ਸੰਗਿਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਗਿਨੀ ਇੱਕ ਸੰਸਥਾ ਹੈ ਜੋ ਔਰਤਾਂ ਦੇ ਹੱਕਾਂ ਅਤੇ ਉਹਨਾਂ ਦੀ ਸੈਕਸ਼ੁਅਲ ਤੇ ਰੀਪ੍ਰੋਡਕਟਿਵ ਹੈਲਥ ਸਬੰਧੀ ਮਸਲਿਆ ਲਈ ਸਰਗਰਮ ਹੈ। ਇਹ ਸੰਸਥਾ ਨਵੀਂ ਦਿੱਲੀ, ਭਾਰਤ ਵਿੱਚ ਮੌਜੂਦ ਹੈ।[1] ਇਹ ਸੰਸਥਾ ਪੁਰਾਣੀਆਂ ਸੰਸਥਾਵਾਂ ਵਿਚੋਂ ਇੱਕ ਹੈ ਜੋ ਭਾਰਤ ਵਿੱਚ ਐਲਬੀਟੀ ਵੁਮੈਨ ਲਈ ਹੋ ਰਹੇ ਹਰੇਕ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।[2][3]

ਸਥਾਪਨਾ[ਸੋਧੋ]

ਸੰਗਿਨੀ ਇੱਕ ਪੁਰਾਣੀ ਸੰਸਥਾ ਹੈ ਜਿਸ ਦੀ ਸਥਾਪਨਾ 1997 ਵਿੱਚ ਹੋਈ। ਇਸ ਸੰਸਥਾ ਨੂੰ "ਵਸੰਤ ਕੁੰਜ", ਨਵੀਂ ਦਿੱਲੀ, ਭਾਰਤ ਵਿੱਚ ਸਥਾਪਿਤ ਕੀਤਾ ਗਿਆ ਹੈ। ਇਹ ਸੰਸਥਾ "ਨੈਜ਼ ਫ਼ਾਉਂਡੇਸ਼ਨ ਇੰਟਰਨੈਸ਼ਨਲ"[4] ਦੇ ਅਧੀਨ ਬਣਾਈ ਗਈ ਹੈ। ਇਹ ਇੱਕ ਗੈਰ-ਸਰਕਾਰੀ ਅਤੇ ਗੈਰ-ਮੁਨਾਫ਼ਾ ਸੰਸਥਾ ਹੈ ਜੋ ਭਾਰਤ ਭਰ ਦੀ ਔਰਤਾਂ ਲਈ ਮਦਦਗਾਰ ਹੈ। ਇਸ ਸੰਸਥਾ ਨੂੰ ਬੇਟੂ ਸਿੰਘ ਦੁਆਰਾ ਸਥਾਪਿਤ ਕੀਤਾ ਗਿਆ।[1]

ਕਾਰਜ[ਸੋਧੋ]

ਸੰਗਿਨੀ ਸੰਸਥਾ ਦਾ ਮੁੱਖ ਕਾਰਜ ਔਰਤਾਂ ਲਈ ਅਵਾਜ਼ ਉਠਾਉਣਾ ਅਤੇ ਉਹਨਾਂ ਦੇ ਹੱਕਾਂ ਲਈ ਸੰਘਰਸ਼ ਕਰਨਾ ਹੈ। ਇਸ ਸੰਸਥਾ ਦਾ ਮੁੱਖ ਮਕਸਦ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਅਤੇ ਉਹਨਾਂ ਦਾ ਸਮਰਥਨ ਕਰਨਾ ਹੈ। ਇਸ ਸੰਸਥਾ ਦੁਆਰਾ ਔਰਤਾਂ ਦੇ ਕਾਮੁਕ ਅਤੇ ਲਿੰਗਿਕ ਮਸਲਿਆਂ ਨਾਲ ਨਜਿੱਠਿਆ ਜਾਂਦਾ ਹੈ। ਇਹ ਸੰਸਥਾ ਹਫ਼ਤੇ ਵਿੱਚ 24 ਦੇ 24 ਘੰਟੇ ਹੀ ਹਮੇਸ਼ਾ ਸਰਗਰਮ ਰਹਿੰਦੀ ਹੈ ਅਤੇ ਆਪਾਤਕਾਲੀਨ ਸੁਵਿਧਾਵਾਂ ਵੀ ਮੁਹੱਈਆ ਕਰਦੀ ਹੈ।[5]

ਪ੍ਰਾਪਤੀਆਂ[ਸੋਧੋ]

ਇਹ ਸੰਸਥਾ ਐਲਬੀਟੀ ਕਾਮਉਨਿਟੀ ਲਈ ਮਦਦ ਦਾ ਪ੍ਰਬੰਧ ਕਰਦੀ ਹੈ। ਇਹ ਸੰਸਥਾ ਭਾਰਤ ਵਿੱਚ ਹੋ ਰਹੇ ਹਰ "ਕੁਇਰ ਪ੍ਰੋਗਰਾਮਾਂ" ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। 6ਵੀਂ ਸਲਾਨਾ ਕੁਇਰ ਪ੍ਰਾਈਡ ਪਰੇਡ ਵਿੱਚ ਹੋਰ ਸੰਸਥਾਵਾਂ ਦੇ ਨਾਲ ਨਾਲ ਸੰਗਿਨੀ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ।[6] ਜਨਵਰੀ, 2011 ਵਿੱਚ ਇਸ ਸੰਸਥਾ ਨੇ ਸਮਲਿੰਗੀ (ਲੈਸਬੀਅਨ) ਜੋੜੇ ਦੀ ਮਦਦ ਕੀਤੀ।[7] ਅੱਜ ਦੇ ਸਮੇਂ ਵਿੱਚ, ਇਹ ਸੰਸਥਾ ਔਰਤਾਂ ਨੂੰ ਔਰਤ ਦੇ ਹੱਕਾਂ, ਕਾਮੁਕ, ਲਿੰਗਿਕ ਅਤੇ ਰੀਪ੍ਰੋਡਕਟਿਵ ਹੈਲਥ ਅਤੇ ਔਰਤ ਸਬੰਧੀ ਲਹਿਰਾਂ ਦੀ ਜਾਣਕਾਰੀ ਤੇ ਟ੍ਰੇਨਿੰਗ ਦੇਣ ਦਾ ਅਹਿਮ ਕਾਰਜ ਵੀ ਕਰਦੇ ਹਨ। 2015 ਵਿੱਚ 6ਵੇਂ ਇੰਟਰਨੈਸ਼ਨਲ ਕੁਇਰ ਫ਼ਿਲਮ ਫੈਸਟੀਵਲ , ਕਸ਼ਿਸ਼ ਵਿੱਚ ਸੰਗਿਨੀ ਸੰਸਥਾ ਦੇ ਖੋਜੀ ਸਵਰਗਵਾਸੀ ਬੇਟੂ ਸਿੰਘ ਨੂੰ "ਕਸ਼ਿਸ਼ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ।[8]

ਹਵਾਲੇ[ਸੋਧੋ]

  1. 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2017-03-15. Retrieved 2016-11-19. {{cite web}}: Unknown parameter |dead-url= ignored (|url-status= suggested) (help)
  2. https://give.asia/charity/sangini_india_trust[permanent dead link]
  3. https://sanginiindia.wordpress.com/about/
  4. http://feministlawarchives.pldindia.org/wp-content/uploads/Email-dated-14-July-2001-containing-Joint-statement.pdf?
  5. https://www.eventshigh.com/delhi/sangini+(india)+trust[permanent dead link]
  6. https://lbb.in/delhi/queer-delhi/
  7. http://timesofindia.indiatimes.com/city/delhi/Lesbian-couple-hounded-in-Delhi/articleshow/7531247.cms
  8. "ਪੁਰਾਲੇਖ ਕੀਤੀ ਕਾਪੀ". Archived from the original on 2017-04-06. Retrieved 2016-11-19. {{cite web}}: Unknown parameter |dead-url= ignored (|url-status= suggested) (help)