ਸਮੱਗਰੀ 'ਤੇ ਜਾਓ

ਸੋਫ਼ੀਆ ਫ਼ਿਰਦੌਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੋਫ਼ੀਆ ਫ਼ਿਰਦੌਸ (ਉੜੀਆ: ସୋଫ଼ିଆ ଫ଼ିର୍ଦ୍ଦୌସ୍) (ਜਨਮ 1992) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਇੱਕ 2024 ਓਡੀਸ਼ਾ ਵਿਧਾਨ ਸਭਾ ਚੋਣ ਬਾਰਾਬਾਟੀ-ਕਟਕ ਵਿਧਾਨ ਸਭਾ ਹਲਕੇ ਤੋਂ ਕਾਮਯਾਬ ਰਹੀ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ।[1][2][3] ਉਹ ਓਡੀਸ਼ਾ ਵਿਧਾਨ ਸਭਾ ਦੀ ਮੈਂਬਰ ਵਜੋਂ ਚੁਣੀ ਜਾਣ ਵਾਲੀ ਮੁਸਲਿਮ ਭਾਈਚਾਰੇ ਦੀ ਪਹਿਲੀ ਔਰਤ ਹੈ।[4][5]

ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਸੋਫ਼ੀਆ ਕਟਕ ਦੀ ਰਹਿਣ ਵਾਲ਼ੀ ਹੈ ਅਤੇ ਸਾਬਕਾ ਕਾਂਗਰਸੀ ਵਿਧਾਇਕ ਮੁਹੰਮਦ ਮੋਕੀਮ ਦੀ ਬੇਟੀ ਹੈ।[6] ਉਹ ਸ਼ੇਖ਼ ਮੈਰਾਜੁਲ ਹੱਕ਼ ਨਾਲ਼ ਵਿਆਹੀ ਹੋਈ ਹੈ। ਉਸਨੇ ਸੇਂਟ ਜੋਸੇਫ਼ ਗਰਲਜ਼ ਹਾਈ ਸਕੂਲ, ਕਟਕ ਅਤੇ ਰੇਵੇਨਸ਼ਾ ਜੂਨੀਅਰ ਕਾਲਜ ਤੋਂ ਸਕੂਲੀ ਪੜ੍ਹਾਈ ਕੀਤੀ ਅਤੇ 2013 ਵਿੱਚ KIIT ਯੂਨੀਵਰਸਿਟੀ, ਭੁਬਨੇਸ਼ਵਰ ਨਾਲ਼ ਮਾਨਤਾ ਪ੍ਰਾਪਤ ਕਲ਼ਿੰਗ ਇੰਸਟੀਚਿਊਟ ਆਫ਼ ਇੰਡਸਟਰੀਅਲ ਟੈਕਨਾਲੋਜੀ ਵਿੱਚ ਸਿਵਲ ਇੰਜੀਨੀਅਰਿੰਗ ਵਿੱਚ ਡਿਗਰੀ ਕੀਤੀ। ਉਸਨੇ 2022 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਬੈਂਗਲੁਰੂ ਵਿੱਚ ਕਾਰਜਕਾਰੀ ਜਨਰਲ ਮੈਨੇਜਮੈਂਟ ਪ੍ਰੋਗਰਾਮਰ ਦਾ ਕੋਰਸ ਵੀ ਕੀਤਾ[7][8]

ਕੈਰੀਅਰ

[ਸੋਧੋ]

ਸੋਫ਼ੀਆ ਨੇ 2024 ਦੀਆਂ ਓਡੀਸ਼ਾ ਵਿਧਾਨ ਸਭਾ ਚੋਣਾਂ ਵਿੱਚ ਬਾਰਾਬਾਟੀ-ਕਟਕ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਪੂਰਨ ਚੰਦ੍ਰ ਮਹਾਪਾਤ੍ਰ ਨੂੰ 8,001 ਵੋਟਾਂ ਦੇ ਫ਼ਰਕ਼ ਨਾਲ਼ ਹਰਾ ਕੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ।[4]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Barabati-Cuttack Election Result 2024 LIVE Updates Highlights: Assembly Winner, Loser, Leading, Trailing, MLA, Margin". News18 (in ਅੰਗਰੇਜ਼ੀ). 2024-06-04. Retrieved 2024-06-05.
  2. "Barabati-Cuttack, Odisha Assembly Election Results 2024 Highlights: INC's Sofia Firdous defeats BJP's Purna Chandra Mahapatra with 8116 votes". India Today (in ਅੰਗਰੇਜ਼ੀ). 2024-06-04. Retrieved 2024-06-05.
  3. "Election commission of india".
  4. 4.0 4.1 "Sofia Firdous becomes first ever Muslim woman MLA in Odisha". The Siasat Daily (in ਅੰਗਰੇਜ਼ੀ (ਅਮਰੀਕੀ)). 2024-06-05. Retrieved 2024-06-05.
  5. "Sofia Firdous Creates History as the First Muslim Woman MLA in Odisha". alitoday.com. Archived from the original on 2024-06-07. Retrieved 2024-06-07.
  6. "Sofia Firdous(Indian National Congress(INC)):Constituency- BARABATI-CUTTACK(CUTTACK) - Affidavit Information of Candidate:". www.myneta.info. Retrieved 2024-06-05.
  7. https://affidavit.eci.gov.in/CandidateCustomFilter?_token=DQVMsxtbpI1vru0XTGskHpeIytvAqnKtGJSCfPFP&electionType=24-PC-GENERAL-1-46&election=24-AC-GENERAL-3-47&states=S18&constId=90&page=2
  8. "Sofia Firdous: Odisha's first Muslim woman MLA, an IIM graduate, scripts history". The Economic Times. 2024-06-09. ISSN 0013-0389. Retrieved 2024-06-11.