ਸਮੱਗਰੀ 'ਤੇ ਜਾਓ

ਸੰਦੀਪ ਸ਼ਰਮਾ(ਕ੍ਰਿਕਟਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਦੀਪ ਸ਼ਰਮਾ (ਜਨਮ 18 ਮਈ 1993) ਇੱਕ ਭਾਰਤੀ ਕ੍ਰਿਕਟਰ ਹੈ|ਜੋ ਪੰਜਾਬ ਲਈ ਘਰੇਲੂ ਕ੍ਰਿਕਟ ਖੇਡਦਾ ਹੈ।[1] ਉਹ ਸੱਜੇ ਹੱਥ ਦਾ ਮੱਧਮ ਤੇਜ਼ ਗੇਂਦਬਾਜ਼ ਹੈ। ਸ਼ਰਮਾ ਨੇ ਦੋ ਅੰਡਰ-19 ਵਿਸ਼ਵ ਕੱਪਾਂ 2010 ਅਤੇ 2012 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਹ 2012 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਅੰਡਰ-19 ਟੀਮ ਦਾ ਵੀ ਹਿੱਸਾ ਸੀ। ਉਸਨੂੰ 2013 ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਸਾਈਨ ਕੀਤਾ ਸੀ।[2]

ਇੰਡੀਅਨ ਪ੍ਰੀਮੀਅਰ ਲੀਗ[ਸੋਧੋ]

ਸੰਦੀਪ ਸ਼ਰਮਾ ਨੇ 11 ਮਈ 2013 ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਆਪਣੇ ਆਈਪੀਐਲ ਡੈਬਿਊ ਮੈਚ ਵਿੱਚ 21 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਹ ਕ੍ਰਿਸ ਗੇਲ, ਵਿਰਾਟ ਕੋਹਲੀ ਅਤੇ ਏ.ਬੀ ਡੀਵਿਲੀਅਰਸ ਦੀ ਤਿਕੜੀ ਨੂੰ ਇੱਕੋ ਮੈਚ ਵਿੱਚ ਆਊਟ ਕਰਨ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ।[3]

ਜਨਵਰੀ 2018 ਵਿੱਚ, ਉਸਨੂੰ 2018 ਆਈਪੀਐਲ ਨਿਲਾਮੀ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੁਆਰਾ ਖਰੀਦਿਆ ਗਿਆ ਸੀ।[4] ਫਰਵਰੀ 2022 ਵਿੱਚ, ਉਸਨੂੰ 2022 ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਲਈ ਨਿਲਾਮੀ ਵਿੱਚ ਪੰਜਾਬ ਕਿੰਗਜ਼ ਦੁਆਰਾ ਖਰੀਦਿਆ ਗਿਆ |[5]

ਅੰਤਰਰਾਸ਼ਟਰੀ ਕੈਰੀਅਰ[ਸੋਧੋ]

ਪੰਜਾਬ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਉਸ ਦੇ ਪ੍ਰਭਾਵਸ਼ਾਲੀ ਘਰੇਲੂ ਸੀਜ਼ਨ ਤੋਂ ਬਾਅਦ, ਸ਼ਰਮਾ ਨੂੰ ਜੁਲਾਈ 2015 ਵਿੱਚ ਜ਼ਿੰਬਾਬਵੇ ਦੇ ਸੀਮਤ ਓਵਰਾਂ ਦੇ ਦੌਰੇ ਲਈ 15-ਮੈਂਬਰੀ ਟੀਮ ਵਿੱਚ ਚੁਣਿਆ ਗਿਆ ਸੀ। ਉਸਨੇ 17 ਜੁਲਾਈ 2015 ਨੂੰ ਜ਼ਿੰਬਾਬਵੇ ਦੇ ਖਿਲਾਫ ਆਪਣਾ ਟੀ ਟਵੰਟੀ -T20I ਅੰਤਰਰਾਸ਼ਟਰੀ ਡੈਬਿਊ ਕੀਤਾ ਸੀ।[6]

ਹਵਾਲੇ[ਸੋਧੋ]

  1. "player/sandeep-sharma".
  2. "kings-xi-punjab-sign-sandeep-sharma".
  3. "sharma-ipl-2017-chris-gayle-virat-kohli-ab-de-villiers".
  4. "ipl-2018-player-auction-list-of-sold-and-unsold-players".
  5. "ipl-2022-auction-the-list-of-sold-and-unsold-players".
  6. "zimbabwe-vs-india-1st-t20i full-scorecard".