ਫ਼ਤਿਹ ਸਿੰਘ (ਸਿੱਖ ਆਗੂ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੰਤ ਫਤਿਹ ਸਿੰਘ ਤੋਂ ਰੀਡਿਰੈਕਟ)
ਸੰਤ ਫਤਿਹ ਸਿੰਘ
ਜਨਮ
ਫਤਿਹ ਸਿੰਘ

(1911-10-27)27 ਅਕਤੂਬਰ 1911
ਮੌਤਅਕਤੂਬਰ 30, 1972(1972-10-30) (ਉਮਰ 61)
ਰਾਸ਼ਟਰੀਅਤਾਭਾਰਤ
ਪੇਸ਼ਾਸਿੱਖ, ਧਾਰਮਿਕ ਨੇਤਾ
ਸਰਗਰਮੀ ਦੇ ਸਾਲ1950-1972
ਧਰਮ ਸੰਬੰਧੀ ਕੰਮ
ਲਹਿਰਸਿੱਖੀ
ਮੁੱਖ ਰੂਚੀਆਂਪੰਜਾਬੀ ਸੂਬੇ ਦੀ ਪ੍ਰਾਪਤੀ
ਪ੍ਰਸਿੱਧ ਵਿਚਾਰਲੋਕ ਸੇਵਾ, ਪੰਜਬੀ ਸੂਬਾ

ਸੰੰਤ ਫਤਿਹ ਸਿੰਘ ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਧੰਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ।। ਸਤਿਗੁਰੁ ਸੇਵ ਸੁਖ ਪਾਇਆ ਵਿਚਹੁ ਗਇਆ ਗੁਮਾਨ ॥ ੨੭ ਅਕਤੂਬਰ , ੧੯੧੧ ਦਾ ਭਾਗਾਂ ਭਰਿਆ ਦਿਨ ਭਾਰਤ ਦੇ ਇਤਿਹਾਸ ਵਿਚ ਇਕ ਮਹੱਤਤਾ ਭਰਪੂਰ ਦਿਨ ਮੰਨਿਆ ਜਾਏਗਾ ਅਤੇ ਇਹ ਇਕ ਨਾ ਭੁੱਲਣ ਵਾਲਾ ਦਿਨ ਬਣ ਗਿਆ ਹੈ । ਇਹ ਉਹ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਇਕ ਮਹਾਨ ਹਸਤੀ , ਸੰਤ ਸਿਪਾਹੀ , ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਨੇ ਸਰਦਾਰ ਚੰਨਣ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੰਤ ਕੌਰ ਜੀ ਦੀ ਕੁੱਖ ਤੋਂ ਜਨਮ ਲਿਆ । ਆਪ ਜੀ ਦਾ ਜਨਮ ਪਿੰਡ ਬਦਿਆਲਾ ਵਿਚ ਹੋਇਆ । ਇਹ ਪਿੰਡ ਪਹਿਲਾਂ ਨਾਭਾ ਰਿਆਸਤ ਵਿਚ ਸੀ ਅਤੇ ਹੁਣ ਜ਼ਿਲਾ ਬਠਿੰਡਾ ਵਿਚ ਰਾਮਪੁਰਾ ਫੂਲ ਤੋਂ ੭-੮ ਮੀਲ ਦੀ ਦੂਰੀ ਤੇ ਹੈ । ਆਪ ਜੀ ਦੇ ਦਾਦਾ ਜੀ ਦਾ ਨਾਂ ਸ : ਗਾਂਧਾ ਸਿੰਘ ਜੀ ਅਤੇ ਨਾਨਾ ਜੀ ਦਾ ਨਾਮ ਸ : ਸਮੁੰਦ ਸਿੰਘ ਜੀ ਸੀ । ਆਪ ਜੀ ਦਾ ਨਾਨਕਾ ਪਿੰਡ ਵੀਰੋਕੇ ਹੈ ਜੋ ਕਿ ਜ਼ਿਲਾ ਬਠਿੰਡਾ ਦਾ ਹੀ ਇਕ ਉਘਾ ਪਿੰਡ ਹੈ । ਆਪ ਜੀ ਸਿੱਧੂ ਫੂਲਕਾ ਖਾਨਦਾਨ ਦੇ ਚਸ਼ਮ ਚਰਾਗ ਹਨ ਅਤੇ ਇਹ ਖਾਨਦਾਨ ਫੂਲਬੰਸ ਦੇ ਸ਼ਾਹੀ ਘਰਾਣੇ ਵਿਚੋਂ ਹੈ ।


ਪੰਜਾਬੀ ਸੂਬਾ[ਸੋਧੋ]

੧੯੬੦ ਦਾ ਪੰਜਾਬੀ ਸੂਬਾ ਮੋਰਚਾ ਅਕਾਲੀ ਦਲ ਦੇ ਇਤਿਹਾਸ ਵਿਚ ਹੀ ਨਹੀਂ ਸਗੋਂ ਭਾਰਤ ਦੇ ਇਤਿਹਾਸ ਵਿਚ ਇਕ ਬੇਮਿਸਾਲ ਲਹਿਰ ਸੀ ਜਦ ਕਿ ਇਸ ਲਹਿਰ ਵਿਚ ੫੭੧੨੯ ਮਾਈਆਂ ਭਾਈਆਂ ਨੇ ਗ੍ਰਿਫ਼ਤਾਰੀਆਂ ਦਿਤੀਆਂ , ਕੌਮ ਨੇ ਲੱਖਾਂ ਰੁਪਏ ਜੁਰਮਾਨੇ ਵਜੋਂ ਭਰੇ ਅਤੇ ਸਰਕਾਰ ਨੇ ਗੋਲੀਆਂ ਨਾਲ ਸਿੰਘਾਂ ਦੇ ਖੂਨ ਦੀ ਹੋਲੀ ਖੇਡੀ , ਪਰ ਕੰਮ ਆਪਣੇ ਲੀਡਰ ਦੇ ਹੁਕਮ ਅਨੁਸਾਰ ਸਾਂਤ ਰਹੀ । ਇਹ ਮੋਰਚਾ ਸੰਤ ਜੀ ਦੀ ਅਗਵਾਈ ਹੇਠ ਚਲਦਾ ਰਿਹਾ । ਫਿਰ ੧੮ ਦਸੰਬਰ ੧੯੬੦ ਨੂੰ ਸੰਤ ਜੀ ਨੇ ਸ੍ਰੀ ਮੰਜੀ ਸਾਹਿਬ ਦੇ ਇਤਿਹਾਸਕ ਅਸਥਾਨ ਤੇ ਇਕ ਇਤਿਹਾਸਕ ਤਕਰੀਰ ਮਗਰੋਂ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ । ਇਹ ਮਰਨ ਵਰਤ ੨੩ ਦਿਨ ਜਾਰੀ ਰਿਹਾ ਅਤੇ ਇਹਨਾਂ ਦਿਨਾਂ ਵਿਚ ਆਪ ਜੀ ਦਾ ਵਜ਼ਨ ਸਾਢੇ ਸੋਲਾਂ ਸੇਰ ਘਟਿਆ ਭਾਵ ਕਿ ਆਪ ਜੀ ਨੇ ਸਾਢੇ ਸੋਲਾਂ ਸੇਰ ਚਰਬੀ ਆਪਣੇ ਸਰੀਰ ਦੀ ਢਾਲੀ । ਇਸ ਮਰਨ ਵਰਤ ਦੀ ਇਕ ਦਿਲਚਸਪ ਘਟਨਾ ਹਮੇਸ਼ਾਂ ਯਾਦ ਰਹੇਗੀ ਜਿਸ ਤੋਂ ਪ੍ਰਤੱਖ ਤੌਰ ਤੇ ਇਹ ਸਾਬਤ ਹੋ ਗਿਆ ਕਿ ਕਲਗੀਧਰ ਜੀ ਦੇ ਇਸ ਸਪੁਤਰ ਦੀ ਸ਼ਖਸੀਅਤ ਕਿੰਨੀ ਮਹਾਨ ਹੈ ! ਉਹ ਇਸ ਤਰ੍ਹਾਂ ਹੈ ਕਿ ਜਦ ਸੰਤ ਜੀ ਦੇ ਮਰਨ ਵਰਤ ਨੂੰ ਕਾਫ਼ੀ ਦਿਨ ਬੀਤ ਗਏ ਤਾਂ ਆਪ ਜੀ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ । ਇਸ ਸਮੇਂ ਕਰਨਲ ਡਾ : ਅਮੀਰ ਚੰਦ ਜੀ ਜੋ ਕਿ ਇਕ ਪਰਸਿਧ ਡਾਕਟਰ ਸਨ , ਆਪ ਜੀ ਦਾ ਮੁਆਇਨਾ ਕਰਨ ਲਈ ਦਿੱਲੀ ਤੋਂ ਸਪੈਸ਼ਲ ਹਵਾਈ ਜਹਾਜ਼ ਰਾਹੀਂ ਆਏ ।ਫਿਰ ਡਾਕਟਰੀ ਮੁਆਇਨੇ ਤੋਂ ਉਪਰੰਤ ਕਰਨਲ ਡਾਕਟਰ ਅਮੀਰ ਚੰਦ ਦੇ ਮੂੰਹ ਤੋਂ ਆਪ ਮੁਹਾਰੇ ਬੜੀ ਸ਼ਰਧਾ ਨਾਲ ਇਹ ਸ਼ਬਦ ਨਿਕਲੇ "ਸੰਤ ਜੀ ਆਪ ਤੋਂ ਬਾਲ ਜਤੀ ਹੈ । ਆਪ ਤੋਂ ਮਹਾਂ ਪੁਰਖ ਹੈਂ "। ਕੌਮ ਨੇ ਆਪ ਜੀ ਦੀਆਂ ਪੰਥਕ ਸੇਵਾਵਾਂ ਅਤੇ ਪੰਥ ਲਈ ਬੇਮਿਸਾਲ ਕੁਰਬਾਨੀਆਂ ਨੂੰ ਮੁੱਖ ਰਖਦਿਆਂ ਹੋਇਆਂ , ੧੮ ਅਗਸਤ ੧੯੬੨ ਵਾਲੇ ਦਿਨ ਆਪ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਇਸ ਸਮੇਂ ਆਪ ਜੀ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਆਪਣੀਆਂ ਸਰਗਰਮੀਆਂ ਜਾਰੀ ਰਖੀਆਂ ਅਤੇ 18 ੭-੮ ਅਗਸਤ , ੧੯੬੫ ਨੂੰ ਆਪ ਜੀ ਨੇ ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸਰਗਵਾਸੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਅਤੇ ਗ੍ਰਹਿ ਮੰਤਰੀ ਸ੍ਰੀ ਨੰਦਾ ਨਾਲ ਦੇ ਇਤਿਹਾਸਕ ਮੁਲਾਕਾਤਾਂ ਦੇ ਉਪ੍ਰੰਤ ੧੬ ਅਗਸਤ , ੧੯੬੫ ਨੂੰ ਇਹ ਐਲਾਨ ਕਰ ਦਿਤਾ ਕਿ ਜੇ ਸਰਕਾਰ ਨੇ ੧੦ ਸਤੰਬਰ , ੧੯੬੫ ਤਕ ਪੰਜਾਬੀ ਸੂਬੇ ਦੀ ਮੰਗ ਪਰਵਾਨ ਨਾ ਕੀਤੀ ਤਾਂ ਉਹ ੧੦ ਸਤੰਬਰ ੧੯੬੫ ਤੋਂ ਮਰਨ ਵਰਤ ਅਰੰਭ ਦੇਣਗੇ ਅਤੇ ਉਪ੍ਰੰਤ ੨੫ ਸਤੰਬਰ ੧੯੬੫ ਨੂੰ ਆਪਣੇ ਆਪ ਨੂੰ ਅਗਨ ਭੇਟ ਕਰ ਦੇਣਗੇ । ਸੰਤ ਦੇ ਇਸ ਐਲਾਨ ਤੇ ਸਾਰੇ ਸੰਸਾਰ ਵਿਚ ਖਲਬਲੀ ਮਚ ਗਈ। ਇਸ ਤਰਾਂ ਸੰਤ ਦੇ ਦ੍ਰਿੜ ਇਰਾਦੇ ਨੂੰ ਵੇਖਦਿਆਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਮਜਬੂਰਨ ੧ਨਵੰਬਰ ੧੯੬੬ ਨੂੰ ਪੰਜਾਬੀ ਸੂਬਾ ਦੇਣਾਂ ਪਿਆ। ਜਿਸ ਵਿਚ ਚੰਡੀਗੜ੍ਹ ਸਮੇਤ ਸਾਰੇ ਪੰਜਾਬੀ ਬੋਲਦੇ ਇਲਾਕੇ ਦੇਣੇ ਮੰਨੇ ਗਏ। ਬਾਅਦ ਵਿੱਚ ਕੇਂਦਰ ਨੇ ਧੋਖੇ ਨਾਲ ਚੰਡੀਗੜ੍ਹ ਅਤੇ ਕਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਦਿੱਤੇ ਜਿਸਦਾ ਸੰਤ ਫਤਿਹ ਸਿੰਘ ਨੇ ਮੁੜ ਮਰਨ ਵਰਤ ਰੱਖ ਕੇ ਵਿਰੋਧ ਸ਼ੁਰੂ ਕੀਤਾ।== ਭਾਰਤ ਵਿੱਚ ਹੋਰ ਭਾਸ਼ਾਵਾਂ ਦੇ ਆਧਾਰ ਉੱਤੇ ਸੂਬੇ ਬਣ ਗਏ ਹੋਣ ਕਰ ਕੇ ਪੰਜਾਬ ਦੇ ਬੁੱਧੀਜੀਵੀਆਂ ਅਤੇ ਲੇਖਕਾਂ ਦਾ ਵੱਡਾ ਹਿੱਸਾ ਸਰਗਰਮੀ ਨਾਲ ਪੰਜਾਬੀ ਸੂਬੇ[1] ਦੀ ਮੰਗ ਕਰ ਰਿਹਾ ਸੀ। ਰਾਜਨੀਤਕ ਖੇਤਰ ਵਿੱਚ ਇਸ ਮੰਗ ਦਾ ਝੰਡਾਬਰਦਾਰ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਸੀ। ਜਦੋਂ ਇੱਕ ਮੋਰਚੇ ਸਮੇਂ ਮਾਸਟਰ ਜੀ ਦੇ ਜੇਲ੍ਹ ਜਾਣ ਦੀ ਸੰਭਾਵਨਾ ਬਣੀ, ਉਹਨਾਂ ਨੇ ਬਾਹਰ ਆਪਣੀ ਪ੍ਰਮੁੱਖਤਾ ਸੁਰੱਖਿਅਤ ਰੱਖਣ ਲਈ ਕਿਸੇ ਹੋਰ ਰਾਜਨੀਤਕ ਅਕਾਲੀ ਆਗੂ ਦੀ ਥਾਂ ‘‘ਭੋਲੇ-ਭਾਲੇ, ਅਣਜਾਣੇ, ਗੈਰ-ਰਾਜਨੀਤਕ’’ ਸੰਤ ਫ਼ਤਹਿ ਸਿੰਘ ਨੂੰ ਦਲ ਦਾ ਸੀਨੀਅਰ ਮੀਤ-ਪ੍ਰਧਾਨ ਥਾਪਣਾ ਠੀਕ ਸਮਝਿਆ।

ਮਰਨ ਵਰਤ[ਸੋਧੋ]

ਪੰਜਾਬੀ ਸੂਬੇ ਲਈ ਸੰਤ ਜੀ ਨੇ ਮਾਸਟਰ ਜੀ ਦੇ ਨਾਲ ਹੁੰਦਿਆਂ ਅਤੇ ਮਗਰੋਂ ਵੱਖ ਹੋ ਕੇ ਕਈ ਮਰਨ-ਵਰਤ ਰੱਖੇ ਅਤੇ ਜਿਉਂਦੇ ਮੱਚ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। 1962 ਵਿੱਚ ਵੱਖਰਾ ਦਲ ਬਣਾ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਜੀ ਦੀਆਂ 45 ਸੀਟਾਂ ਦੇ ਮੁਕਾਬਲੇ 90 ਸੀਟਾਂ ਜਿੱਤ ਲਈਆਂ। ਉਹਨਾਂ ਨੇ ਇੱਕ ਚੰਗਾ ਦਾਅ ਇਹ ਚੱਲਿਆ ਕਿ ਮਾਸਟਰ ਜੀ ਦੇ ਰਾਜਨੀਤੀ ਉੱਤੇ ਜ਼ੋਰ ਦੇ ਮੁਕਾਬਲੇ ਪੰਜਾਬੀ ਸੂਬੇ ਦੀ ਮੰਗ ਦਾ ਆਧਾਰ ਭਾਸ਼ਾ ਨੂੰ ਬਣਾਇਆ। ਇਉਂ, ਉਹਨਾਂ ਦੀ ਪਹੁੰਚ ਉਹਨਾਂ ਲੋਕਾਂ ਤਕ ਹੋ ਗਈ ਜਿਹੜੇ ਭਾਸ਼ਾਈ ਪੰਜਾਬੀ ਸੂਬੇ ਦੇ ਤਾਂ ਹੱਕ ਵਿੱਚ ਸਨ ਪਰ ਮਾਸਟਰ ਜੀ ਦੀ ਫ਼ਿਰਕੂ ਸੋਚ ਨਾਲ ਸਹਿਮਤ ਨਹੀਂ ਸਨ। ਜਥੇਦਾਰ ਅੱਛਰ ਸਿੰਘ ਵੀ ਮਾਸਟਰ ਜੀ ਦੀਆਂ ਨੀਤੀਆਂ ਦੇ ਖਿਲਾਫ ਸਨ ਜਿਵੇਂ ਮਾਸਟਰ ਜੀ ਅੰਦਰ ਚੌਧਰ ਜਮਾਂਉਣ, ਕਿਸੇ ਨੂੰ ਅੱਗੇ ਨਾਂ ਆਉਂਣ ਦੇਣ ਦੀ ਰੁਚੀ ਆਦਿ।2 ਮਾਸਟਰ ਜੀ ਖੁਦ ਕਹਿੰਦੇ ਸਨ ਕਿ ਸੰਤ ਫਤਿਹ ਸਿੰਘ ਇੱਕ ਧਾਰਮਿਕ ਵਿਅਕਤੀ ਹੈ ਸਿਆਸਤਦਾਨ ਨਹੀਂ,ਪਰ ਫਿਰ ਵੀ 1960 ਦੇ ਰਾਜਨੀਤਿਕ ਮੋੋੋੋਰਚੇ ਵਿਚ ਜੇਲ ਜਾਣ ਸਮੇਂ ਮਾਸਟਰ ਜੀ ਨੇ ਧਾਰਮਿਕ ਵਿਅਕਤੀ ਸੰਤ ਫਤਿਹ ਸਿੰਘ ਨੂੰ ਮੋਰਚੇ ਦਾ ਡਿਕਟੇਟਰ ਥਾਪਿਆ।3 ਤਾਂ ਕਿ ਆਪਣੀ ਬਾਹਰੀ ਸੀਟ ਪੱਕੀ ਰਹੇ, ਇਸ ਦੇ ਉਲਟ ਸੰਤ ਫਤਿਹ ਸਿੰਘ ਨੇ ਮਾਸਟਰ ਜੀ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ।

ਰਾਜਨੀਤਿਕ ਕੰਮ[ਸੋਧੋ]

ਸੰਤ ਜੀ ਤੋਂ ਮਗਰੋਂ ਦੀਆਂ ਪੀੜ੍ਹੀਆਂ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਕਿ ਉਹ ਪੰਜਾਬੀ ਵਿੱਚ ਧਾਰਿਮਕ-ਸੁਧਾਰਕ ਕਿਸਮ ਦੀ ਕਵਿਤਾ ਵੀ ਲਿਖਦੇ ਸਨ। ਉਹਨਾਂ ਦੀਆਂ ਕੁਝ ਪੁਸਤਕਾਂ ਵੀ ਛਪੀਆਂ ਸਨ। ਵੋਟਰਾਂ ਉੱਤੇ ਸੰਤ ਜੀ ਦਾ ਜਾਦੂ ਅਜਿਹਾ ਚੱਲਿਆ ਕਿ ਕਿੱਕਰ ਸਿੰਘ 1952 ਅਤੇ 1957 ਵਿੱਚ ਇੱਥੋਂ ਕਾਂਗਰਸੀ ਸੰਸਦ ਰਹੇ ਅਜੀਤ ਸਿੰਘ ਤੋਂ ਦੁੱਗਣੀਆਂ ਵੋਟਾਂ ਲੈ ਕੇ ਜਿੱਤ ਗਿਆ। ਜਨਸੰਘੀ ਤੇ ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਲ-ਨਾਲ ਉਸ ਨੇ ਮਾਸਟਰ ਦਲ ਦੇ ਪ੍ਰਸਿੱਧ 1962 ਦੇ ਸੰਸਦ ਤੇ ਭਵਿੱਖੀ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਦੀ ਜ਼ਮਾਨਤ ਜ਼ਬਤ ਕਰਾ ਦਿੱਤੀ।

ਸਕੂਲ-ਕਾਲਜ[ਸੋਧੋ]

ਸੰਤ ਜੀ ਨੇ ਕਈ ਸਕੂਲ-ਕਾਲਜ ਖੋਲ੍ਹਣ, ਪੰਜਾਬੀ ਸੂਬੇ ਨੂੰ ਹੋਂਦ ਵਿੱਚ ਲਿਆਉਣ, ਕਈ ਰੂਪਾਂ ਵਿੱਚ ਭਾਸ਼ਾ ਦੀ ਸੇਵਾ ਕੀਤੀ। ਮਾਸਟਰ ਤਾਰਾ ਸਿੰਘ ਨੂੰ ਤਾਂ ਜਿਉਂਦੇ ਜੀ ਸੰਤ ਫ਼ਤਹਿ ਸਿੰਘ ਨੇ ਪਿਛਾੜ ਦਿੱਤਾ ਅਤੇ ਸੰਤ ਜੀ ਤੋਂ ਮਗਰੋਂ ਉਹਨਾਂ ਦਾ ਦਲ ਵੀ ਉਹਨਾਂ ਦਾ ਨਾ ਰਿਹਾ।

ਹਵਾਲੇ[ਸੋਧੋ]

  1. Schermerhorn, Richard Alonzo (1978). Ethnic Plurality in India. University of Arizona Press. p. 145. ISBN 978-0-8165-0612-5.

2 ਸਿੰਘ ਸਾਹਿਬ ਜਥੇਦਾਰ ਅੱਛਰ ਸਿੰਘ, ਮਹਿੰਦਰ ਸਿੰਘ ਭਾਰਤੀ,ਭਾਈ ਚਤਰ ਸਿੰਘ ਜੀਵਨ ਸਿੰਘ, ਅੰਮਿ੍ਤਸਰ,1997, ਪੰ.10

3 ਸਿੱਖ ਇਤਿਹਾਸ, ਖੁਸ਼ਵੰਤ ਸਿੰਘ, ਲਾਹੌਰ ਬੁੱਕ ਸ਼ਾਪ, ਲੁਧਿਆਣਾ,2006, ਪੰ.295.

4 ਚਰਬੀ ਦੇ ਦੀਵੇ, ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ ਭਾਈ ਬੱਗਾ ਸਿੰਘ, ਬੁੱਢਾ ਜੌਹੜ ਗੰਗਾ ਨਗਰ,1966, ਪੰ.22,23.