ਸੰਵਿਧਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਸਥਾਪਕ ਪਿਤਾ ਸੁਤੰਤਰਤਾ ਦੇ ਐਲਾਨ ਦਾ ਡਰਾਫਟ ਸੁਣ ਰਹੇ ਨੇ
ਜਾਹਨ ਟਰਨਬੈੱਲ ਦਾ ਸੁਤੰਤਰਤਾ ਦਾ ਐਲਾਨ, ਕਾਗਰਸ ਨੂੰ ਆਪਣਾ ਕੰਮ ਦਿਖਾ ਰਹੀ ਪੰਜਾਂ ਦੀ ਕਮੇਟੀ

ਸੰਵਿਧਾਨ ਉਹਨਾਂ ਬੁਨਿਆਦੀ ਨਿਯਮਾਂ ਜਾਂ ਅਸੂਲਾਂ ਦਾ ਸੰਗ੍ਰਿਹ ਹੈ ਜਿਹਨਾਂ ਮੁਤਾਬਕ ਕਿਸੇ ਦੇਸ਼ ਜਾਂ ਹੋਰ ਜੱਥੇਬੰਦੀ ਨੂੰ ਚਲਾਇਆ ਜਾਂਦਾ ਹੈ।[1] ਜਦੋਂ ਇਹਨਾਂ ਸਿਧਾਂਤਾਂ ਨੂੰ ਇੱਕ ਦਸਤਾਵੇਜ਼ ਜਾਂ ਕਨੂੰਨੀ ਦਸਤਾਵੇਜ਼ਾਂ ਦੇ ਜੁੱਟ ਵਜੋਂ ਲਿਖਤੀ ਰੂਪ ਦਿੱਤਾ ਜਾਂਦਾ ਹੈ ਤਾਂ ਉਸਨੂੰ ਲਿਖਤੀ ਸੰਵਿਧਾਨ ਕਿਹਾ ਜਾਂਦਾ ਹੈ। ਸੰਵਿਧਾਨ ਕਿਸੇ ਦੇਸ਼ ਦੇ ਸ਼ਾਸਨ ਦਾ ਅਧਾਰ ਹੁੰਦਾ ਹੈ। ਇਸ ਰਾਹੀਂ ਹੀ ਦੇਸ਼ ਜਾਂ ਜੱਥੇਬੰਦੀ ਨੂੰ ਚਲਾਇਆ ਜਾਂਦਾ ਹੈ।

ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਲੰਬਾ[2] ਲਿਖਤੀ ਸੰਵਿਧਾਨ ਹੈ। ਇਸ ਵਿੱਚ 22 ਹਿੱਸਿਆਂ ਵਿੱਚ ੪੪੪ ਦਫ਼ੇ (ਅਨੁਛੇਦ), 12 ਫ਼ਰਦਾਂ ਅਤੇ 118 ਸੋਧਾਂ ਮੋਜੂਦ ਹਨ। ਜਦਕਿ ਅਮਰੀਕਾ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਛੋਟਾ ਸੰਵਿਧਾਨ ਹੈ ਜਿਸ ਵਿੱਚ ਸਿਰਫ਼ 7 ਦ਼ਫ਼ੇ ਅਤੇ 27 ਸੋਧਾਂ ਹਨ[3]

ਸੰਵਿਧਾਨ ਵੀ ਕਾਨੂੰਨ ਵਾਂਗ ਲਿਖਤੀ ਅਤੇ ਅਣਲਿਖਤੀ ਹੋ ਸਕਦਾ ਹੈ। ਪ੍ਰਾਚੀਨ ਰੋਮ ਅਤੇ ਇੰਗਲੈਂਡ ਦੇ ਸੰਵਿਧਾਨ ਅਣਲਿਖਤੀ ਹਨ।[4]

ਨਿਰੁਕਤੀ[ਸੋਧੋ]

ਸੰਵਿਧਾਨ ਸ਼ਬਦ ਅੰਗਰੇਜ਼ੀ ਦੇ ਸ਼ਬਦ "Constitution" ਦਾ ਤਰਜਮਾ ਹੈ। ਇਹ ਸ਼ਬਦ ਅੰਗਰੇਜ਼ੀ ਵਿੱਚ ਫਰਾਂਸੀਸੀ ਭਾਸ਼ਾ ਤੋਂ ਆਇਆ ਅਤੇ ਫਰਾਂਸੀਸੀ ਵਿੱਚ ਇਹ ਲਾਤੀਨੀ ਭਾਸ਼ਾ ਦੇ ਸ਼ਬਦ "constitutio" ਤੋ ਆਇਆ ਅਤੇ ਇਸਦਾ ਮਤਲਬ ਹੈ ਨਿਯਮਾਂ ਅਤੇ ਹੁਕਮਾਂ ਨੂੰ ਲਾਗੂ ਕਰਨਾ।

ਹਵਾਲੇ[ਸੋਧੋ]

  1. The New Oxford American Dictionary, Second Edn., Erin McKean (editor), 2051 pages, May 2005, Oxford University Press, ISBN 0-19-517077-6.
  2. Pylee, M.V. (1997). India's Constitution. S. Chand & Co. p. 3. ISBN 81-219-0403-X. 
  3. "National Constitution Center". Independence Hall Association. Retrieved 2010-04-22. 
  4. ਰਜਿੰਦਰ ਸਿੰਘ ਭਸੀਨ (2013). ਕਾਨੂੰਨੀ ਵਿਸ਼ਾ-ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 208. ISBN 978-81-302-0151-1.