ਜਕਾਰਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਕਾਰਤਾ
Daerah Khusus Ibu Kota Jakarta
(ਸਿਖਰੋਂ, ਖੱਬੇ ਤੋਂ ਸੱਜੇ): ਜਕਾਰਤਾ ਦਿੱਸ ਹੱਦਾ, ਜਕਾਰਤਾ ਪੁਰਾਣਾ ਨਗਰ, ਹੋਟਲ ਇੰਡੋਨੇਸ਼ੀਆ ਚੌਂਕ, ਰਾਸ਼ਟਰੀ ਸਮਾਰਕ, ਹਾਰਮੋਨੀ, ਇਸਤੀਕਲਲ ਮਸਜਿਦ

ਝੰਡਾ

ਮੋਹਰ
ਉਪਨਾਮ: ਵੱਡਾ ਡੂਰੀਅਨ[੧]
ਮਾਟੋ: Jaya Raya (ਇੰਡੋਨੇਸ਼ੀਆਈ)
(ਜੇਤੂ ਅਤੇ ਮਹਾਨ)
ਗੁਣਕ: 6°12′S 106°48′E / 6.2°S 106.8°E / -6.2; 106.8
ਦੇਸ਼  ਇੰਡੋਨੇਸ਼ੀਆ
ਸੂਬਾ ਜਕਾਰਤਾ ˡ
ਸਰਕਾਰ
 - ਕਿਸਮ ਵਿਸ਼ੇਸ਼ ਪ੍ਰਸ਼ਾਸਕੀ ਖੇਤਰ
ਉਚਾਈ
ਅਬਾਦੀ (ਨਵੰਬਰ ੨੦੧੧)
 - ਰਾਜਧਾਨੀ ਸ਼ਹਿਰ ੧,੦੧,੮੭,੫੯੫
 - ਮੁੱਖ-ਨਗਰ ੨,੮੦,੧੯,੫੪੫
ਲਸੰਸ ਪਲੇਟ B
ਵੈੱਬਸਾਈਟ www.jakarta.go.id (ਅਧਿਕਾਰਕ ਸਾਈਟ)
ˡ ਜਕਾਰਤਾ ਕਿਸੇ ਸੂਬੇ ਦਾ ਹਿੱਸਾ ਨਹੀਂ ਹੈ; ਇਹ ਰਾਸ਼ਟਰੀ ਸਰਕਾਰ ਵੱਲੋਂ ਸਿੱਧੇ ਤੌਰ 'ਤੇ ਪ੍ਰਸ਼ਾਸਤ ਕੀਤਾ ਜਾਂਦਾ ਹੈ ਅਤੇ ਇਸਨੂੰ ਵਿਸ਼ੇਸ਼ ਰਾਜਧਾਨੀ ਖੇਤਰ ਕਿਹਾ ਜਾਂਦਾ ਹੈ।

ਜਕਾਰਤਾ, ਅਧਿਕਾਰਕ ਤੌਰ 'ਤੇ ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ (ਇੰਡੋਨੇਸ਼ੀਆਈ: Daerah Khusus Ibu Kota Jakarta), ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਇਹ ਜਾਵਾ ਦੇ ਉੱਤਰ-ਪੱਛਮੀ ਤਟ 'ਤੇ ਸਥਿੱਤ ਹੈ ਅਤੇ ਦੇਸ਼ ਦਾ ਆਰਥਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਹੈ ਜਿਸਦੀ ਨਵੰਬਰ ੨੦੧੧ ਤੱਕ ਅਬਾਦੀ ੧੦,੧੮੭,੫੯੫ ਹੈ।[੨] ਅਬਾਦੀ ਪੱਖੋਂ ਇਹ ਇੰਡੋਨੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆਂ ਦਾ ਤੇਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸਦਾ ਅਧਿਕਾਰਕ ਮਹਾਂਨਗਰੀ ਖੇਤਰ, ਜਿਸਨੂੰ ਜਬੋਦੇਤਾਬੇਕ (ਜਕਾਰਤਾ, ਬੋਗੋਰ, ਦੇਪੋਕ, ਤਾਨਗੇਰਾਂਗ ਅਤੇ ਬੇਕਸੀ ਦੇ ਮੂਹਰਲੇ ਉਚਾਰ-ਖੰਡਾਂ ਦੇ ਮੇਲ ਤੋਂ ਬਣਿਆ ਨਾਂ) ਕਿਹਾ ਜਾਂਦਾ ਹੈ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਹੈ ਅਤੇ ਇਸਦੇ ਉਪਨਗਰ ਫੇਰ ਵੀ ਅੱਗੋਂ ਵਧਦੇ ਜਾਂਦੇ ਹਨ। ਇਸਨੂੰ ੨੦੦੮ ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰ ਪੜ੍ਹਾਈ ਸਮੂਹ ਅਤੇ ਨੈੱਟਵਰਕ (GaWC) ਦੀ ਘੋਖ ਮੁਤਾਬਕ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ ਗਿਆ ਹੈ।[੩] ਇਸਦਾ ਖੇਤਰਫਲ ਲਗਭਗ ੬੬੧ ਵਰਗ ਕਿ.ਮੀ. ਹੈ।

ਹਵਾਲੇ[ਸੋਧੋ]