ਸੋਰਾਬੋਰਾ ਝੀਲ

ਗੁਣਕ: 7°21′38.9″N 81°00′21.9″E / 7.360806°N 81.006083°E / 7.360806; 81.006083
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਰਾਬੋਰਾ ਝੀਲ
ਸਥਿਤੀਮਹਿਯਾਂਗਨਾ
ਗੁਣਕ7°21′38.9″N 81°00′21.9″E / 7.360806°N 81.006083°E / 7.360806; 81.006083
Typeਸਿੰਚਾਈ ਸਰੋਵਰ
Basin countriesSri Lanka
Surface area4.5 km2 (1.7 sq mi)
Water volume14.6 million cubic metres (11,800 acre⋅ft)

ਸੋਰਾਬੋਰਾ ਝੀਲ ( ਸਿੰਘਾਲੀ : සොරබොර වැව ) ਮਾਹਿਯਾਂਗਨਾ, ਬਦੁਲਾ ਜ਼ਿਲ੍ਹਾ ਸ੍ਰੀਲੰਕਾ ਵਿੱਚ ਇੱਕ ਪ੍ਰਾਚੀਨ ਸਰੋਵਰ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਰਾਜਾ ਦੁਤੁਗੇਮਨੁ (161 ਈਸਾ ਪੂਰਵ - 137 ਈਸਾ ਪੂਰਵ) ਦੇ ਵੇਲੇ ਬੁਲਥਾ ਨਾਮ ਦੇ ਇੱਕ ਰਾਕਸ਼ਸ ਵੱਲੋਂ ਬਣਾਇਆ ਗਿਆ ਸੀ।[1] ਪੁਰਾਣੇ ਜ਼ਮਾਨੇ ਵਿਚ ਇਸ ਸਰੋਵਰ ਨੂੰ 'ਸੀ ਆਫ ਬਿਨਟੇਨਾ' ਦੇ ਨਾਂ ਨਾਲ ਜਾਣਿਆ ਜਾਂਦਾ ਸੀ।[2]

ਇਹ ਚੱਟਾਨ ਕੱਟ ਡੂੰਘੀ ਨਹਿਰ ਤਲਾਬ ਲਈ ਸਲੂਸ ਦਾ ਕੰਮ ਕਰਦੀ ਹੈ। ਵਰਤਮਾਨ ਵਿੱਚ ਸਰੋਵਰ ਅਤੇ ਇਸ ਪ੍ਰਾਚੀਨ ਢਾਂਚੇ ਨੂੰ ਪੁਰਾਤੱਤਵ ਸੁਰੱਖਿਅਤ ਸਮਾਰਕਾਂ ਵਜੋਂ ਘੋਸ਼ਿਤ ਕੀਤਾ ਗਿਆ ਹੈ।

ਸਰੋਵਰ ਨੂੰ 485 ਮੀਟਰ ਦੇ ਬੰਨ੍ਹ ਨਾਲ ਦੀਆਵੰਨਾ ਓਆ ਨੂੰ ਬੰਨ੍ਹ ਕੇ ਬਣਾਇਆ ਗਿਆ ਸੀ।[3] ਇਹ ਬਿਸੋਕੋਟੁਵਾ ਨਾਂ ਦੀ ਬਣਤਰ ਦੀ ਵਰਤੋਂ ਨਹੀਂ ਕਰਦਾ ਹੈ, ਜੋ ਟੈਂਕ ਦੇ ਅੰਦਰੋਂ ਸਲੂਇਸ ਗੇਟਾਂ 'ਤੇ ਪਾਣੀ ਦੇ ਪ੍ਰੇਸ਼ਰ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਬੰਨ੍ਹ ਨੂੰ ਖਿਸਕਣ ਤੋਂ ਬਚਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਇਸ ਦੀ ਬਜਾਏ ਤਲਾਬ ਦੇ ਸਲੂਇਸ ਗੇਟ (ਸੋਰੋਵਰ) ਨੂੰ ਰਣਨੀਤਕ ਤੌਰ 'ਤੇ ਬੰਨ੍ਹ ਤੋਂ ਦੂਰ ਰੱਖਿਆ ਗਿਆ ਹੈ ਅਤੇ ਸਰੋਵਰ ਦੇ ਨੇੜੇ ਤੇੜੇ ਵਿਸ਼ਾਲ ਕੁਦਰਤੀ ਚੱਟਾਨ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।[4] ਕਿਹਾ ਜਾਂਦਾ ਹੈ ਕਿ ਸ੍ਰੀਲੰਕਾ ਦੇ ਵਿੱਚ ਇਸ ਕਿਸਮ ਦਾ ਇਹ ਇੱਕੋ ਇੱਕ ਸਲੂਇਸ ਗੇਟ ਹੈ।[5]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Hidden beauty of Sorabora Wewa". www.nation.lk. 1 June 2008. Archived from the original on 26 ਅਗਸਤ 2016. Retrieved 10 June 2016.
  2. "Sora Bora Wawa". www.srisalike.com. Archived from the original on 30 ਮਾਰਚ 2016. Retrieved 10 June 2016.
  3. "Sorabora Wewa with a Unique Natural Stone Sluice – සොරබොර වැව". amazinglanka. Retrieved 10 June 2016.
  4. "Restoration of Mahiyangana stupa begins". The Sunday Times (Sri Lanka). 7 September 2008. Retrieved 10 June 2016.
  5. "Hidden beauty of Sorabora Wewa". www.srilankatravelnotes.com. August 2013. Archived from the original on 11 ਅਗਸਤ 2016. Retrieved 10 June 2016.