ਸਮੱਗਰੀ 'ਤੇ ਜਾਓ

ਸੰਜੀਵ ਕੁਮਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਜੀਵ ਕੁਮਾਰ
ਸੰਜੀਵ ਕੁਮਾਰ ਸਾਲ 2013 ਦੀ ਭਾਰਤ ਦੀ ਮੋਹਰ ਤੇ
ਜਨਮ
ਹਰੀਭਾਈ ਜਰੀਵਾਲਾ

(1938-07-09)9 ਜੁਲਾਈ 1938
ਮੌਤ6 ਨਵੰਬਰ 1985(1985-11-06) (ਉਮਰ 47)
ਪੇਸ਼ਾਅਭਿਨੇਤਾ
ਸਰਗਰਮੀ ਦੇ ਸਾਲ1960–1984
ਜੀਵਨ ਸਾਥੀਕੋਈ ਨਹੀਂ

ਸੰਜੀਵ ਕੁਮਾਰ (ਗੁਜਰਾਤੀ: હરિભાઈ જરીવાલા, 9 ਜੁਲਾਈ 1938 - 6 ਨਵੰਬਰ 1985) ਇੱਕ ਉੱਘਾ ਭਾਰਤੀ ਹਿੰਦੀ ਫ਼ਿਲਮਾਂ ਦਾ ਅਦਾਕਾਰ ਅਤੇ ਸਿਆਸਤਦਾਨ ਸੀ। ਉਨ੍ਹਾਂ ਦਾ ਪੂਰਾ ਨਾਮ ਹਰੀਭਾਈ ਜਰੀਵਾਲਾ ਸੀ। ਉਹ ਮੂਲ ਤੌਰ ਤੇ ਗੁਜਰਾਤੀ ਸੀ। ਇਸ ਮਹਾਨ ਕਲਾਕਾਰ ਦਾ ਨਾਮ ਫ਼ਿਲਮ ਜਗਤ ਦੀ ਆਕਾਸ਼ ਗੰਗਾ ਵਿੱਚ ਹਮੇਸ਼ਾ ਜਗਮਗਾਉਂਦਾ ਰਹੇਗਾ। ਉਨ੍ਹਾਂ ਨੇ ਨਯਾ ਦਿਨ ਨਯੀ ਰਾਤ ਫਿਲਮ ਵਿੱਚ ਨੌਂ ਰੋਲ ਕੀਤੇ ਸਨ। ਕੋਸ਼ਿਸ਼ ਫਿਲਮ ਵਿੱਚ ਉਨ੍ਹਾਂ ਨੇ ਗੂੰਗੇ ਬੋਲੇ ਵਿਆਕਤੀ ਦਾ ਸ਼ਾਨਦਾਰ ਅਭਿਨੈ ਕੀਤਾ ਸੀ ਸ਼ੋਲੇ ਫ਼ਿਲਮ ਵਿੱਚ ਠਾਕੁਰ ਦਾ ਚਰਿੱਤਰ ਉਨ੍ਹਾਂ ਦੇ ਅਭਿਨੈ ਨਾਲ ਅਮਰ ਹੋ ਗਿਆ।

ਉਸ ਨੂੰ ਸ੍ਰੇਸ਼ਟ ਐਕਟਰ ਲਈ ਰਾਸ਼ਟਰੀ ਫ਼ਿਲਮ ਇਨਾਮ ਦੇ ਇਲਾਵਾ ਫ਼ਿਲਮਫੇਅਰ ਸਭ ਤੋਂ ਉੱਤਮ ਐਕਟਰ ਅਤੇ ਸਭ ਤੋਂ ਉੱਤਮ ਸਹਾਇਕ ਐਕਟਰ ਇਨਾਮ ਦਿੱਤਾ ਗਿਆ। ਉਹ ਆਜੀਵਨ ਕੁੰਵਾਰਾ ਰਿਹਾ ਅਤੇ ਸਿਰਫ 47 ਸਾਲ ਦੀ ਉਮਰ ਵਿੱਚ ਸੰਨ 1984 ਵਿੱਚ ਹਿਰਦਾ ਗਤੀ ਰੁਕ ਜਾਣ ਨਾਲ ਬੰਬਈ ਵਿੱਚ ਉਨ੍ਹਾਂ ਦੀ ਮੌਤ ਹੋ ਗਈ। 1960 ਤੋਂ 1984 ਤੱਕ ਪੂਰੇ ਪੰਝੀ ਸਾਲ ਤੱਕ ਉਹ ਲਗਾਤਾਰ ਫ਼ਿਲਮਾਂ ਵਿੱਚ ਸਰਗਰਮ ਰਹੇ।

ਉਸ ਨੂੰ ਉਨ੍ਹਾਂ ਦੇ ਸ਼ਿਸ਼ਟ ਸੁਭਾਅ ਅਤੇ ਵਿਸ਼ੇਸ਼ ਅਭਿਨੈ ਸ਼ੈਲੀ ਲਈ ਫ਼ਿਲਮ ਜਗਤ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ।

ਅਵਾਰਡ

[ਸੋਧੋ]

ਫ਼ਿਲਮ ਅਵਾਰਡ

[ਸੋਧੋ]
ਸਾਲ. ਸ਼੍ਰੇਣੀ ਨਾਮਜ਼ਦ ਕੰਮ ਨਤੀਜਾ
ਰਾਸ਼ਟਰੀ ਫ਼ਿਲਮ ਪੁਰਸਕਾਰ
1971 ਬੈਸਟ ਐਕਟਰ ਦਸਤਕ ਜੇਤੂ
1973 ਬੈਸਟ ਐਕਟਰ ਕੋਸ਼ਿਸ਼ ਜੇਤੂ
ਫ਼ਿਲਮਫੇਅਰ ਅਵਾਰਡ
1969 ਬੈਸਟ ਸਪੋਰਟਿੰਗ ਐਕਟਰ ਸ਼ਿਕਾਰ ਜੇਤੂ
1971 ਬੈਸਟ ਐਕਟਰ ਖਿਲੋਨਾ ਨਾਮਜ਼ਦ
1974 ਬੈਸਟ ਐਕਟਰ ਕੋਸ਼ਿਸ਼ ਨਾਮਜ਼ਦ
1976 ਬੈਸਟ ਐਕਟਰ ਸ਼ੋਲੇ ਨਾਮਜ਼ਦ
ਬੈਸਟ ਐਕਟਰ ਆਂਧੀ ਜੇਤੂ
1977 ਬੈਸਟ ਐਕਟਰ ਮੌਸਮ ਨਾਮਜ਼ਦ
ਬੈਸਟ ਐਕਟਰ ਅਰਜੁਨ ਪੰਡਿਤ ਜੇਤੂ
1978 ਬੈਸਟ ਐਕਟਰ ਯਹੀ ਹੈ ਜ਼ਿੰਦਗੀ ਨਾਮਜ਼ਦ
ਬੈਸਟ ਐਕਟਰ ਜ਼ਿੰਦਗੀ ਨਾਮਜ਼ਦ
1979 ਬੈਸਟ ਐਕਟਰ ਦੇਵਤਾ ਨਾਮਜ਼ਦ
ਬੈਸਟ ਐਕਟਰ ਪਤੀ ਪਤਨੀ

ਔਰ ਵੋ

ਨਾਮਜ਼ਦ
ਬੈਸਟ ਸਪੋਰਟਿੰਗ ਐਕਟਰ ਤ੍ਰਿਸ਼ੂਲ ਨਾਮਜ਼ਦ
1983 ਬੈਸਟ ਸਪੋਰਟਿੰਗ ਐਕਟਰ ਵਿਧਾਤਾ ਨਾਮਜ਼ਦ
ਬੈਸਟ ਐਕਟਰ ਅੰਗੂਰ ਨਾਮਜ਼ਦ
ਬੰਗਾਲ ਫਿਲਮ ਪੱਤਰਕਾਰ ਐਸੋਸੀਏਸ਼ਨ ਅਵਾਰਡ
1974 ਬੈਸਟ ਐਕਟਰ (ਹਿੰਦੀ) ਕੋਸ਼ਿਸ਼ ਜੇਤੂ

ਹੋਰ ਪੁਰਸਕਾਰ

[ਸੋਧੋ]
  • 1969-ਨਵਲ ਸਟਾਰਜ਼ ਅਵਾਰਡ, ਐਸ. ਐਮ. ਨੰਦਾ ਦੁਆਰਾ ਸ਼ਾਨੂ ਵਰੁਣ ਟਰਾਫੀ
  • 1971-ਸੂਰਤ ਜਿੱਲਾ ਲਿਊਵਾ ਪਾਟੀਦਾਰ ਗਿਆਤੀ।
  • 1975-ਸਿਨੇਮਾਗੋਅਰਜ਼ ਕੌਂਸਲ (ਦਿੱਲੀ ਫਿਲਮ ਅਵਾਰਡ)
  • 1976-ਉੱਤਰੀ ਕਲਕੱਤਾ ਦਾ ਲਾਇਨ ਕਲੱਬ ਮੌਸਮ ਲਈ ਸਾਲ ਦਾ ਅਦਾਕਾਰ
  • 1984-ਮਰਾਠਾ ਸੇਵਾ ਸੰਘ ਜ਼ਿਲ੍ਹਾ ਖੇਡ
  • ਬੈਸਟ ਐਕਟਰ (ਗੁਜਰਾਤੀ ਨਾਟਕ ਕੋਈ ਨੋ ਲੱਦਾਖ ਵਯੋ ਲਈ ਸਟੇਜ) ਕੋਈ ਲੱਦਾਖ ਨਹੀਂ ਵਾਯੁ
  • ਸੂਰਤ ਵਿਖੇ ਕਲਾਸ਼ਰੀ ਆਰਟ ਐਂਡ ਨੈੱਟਵਰਕ "ਲਾਈਫਟਾਈਮ ਅਚੀਵਮੈਂਟ ਮਿਲੇਨੀਅਮ 2000 ਅਵਾਰਡ"
  • ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀਮਤੀ ਨੰਦਿਨੀ ਸਤਪਤੀ ਦੁਆਰਾ ਸ਼ਨਮੁਖਾਨੰਦ ਹਾਲ (ਮੁੰਬਈ) ਵਿਖੇ 18ਵਾਂ ਰਾਸ਼ਟਰੀ ਪੁਰਸਕਾਰ "ਭਾਰਤ ਪੁਰਸਕਾਰ"
  • ਆਰਮੀ ਆਫੀਸਰਜ਼ ਵਾਇਸ ਐਸੋਸੀਏਸ਼ਨ ਟਰਾਫੀ
  • ਆਂਧਰਾ ਪ੍ਰਦੇਸ਼ ਫਿਲਮ ਪੱਤਰਕਾਰ ਪੁਰਸਕਾਰ
  • ਚਿੱਤਰਲੋਕ ਸਿਨੇ ਸਰਜਕ ਅਵਾਰਡ (ਅਹਿਮਦਾਬਾਦ)