ਸਮੱਗਰੀ 'ਤੇ ਜਾਓ

ਸੰਜਨਾ ਜਾਟਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਜਨਾ ਜਾਟਵ
18ਵੀਂ ਲੋਕ ਸਭਾ ਦੀ ਮੈਂਬਰ
ਦਫ਼ਤਰ ਸੰਭਾਲਿਆ
4 ਜੂਨ 2024
ਹਲਕਾਭਰਤਪੁਰ, ਰਾਜਸਥਾਨ
ਨਿੱਜੀ ਜਾਣਕਾਰੀ
ਜਨਮ (1998-05-01) 1 ਮਈ 1998 (ਉਮਰ 26)
ਭੂਸਾਵਰ, ਭਰਤਪੁਰ, ਰਾਜਸਥਾਨ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ ਸਮੁੰਚੀ, ਕਠੂਮਾਰ, ਅਲਵਰ, ਰਾਜਸਥਾਨ
ਸਿੱਖਿਆਬੀਏ ਅਤੇ ਐਲ ਐਲ ਬੀ
ਅਲਮਾ ਮਾਤਰਮਹਾਰਾਜਾ ਸੂਰਜਮਲ ਬ੍ਰਿਜ ਯੂਨੀਵਰਸਿਟੀ
ਕਿੱਤਾਸਿਆਸਤਦਾਨ
ਪੇਸ਼ਾਐਡਵੋਕੇਟ

ਸੰਜਨਾ ਜਾਟਵ (ਜਨਮ 1 ਮਈ 1998) ਭਰਤਪੁਰ, ਰਾਜਸਥਾਨ ਤੋਂ ਇੱਕ ਭਾਰਤੀ ਰਾਸ਼ਟਰੀ ਕਾਂਗਰਸ ਨਾਲ਼ ਜੁੜੀ ਸਿਆਸਤਦਾਨ ਹੈ। ਉਹ ਭਰਤਪੁਰ ਤੋਂ 2024 ਵਿੱਚ ਸੰਸਦ ਦੇ ਹੇਠਲੇ ਸਦਨ 18ਵੀਂ ਲੋਕ ਸਭਾ ਲਈ ਚੁਣੀ ਗਈ ਸੀ। [1] [2]

ਉਸ ਨੂੰ ਕਾਂਗਰਸ ਪਾਰਟੀ ਵਿੱਚ ਇੱਕ ਉਭਰਦੀ ਸਿਤਾਰਾ ਯੁਵਤੀ ਵਜੋਂ ਦੇਖਿਆ ਜਾਂਦਾ ਹੈ ਜੋ ਮੇਵਾਤ ਵਿੱਚ ਵਧ ਰਹੇ ਅਪਰਾਧ, ਮਹਿੰਗਾਈ, ਬੇਰੁਜ਼ਗਾਰੀ, ਪਾਣੀ ਦੀ ਘਾਟ, ਬਿਜਲੀ, ਸੜਕਾਂ ਅਤੇ ਕਿਸਾਨਾਂ ਨੂੰ ਉਚਿਤ ਭਾਅ, ਖਾਦਾਂ ਅਤੇ ਬੀਜਾਂ ਦੀ ਘਾਟ ਨਾਲ ਨਜਿੱਠਣ ਲਈ ਸੰਘਰਸ਼ ਦੀ ਅਗਵਾਈ ਕਰ ਰਹੀ ਹੈ। [3] [4] ਉਸ ਦੀ ਉਮੀਦਵਾਰੀ ਨੂੰ ਭੰਵਰ ਜਿਤੇਂਦਰ ਸਿੰਘ ਅਤੇ ਵਿਸ਼ਵੇਂਦਰ ਸਿੰਘ ਵਰਗੇ ਦਿੱਗਜ ਨੇਤਾਵਾਂ ਦਾ ਸਮਰਥਨ ਪ੍ਰਾਪਤ ਹੈ। [5] ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਸਰਾ ਨੇ ਵੀ ਉਨ੍ਹਾਂ ਦੇ ਸਮਰਥਨ ਵਿੱਚ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ ਹੈ। [6]

ਉਹ ਖਿੱਤੇ ਵਿੱਚ ਮਹਿਲਾ ਸਸ਼ਕਤੀਕਰਨ ਦੇ ਮਹੱਤਵ ਦੇ ਸੰਦੇਸ਼ ਨੂੰ ਫੈਲਾਉਣ ਦੇ ਉਦੇਸ਼ ਨਾਲ ਪੂਰਬੀ ਰਾਜਸਥਾਨ ਵਿੱਚ ਕਾਂਗਰਸ ਦੇ "ਲੜਕੀ ਹੂੰ ਲੜ ਸਕਤੀ ਹੂੰ" ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਸੰਜਨਾ ਨੇ ਪਹਿਲਾਂ 2023 ਦੀਆਂ ਰਾਜਸਥਾਨ ਅਸੰਬਲੀ ਚੋਣਾਂ ਵਿੱਚ ਕਠੂਮਾਰ (ਐਸ ਸੀ) ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜੀ ਸੀ, 409 ਵੋਟਾਂ ਦੇ ਥੋੜੇ ਫਰਕ ਨਾਲ ਹਾਰ ਗਈ ਸੀ। [6]

ਨਿੱਜੀ ਜੀਵਨ ਅਤੇ ਸਿੱਖਿਆ[ਸੋਧੋ]

ਉਹ ਅਲਵਰ ਜ਼ਿਲੇ ਦੀ ਕਠੂਮਾਰ ਤਹਿਸੀਲ ਦੇ ਸਮੁੰਚੀ ਪਿੰਡ ਦੀ ਰਹਿਣ ਵਾਲ਼ੀ ਹੈ ਅਤੇ ਉਸਦਾ ਵਿਆਹ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ , ਕਪਤਾਨ ਸਿੰਘ ਨਾਲ ਹੋਇਆਹੈ। [5] ਉਨ੍ਹਾਂ ਦੇ ਦੋ ਬੱਚੇ ਹਨ। [6]

ਸੰਜਨਾ ਦਾ ਜਨਮ 1998 ਵਿੱਚ ਹਰਭਜਨ ਅਤੇ ਰਾਮਵਤੀ ਦੇਵੀ ਦੇ ਘਰ ਹੋਇਆ ਸੀ। ਉਸਦਾਪਿਤਾ ਹਰਭਜਨ ਠੇਕੇਦਾਰ ਹੈ ਅਤੇ ਉਪਸਰਪੰਚ ਰਹਿ ਚੁੱਕਾ ਹੌ। ਉਸਦਾ ਪਹਿਲਾ ਘਰ ਭੁਸਾਵਰ, ਭਰਤਪੁਰ ਜ਼ਿਲੇ ਵਿੱਚ ਹੈ। ਉਸਨੇ ਮਹਾਰਾਜਾ ਸੂਰਜਮਲ ਬ੍ਰਿਜ ਯੂਨੀਵਰਸਿਟੀ ਦੇ ਗਾਂਧੀ ਜੋਤੀ ਕਾਲਜ ਤੋਂ ਬੀਏ ਅਤੇ ਲਾਰਡਜ਼ ਯੂਨੀਵਰਸਿਟੀ, ਅਲਵਰ ਤੋਂ ਐਲਐਲਬੀ ਕੀਤੀ। [6]

ਹਵਾਲੇ[ਸੋਧੋ]

  1. "Lok Sabha Election 2024 Result: भरतपुर लोकसभा सीट पर धाकड़ जीत के बाद झूमी संजना जाटव". Zee News (in ਹਿੰਦੀ). Retrieved 2024-06-04.
  2. "चुनाव जीतते ही जमकर नाचीं संजना जाटव, 'छोरी तेने करि‍यो भरतपुर जाम...' पर वायरल हुआ कांग्रेस कैंड‍िडेट का डांस". News18 हिंदी (in ਹਿੰਦੀ). 2024-06-04. Retrieved 2024-06-04.
  3. Pillai, Geetha Sunil (March 28, 2024). "Lok Sabha Elections 2024: Will the Congress' Female Trio Wrest Power from their Male BJP Opponents?". The Mooknayak English - Voice Of The Voiceless.
  4. "Lok Sabha Elections 2024: भरतपुर से कांग्रेस प्रत्याशी का रिपोर्ट कार्ड, जानिए संजना जाटव को जनता ने दिए कितने मार्क्स". rajasthan.ndtv.in.
  5. 5.0 5.1 "उम्र 25 साल, विधानसभा चुनाव में हार के बाद भी कांग्रेस ने दिया टिकट, जानिए कौन हैं संजना जाटव". rajasthan.ndtv.in. ਹਵਾਲੇ ਵਿੱਚ ਗ਼ਲਤੀ:Invalid <ref> tag; name "ndtv" defined multiple times with different content
  6. 6.0 6.1 6.2 6.3 "25, mother of two, and an almost giant-killer: Rajasthan Cong's LS surprise". March 16, 2024. ਹਵਾਲੇ ਵਿੱਚ ਗ਼ਲਤੀ:Invalid <ref> tag; name "express" defined multiple times with different content