ਸਮੱਗਰੀ 'ਤੇ ਜਾਓ

ਸੜਕਛਾਪ ਸ਼ਾਇਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੜਕਛਾਪ ਸ਼ਾਇਰੀ
thumb
ਲੇਖਕਸ਼ਸ਼ੀ ਪਾਲ ਸਮੁੰਦਰਾ
ਦੇਸ਼ਭਾਰਤ
ਭਾਸ਼ਾਪੰਜਾਬੀ
ਲੜੀਕਾਵਿ ਸੰਗ੍ਰਹਿ
ਵਿਸ਼ਾਕਵਿਤਾ
ਵਿਧਾਖੁੱਲੀ ਕਵਿਤਾ
ਪ੍ਰਕਾਸ਼ਕਪੰਜਾਬੀ ਸਾਹਿਤ ਪਬਲੀਕੇਸ਼ਨ,ਪਿੰਡ ਤੇ ਡਾਕਖਾਨਾ ਬਾਲੀਆਂ ਜ਼ਿਲ੍ਹਾ ਸੰਗਰੂਰ, ਪੰਜਾਬ
ਪ੍ਰਕਾਸ਼ਨ ਦੀ ਮਿਤੀ
2015
ਸਫ਼ੇ128

ਸੜਕਛਾਪ ਸ਼ਾਇਰੀ ਪੰਜਾਬੀ ਦੀ ਜਾਣੀ ਪਹਿਚਾਣੀ ਕਵਿਤ੍ਰੀ ਸ਼ਸ਼ੀ ਪਾਲ ਸਮੁੰਦਰਾ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਪਬਲੀਕੇਸ਼ਨ ਵਲੋਂ 2015 ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਪ੍ਰਕਿਰਤੀ ਕਾਵਿ ਦੀ ਸੁਰ ਭਾਰੂ ਹੈ। ਇਸ ਵਿੱਚ ਰੁੱਖਾਂ,ਪੰਛੀਆਂ,ਫੁੱਲਾਂ,ਵੇਲਾਂ-ਬੂਟਿਆਂ, ਡੱਡੂਆਂ,ਮੱਛੀਆਂ, ਕੀੜੇ ਮਕੌੜਿਆਂ ਅਤੇ ਹੋਰ ਜੀਆ ਜੰਤ, ਜੋ ਆਮ ਤੌਰ ਤੇ ਕਵਿਤਾ ਦੇ ਵਿਸ਼ੇ ਵਿਚੋਂ ਅਣਗੌਲੇ ਰਹਿ ਜਾਂਦੇ ਹਨ, ਦਾ ਕਾਵਿ ਮਈ ਚਿਤਰਣ ਹੈ। ਇਹ ਕਾਵਿ ਸੰਗ੍ਰਹਿ ਮਨੁੱਖ ਅਤੇ ਕੁਦਰਤ ਦੇ ਸਹਿ-ਹੋਂਦ ਵਾਲੇ ਰਿਸ਼ਤੇ ਦੀ ਬਾਤ ਪਾਉਂਦਾ ਹੈ। ਇਸ ਤੋਂ ਇਲਾਵਾ ਇਸ ਪੁਸਤਕ ਵਿੱਚ ਕਵਿਤ੍ਰੀ ਨੇ ਆਪਣੇ ਪੇਂਡੂ ਜੀਵਨ ਅਨੁਭਵ, ਬਚਪਨ ਦੀਆਂ ਯਾਦਾਂ ਨੂੰ ਵਿਸ਼ਾ ਬਣਾਇਆ ਹੈ। ਇਹ ਪੁਸਤਕ ਗੁਰੁਮੁਖੀ ਅਤੇ ਸ਼ਾਹਮੁਖੀ ਦੋਹਵਾਂ ਪੰਜਾਬੀ ਲਿਪੀਆਂ ਵਿੱਚ ਉਪਲਭਧ ਹੈ।[1]

ਕਾਵਿ ਵੰਨਗੀ

[ਸੋਧੋ]

ਯਾਦ ਰੱਖਦੀ ਹੈ ਉਹ
 (ਨਜ਼ਮ)
ਉਸ ਚਿੜੀ ਦਾ ਦਿਲ ਹੀ ਜਾਣੀਏਂ
ਜਿਹੜੀ ਤੀਲਾ ਤੀਲਾ ਜੋੜ ਕੇ
ਘਰ ਪਾਉਂਦੀ ਹੈ
ਅੰਡੇ ਦਿੰਦੀ ਹੈ
ਨਿੱਤ ਉਹਨਾ ਤੇ ਬਹਿੰਦੀ ਹੈ
ਪਰ ਇੱਕ ਦਿਨ, ਜਦ ਉਹ ਚੋਗਾ ਚੁਗ ਮੁੜਦੀ ਹੈ
ਤਾਂ ਆਲ੍ਹਣਾ ਖਾਲੀ ਵੇਖਦੀ ਹੈ
ਰੋਂਦੀ ਹੈ,
ਫਿਰ, ਉੱਡ ਜਾਂਦੀ ਹੈ
ਤੇ ਸ਼ਾਇਦ ਛੇਤੀ ਹੀ ਭੁੱਲ ਜਾਂਦੀ ਹੈ ਇਹ
ਤੇ ਯਾਦ ਰੱਖਦੀ ਹੈ:
ਰੁੱਖਾਂ ਤੇ ਬਹਿਣਾ,
ਗੀਤ ਗਾਉਣਾ,
ਪੌਣਾ ਸੰਗ ਉੱਡਣਾ
ਚੋਗਾ ਚੁਗਣਾ
ਤੇ ਜੀਣਾ.

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2020-08-04. Retrieved 2016-02-04. {{cite web}}: Unknown parameter |dead-url= ignored (|url-status= suggested) (help)