ਵਿਰਾਟ ਕੋਹਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਰਾਟ ਕੋਹਲੀ
Virat Kohli June 2016 (cropped).jpg
ਵਿਰਾਟ ਕੋਹਲੀ ਪ੍ਰੋ ਕਬੱਡੀ ਲੀਗ ਦੇ ਉਦਘਾਟਨੀ ਸਮਾਰੋਹ ਸਮੇਂ ਜੂਨ 2016 ਵਿੱਚ
ਨਿੱਜੀ ਜਾਣਕਾਰੀ
ਜਨਮ (1988-11-05) 5 ਨਵੰਬਰ 1988 (ਉਮਰ 30)
ਦਿੱਲੀ, ਭਾਰਤ
ਛੋਟਾ ਨਾਂਮ ਚੀਕੂ[1]
ਕੱਦ 5 ft 9 in (1.75 m)
ਬੱਲੇਬਾਜ਼ੀ ਦਾ ਅੰਦਾਜ਼ ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ ਸੱਜੇ-ਹੱਥੀਂ ਮੱਧਮ ਗਤੀ ਨਾਲ
ਭੂਮਿਕਾ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 269) 20 ਜੂਨ 2011 v ਵੈਸਟ ਇੰਡੀਜ਼
ਆਖ਼ਰੀ ਟੈਸਟ 27 ਜਨਵਰੀ 2018 v ਸਾਊਥ ਅਫ਼ਰੀਕਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 175) 18 ਅਗਸਤ 2008 v ਸ੍ਰੀ ਲੰਕਾ
ਆਖ਼ਰੀ ਓ.ਡੀ.ਆਈ. 10 ਫਰਵਰੀ 2018 v ਸਾਊਥ ਅਫ਼ਰੀਕਾ
ਓ.ਡੀ.ਆਈ. ਕਮੀਜ਼ ਨੰ. 18
ਟਵੰਟੀ20 ਪਹਿਲਾ ਮੈਚ (ਟੋਪੀ 31) 12 ਜੂਨ 2010 v ਜ਼ਿੰਬਾਬਵੇ
ਆਖ਼ਰੀ ਟਵੰਟੀ20 7 ਨਵੰਬਰ 2017 v ਨਿਊਜ਼ੀਲੈਂਡ
ਟਵੰਟੀ20 ਕਮੀਜ਼ ਨੰ. 18
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006–ਵਰਤਮਾਨ ਦਿੱਲੀ
2008–ਵਰਤਮਾਨ ਰੌਇਲ ਚੈਲੇਂਜਰਜ਼ ਬੰਗਲੌਰ (squad no. 18)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20 ਪ:ਦ: ਕ੍ਰਿਕਟ
ਮੈਚ 66 206 55 95
ਦੌੜਾਂ 5,554 9,423 1,956 7,517
ਬੱਲੇਬਾਜ਼ੀ ਔਸਤ 53.04 57.46 52.86 54.07
100/50 21/16 34/46 0/18 27/23
ਸ੍ਰੇਸ਼ਠ ਸਕੋਰ 243 183 90* 243
ਗੇਂਦਾਂ ਪਾਈਆਂ 163 641 146 631
ਵਿਕਟਾਂ 0 4 4 3
ਸ੍ਰੇਸ਼ਠ ਗੇਂਦਬਾਜ਼ੀ 166.25 49.50 110.00
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a n/a 0
ਸ੍ਰੇਸ਼ਠ ਗੇਂਦਬਾਜ਼ੀ 1/15 1/13 2/42
ਕੈਚਾਂ/ਸਟੰਪ 60/– 94/– 27/– 91/–
ਸਰੋਤ: ਈਐੱਸਪੀਐੱਨਕ੍ਰਿਕਇੰਫ਼ੋ, 6 ਦਸੰਬਰ 2017

ਵਿਰਾਟ ਕੋਹਲੀ (ਜਨਮ 5 ਨਵੰਬਰ 1988 ਇਸ ਅਵਾਜ਼ ਬਾਰੇ ਹਿੰਦੀ: विराट कोहली ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਸੰਨ 2008 ਦੀ 19 ਸਾਲ ਤੋਂ ਘੱਟ ਉਮਰ ਵਾਲੇ ਵਿਸ਼ਵ ਕ੍ਰਿਕਟ ਕੱਪ ਜੇਤੂ ਟੀਮ ਦਾ ਕਪਤਾਨ ਵੀ ਰਹਿ ਚੁੱਕਿਆ ਹੈ। ਵਰਤਮਾਨ ਸਮੇਂ ਵਿਰਾਟ ਕੋਹਲੀ ਟੈਸਟ ਮੈਚਾਂ ਵਿੱਚ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੈ। ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਵਿਰਾਟ ਦਿੱਲੀ ਦੀ ਤਰਜਮਾਨੀ ਕਰਦਾ ਹੈ।[2]

ਜੀਵਨ[ਸੋਧੋ]

ਸ਼ੁਰੂਆਤੀ ਜੀਵਨ[ਸੋਧੋ]

ਵਿਰਾਟ ਕੋਹਲੀ ਦਾ ਜਨਮ ਦਿੱਲੀ(ਭਾਰਤ) ਵਿੱਚ 5 ਨਵੰਬਰ 1988 ਨੂੰ ਹੋੲਿਆ ਸੀ। ਵਿਰਾਟ ਦੀ ਮਾਤਾ ਦਾ ਨਾਂਮ ਸਰੋਜ ਕੋਹਲੀ ਅਤੇ ਪਿਤਾ ਦਾ ਨਾਂਮ ਪ੍ਰੇਮਜੀ ਹੈ। ਵਿਰਾਟ ਦਾ ੲਿੱਕ ਵੱਡਾ ਭਰਾ, ਵਿਕਾਸ ਅਤੇ ੲਿੱਕ ਭੈਣ, ਭਾਵਨਾ ਹੈ। ਵਿਰਾਟ ਨੇ ਵਿਸ਼ਾਲ ਭਾਰਤੀ ਸਕੂਲ ਤੋਂ ਆਪਣੀ ਸਿੱਖਿਆ ਗ੍ਰਹਿਣ ਕੀਤੀ ਹੈ। ਵਿਰਾਟ ਦਾ ਪਿਤਾ, ਪ੍ਰੇਮ, ੲਿੱਕ ਵਕੀਲ ਸੀ ਅਤੇ ਉਸਦੀ ਮੌਤ ਦਸੰਬਰ 2006 ਵਿੱਚ ਹੋ ਗੲੀ ਸੀ।

ਨਿੱਜੀ ਜ਼ਿੰਦਗੀ[ਸੋਧੋ]

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਵੋਗ ਅਵਾਰਡਸ ਦੌਰਾਨ

2013 ਤੋਂ ਕੋਹਲੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਸੰਬੰਧਾਂ ਵਿੱਚ ਸੀ।[3][4] ਇਹ ਸੰਬੰਧ ਮੀਡੀਆ ਲਈ ਵੀ ਆਕਰਸ਼ਨ ਦਾ ਕੇਂਦਰ ਬਣੇ ਰਹੇ।[5] ਫਿਰ 11 ਦਸੰਬਰ 2017 ਨੂੰ ਓਨ੍ਹਾਂ ਨੇ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਵਿਆਹ ਕਰਵਾ ਲਿਆ।[6][7]

ਕ੍ਰਿਕਟ ਜੀਵਨ[ਸੋਧੋ]

ਵਿਰਾਟ ਕੋਹਲੀ ਸਿਖਰਕ੍ਰਮ ਦਾ ਬੱਲੇਬਾਜ਼ ਹੈ ਅਤੇ ਉਹ ਖਾਸ ਤੌਰ ਤੇ ਤੀਸਰੇ ਸਥਾਨ 'ਤੇ ਬੱਲੇਬਾਜ਼ੀ ਲੲੀ ਉਤਰਦਾ ਹੈ। ਵਿਰਾਟ ੲਿੱਕ ਮੱਧਮ ਗਤੀ ਦਾ ਚੰਗਾ ਗੇਂਦਬਾਜ਼ ਵੀ ਹੈ। ਵਿਰਾਟ ਦਿੱਲੀ ਦੀ ਟੀਮ ਲੲੀ ਕ੍ਰਿਕਟ ਖੇਡਦਾ ਰਿਹਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਰੌਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਵੱਲੋਂ ਖੇਡਦਾ ਹੈ। ਵਿਰਾਟ ਕੋਹਲੀ ਨੇ ਕੲੀ ਵਿਸ਼ਵ ਰਿਕਾਰਡ ਵੀ ਆਪਣੇ ਨਾਂਮ ਕੀਤੇ ਹਨ। ਕੋਹਲੀ ਨੇ 2008 ਵਿੱਚ ਆਪਣੇ ਇੱਕ-ਦਿਨਾ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਵਿਰਾਟ 2011 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸੀ। ਕੋਹਲੀ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਕਿੰਗਸਟਨ ਵਿਖੇ ਵੈਸਟ ਇੰਡੀਜ਼ ਖਿਲ਼ਾਫ 2011 ਵਿੱਚ ਖੇਡਿਆ। ਨਵੰਬਰ 2013 ਵਿੱਚ ਵਿਰਾਟ ਪਹਿਲੀ ਵਾਰ ੲਿੱਕ-ਦਿਨਾ ਮੈਚਾਂ ਦੀ ਰੈਕਿੰਗ ਵਿੱਚ ਪਹਿਲੇ ਸਥਾਨ 'ਤੇ ਪੁੱਜਾ ਸੀ ਅਤੇ ਉਸ ਤੋਂ ਬਾਅਦ ਵੀ ਉਹ ਕੲੀ ਵਾਰ ੲਿਹ ਸਥਾਨ ਤੇ ਸਥਿਰ ਰਿਹਾ ਹੈ। ਮਾਰਚ-ਅਪ੍ਰੈਲ, 2016 ਵਿੱਚ ਭਾਰਤ ਵਿੱਚ ਹੋੲੇ ਟਵੰਟੀ-ਟਵੰਟੀ ਕ੍ਰਿਕਟ ਵਿਸ਼ਵ ਕੱਪ ਵਿੱਚ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਦਾ ਸਰਵੋਤਮ ਐਵਾਰਡ 'ਪਲੇਅਰ ਆਫ ਦ ਟੂਰਨਾਮੈਂਟ' ਮਿਲਿਆ ਸੀ।

2011 ਕ੍ਰਿਕਟ ਵਿਸ਼ਵ ਕੱਪ[ਸੋਧੋ]

2011 ਵਿੱਚ ਭਾਰਤ ਵਿੱਚ ਹੋੲੇ, ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਵਿਰਾਟ ਕੋਹਲੀ ਦੀ ਅਹਿਮ ਭੂਮਿਕਾ ਸੀ। ੲਿਹ ਵਿਸ਼ਵ ਕੱਪ ਵਿਰਾਟ ਕੋਹਲੀ ਦੇ ਕੈਰੀਅਰ ਦਾ ਪਹਿਲਾ ਵੱਡਾ ਟੂਰਨਾਮੈਂਟ ਸੀ। ਵਿਰਾਟ ਕੋਹਲੀ ੲਿਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਭਾਵ ਕਿ ਭਾਰਤੀ ਟੀਮ ਦੇ ਪਹਿਲੇ ਮੈਚ ਵਿੱਚ ਹੀ ਸੈਂਕੜਾ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਵਿਰਾਟ ਨੇ ਵੈਸਟ ੲਿੰਡੀਜ਼ ਵਿਰੁੱਧ 59 ਦੌੜਾਂ ਬਣਾੲੀਆਂ ਅਤੇ ਯੁਵਰਾਜ ਦੇ ਨਾਲ 122 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਰਾਟ ਨੇ ਗੌਤਮ ਗੰਭੀਰ ਨਾਲ ਮਿਲਕੇ, ਭਾਰਤ ਅਤੇ ਸ੍ਰੀਲੰਕਾ ਵਿੱਚ ਹੋੲੇ ਫਾੲੀਨਲ ਮੈਚ ਵਿੱਚ ਤੀਸਰੇ ਵਿਕਟ ਲੲੀ 83 ਦੌੜਾਂ ਦੀ ਸਾਝੇਦਾਰੀ ਕੀਤੀ, ਜੋ ਕਿ ੲਿਹ ਵਿਸ਼ਵ ਕੱਪ ਜਿੱਤਣ ਵਿੱਚ ਸਹਾੲੀ ਸਿੱਧ ਹੋੲੀ। ਵਿਰਾਟ ਕੋਹਲੀ ਨੇ ੲਿਸ ਟੂਰਨਾਮੈਂਟ ਦੀਆਂ 9 ਪਾਰੀਆਂ ਵਿੱਚ 35.25 ਦੀ ਔਸਤ ਨਾਲ 282 ਦੌੜਾਂ ਬਣਾੲੀਆਂ ਸਨ।

2012 ੲੇਸ਼ੀਆ ਕੱਪ[ਸੋਧੋ]

ਵਿਰਾਟ ਨੂੰ ਮਾਰਚ 2012 ਵਿੱਚ ੲੇਸ਼ੀਆ ਕੱਪ ਲੲੀ ੲਿੱਕ-ਦਿਨਾ ਮੈਚਾਂ ਲੲੀ ਭਾਰਤੀ ਕ੍ਰਿਕਟ ਟੀਮ ਦਾ ਉਪ-ਕਪਤਾਨ ਬਣਾੲਿਆ ਗਿਆ। ਵਿਰਾਟ ਨੇ ੲੇਸ਼ੀਆ ਕੱਪ ਦੇ ਪੰਜਵੇਂ ਮੈਚ ਵਿੱਚ ਜੋ ਕਿ ਪਾਕਿਸਤਾਨ ਵਿਰੁੱਧ ਸੀ, ਵਿੱਚ 148 ਗੇਂਦਾ ਵਿੱਚ 183 ਦੌੜਾਂ ਬਣਾੲੀਆਂ, ੲਿਹ ਵਿਰਾਟ ਦੇ ੲਿੱਕ-ਦਿਨਾ ਮੈਚਾਂ ਵਿੱਚ ਸਭ ਤੋਂ ਉੱਚਤਮ ਸਕੋਰ ਸੀ। ਵਿਰਾਟ ੲਿਸ ਮੈਚ ਵਿੱਚ ਉਦੋਂ ਬੱਲੇਬਾਜ਼ੀ ਲੲੀ ਉੱਤਰਿਆ ਜਦੋਂ ਭਾਰਤ ਦਾ ਸਕੋਰ 0/1 ਸੀ, ਅਤੇ ਭਾਰਤ 330 ਦੌੜਾਂ ਦੇ ੲਿੱਕ ਵਿਸ਼ਾਲ ਟੀਚੇ ਦੇ ਪਿੱਛਾ ਕਰ ਰਿਹਾ ਸੀ। ਵਿਰਾਟ ਕੋਹਲੀ ਨੇ ਆਪਣੀ ੲਿਸ ਪਾਰੀ ਦੌਰਾਨ 22 ਚੌਕੇ ਅਤੇ ੲਿੱਕ ਛੱਕਾ ਲਗਾੲਿਆ ਅਤੇ ਭਾਰਤੀ ਟੀਮ ਨੂੰ ਜਿੱਤਾੲਿਆ। ੲੇਸ਼ੀਆ ਕੱਪ ਵਿੱਚ ੲਿਹ (183) ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਕੋਹਲੀ ਨੇ ਪਾਕਿਸਤਾਨ ਵਿਰੁੱਧ ਬਰਾੲਿਨ ਲਾਰਾ ਦੇ 156 ਦੌੜਾਂ ਦੇ ਰਿਕਾਰਡ ਨੂੰ ਵੀ ਤੋੜਿਆ।[8]

ਇੰਡੀਅਨ ਪ੍ਰੀਮੀਅਰ ਲੀਗ ਕੈਰੀਅਰ[ਸੋਧੋ]

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵਿਰਾਟ 2008 ਤੋਂ ਰੌਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਵੱਲੋਂ ਖੇਡ ਰਿਹਾ ਹੈ ਅਤੇ ਉਹ ਡੇਨੀਅਲ ਵਿਟੋਰੀ ਦੇ ਸੰਨਿਆਸ ਤੋਂ ਬਾਅਦ 2013 ਤੋਂ ਬੰਗਲੋਰ ਦੀ ਟੀਮ ਦਾ ਕਪਤਾਨ ਵੀ ਹੈ। 2013 ਵਿੱਚ ਬੰਗਲੌਰ ਦੀ ਟੀਮ ਅੰਕ ਲੜੀ ਵਿੱਚ ਪੰਜਵੇਂ ਸਥਾਨ 'ਤੇ ਰਹੀ ਸੀ ਅਤੇ ਵਿਰਾਟ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਵਿਰਾਟ ਕੋਹਲੀ ਨੇ 2013 ਵਿੱਚ 45.28 ਦੀ ਔਸਤ ਨਾਲ 634 ਦੌੜਾਂ ਬਣਾੲੀਆਂ ਸਨ ਅਤੇ ਵਿਰਾਟ ਕੋਹਲੀ ਦਾ ਸਟਰਾੲੀਕ ਰੇਟ 138 ਤੋਂ ਉੱਪਰ ਸੀ। ਵਿਰਾਟ ਨੇ ੲਿਸ ਸਾਲ ਛੇ ਵਾਰ 50 ਤੋਂ ਉੱਪਰ ਦੌੜਾਂ ਬਣਾੲੀਆਂ ਸਨ ਅਤੇ ਉਸਦਾ ਸਰਵੋਤਮ ਸਕੋਰ 99 ਸੀ। ੲਿਸ ਤੋਂ ਅਗਲੇ ਸਾਲ ਭਾਵ 2014 ਵਿੱਚ ਵਿਰਾਟ ਨੇ 27.61 ਦੀ ਔਸਤ ਨਾਲ 359 ਦੌੜਾਂ ਬਣਾੲੀਆਂ ਸਨ। ੲਿੰਡੀਅਨ ਪ੍ਰੀਮੀਅਰ ਲੀਗ ਦੇ ਸਾਲ 2015 ਵਿੱਚ ਵਿਰਾਟ ਨੇ 45.90 ਦੀ ਔਸਤ ਨਾਲ 505 ਦੌੜਾਂ ਬਣਾੲੀਆਂ ਸਨ ਅਤੇ ਉਹ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਸੀ।

ਰਿਕਾਰਡ ਅਤੇ ਪ੍ਰਾਪਤੀਆਂ[ਸੋਧੋ]

ਤੇਜ਼ ਸੈਂਕੜਾ:-

 • ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ ਸਭ ਤੋਂ ਤੇਜ਼ (52 ਗੇਂਦਾ ਵਿੱਚ) ਸੈਂਕੜਾ।

ਮੀਲ ਪੱਥਰ:-

 • ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਵਾਲਾ ਖਿਡਾਰੀ।
 • ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 4000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਤੀਸਰਾ ਬੱਲੇਬਾਜ਼।
 • ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
 • ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 6000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
 • ਇੱਕ-ਦਿਨਾ ਮੈਚਾਂ ਅੰਦਰ ਸਭ ਤੋਂ ਤੇਜ਼ 7000 ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼।
 • ਟਵੰਟੀ-ਟਵੰਟੀ ਮੈਚਾਂ ਵਿੱਚ 1000 ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼।[9]

ਤੇਜ਼ ਸੈਂਕੜੇ ਲਗਾਉਣਾ:-

 • ਸਭ ਤੋਂ ਤੇਜ਼ 10 ਸੈਂਕੜੇ ਲਗਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
 • ਸਭ ਤੋਂ ਤੇਜ਼ 15 ਸੈਂਕੜੇ ਲਗਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
 • ਸਭ ਤੋਂ ਤੇਜ਼ 20 ਸੈਂਕੜੇ ਲਗਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਅਤੇ ਦੁਨੀਆ ਦਾ ਦੂਸਰਾ ਬੱਲੇਬਾਜ਼।
 • ਸਭ ਤੋਂ ਤੇਜ਼ 25 ਸੈਂਕੜੇ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼।

ਇੱਕ ਸਾਲ ਅੰਦਰ ਸਭ ਤੋਂ ਵੱਧ ਦੌੜਾਂ: -

 • ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2010 ਵਿੱਚ ਸਭ ਤੋਂ ਜਿਆਦਾ ਦੌੜਾਂ।
 • 2011 ਵਿੱਚ ਕਿਸੇ ਵੀ ਕ੍ਰਿਕਟ ਖਿਡਾਰੀ ਦੁਆਰਾ ਸਭ ਤੋਂ ਜਿਆਦਾ ਦੌੜਾਂ।
 • ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2012 ਵਿੱਚ ਸਭ ਤੋਂ ਜਿਆਦਾ ਦੌੜਾਂ।
 • ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2013 ਵਿੱਚ ਸਭ ਤੋਂ ਜਿਆਦਾ ਦੌੜਾਂ।
 • ਇੱਕ-ਦਿਨਾ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2014 ਵਿੱਚ ਸਭ ਤੋਂ ਜਿਆਦਾ ਦੌੜਾਂ।
 • ਟੈਸਟ ਮੈਚਾਂ ਅੰਦਰ ਕਿਸੇ ਭਾਰਤੀ ਖਿਡਾਰੀ ਦੁਆਰਾ 2012 ਵਿੱਚ ਸਭ ਤੋਂ ਜਿਆਦਾ ਦੌੜਾਂ।

ਕਪਤਾਨੀ ਦੌਰਾਨ:-

 • ਬਤੌਰ ਟੈਸਟ ਕਪਤਾਨ, ਆਪਣੇ ਪਹਿਲੇ ਤਿੰਨ ਟੈਸਟ ਮੈਚਾਂ ਦੀਆਂ ਪਹਿਲੀਆਂ ਤਿੰਨ ਪਾਰੀਆਂ ਵਿੱਚ ਸੈਂਕੜੇ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

Cricketball.png ਕ੍ਰਿਕੇਟ ਬਾਰੇ ਇਹ ਲੇਖ ਇੱਕ ਅਧਾਰ ਹੈ। ਤੁਸੀ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png