੇ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਸ਼ਿਵ ਛਤਰਪਤੀ ਪੁਰਸਕਾਰ ਦਿੱਤਾ।
ਹਵਾਲੇ
[ਸੋਧੋ]- ↑ "ਸੋਨਾਲੀ ਵਿਸ਼ਨੂ ਸ਼ਿੰਗੇਟ: ਕਬੱਡੀ ਖੇਡਣਾ ਸ਼ੁਰੂ ਕੀਤੀ ਤਾਂ ਬੂਟ ਖਰੀਦਣ ਤੱਕ ਦੇ ਪੈਸੇ ਨਹੀਂ ਸੀ". BBC News ਪੰਜਾਬੀ. Retrieved 2021-02-18.
- ↑ 2.0 2.1 "10 things to know about Sonali Shingate on her 25th birthday". Kabaddi Adda (in ਅੰਗਰੇਜ਼ੀ). Retrieved 2021-02-18.
- ↑ "Bonus Queen Sonali Shingate is definitely a name to reckon with". Khel Kabaddi (in ਅੰਗਰੇਜ਼ੀ (ਅਮਰੀਕੀ)). 2020-03-07. Archived from the original on 2021-03-01. Retrieved 2021-02-18.
{{cite web}}
: Unknown parameter|dead-url=
ignored (|url-status=
suggested) (help)