ਸਮੱਗਰੀ 'ਤੇ ਜਾਓ

ਸੋਨੀ ਸੋਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Tribal Activist Soni Sori.jpg
ਸੋਨੀ ਸੋਰੀ
ਸੋਨੀ ਸੋਰੀ
ਜਨਮਤਕਰੀਬਨ 1975
ਬੜੇ ਬੇਦਮਾ, ਛੱਤੀਸਗੜ੍ਹ
ਰਾਸ਼ਟਰੀਅਤਾਭਾਰਤੀ
ਪੇਸ਼ਾਪ੍ਰਾਇਮਰੀ ਸਕੂਲ ਟੀਚਰ
ਲਈ ਪ੍ਰਸਿੱਧ2011 ਵਿੱਚ ਜਬਰੀ ਉਗਰਾਹੀ ਲਈ ਗ੍ਰਿਫਤਾਰੀ, ਬੇਪਨਾਹ ਪੁਲਸ ਤਸੀਹੇ
ਰਿਸ਼ਤੇਦਾਰਮੁੰਡਾ ਰਾਮ (ਪਿਓ), ਰਾਮਦੇਵ (ਭਰਾ)[1]

ਸੋਨੀ ਸੋਰੀ (ਜਨਮ ਤਕਰੀਬਨ 1975) ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੇ ਪਿੰਡ ਸਮੇਲੀ ਪਿੰਡ ਵਿੱਚ, ਆਦਿਵਾਸੀ ਸਕੂਲ ਟੀਚਰ ਜਿਸ ਤੇ ਨਕਸਲੀ ਸੰਬੰਧ ਹੋਣ ਦਾ ਇਲਜਾਮ ਹੈ।[2] ਉਸਨੂੰ 2011 ਵਿੱਚ ਛਤੀਸਗੜ੍ਹ ਪੁਲਸ ਦੇ ਲਈ ਦਿੱਲੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਉਸ ਤੇ ਇਲਜਾਮ ਸੀ ਕਿ ਉਹ ਐੱਸਰ ਗਰੁੱਪ ਤੋਂ ਨਕਸਲੀਆਂ ਨੂੰ ਜਬਰੀ ਫੰਡ ਵਸੂਲੀ ਵਿੱਚ ਸ਼ਾਮਲ ਸੀ।[3] ਉਸਦਾ ਕਹਿਣਾ ਹੈ ਕਿ ਕੈਦ ਦੇ ਦੌਰਾਨ ਛੱਤੀਸਗੜ੍ਹ ਪੁਲਸ ਨੇ ਉਸ ਨਾਲ ਗੈਰ ਮਨੁੱਖੀ ਸਲੂਕ ਕੀਤਾ, ਤਸੀਹੇ ਦਿੱਤੇ ਅਤੇ ਕੱਪੜੇ ਉਤਾਰ ਕੇ ਉਸਦੇ ਗੁਪਤ ਅੰਗਾਂ ਵਿੱਚ ਕਚ ਦੇ ਟੁਕੜੇ ਅਤੇ ਕੰਕਰ ਘੁਸੇੜੇ ਗਏ।[4][5] ਅਪਰੈਲ 2013 ਤੱਕ ਭਾਰਤ ਦੀਆਂ ਅਦਾਲਤਾਂ ਨੇ ਉਸਨੂੰ ਅੱਠਾਂ ਵਿੱਚੋਂ ਛੇ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਸੀ।[6]

ਮੁਢਲੀ ਜ਼ਿੰਦਗੀ[ਸੋਧੋ]

ਸੋਨੀ ਸੋਰੀ ਦਾ ਜਨਮ ਮੁੰਡਾ ਰਾਮ, ਸਾਬਕਾ ਭਾਰਤੀ ਰਾਸ਼ਟਰੀ ਕਾਗਰਸ ਦੇ ਆਗੂ, ਜੋ ਕਿ ਇੱਕ ਦਹਾਕੇ ਲਈ ਬੜੇ ਬੇਦਮਾ ਪਿੰਡ ਦੇ ਸਰਪੰਚ ਰਹੇ, ਦੇ ਘਰ ਹੋਇਆ ਸੀ। ਉਸ ਦਾ ਭਰਾ ਸੁਖਦੇਵ ਅਤੇ ਉਸ ਦੀ ਪਤਨੀ ਵੀ ਕਾਂਗਰਸ ਪਾਰਟੀ ਨੁਮਾਇੰਦੇ ਦੇ ਤੌਰ ਤੇ ਪੰਚਾਇਤ (ਗਰਾਮ ਸਭਾ) ਲਈ ਚੁਣੇ ਗਏ ਸਨ। ਉਸ ਦੇ ਦੋ ਅੰਕਲ ਵੀ ਕਾਂਗਰਸ ਆਗੂ ਸਨ, ਜੋ ਵਿਧਾਇਕ ਦੇ ਤੌਰ ਤੇ ਸੇਵਾ ਕਰਦੇ ਰਹੇ ਹਨ। ਉਸ ਦਾ ਚਚੇਰਾ ਭਰਾ ਅੰਮ੍ਰਿਤਾ ਸੋਰੀ, ਬਸਤਰ ਜ਼ਿਲ੍ਹੇ ਦੇ ਹੈੱਡਕੁਆਰਟਰ ਜਗਦਲਪੁਰ ਵਿੱਚ ਪੁਲੀਸ ਦਾ ਡਿਪਟੀ ਸੁਪਰਡੰਟ,ਹੈ।[2]

ਸ਼ੋਰੀ ਦਾ ਪਰਿਵਾਰ ਦੰਤੇਵਾੜਾ ਜ਼ਿਲ੍ਹੇ ਵਿੱਚ ਜ਼ਮੀਨ ਦੇ ਵੱਡੇ ਟ੍ਰੈਕਟ ਦਾ ਮਾਲਕ ਹੈ। 2010s ਵਿੱਚ, ਨਕਸਲੀਆਂ ਨੇ ਉਸ ਦੇ ਰਿਸ਼ਤੇਦਾਰਾਂ ਨੂੰ ਆਪਣੀ ਧਰਤੀ ਵਾਹੁਣ ਤੋਂ ਰੋਕ ਦਿੱਤਾ ਸੀ।[2] ਉਸ ਦਾ ਪਿਤਾ ਨਕਸਲਵਾਦ ਦੇ ਖਿਲਾਫ ਇੱਕ ਮੁਖਬਰ ਵਜੋਂ ਸੇਵਾ ਕਰਦਾ ਸੀ ਅਤੇ 14 ਜੂਨ 2011 ਨੂੰ ਨਕਸਲਵਾਦੀਆਂ ਨੇ ਪਰਿਵਾਰ ਦਾ ਘਰ ਲੁੱਟ ਲਿਆ ਅਤੇ ਉਸ ਦੇ ਪਿਤਾ ਨੂੰ ਲੱਤ' ਚ ਗੋਲੀ ਮਾਰ ਦਿੱਤੀ ਸੀ।[7] ਉਸ ਨੂੰਮੁਆਵਜ਼ਾ ਦੇ ਰੂਪ ਵਿੱਚ 80,000 ਰੁਪਿਆ ਦਿੱਤਾ ਗਿਆ ਸੀ।[8] ਸੋਰੀ ਦੀ ਮਾਤਾ, ਇੱਕ ਘਰੇਲੂ ਔਰਤ ਸੀ ਅਤੇ 2012 ਚ ਉਸਦੀ ਮੌਤ ਹੋ ਗਈ।[9][10]

ਸੋਨੀ ਸੋਰੀ ਇੱਕ ਨਰਸਿੰਗ ਕਾਲਜ ਵਿੱਚ ਪੜ੍ਹਨ ਲੱਗੀ ਸੀ, ਪਰ ਜਲੇਬੀ ਪਿੰਡ ਵਿੱਚ ਇੱਕ ਲੜਕੀਆਂ ਦੇ ਰਿਹਾਇਸ਼ੀ ਸਕੂਲ ਦੇ ਇੱਕ ਵਾਰਡਨ ਦੇ ਤੌਰ ਤੇ ਕੰਮ ਕਰਨ ਲਈ ਪੜ੍ਹਾਈ ਛੱਡ ਦਿੱਤੀ ਸੀ।[7] ਉਸ ਦਾ ਅਨਿਲ ਫੁਤਾਨੇ ਨਾਲ ਵਿਆਹ ਹੋਇਆ; ਇਹ ਜੋੜਾ ਗ੍ਰਿਫਤਾਰ ਹੋਣ ਤੋਂ ਪਹਿਲਾਂ ਆਪਣੇ ਤਿੰਨ ਬੱਚਿਆਂ ਦੇ ਨਾਲ ਛੋਟੇ ਜਿਹੇ ਪਿੰਡ ਸਮੇਲੀ ਵਿੱਚ ਰਹਿੰਦਾ ਸੀ।[2]

ਹਵਾਲੇ[ਸੋਧੋ]

  1. Police land up at Soni Sori's house – to arrest her brother?[permanent dead link] Retrieved 8 February 2013 [ਮੁਰਦਾ ਕੜੀ]
  2. 2.0 2.1 2.2 2.3 "Soni's Story". The Indian Express. 5 August 2012. Archived from the original on 9 ਮਾਰਚ 2013. Retrieved 17 ਸਤੰਬਰ 2013. {{cite news}}: Unknown parameter |deadurl= ignored (|url-status= suggested) (help)
  3. "Suspected woman Maoist arrested in Delhi". Rediff. Press Trust of India. 4 October 2011. Archived from the original on 9 ਮਾਰਚ 2013. Retrieved 9 March 2013. {{cite web}}: Unknown parameter |deadurl= ignored (|url-status= suggested) (help)
  4. http://www.mail-archive.com/adiyuva@googlegroups.com/msg00008.html
  5. "India: Release Soni Sori on International Women's Day". Amnesty International. 7 March 2012. Archived from the original on 9 ਮਾਰਚ 2013. Retrieved 17 ਸਤੰਬਰ 2013. {{cite web}}: Unknown parameter |deadurl= ignored (|url-status= suggested) (help)
  6. "Soni Sori acquitted in a case of attack on Congress leader". The Hindu. 5 January 2013.
  7. 7.0 7.1 Supriya Sharma (3 October 2011). "Father shot by Naxals, daughter on police radar for Maoist links". Times of India. Archived from the original on 9 ਮਾਰਚ 2013. Retrieved 21 September 2012. {{cite web}}: Unknown parameter |deadurl= ignored (|url-status= suggested) (help)
  8. Sharma, Hemender (19 October 2011). "Is Soni Sori a Maoist or a teacher?". IBN 7. Archived from the original on 20 ਅਕਤੂਬਰ 2011. Retrieved 5 March 2014. {{cite news}}: Unknown parameter |dead-url= ignored (|url-status= suggested) (help)
  9. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named TOI1
  10. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named H115