ਸੋਲਾਂਗ ਵਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਲਾਂਗ ਵਾਦੀ
ਸੋਲਾਂਗ ਵਾਦੀ ਵਿੱਚ ਸੜਕ ਦੇ ਨੇੜੇ ਇੱਕ ਝੋਂਪੜੀ
ਜਗ੍ਹਾ ਮਨਾਲੀ, ਭਾਰਤ
Floor elevation 2,560 m (8,400 feet)
Geography
Coordinates 32°13′N 77°08′E / 32.21°N 77.13°E / 32.21; 77.13ਗੁਣਕ: 32°13′N 77°08′E / 32.21°N 77.13°E / 32.21; 77.13

ਸੋਲਾਂਗ ਵਾਦੀ ਹਿਮਾਚਲ ਪ੍ਰਦੇਸ਼ ਦੀ ਕੁੱਲੂ ਵਾਦੀ ਦੇ ਪ੍ਰਸਿੱਧ ਸੈਲਾਨੀ ਕੇਂਦਰ ਮਨਾਲੀ ਤੋਂ ਉੱਤਰ ਵੱਲ ਨੂੰ ਬਿਆਸ ਕੁੰਡ ਅਤੇ ਸੋਲਾਂਗ ਪਿੰਡ ਦੇ ਵਿਚਕਾਰ ਖੂਬਸੂਰਤ ਵਾਦੀ ਗਰਮੀਆਂ ਅਤੇ ਸਰਦੀਆਂ ਦੀਆਂ ਖੇਡਾਂ ਲਈ ਵਿਸ਼ਵ ਪ੍ਰਸਿੱਧ ਹੈ | ਸਮੁੰਦਰੀ ਤਲ ਤੋਂ ਉਚਾਈ 2,560 ਮੀਟਰ ਜਾਂ (8,400 ਫੁੱਟ) ਹੈ। ਅਤੇ ਬਰਫਾਂ ਨਾਲ ਲੱਦੀਆਂ ਪਹਾੜੀ ਚੋਟੀਆਂ, ਅਸਮਾਨ ਛੁੰਹਦੇ ਹਰਿਆਵਲ ਭਰੇ ਚੀਲ, ਦਿਆਰ ਦੇ ਰੁੱਖਅਤੇ ਵਾਦੀ ਦੀਆਂ ਢਲਾਣਾਂ ਇਸ ਨੂੰ ਸਵਰਗ ਦੇ ਨਜ਼ਾਰੇ ਵਿਚ ਬਦਲ ਦਿੰਦੀਆਂ ਹਨ |

ਖੂਬਸੂਰਤ ਨਜ਼ਾਰੇ ਅਤੇ ਖੇਡਾਂ[ਸੋਧੋ]

ਸਰਦੀਆਂ ਦੇ ਮੌਸਮ ਵਿਚ ਇਥੇ ਬਰਫ ਪਈ ਹੋਈ ਹੁੰਦੀ ਹੈ| ਉਸ ਸਮੇਂ ਬਰਫ ਉੱਪਰ ਸਕੀਇੰਗ ਕੀਤੀ ਜਾ ਸਕਦੀ ਹੈ| ਇਥੇ ਸਕੀਇੰਗ ਦੀ ਸਿਖਲਾਈ ਦੇ ਕੇਂਦਰ ਵੀ ਹਨ | ਮਈ ਮਹੀਨੇ ਬਰਫ ਪਿਘਲਣਲੱਗ ਜਾਂਦੀ ਹੈ ਅਤੇ ਫਿਰ ਇਥੇ ਪੈਰਾਗਲਾਈਡਿੰਗ, ਪੈਰਾਸ਼ੂਟ, ਘੋੜ-ਸਵਾਰੀ, ਯਾਕ ਸਵਾਰੀ ਅਤੇ ਜ਼ੋਰਵਿੰਗ ਲਈ ਰਾਹ ਪੱਧਰੇ ਹੋ ਜਾਂਦੇ ਹਨ| ਹਵਾ ਵਿਚ ਉਡਦੀਆਂ ਪੈਰਾਗਲਾਈਡਿੰਗ ਛਤਰੀਆਂ ਵਾਦੀ ਨੂੰ ਹੋਰ ਵੀ ਰੰਗੀਨ ਬਣਾ ਦਿੰਦੀਆਂ ਹਨ| ਯਾਕ ਦੀ ਸਵਾਰੀ ਬੱਚਿਆਂਦਾ ਮਨਭਾਉਂਦਾ ਮਨੋਰੰਜਨ ਹੈ | ਜਿਧਰ ਵੇਖੋ, ਘੋੜਿਆਂ ਵਾਲੇ ਤੁਹਾਨੂੰ ਘੋੜ-ਸਵਾਰੀ ਲਈ ਆਵਾਜ਼ਾਂ ਮਾਰਦੇ ਨਜ਼ਰ ਆਉਂਦੇ ਹਨ | ਜ਼ੋਰਵਿੰਗ ਵਿਚ ਇਕ ਵੱਡਾ ਸਾਰਾ ਗੁਬਾਰਾ 200 ਮੀਟਰ ਉਚਾਈ ਤੋਂ ਹੇਠਾਂ ਢਲਾਣ ਵੱਲ ਨੂੰ ਰੋੜਿ੍ਹਆ ਜਾਂਦਾ ਹੈ|

ਪਹੁੰਚਣ ਦਾ ਰਸਤਾ ਅਤੇ ਸਮਾਂ[ਸੋਧੋ]

ਮਨਾਲੀ ਤੋਂ ਰੋਹਤਾਂਗ ਦਰ੍ਹਾ ਮਾਰਗ 'ਤੇ 10 ਕਿਲੋਮੀਟਰ ਦੂਰੀ 'ਤੇ ਪਲਚਾਨ ਤੋਂ ਖੱਬੇ ਪਾਸੇ ਮੁੜ ਕੇ ਸੋਲਾਂਗ ਵਾਦੀ ਪਹੁੰਚ ਸਕਦੇ ਹਾਂ | ਪੁਰਾਣੀ ਮਨਾਲੀ ਤੋਂ ਬਰੂਆ ਅਤੇ ਬਨਾਂਗ ਪਿੰਡਾਂ ਰਾਹੀਂ ਪੈਦਲ ਰਸਤਾ ਹੈ, ਜਿਥੇ ਛੋਟੀਆਂ ਨਦੀਆਂ-ਨਾਲੇ ਪਾਰ ਕਰਨੇ ਪੈਂਦੇ ਹਨ | ਮਈ ਤੋਂ ਨਵੰਬਰ ਤੱਕ ਇਥੇ ਆਰਾਮ ਨਾਲ ਆ ਸਕਦੇ ਹਾਂ | ਹਾਂ, ਇਥੇ ਰੋਪ ਵੇ[1] ਵੀ ਬਣਿਆ ਹੋਇਆ ਹੈ | ਭੁੰਤਰ ਏਅਰਪੋਰਟ ਇਥੋਂ 64 ਕਿਲੋਮੀਟਰ ਦੂਰੀ 'ਤੇ ਸਥਿਤ ਹੈ |

ਹਵਾਲੇ[ਸੋਧੋ]